ਲੰਡਨ : ਬਿਟ੍ਰੇਨ ਵਿੱਚ ਸੰਸਦ ਮੈਂਬਰਾਂ ਵੱਲੋਂ ਬਹੁਮਤ ਮਿਲਣ ਤੋਂ ਬਾਅਦ 12 ਦਸੰਬਰ ਨੂੰ ਆਮ ਚੋਣਾਂ ਕਰਵਾਈਆਂ ਜਾ ਰਹੀਆਂ ਹਨ। ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੇ ਬਹੁਮਤ ਦੀ 418 ਵੋਟਾਂ ਮਿਲਣ ਤੋਂ ਬਾਅਦ ਇਹ ਐਲਾਨ ਕੀਤਾ ਹੈ।
ਮੰਗਲਵਾਰ ਨੂੰ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਵੱਲੋਂ ਆਮ ਚੋਣਾਂ ਦਾ ਪ੍ਰਸਤਾਵ ਉਦੋਂ ਸਫ਼ਲ ਹੋ ਗਿਆ, ਜਦੋਂ ਸੰਸਦੀ ਮੈਬਰਾਂ ਵੱਲੋਂ ਉਨ੍ਹਾਂ ਨੂੰ ਬਹੁਮਤ ਪ੍ਰਾਪਤ ਹੋਇਆ। ਸੰਸਦ ਮੈਂਬਰਾਂ ਨੇ ਰਸਮੀ ਵੋਟ ਦੇ ਜ਼ਰੀਏ, ਉਨ੍ਹਾਂ ਵੱਲੋਂ ਆਮ ਚੋਣਾਂ ਕਰਵਾਏ ਜਾਣ ਦੇ ਪ੍ਰਸਤਾਵ 'ਤੇ 418 ਵੋਟਾਂ ਪਾ ਕੇ ਉਨ੍ਹਾਂ ਦਾ ਸਮਰਥਨ ਕੀਤਾ। ਇਸ ਦੌਰਾਨ ਬ੍ਰਿਟੇਨ ਦੇ 483 ਮੈਂਬਰਾਂ ਨੇ ਵੋਟ ਪਾਈ, ਜਿਨ੍ਹਾਂ ਚੋਂ 20 ਵੋਟਾਂ ਉਨ੍ਹਾਂ ਦੇ ਵਿਰੁੱਧ ਪਾਈਆਂ ਗਈਆਂ ਸਨ। ਜ਼ਿਕਰਯੋਗ ਹੈ ਕਿ ਸਾਲ 1923 ਤੋਂ ਬਾਅਦ ਬ੍ਰਿਟੇਨ ਵਿੱਚ ਲਗਭਗ 96 ਸਾਲਾਂ ਬਾਅਦ ਮੁੜ ਆਮ ਚੋਣਾਂ ਹੋਣ ਜਾ ਰਹੀਆਂ ਹਨ। ਇਸ ਬਾਰੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਕਿਹਾ ਕਿ ਇਸ ਹੈਰਾਨੀਜਨਕ ਸੰਸਦੀ ਰੁਕਾਵਟ ਦੇ ਵਿਰੋਧ 'ਚ ਬ੍ਰੈਗਜ਼ਿਟ ਹਾਸਲ ਕਰਨ ਦਾ ਇਕਮਾਤਰ ਤਰੀਕਾ ਹੈ।
ਲੇਬਰ ਪਾਰਟੀ ਦੇ ਮੈਂਬਰ ਬ੍ਰਿਟੇਨ 'ਚ 9 ਦਸੰਬਰ ਨੂੰ ਵੋਟ ਕਰਵਾਉਣਾ ਚਾਹੁੰਦੇ ਸਨ ਤਾਂ ਜੋ ਵਿਦਿਅਕ ਅਦਾਰਿਆਂ ਅਤੇ ਯੂਨੀਵਰਸਿਟੀ ਦੇ ਵਿਦਿਆਰਥੀ ਵਿੱਚ ਵੋਟਾਂ ਵਿੱਚ ਹਿੱਸਾ ਲੈ ਸਕਣ। ਕਿਉਂਕਿ ਉਸ ਸਮੇਂ ਤੱਕ ਅਕਾਦਮਿਕ ਸੈਸ਼ਨ ਚੱਲ ਰਿਹਾ ਹੋਵੇਗਾ। ਲੇਬਰ ਪਾਰਟੀ ਦੇ ਨੇਤਾ ਜੈਰੇਮੀ ਕਾਰਬਿਨ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਲਗਾਤਾਰ ਕਿਹਾ ਹੈ ਕਿ ਉਹ ਜਲਦ ਹੀ ਆਮ ਚੋਣਾਂ ਲਈ ਤਿਆਰ ਹਾਂ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਸੰਸਦ ਮੈਂਬਰਾਂ ਵੱਲੋਂ 3 ਵਾਰ ਉਨ੍ਹਾਂ ਦੇ ਇਸ ਪ੍ਰਸਤਾਵ ਦਾ ਵਿਰੋਧ ਕੀਤਾ ਗਿਆ ਅਤੇ ਇਸ ਨੂੰ ਰੋਕ ਦਿੱਤਾ ਗਿਆ।
ਇਹ ਵੀ ਪੜ੍ਹੋ : ਮੋਦੀ ਦਾ ‘ਰੇਗਿਸਤਾਨ ਦੇ ਡੈਵਸ’ ਵਿਚਲਾ ਭਾਸ਼ਣ ਤੇ ਸਾਊਦੀ ਅਰਬ ਦਾ ਨਿਵੇਸ਼ਕਾਂ ਨੂੰ ਲੁਭਾਉਣਾ
ਯੂਰੋਪੀਅਨ ਸੰਘ ਨੇ ਬ੍ਰਿਟੇਨ ਲਈ ਬ੍ਰੈਗਜ਼ਿਟ ਦੀ ਸਮੇਂ ਸੀਮਾ ਅਗਲੇ ਸਾਲ 31 ਜਨਵਰੀ ਤੱਕ ਵਧਾ ਦਿੱਤੀ ਹੈ। ਈਯੂਏ ਨੇ ਕਿਹਾ ਹੈ ਕਿ ਜੇਕਰ ਬ੍ਰਿਟੇਨ ਦੇ ਸੰਸਦ ਮੈਂਬਰ 31 ਜਨਵਰੀ 2020 ਤੋਂ ਪਹਿਲਾਂ ਕਿਸੇ ਸਮਝੌਤੇ ਨੂੰ ਮੰਨਜ਼ੂਰੀ ਦਿੰਦੇ ਹਨ ਤਾਂ ਬ੍ਰਿਟੇਨ ਅਤੇ ਯੂਰੋਪੀਅਨ ਸੰਘ ਵੱਖ ਹੋ ਸਕਦੇ ਹਨ। ਦੱਸਣਯੋਗ ਹੈ ਕਿ ਇਸ ਵੇਲੇ ਬ੍ਰਿਟੇਨ ਦੇ ਵਿੱਚ ਬ੍ਰੈਗਜ਼ਿਟ ਦੇ ਸਮਰਥਨ ਅਤੇ ਵਿਰੋਧ ਦਾ ਦੌਰ ਜੋਰਾਂ 'ਤੇ ਹੈ। ਵਿਰੋਧ ਕਰਨ ਵਾਲੇ ਬ੍ਰੈਗਜ਼ਿਟ ਨੂੰ ਲੋਕਤੰਤਰ ਆਪਦਾ ਦੱਸਦੇ ਹਨ। ਇਸ ਦਾ ਸਮਰਥਨ ਕਰਨ ਵਾਲੇ ਸੰਸਦ ਮੈਂਬਰ ਨੋ-ਬ੍ਰੈਗਜ਼ਿਟ ਦੇ ਜ਼ਰੀਏ ਬ੍ਰਿਟਿਸ਼ ਨਾਗਰਿਕਾਂ ਦੇ ਸਲਾਹ ਦੀ ਉਮੀਦ ਕਰ ਰਹੇ ਹਨ। ਸਾਲ 2016 ਵਿੱਚ ਜਨਮਤ ਦੇ ਦੌਰਾਨ ਕਰੀਬ 52 ਫੀਸਦੀ ਲੋਕਾਂ ਵੱਲੋਂ ਬ੍ਰੈਗਜ਼ਿਟ ਦਾ ਸਮਰਥਨ ਕੀਤਾ ਗਿਆ ਸੀ ਅਤੇ 48 ਫ਼ੀਸਦੀ ਲੋਕਾਂ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਸੀ।