ETV Bharat / international

ਬੈਟਲ ਗਰਾਊਂਡ ਯੂਐਸਏ 2020: ਅਮਰੀਕੀ ਚੋਣਾਂ ਵਿੱਚ ਚੀਨ ਬਣਿਆ ਮੁੱਦਾ - ਮੈਡ ਇਨ ਚਾਈਨਾ

ਅਮਰੀਕੀ ਚੋਣਾਂ ਵਿੱਚ ਚੀਨ ਮੁੱਖ ਮੁੱਦਾ ਬਣਦਾ ਜਾ ਰਿਹਾ ਹੈ। ਰਾਸ਼ਟਰਪਤੀ ਟਰੰਪ ਅਤੇ ਉਨ੍ਹਾਂ ਦੇ ਵਿਰੋਧੀ ਬਾਈਡੇਨ ਦੇ ਵਿਚਕਾਰ ਚੀਨ ਨੂੰ ਲੈ ਕੇ ਤਿੱਖੀਂ ਬਿਆਨਬਾਜ਼ੀ ਹੋ ਰਹੀ ਹੈ।

ਤਸਵੀਰ
ਤਸਵੀਰ
author img

By

Published : Sep 5, 2020, 3:14 PM IST

ਹੈਦਰਾਬਾਦ: ਡੋਨਾਲਡ ਟਰੰਪ ਨੇ ਰਿਪਬਲਿਕਨ ਨੈਸ਼ਨਲ ਕਨਵੇਸ਼ਨ (ਆਰਐਨਸੀ) ਦੀ ਰਾਸ਼ਟਰੀ ਸੰਮੇਲਨ ਵਿੱਚ ਰਾਸ਼ਟਰਪਤੀ ਅਹੁਦੇ ਲਈ ਪਾਰਟੀ ਵੱਲੋਂ ਮੁੜ ਤੋਂ ਉਮੀਦਵਾਰ ਬਣਾਏ ਜਾਣ ਦੇ ਮੌਕੇ ਉੱਤੇ ਆਪਣੇ ਵਿਰੋਧੀ ਜੋਅ ਬਾਈਡੇਨ ਉੱਤੇ ਤਿੱਖਾ ਹਮਲਾ ਕੀਤਾ ਹੈ। ਉਸ ਨੇ ਕਿਹਾ ਕਿ ਜੇਕਰ ਅਮਰੀਕੀ ਚੋਣਾਂ ਵਿੱਚ ਬਾਈਡਨ ਜਿੱਤ ਜਾਂਦਾ ਹੈ, ਤਾਂ ਚੀਨ ਇਸ ਦੇਸ਼ ਦਾ ਮਾਲਕ ਹੋ ਜਾਵੇਗਾ। ਟਰੰਪ ਨੇ ਕਿਹਾ ਕਿ ਚੀਨ ਨੇ ਪੂਰੀ ਦੁਨੀਆਂ ਦੀ ਚਿੰਤਾ ਵਧਾਈ ਹੋਈ ਹੈ, ਪਰ ਬਾਈਡਨ ਅਜਿਹਾ ਨਹੀਂ ਮੰਨਦੇ ਹਨ। ਆਪਣੀ ਨੀਤੀ 'ਤੇ ਗੱਲ ਕਰਦੇ ਹੋਏ ਟਰੰਪ ਨੇ ਕਿਹਾ ਕਿ ਲੋਕ ਇਹ ਤੈਅ ਕਰਨਗੇ ਕਿ ਸਾਡੀ ਕੰਪਨੀਆਂ ਤੇ ਨੌਕਰੀਆਂ ਸਾਡੇ ਦੇਸ਼ ਵਿੱਚ ਹੀ ਰਹਿਣ, ਜੇਕਰ ਤੁਸੀਂ ਗੌਰ ਕੀਤੀ ਹੋਵੇ ਮੈਂ ਅਜਿਹਾ ਕਾਫ਼ੀ ਪਹਿਲਾਂ ਤੋਂ ਹੀ ਕਰ ਰਿਹਾ ਹਾਂ। ਟਰੰਪ ਨੇ ਰਾਸ਼ਟਰਪਤੀ ਦੇ ਅਹੁਦੇ 'ਤੇ ਆਪਣੇ ਵਿਰੋਧੀ ਉੁੱਤੇ ਨਿਸ਼ਾਨਾ ਲਗਾਉਂਦਿਆਂ ਕਿਹਾ ਕਿ ਜੋ ਬਾਈਡੇਨ ਦਾ ਏਜੰਡਾ ਹੈ 'ਮੈਡ ਇਨ ਚਾਈਨਾ', ਮੇਰਾ ਏਜੰਡਾ ਹੈ 'ਮੈਡ ਇਨ ਅਮਰੀਕਾ'।

ਅਮਰੀਕੀ ਰਾਸ਼ਟਰਪਤੀ ਚੋਣਾਂ ਉੱਤੇ ਵਿਸ਼ੇਸ਼ ਚਰਚਾ

ਯੁਵਾ ਸੀਨੇਟਰ ਦੇ ਤੌਰ 'ਤੇ ਬਾਈਡੇਨ ਬੀਜਿੰਗ ਜਾਣ ਵਾਲੇ ਉਨ੍ਹਾਂ ਅਧਿਕਾਰਿਤ ਪ੍ਰਤੀਨਿੱਧੀ ਮੰਡਲ ਦਾ ਹਿੱਸਾ ਸਨ, ਜਿਸ ਨੇ 1979 ਵਿੱਚ ਅਮਰੀਕਾ ਤੇ ਚੀਨ ਵਿਚਾਲੇ ਰਾਜਨੀਤਿਕ ਸਬੰਧਾਂ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਸੀ। ਓਬਾਮਾ ਦੇ ਕਾਰਜਕਾਲ ਦੌਰਾਨ ਉਪ ਰਾਸ਼ਟਰਪਤੀ ਦੇ ਰੂਪ ਵਿੱਚ ਉਨ੍ਹਾਂ ਨੇ ਤਤਕਾਲੀ ਪ੍ਰਚਲਿਤ ਭਾਵਨਾਵਾਂ ਨੂੰ ਸਾਂਝਾ ਕੀਤਾ ਕਿ ਉਭਰਦਾ ਹੋਇਆ ਚੀਨ ਸਕਰਾਤਮਕ ਹੈ- ਇੱਕ ਸਕਾਰਾਤਮਕ ਵਿਕਾਸ ਹੈ। ਉਧਰ ਬਾਈਡੇਨ ਨੇ ਅਪਾਣੇ ਭਾਸ਼ਣ ਵਿੱਚ ਚੀਨ, ਰੂਸ ਜਾਂ ਹੋਰ ਵਿਦੇਸ਼ੀ ਨੀਤੀਆਂ ਦੇ ਮੁੱਦੇ ਦਾ ਕੋਈ ਜ਼ਿਕਰ ਨਹੀਂ ਕੀਤਾ। ਡੈਮੋਕਰੇਟਿਕ ਪ੍ਰਾਈਮਰੀ ਦੀ ਪਹਿਲੀ ਬਹਿਸ ਵਿੱਚ ਉਨ੍ਹਾਂ ਨੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ 'ਠੱਗ' ਕਿਹਾ ਸੀ।

ਟਰੰਪ ਤੇ ਬਾਈਡੇਨ ਵਾਈਟ ਹਾਊਸ ਦੇ ਲਈ ਜਿਸ ਤਰ੍ਹਾਂ ਲੜ ਰਹੇ ਹਨ, ਕੀ ਨੀਤੀ ਘਾੜਿਆਂ ਅਤੇ ਅਮਰੀਕੀ ਮੱਤਭੇਦਾਂ ਲਈ ਚੀਨ ਚੋਟੀ ਦੇ ਮੁੱਦਿਆਂ ਵਿੱਚੋਂ ਇੱਕ ਹੈ? ਕੀ ਨਵੰਬਰ ਵਿੱਚ ਰਾਸ਼ਟਰਪਤੀ ਦੇ ਅਹੁਦੇ ਦੇ ਚੋਣ ਨਤੀਜੇ ਆਉਣ ਤੋਂ ਬਾਅਦ ਵੀ ਚੀਨ ਦੇ ਨਾਲ ਅਮਰੀਕਾ ਦੇ ਸਬੰਧ ਟਕਰਾਅ ਅਤੇ ਦੁਸ਼ਮਣੀ ਵਾਲੇ ਹੀ ਰਹਿਣਗੇ? ਭਵਿੱਖ ਵਿੱਚ ਚੀਨੀ ਅਮਰੀਕੀ ਸਬੰਧਾਂ 'ਤੇ ਕੀ ਪ੍ਰਭਾਵ ਪਵੇਗਾ ? ਇਹ ਬੈਟਲਗਰਾਉਂਡ ਯੂਐਸਏ -2020 ਦੀ ਇਸ ਕੜੀ ਵਿੱਚ ਕੁਝ ਮੁੱਦੇ ਸਾਹਮਣੇ ਸਨ ਜਿਨ੍ਹਾਂ ਉੱਤੇ ਚਰਚਾ ਹੋਈ। ਸੀਨੀਅਰ ਪੱਤਰਕਾਰ ਸਮਿਤਾ ਸ਼ਰਮਾ ਨੇ ਪੁਛਿਆ ਕਿ ਕੀ ਟਰੰਪ ਨੇ ਮਹਾਂਮਾਰੀ ਨਾਲ ਨਿਪਟਨ ਨੂੰ ਲੈ ਕੇ ਆਪਣੀ ਆਲੋਚਨਾਵਾਂ ਤੋਂ ਧਿਆਨ ਹਟਾਉਣ ਲਈ ਬੀਜਿੰਗ 'ਤੇ ਹਲਮਾ ਸ਼ੁਰੂ ਕੀਤਾ ਸੀ?

ਰਣਨੀਤਿਕ ਮਾਹਰ ਅਤੇ ਡੀਸੀ ਵਿੱਚ ਬਰੁਕਿੰਗਸ ਇੰਸਟੀਚਿਊਟ ਤੋਂ ਜੁੜੀ ਸੀਨੀਅਰ ਫੈਲੋ ਤਨਵੀ ਮਦਾਨ ਨੇ ਕਿਹਾ ਕਿ ਅਮਰੀਕੀ ਚੋਣ ਵਿੱਚ ਚੀਨ ਨੂੰ ਇਸ ਤਰ੍ਹਾਂ ਦੀ ਪੇਸ਼ ਕੀਤਾ ਜਾਣਾ ਆਮ ਨਹੀਂ ਹੈ। ਅਮਰੀਕੀ ਚੋਣ ਵਿੱਚ ਆਪਣੀ ਨਾਕਾਮੀ ਲਈ ਚੀਨ ਦੇ ਸਿਰ ਭਾਂਡਾ ਭੰਨਣਾਂ ਵੀ ਕੋਈ ਆਮ ਗੱਲ ਨਹੀਂ ਹੈ, ਖ਼ਾਸ ਤੌਰ 'ਤੇ ਆਰਥਿਕ ਪੱਖਾਂ 'ਤੇ, ਕਦੇ-ਕਦੇ ਸਾਮਰਾਜੀ ਪੱਖ 'ਤੇ ਵੀ ਜਿਹੋ ਜਿਹਾ ਕੀਤਾ ਜਾਣਾ ਹੈ। ਰਾਸ਼ਟਰਪਤੀ ਟਰੰਪ ਨੇ ਇਸ ਨੂੰ ਇੱਕ ਮੁੱਦਾ ਬਣਾ ਦਿੱਤਾ ਕਿਉਂਕਿ ਮੈਨੂੰ ਲੱਗਦਾ ਹੈ ਕਿ ਕੋਵਿਡ ਉੱਤੇ ਕੁਝ ਖ਼ਾਸ ਨਾ ਕਰ ਸਕਣ ਕਾਰਨ ਉਨ੍ਹਾਂ ਉੱਤੇ ਨਿਸ਼ਾਨੇ ਸਾਧੇ ਜਾ ਰਹੇ ਹਨ। ਇਸ ਲਈ ਇਸ ਕਾਰਕ ਕਰ ਕੇ ਚੀਨ ਨੂੰ ਅੱਗੇ ਕੇਂਦਰ ਵਿੱਚ ਰੱਖਕੇ ਉਸ ਨੂੰ ਕੋਵਿਡ ਲਈ ਦੋਸ਼ੀ ਠਹਿਰਾਉਣਾ ਦਾ ਯਤਨ ਕੀਤਾ ਜਾ ਰਿਹਾ ਹੈ।

ਤਨਵੀ ਮਦਾਨ ਨੇ ਅੱਗੇ ਕਿਹਾ ਕਿ ਉਦਾਹਰਣ ਦੇ ਲਈ ਉਹ ਇਸ ਨੂੰ 'ਚਾਇਨਾ ਵਾਇਰਸ' ਕਹਿਣਗੇ। ਕੁਝ ਹੱਦ ਤੱਕ ਦਰਸਾਉਣਾ ਇਹ ਹੈ ਕਿ ਦੇਖੋ ਚੀਨ ਵੱਲੋਂ ਇਹ ਸਾਡੇ ਉੱਤੇ ਥੋਪਿਆ ਗਿਆ ਹੈ ਤੇ ਮੇਰਾ ਪ੍ਰਸ਼ਾਸਨ ਇਨ੍ਹਾ ਚੀਜਾਂ ਦੇ ਲਈ ਉਨ੍ਹਾਂ ਨੂੰ ਵੱਖ ਵੱਖ ਤਰੀਕਿਆਂ ਨਾਲ ਘੇਰ ਰਿਹਾ ਹੈ। ਉਹ ਸੋਚਦੇ ਹਨ ਕਿ ਇਹ ਰਾਜਨੀਤਿਕ ਤੌਰ ਤੋਂ ਜਿੱਤਣ ਵਾਲਾ ਕਦਮ ਹੈ। ਤਨਵੀ ਮਦਾਨ ਨੇ ਕਿਹਾ ਕਿ ਸਿਰਫ਼ ਕੋਵਿਡ ਦੀ ਵਜ੍ਹਾ ਨਾਲ ਹੀ ਨਹੀਂ ਬਲਕਿ ਕਾਰੋਬਾਰ ਨੂੰ ਲੈ ਕੇ ਅਤੇ ਵਿਸ਼ੇਸ਼ ਰੂਪ ਵਿੱਚ ਉਨ੍ਹਾਂ ਨੂੰ ਹੋ ਰਹੇ ਨੁੁਕਸਾਨ ਦੇ ਕਾਰਨ ਟਰੰਪ ਨੂੰ ਲੱਗਦਾ ਹੈ ਕਿ ਜੇਕਰ ਉਹ ਇਨ੍ਹਾਂ ਚੀਜਾਂ ਨੂੰ ਆਧਾਰ ਬਣਾ ਕੇ ਚੀਨ ਉੱਤੇ ਨਿਸ਼ਾਨਾਂ ਸਾਧਦੇ ਹਨ ਤਾਂ ਇਨ੍ਹਾਂ ਚੀਜਾਂ ਨੂੰ ਸੁਣਨਾ ਰੋਮਾਂਚਕ ਲੱਗੇਗਾ।

ਸਵਾਲ ਇਹ ਹੈ ਕਿ ਕੀ ਟਰੰਪ ਨੇ ਬਾਈਡੇਨ ਦੇ ਲਈ ਚੀਨ ਦਾ ਕੋਈ ਜਾਲ ਨਹੀਂ ਬਿਛਾਇਆ ਹੈ ਅਤੇ ਜੇਕਰ ਅਭਿਆਨ ਦੇ ਦੌਰਾਨ ਰਿਪਬਲੀਕਨ ਬੀਜਿੰਗ ਉੱਤੇ ਅਪਣਾ ਸੁਰ ਤੇ ਤੇਵਰ ਸਖ਼ਤ ਕਰਨ ਨੂੰ ਮਜ਼ਬੂਰ ਹੋਣਗੇ ਤਾਂ ਕੀ ਹੋਵੇਗਾ? ਤੇ ਟਰੰਪ ਜੇਕਰ ਮੁੜ ਸੱਤਾ ਵਿੱਚ ਆਉਂਦਾ ਹੈ ਤਾਂ ਕੀ ਚੀਨ ਉੱਤੇ ਦਬਾਅ ਬਣਾਈ ਰੱਖੇਗਾ।

ਦੱਖਣੀ ਕੋਰੀਆ ਅਤੇ ਕੈਨੇਡਾ ਵਿੱਚ ਭਾਰਤ ਦੇ ਰਾਜਦੂਤ ਰਹਿ ਚੁੱਕੇ ਵਿਸ਼ਨੂੰ ਪ੍ਰਕਾਸ਼ ਨੇ ਕਿਹਾ ਕਿ ਜਿੱਥੋਂ ਤੱਕ ਸਵਰ ਤੇ ਤੀਬਰਤਾ ਦੀ ਗੱਲ ਹੈ ਤਾਂ ਮੈਨੂੰ ਲੱਗਦਾ ਹੈ ਕਿ ਰਿਪਬਲਿਕਨ ਟਰੰਪ ਪ੍ਰਸ਼ਾਸਨ ਵਾਪਿਸ ਸੱਤਾ ਵਿੱਚ ਆਉਣ ਤੋਂ ਬਾਅਦ ਨਰਮ ਪੈ ਜਾਵੇਗਾ। ਡੈਮੋਕਰੈਟਸ ਮਾਨਵਾ ਅਧਿਕਾਰਾਂ ਅਤੇ ਇਸ ਤਰ੍ਹਾਂ ਦੀਆਂ ਗੱਲਾਂ ਉੱਤੇ ਵਧੇਰੇ ਗੱਲ ਕਰ ਸਕਦੇ ਹਨ ਪਰ ਮੈਨੂੰ ਲੱਗਦਾ ਹੈ ਕਿ ਅੰਤਰ ਜਾਂ ਪਾੜਾ ਇਨਾਂ ਡੂੰਘਾ ਹੈ ਕਿ ਹੁਣ ਕਿਸੇ ਦੇ ਲਈ ਵੀ ਇਸ ਨੂੰ ਢੱਕ ਪਾਉਣਾ ਅਸੰਭਵ ਹੈ। ਇਹ ਸਭ ਭੂ-ਰਾਜਨੀਤੀ ਦੇ ਬਾਰੇ ਵਿੱਚ ਹੈ, ਇਹ ਅਮਰੀਕੀ ਸਰਬੋਤਮਤਾ ਦੇ ਬਾਰੇ ਵਿੱਚ ਹੈ ਤੇ ਕੋਈ ਵੀ ਅਮਰੀਕੀ ਲੀਡਰ ਉਸ ਉੱਤੇ ਕੋਹੀ ਸਮਝੋਤਾ ਨਹੀਂ ਕਰਨਾ ਚਾਹੇਗਾ, ਕਿਉਂਕਿ ਉਨ੍ਹਾਂ ਲੋਕਾਂ ਨੇ ਮਹਿਸੂਸ ਕੀਤਾ ਹੈ ਕਿ ਚੀਨ ਅਮਰੀਕਾ ਦੀ ਸਰਬੋਤਮਤਾ ਨੂੰ ਚੁਣੌਤੀ ਦੇਣ ਤੋਂ ਨਹੀਂ ਰੁਕੇਗਾ।

ਤਨਵੀ ਮਦਾਨ ਨੇ ਕਿਹਾ ਕਿ ਡੈਮੋਕਰੈਟਸ ਨੇ ਚੀਨ ਬਾਰੇ ਕੁਝ ਵੱਖਰੀ ਤਰ੍ਹਾਂ ਦੀ ਗੱਲ ਕੀਤੀ ਹੈ। ਬਾਈਡੇਨ ਨੇ ਆਪਣੇ (ਡੈਮੋਕਰੈਟਸ ਨੈਸ਼ਨਲ ਕਨਵੈਂਸ਼ਨ) ਭਾਸ਼ਣ ਵਿੱਚ ਇਸ ਬਾਰੇ ਭਾਵੇਂ ਹੀ ਗੱਲ ਨਹੀਂ ਕੀਤੀ ਹੈ, ਪਰ ਜੇਕਰ ਤੁਸੀਂ ਉਨ੍ਹਾਂ ਦੇ ਵੱਖ ਵੱਖ ਮੰਚਾਂ ਤੋਂ ਦਿੱਤੇ ਭਾਸ਼ਣਾਂ ਤੇ ਉਨ੍ਹਾਂ ਦੇ ਬਿਆਨਾਂ ਉੱਤੇ ਨਜ਼ਰ ਮਾਰੀ ਜਾਵੇ ਤਾਂ ਉਹ ਵੀ ਇਹ ਕਹਿ ਰਹੇ ਹਨ ਕਿ `ਅਸੀਂ ਚੀਨ ਤੋਂ ਮੁਕਤ ਹੋ ਜਾਵਾਂਗੇ, ਪਰ ਵੱਖਰੇ ਤਰੀਕਿਆਂ ਨਾਲ, ਸਾਮਰਾਜੀ ਪੱਖ ਉੱਤੇ ਕੰਮ ਕਰਕੇ, ਸਹਿਯੋਗੀਆਂ ਅਤੇ ਸਹਿਭਾਗੀਆਂ ਦੇ ਨਾਲ ਕੰਮ ਕਰਕੇ, ਆਰਥਿਕ ਪੱਖ ਨੂੰ ਫਿਰ ਜੀਵਤ ਦਿਸ਼ਾ ਦੇਣਾ ਅਤੇ ਅਮਰੀਕੀ ਅਰਥਵਿਵਸਥਾ ਨੂੰ ਮੁੜ-ਸੁਰਜੀਤ ਕਰ ਕੇ, ਇਸ ਲਈ ਜੋ ਨਿਰਪੱਖ ਵਪਾਰ ਕਰਦੇ ਹਨ ਉਨ੍ਹਾਂ ਦੇ ਜਰੀਏ ਘਰ ਨੂੰ ਮਜ਼ਬੂਤ ਕਰਨ ਦਾ ਕੰਮ ਕਰਾਂਗੇ। ਚੀਨ ਦੇ ਮੁੱਦੇ ਉੱਤੇ ਲੋਕ ਵੋਟ ਦਿੰਦੇ ਹਨ ਜਾਂ ਨਹੀਂ, ਪਰ ਉਹ ਵਿਸ਼ਵ ਪੱਧਰ ਉੱਤੇ ਵਪਾਰਿਕ ਵਿਦੇਸ਼ ਨੀਤੀ ਦੇ ਕੁਝ ਪਹਿਲੂਆਂ ਉੱਤੇ ਵੋਟ ਦੇ ਸਕਦੇ ਹਨ ਪਰ ਕੁਲ ਮਿਲਾ ਕੇ ਇਹ ਚੋਣਾਂ ਇਸ ਸਮੇਂ ਵਿੱਚ ਦੱਸਦੀ ਹੈ ਕਿ ਲੋਕ ਰਾਸ਼ਟਰਪਤੀ ਟਰੰਪ ਦੇ ਬਾਰੇ ਵਿੱਚ ਕਿਹੋ ਜਿਹਾ ਮਹਿਸੂਸ ਕਰਦੇ ਹਨ। ਮਦਾਨ ਨੇ 'ਫੇਟਫੁਲ ਟ੍ਰਾਏਗਲ' ਹਾਉ ਚਾਇਨਾ ਸ਼ੈਪਡ ਯੂਐਸ-ਇੰਡੀਆ ਰਿਲੇਸ਼ਨਸ ਇਨ ਦਿ ਕੌਲਡ ਵਾਰ` ਨਾਮ ਦੀ ਕਿਤਾਬ ਵੀ ਲਿਖੀ ਹੈ।

ਜੁਲਾਈ ਵਿੱਚ ਇਕੱਠੇ ਹੋਏ ਐਸੋਸੀਏਟਡ ਪ੍ਰੈੱਸ (ਏਪੀ) ਦੇ ਜਨਮਤ ਤਜ਼ੁਰਬੇ ਦੇ ਅਨੁਸਾਰ, ਅਮਰੀਕਾ ਦੇ 61 ਫ਼ੀਸਦੀ ਲੋਕਾਂ ਨੇ ਕੋਵਿਡ ਤੋਂ ਨਿਪਟਨੇ ਦੇ ਮੁੱਦੇ ਉੱਤੇੇ ਟਰੰਪ ਨੂੰ ਫੇਲ੍ਹ ਦੱਸਿਆ, ਪਰ ਜ਼ਿਆਦਾ ਗਿਣਤੀ ਵਿੱਚ ਅਮਰੀਕੀਆਂ (64 ਫ਼ੀਸਦੀ) ਨੇ ਪ੍ਰਕੋਪ ਲਈ ਚੀਨ ਨੂੰ ਖਾਰਿਜ ਕੀਤਾ। ਇਸ ਤੋਂ ਇਲਾਵਾ ਹਾਲ ਹੀ ਵਿੱਚ ਕੁਝ ਨਵੇਂ ਰੁਝਾਨਾਂ ਵਿੱਚ ਕਿਹਾ ਗਿਆ ਹੈ ਕਿ 73 ਫ਼ੀਸਦੀ ਅਮਰੀਕੀਆਂ ਦਾ ਚੀਨ ਪ੍ਰਤੀ ਨਕਾਰਾਤਮਕ ਦ੍ਰਿਸ਼ਟੀਕੋਣ ਹੈ। ਇਸ ਲਈ ਕੀ ਅਮਰੀਕੀ ਕਾਂਗਰਸ ਵਿੱਚ ਵੀ ਦੋਵੇਂ ਪੱਖ ਚੀਨ ਦੇ ਵਿਰੋਧ ਵਿੱਚ ਹਨ, ਇਸ ਵਜ੍ਹਾ ਨਾਲ ਇਹ ਰਾਜਨੀਤਿਕ ਹਮਲੇ ਹੋ ਰਹੇ ਹਨ? ਤੇ ਕੀ ਅਪਣੀ ਰਾਜਨੀਤਿਕ ਗਲਤਫ਼ਹਿਮੀ ਤੇ ਸੁਭਾਅ ਦੇ ਬਾਰੇ ਵਿੱਚ ਜਾਣੇ ਜਾਂਦੇ ਟਰੰਪ ਚੀਨ ਉੱਤੇ ਲਗਾਤਾਰ ਇਹ ਰੁਖ ਰੱਖਣਗੇ ?

ਵਿਸ਼ਨੂੰ ਪ੍ਰਕਾਸ਼ ਨੇ ਕਿਹਾ ਕਿ ਜੇਕਰ ਟਰੰਪ ਪ੍ਰਸ਼ਾਸਨ ਦੇ ਵਿਚਾਰਾਂ ਵਿੱਚ ਕੋਈ ਵੀ ਸਥਿਰਤਾ ਨਹੀਂ ਹੈ ਤਾਂ ਉਹ ਚੀਨ ਹੈ। ਮੈਂ ਬਹੁਤ ਉਲਝਣ ਵਿੱਚ ਸੀ ਕਿ ਜਦੋਂ ਮਾਈਕ ਪੈਨਸ ਨੇ ਹੈਡਸਨ ਇੰਸਟੀਚਿਊਟ ਵਿੱਚ 2018 ਦੇ ਭਾਸ਼ਣ ਵਿੱਚ ਸ਼ਾਬਦਿਕ ਰੂਪ ਤੋਂ ਚੀਨ ਨੂੰ ਲੈ ਕੇ ਦੰਗੇ ਕਰਨ ਜਿਹਾ ਸੀ। ਮੈਂ ਉਸ ਤਰ੍ਹਾਂ ਦੀ ਭਾਸ਼ਾ ਕਦੇ ਨਹੀਂ ਵੇਖੀ ਜਾਂ ਸੁਣੀ ਸੀ। ਉਸ ਵਿੱਚ ਮੂਲ ਰੂਪ ਤੋਂ ਅੱਖਾਂ ਬੰਦ ਕਰ ਕੇ ਅਮਰੀਕਾ ਦਾ ਪੱਖ ਲੈਂਦਿਆਂ ਚੀਨ ਨੂੰ ਵਿਵਸਥਾ ਦਾ ਲਾਭ ਉਠਾਉਣ, ਆਪਣੀ ਸੈਨਿਕ ਤਾਕਤ ਵਧਾਉਣ ਅਤੇ ਅਮਰੀਕਾ ਨੂੰ ਨਿਸ਼ਾਨਾ ਬਣਾਉਣ ਦੇ ਦੋਸ਼ ਮੜ੍ਹਿਆ ਗਿਆ ਸੀ। ਇਹ ਕੋਵਿਡ ਤੋਂ ਪਹਿਲਾਂ ਸੀ ਅਤੇ ਮੈਨੂੰ ਲੱਗਦਾ ਹੈ ਕਿ ਇਹ ਬਹੁਤ ਚੰਗੀ ਤਰ੍ਹਾਂ ਸੋਚ ਵਿਚਾਰ ਕੇ ਕੀਤਾ ਗਿਆ ਸੀ।

ਵਿਦੇਸ਼ ਮੰਤਰਾਲੇ ਦੇ ਸਾਬਕਾ ਬੁਲਾਰੇ ਨੇ ਕਿਹਾ ਕਿ ਇੱਕ ਸਮੂਹਿਕ ਦ੍ਰਿਸ਼ਟੀਕੋਣ ਰਿਹਾ ਹੈ। ਇਸ ਵਿੱਚ ਰਾਸ਼ਰਪਤੀ ਟਰੰਪ ਨੇ ਕਦੀ ਚੰਗਾ ਤੇ ਕਦੀ ਮਾੜਾ ਦੱਸਣ ਵਾਲੇ ਖੇਡ ਖੇਡਿਆ ਹੈ। ਸ਼ੀ ਜਿਨਪਿੰਗ ਚੰਗੇ ਇਨਸਾਨ ਹਨ, ਤੇ ਦੂਸਰਾ ਬੁਰਾ ਹੈ। ਪਰ ਹੁਣ ਇਹ ਸਿੱਧਾ ਹੈ। ਉਹ ਚੀਨ ਉੱਤੇ ਪੂਰੀ ਤਰ੍ਹਾਂ ਨਾਲ ਨਿਸ਼ਾਨਾ ਸਾਧ ਰਹੇ ਹਨ। ਸ਼ੀ ਜਿਨਪਿੰਗ ਆਤਮਵਿਸ਼ਵਾਸ਼ ਨਾਲ ਭਰ ਗਏ ਹਨ ਤੇ ਅਮਰੀਕਾ ਉੱਤੇ ਸੈਨਿਕ ਤੇ ਤਕਨੀਕੀ ਦੋਵਾਂ ਤਰਿਆਂ ਨਾਲ ਪ੍ਰਭੂਸੱਤਾ ਦਾ ਖ਼ਤਰਾ ਪੈਦਾ ਹੋ ਗਿਆ ਹੈ।

ਆਪਣੇ ਆਰਐਨਸੀ ਦੇ ਭਾਸ਼ਣ ਵਿੱਚ ਟਰੰਪ ਨੇ ਦਾਅਵਾ ਕੀਤਾ ਤੇ ਕਿਹਾ -ਮੈਂ ਅਮਰੀਕੀ ਲੋਕਾਂ ਨਾਲ ਆਪਣਾ ਕੀਤਾ ਵਾਅਦਾ ਨਿਭਾਇਆ ਹੈ। ਹੁਣ ਤੱਕ ਅਮਰੀਕੀ ਇਤਿਹਾਸ ਵਿੱਚ ਚੀਨ ਦੇ ਖ਼ਿਲਾਫ਼ ਅਸੀਂ ਸਭ ਤੋਂ ਔਖਾ, ਸਭ ਤੋਂ ਵੱਧ ਹੌਸਲੇ ਵਾਲਾ, ਸਭ ਤੋਂ ਤਾਕਤਵਰ ਤੇ ਸਭ ਤੋਂ ਵੱਡੀ ਕਾਰਵਾਈ ਹੈ। ਪੈਨਲ ਨੇ ਇਸ ਬਾਰੇ ਵੀ ਵਿਚਾਰ-ਵਟਾਂਦਰਾ ਕੀਤਾ ਕਿ ਅਜਿਹੇ ਸਮੇਂ ਵਿੱਚ ਜਦੋਂ ਐਲਏਸੀ ਉੱਤੇ ਜਾਰੀ ਟਕਰਾਅ ਤੇ ਗਲਵਾਨ ਘਾਟੀ ਦੀ ਹਿੰਸਾ ਨੂੰ ਦੇਖਦੇ ਹੋਏ ਚੀਨ ਅਤੇ ਭਾਰਤ ਦੇ ਸਬੰਧ ਸਭ ਤੋਂ ਨਿਚਲੇ ਪੱਧਰ `ਤੇ ਪਹੁੰਚ ਗਏ ਹਨ ਤਾਂ ਕੀ ਅਮਰੀਕਾ ਚੀਨ ਨੂੰ ਸਖ਼ਤ ਟੱਕਰ ਦੇਵੇਗਾ ਅਤੇ ਵਪਾਰ ਵਿੱਚ ਮੁੱਲਾਂ ਨੂੰ ਘੱਟ ਕਰਨ ਦੀ ਕੋਸ਼ਿਸ਼ ਕਰੇਗਾ ਜਾਂ ਭਾਰਤ ਲਈ ਚੁਣੌਤੀ ਹੋਵੇਗੀ ?

ਤਨਵੀ ਮਦਾਨ ਨੇ ਕਿਹਾ ਕਿ ਕੁਝ ਅਜਿਹੀਆਂ ਚੀਜ਼ਾਂ ਹਨ ਜੋ 80ਵੇਂ ਦਹਾਕੇ ਤੋਂ ਬਾਅਦ ਤੋਂ ਲਗਾਤਾਰ ਹੋ ਰਹੀਆਂ ਹਨ ਅਤੇ ਜਿਨ੍ਹਾਂ ਉੱਤੇ ਟਰੰਪ ਵੀ ਕਾਇਮ ਹੈ। ਉਨ੍ਹਾਂ ਦਾ ਗਠਜੋੜ, ਵਪਾਰ ਅਤੇ ਅੰਤਰਾਸ਼ਟਰੀਅਤਾਂ ਬਾਰੇ ਵਿੱਚ ਨਜ਼ਰੀਆ ਦ੍ਰਿੜ ਹੈ। ਮੈਨੂੰ ਉਮੀਦ ਹੈ ਕਿ ਉਹ ਵੀ ਮਹਿਸੂਸ ਕਰਨਗੇ ਕਿ ਉਨ੍ਹਾਂ ਪ੍ਰਵਰਿਤੀਆਂ ਨੂੰ ਮਾਨਤਾ ਦਿੱਤੀ ਗਈ ਹੈ।ਵਪਾਰ ਪ੍ਰਤੀ ਉਸ ਦਾ ਰੁਝਾਨ ਦਰਸਾਉਂਦਾ ਹੈ ਕਿ ਉਹ ਵਧੇਰੇ ਪ੍ਰਤੀਯੋਗੀ ਹੋਵੇਗਾ, ਪਰ ਫਿਰ ਤੁਸੀਂ ਵੇਖ ਸਕਦੇ ਹੋ ਕਿ ਬੀਜਿੰਗ ਕਹਿ ਰਹੀ ਹੈ ਕਿ ਟਰੰਪ ਵੀ ਉਸ ਦੇ ਆਸ ਪਾਸ ਹਨ, ਇਸ ਲਈ ਸਾਨੂੰ ਇੱਕ ਸੌਦੇ ਕਰਨ ਦਾ ਮੌਕਾ ਦੇਣਾ ਚਾਹੀਦਾ ਹੈ।

ਇਤਫ਼ਾਕ ਨਾਲ ਜੁਲਾਈ ਵਿੱਚ, ਸੰਯੁਕਤ ਰਾਜ ਦੇ ਵਿਦੇਸ਼ ਮੰਤਰੀ ਮਾਈਕਲ ਆਰ. ਪੋਂਪਿਓ ਨੇ ਚੀਨ ਨਾਲ ਮੁਕਾਬਲਾ ਕਰਨ ਲਈ ਸਮਾਨ ਸੋਚ ਵਾਲੇ ਲੋਕਤੰਤਰੀ ਸਮੂਹ ਦੇ ਇੱਕ ਨਵੇਂ ਸਮੂਹ - ਲੋਕਤੰਤਰੀ ਗਠਜੋੜ ਨੂੰ ਸੱਦਾ ਦਿੱਤਾ, ਜਿਸ ਨੂੰ ਦਿੱਲੀ ਵੱਲੋਂ ਠੰਡਾ ਹੁੰਗਾਰਾ ਮਿਲਿਆ। ਹਿੰਦ-ਪ੍ਰਸ਼ਾਂਤ ਰਣਨੀਤੀ ਦੇ ਨਾਲ ਸਹਿਯੋਗੀ ਪਾਰਟੀਆਂ ਅਤੇ ਭਾਈਵਾਲਾਂ ਨਾਲ ਰੱਖਿਆ ਸਮਝੌਤਿਆਂ ਅਤੇ ਅਭਿਆਸਾਂ ਨੂੰ ਵਧੇਰੇ ਸ਼ਕਤੀ ਪ੍ਰਦਾਨ ਕਰਨ ਨਾਲ, ਕੀ ਅਮਰੀਕਾ ਕੱਟੜਪੰਥੀ ਬੀਜਿੰਗ ਦਾ ਸਾਹਮਣਾ ਕਰੇਗਾ ਜਾਂ ਨਵੰਬਰ ਤੋਂ ਬਾਅਦ ਵਪਾਰ ਫਿਰ ਤੋਂ ਸ਼ੁਰੂ ਕਰੇਗਾ?

ਤਨਵੀ ਮਦਾਨ ਨੇ ਜ਼ੋਰ ਦੇ ਕੇ ਕਿਹਾ ਕਿ ਭਾਵੇਂ ਉਹ ਟਰੰਪ ਹੈ ਜਾਂ ਬਾਈਡੇਨ ਤੁਸੀਂ ਵੱਖੋ ਵੱਖਰੇ ਦ੍ਰਿਸ਼ਾਂ ਬਾਰੇ ਸੋਚ ਸਕਦੇ ਹੋ। ਤੁਸੀਂ ਬਾਈਡੇਨ ਪ੍ਰਸ਼ਾਸਨ ਨੂੰ ਦੇਖ ਸਕਦੇ ਹੋ ਜੋ ਬਰਾਬਰ ਪ੍ਰਤੀਯੋਗੀ ਹੋਵੇਗਾ ਪਰ ਸਹਿਯੋਗੀ ਅਤੇ ਭਾਈਵਾਲਾਂ ਨਾਲ ਕੰਮ ਕਰੇਗਾ ਜਾਂ ਤੁਸੀਂ ਬਾਈਡੇਨ ਪ੍ਰਸ਼ਾਸਨ ਨੂੰ ਇਹ ਕਹਿੰਦੇ ਹੋਏ ਵੇਖ ਸਕਦੇ ਹੋ ਕਿ ਸਾਨੂੰ ਮਹਾਮਾਰੀ ਅਤੇ ਮੌਸਮ ਵਿੱਚ ਤਬਦੀਲੀ ਵਰਗੇ ਮੁੱਦਿਆਂ `ਤੇ ਚੀਨ ਨਾਲ ਕੰਮ ਕਰਨ ਦੀ ਜ਼ਰੂਰਤ ਹੈ। ਇਸ ਲਈ, ਸਾਨੂੰ ਉਨ੍ਹਾਂ ਦੀਆਂ ਚਿੰਤਾਵਾਂ ਨੂੰ ਅਨੁਕੂਲ ਕਰਨ ਲਈ ਕੁਝ ਢੰਗ ਲੱਭਣ ਦੀ ਜ਼ਰੂਰਤ ਹੈ। ਇਸ ਲਈ ਜਦੋਂ ਤੁਸੀਂ ਚੋਣਾਂ ਤੋਂ ਬਾਅਦ ਦੇ ਦ੍ਰਿਸ਼ਾਂ ਬਾਰੇ ਸੋਚਦੇ ਹੋ ਅਤੇ ਭਵਿੱਖਬਾਣੀ ਕਰਦੇ ਹੋ, ਤਾਂ ਇੱਕ ਚੀਜ਼ ਮਹੱਤਵਪੂਰਨ ਹੈ ਕਿ ਪ੍ਰਸ਼ਾਸਨ ਵਿੱਚ ਕੋਣ ਕਿਹੜੀ ਭੂਮਿਕਾ ਲਈ ਨਿਯੁਕਤ ਕੀਤਾ ਜਾਂਦਾ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.