ਵਾਸ਼ਿੰਗਟਨ: ਰਾਸ਼ਟਰਪਤੀ ਡੈਮੋਕਰੇਟਿਕ ਉਮੀਦਵਾਰ ਜੋ ਬਿਡੇਨ ਦੀ ਚੋਣ ਮੁਹਿੰਮ ਵਿੱਚ ਸ਼ਾਮਿਲ ਭਾਰਤੀ ਮੂਲ ਦੇ ਮੈਂਬਰਾਂ ਨੇ ਕਿਹਾ ਹੈ ਕਿ ਰਾਸ਼ਟਰਪਤੀ ਚੋਣ ਵਿੱਚ ਡੈਮੋਕਰੇਟਿਕ ਪਾਰਟੀ ਦੀ ਜਿੱਤ ਵਿੱਚ ਹਿੰਦੂ-ਅਮਰੀਕੀ ਅਹਿਮ ਭੂਮਿਕਾ ਅਦਾ ਕਰਨਗੇ। ਬਿਡੇਨ ਹਮੇਸ਼ਾ ਵਿਸ਼ਵਾਸ ਤੇ ਸੰਵਾਦ ਦੇ ਅਧਾਰ 'ਤੇ ਭਾਰਤ ਨਾਲ ਉਸਾਰੂ ਅਤੇ ਸਕਾਰਾਤਮਕ ਸਬੰਧ ਸਥਾਪਿਤ ਕਰਨ ਲਈ ਕੰਮ ਕਰੇਗਾ।
ਬਿਡੇਨ ਨੂੰ ਨਵੰਬਰ ਵਿੱਚ ਅਮਰੀਕੀ ਰਾਸ਼ਟਰਪਤੀ ਚੋਣਾਂ ਵਿੱਚ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਚੁਣੌਤੀ ਦਾ ਸਾਹਮਣਾ ਕਰਨਾ ਪਵੇਗਾ।
ਹਿੰਦੂ ਅਮਰੀਕਾ ਫ਼ਾਰ ਬਿਡੇਨ ਅਤੇ ਸਾਊਥ ਏਸ਼ੀਅਨਸ ਫ਼ਾਰ ਬਿਡੇਨ ਵੱਲੋਂ ਕਰਵਾਏ ਵੋਟ ਧਰਮ ਦੇ ਵਿਸ਼ੇ 'ਤੇ ਇੱਕ ਸਮਾਰੋਹ ਵਿੱਚ ਦੱਖਣੀ ਅਤੇ ਕੇਂਦਰੀ ਏਸ਼ੀਆ ਦੇ ਸਾਬਕਾ ਸਹਾਇਕ ਰਾਜ ਮੰਤਰੀ ਨਿਸ਼ਾ ਬਿਸਵਾਲ ਨੇ ਕਿਹਾ ਕਿ ਬਿਡੇਨ ਦਾ ਪ੍ਰਸ਼ਾਸਨ ਭਾਰਤ ਨਾਲ ਉਸਾਰੂ ਅਤੇ ਸਕਾਰਾਤਮਕ ਸਬੰਧ ਕਾਇਮ ਰੱਖਣ ਉੱਤੇ ਹਮੇਸ਼ਾ ਕੰਮ ਕਰਦਾ ਰਹੇਗਾ।
ਉਨ੍ਹਾਂ ਕਿਹਾ ਕਿ ਬਿਡੇਨ ਦੇ ਪ੍ਰਸ਼ਾਸਨ ਵਿੱਚ ਭਾਰਤ ਬਾਰੇ ਹਮੇਸ਼ਾਂ ਵਿਸ਼ਵਾਸ ਤੇ ਸੰਵਾਦ ਰਹੇਗਾ। ਆਨਲਾਈਨ ਆਯੋਜਿਤ ਇਸ ਸਮਾਰੋਹ ਵਿੱਚ, ਉਨ੍ਹਾਂ ਨੇ ਕਿਹਾ ਕਿ ਸਤਿਕਾਰ ਦੀ ਭਾਵਨਾ ਨਾਲ ਗੱਲਬਾਤ ਕੀਤੀ ਜਾਏਗੀ।
ਕੇਪੀਐਮਜੀ ਇੰਡੀਆ ਦੇ ਸੀਈਓ ਅਤੇ ਪ੍ਰਧਾਨ ਅਰੁਣ ਕੁਮਾਰ ਨੇ ਕਿਹਾ ਕਿ ਹਿੰਦੂ ਸੱਚਾਈ ਲੱਭਣ ਲਈ ਭਾਗੀਦਾਰੀ ਕਰ ਰਹੇ ਹਨ। ਕੁਮਾਰ, ਕੈਲੀਫੋਰਨੀਆ ਦੇ ਫ੍ਰੇਮੋਂਟ ਦੀ ਸਾਬਕਾ ਡਿਪਟੀ ਮੇਅਰ ਅਨੂ ਨਟਰਾਜਨ ਅਤੇ ਕੈਰੇਬੀਅਨ ਹਿੰਦੂ ਨੇਤਾ ਅਮਿੰਤਾ ਕਿਲਾਵਨ ਨਾਰਾਇਣ ਸਮੇਤ ਕਈ ਨੇਤਾਵਾਂ ਨੇ ਭਾਰਤੀ-ਅਮਰੀਕੀਆਂ ਨੂੰ ਬਿਡੇਨ ਨੂੰ ਵੋਟ ਪਾਉਣ ਦੀ ਅਪੀਲ ਕੀਤੀ।