ਟੋਰਾਂਟੋ: ਵਿਸ਼ਵ ਪੱਧਰੀ ਰੋਸ ਅਤੇ ਹਾਂਗਕਾਂਗ 'ਚ ਨਾਰਾਜ਼ਗੀ ਦੇ ਵਿਚਕਾਰ ਚੀਨ ਨੇ ਹਾਂਗਕਾਂਗ ਨਾਲ ਜੁੜੇ ਵਿਵਾਦਪੂਰਨ ਸੁਰੱਖਿਆ ਕਾਨੂੰਨ 'ਤੇ ਦਸਤਖ਼ਤ ਕਰ ਦਿੱਤੇ ਹਨ। ਇਹ ਕਾਨੂੰਨ ਬੀਜ਼ਿੰਗ ਨੂੰ ਹਾਂਗਕਾਂਗ ਦੇ ਸਬੰਧ ਵਿੱਚ ਨਵੀਂ ਸ਼ਕਤੀਆਂ ਪ੍ਰਦਾਨ ਕਰਦਾ ਹੈ। ਇਸ ਕਾਨੂੰਨ ਦੇ ਤਹਿਤ ਹਾਂਗਕਾਂਗ ਵਿੱਚ ਚੀਨੀ ਸੁਰੱਖਿਆ ਬਲਾਂ ਦੀ ਮੌਜੂਦਗੀ ਨੂੰ ਯਕੀਨੀ ਬਣਾਇਆ ਜਾਵੇਗਾ। ਕਈ ਦੇਸ਼ਾਂ ਨੇ ਚੀਨ ਦੀ ਇਸ ਪਹਿਲ ਦਾ ਵਿਰੋਧ ਕੀਤਾ ਹੈ।
ਇਸ ਲੜੀ ਵਿੱਚ ਹੀ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਹਾਂਗਕਾਂਗ ਲਈ ਇੱਕ ਦੇਸ਼ ਦੋ ਖਰੜੇ 'ਤੇ ਵਿਸ਼ਵਾਸ ਕਰਦਾ ਹੈ। ਉਹ ਉਨ੍ਹਾਂ ਦੇ ਲੋਕਾਂ ਦੇ ਨਾਲ ਖੜਣਗੇ। ਟਰੂਡੋ ਨੇ ਕਿਹਾ ਕਿ ਕੈਨੇਡਾ ਇਮੀਗ੍ਰੇਸ਼ਨ ਸਮੇਤ ਹੋਰ ਕਦਮਾਂ 'ਤੇ ਵੀ ਵਿਚਾਰ ਕਰ ਰਿਹਾ ਹੈ। ਹੋਰ ਦੇਸ਼ ਵੀ ਪਨਾਹ ਦੀ ਪੇਸ਼ਕਸ਼ 'ਤੇ ਵਿਚਾਰ ਕਰ ਰਹੇ ਹਨ। ਦੱਸ ਦਈਏ ਕਿ ਕੈਨੇਡਾ ਦੇ 3 ਲੱਖ ਦੇ ਕਰੀਬ ਲੋਕ ਹਾਂਗਕਾਂਗ ਵਿੱਚ ਰਹਿੰਦੇ ਹਨ।
ਬੀਜਿੰਗ ਦੇ ਨਿਰਦੇਸ਼ਾਂ ਤਹਿਤ ਸਥਾਨਕ ਅਧਿਕਾਰੀਆਂ ਨੇ ਕਾਨੂੰਨ ਨੂੰ ਲਾਗੂ ਕਰਨ ਲਈ ਸਖ਼ਤ ਕਦਮ ਚੁੱਕੇ ਹਨ ਅਤੇ ਪੁਲਿਸ ਨੇ ਬੁੱਧਵਾਰ ਨੂੰ ਲਗਭਗ 370 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਵਿੱਚ ਕਾਨੂੰਨ ਦੀ ਸਿੱਧੀ ਉਲੰਘਣਾ ਕਰਨ ਵਾਲੇ 10 ਵਿਅਕਤੀਆਂ ਨੂੰ ਸ਼ੱਕ ਦੇ ਆਧਾਰ 'ਤੇ ਸ਼ਾਮਲ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਨਾਇਕਾਂ ਨੂੰ 'ਬਦਨਾਮ' ਕਰਨਾ ਚਾਹੁੰਦੇ ਹਨ ਪ੍ਰਦਰਸ਼ਨਕਾਰੀ: ਟਰੰਪ
ਦੱਸ ਦਈਏ ਕਿ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਮੰਗਲਵਾਰ ਨੂੰ ਚੀਨੀ ਸੰਸਦ ਦੀ ਨੈਸ਼ਨਲ ਪੀਪਲਜ਼ ਕਾਂਗਰਸ (ਐਨਪੀਸੀ) ਦੀ 162 ਮੈਂਬਰੀ ਸਥਾਈ ਕਮੇਟੀ ਵੱਲੋਂ ਹਾਂਗਕਾਂਗ ਲਈ ਰਾਸ਼ਟਰੀ ਸੁਰੱਖਿਆ ਕਾਨੂੰਨ ਨੂੰ ਸਰਬਸੰਮਤੀ ਨਾਲ ਪ੍ਰਵਾਨਗੀ ਦਿੱਤੀ ਹੈ। ਇਸ ਨੂੰ ਮਨਜ਼ੂਰੀ ਮਿਲਣ ਤੋਂ ਤੁਰੰਤ ਬਾਅਦ ਜਿਨਪਿੰਗ ਨੇ ਕਾਨੂੰਨ 'ਤੇ ਦਸਤਖ਼ਤ ਕੀਤੇ, ਜਿਸ ਨਾਲ ਕਾਨੂੰਨ ਲਾਗੂ ਹੋ ਗਿਆ।
ਇਸ ਕਾਨੂੰਨ ਦੇ ਪਾਸ ਹੋਣ ਤੋਂ ਬਾਅਦ ਹਾਂਗਕਾਂਗ ਦੀ ਸਰਕਾਰ ਨਵੇਂ ਨਿਯਮਾਂ ਨੂੰ ਲਾਗੂ ਕਰਨ ਲਈ ਇੱਕ ਏਜੰਸੀ ਦਾ ਗਠਨ ਕਰੇਗੀ। ਦੱਸ ਦਈਏ ਕਿ ਹਾਂਗਕਾਂਗ ਵਿੱਚ ਕਈ ਮਹੀਨਿਆਂ ਤੋਂ ਸਰਕਾਰ ਵਿਰੋਧੀ ਪ੍ਰਦਰਸ਼ਨ ਚੱਲ ਰਹੇ ਹਨ, ਜਿਸ ਦੇ ਬਾਵਜੂਦ ਇਹ ਕਾਨੂੰਨ ਲਿਆਂਦਾ ਜਾ ਰਿਹਾ ਹੈ।