ETV Bharat / international

ਅਫ਼ਗਾਨਿਸਤਾਨ ਨੂੰ ਲੈ ਕੇ ਬਾਇਡੇਨ ਨੇ ਬ੍ਰਿਟੇਨ ਦੇ PM ਨਾਲ ਕੀਤੀ ਗੱਲਬਾਤ - ਅਮਰੀਕੀ ਰਾਸ਼ਟਰਪਤੀ

ਅਫ਼ਗਾਨਿਸਤਾਨ 'ਤੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਜੋ ਬਾਇਡੇਨ ਨੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨਾਲ ਗੱਲਬਾਤ ਕੀਤੀ। ਦੋਵੇਂ ਨੇਤਾ ਅਗਲੇ ਹਫ਼ਤੇ ਜੀ 7 ਨੇਤਾਵਾਂ ਦੇ ਨਾਲ ਇੱਕ ਵਰਚੁਅਲ ਮੀਟਿੰਗ ਕਰਨ ਲਈ ਸਹਿਮਤ ਹੋਏ।

ਅਫਗਾਨਿਸਤਾਨ ਨੂੰ ਲੈ ਕੇ ਬਾਇਡੇਨ ਨੇ ਬ੍ਰਿਟੇਨ ਦੇ ਪੀਐਮ ਨਾਲ ਕੀਤੀ ਗੱਲਬਾਤ

author img

By

Published : Aug 18, 2021, 9:02 AM IST

ਵਾਸ਼ਿੰਗਟਨ: ਤਾਲਿਬਾਨ (Taliban) ਦੇ ਕਾਬੁਲ 'ਤੇ ਕਬਜ਼ਾ ਕਰਨ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ (US President) ਜੋ ਬਾਇਡੇਨ ਨੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨਾਲ ਗੱਲਬਾਤ ਕੀਤੀ। ਤਾਲਿਬਾਨ ਦੇ ਸੱਤਾ ਸੰਭਾਲਣ ਤੋਂ ਬਾਅਦ ਬਾਇਡੇਨ ਦੀ ਕਿਸੇ ਵਿਦੇਸ਼ੀ ਨੇਤਾ ਨਾਲ ਇਹ ਪਹਿਲੀ ਗੱਲਬਾਤ ਸੀ। ਇਸ ਦੌਰਾਨ ਦੋਵਾਂ ਨੇਤਾਵਾਂ ਨੇ ਲਗਾਤਾਰ ਤਾਲਮੇਲ ਦੀ ਲੋੜ 'ਤੇ ਚਰਚਾ ਕੀਤੀ।

ਦੋਵੇਂ ਨੇਤਾ ਅਗਲੇ ਹਫਤੇ ਜੀ 7 ਦੇ ਨੇਤਾਵਾਂ ਨਾਲ ਇੱਕ ਸਾਂਝੀ ਰਣਨੀਤੀ 'ਤੇ ਵਿਚਾਰ ਕਰਨ ਲਈ ਇੱਕ ਵਰਚੁਅਲ ਮੀਟਿੰਗ ਕਰਨ ਲਈ ਸਹਿਮਤ ਹੋਏ। ਅਫਗਾਨਿਸਤਾਨ ਦੇ ਵਿਕਾਸ ਬਾਰੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨਾਲ ਗੱਲ ਕਰਦਿਆਂ ਬਾਇਡੇਨ ਨੇ ਆਪਣੇ ਫੌਜੀਆਂ ਅਤੇ ਅਮਰੀਕੀ ਨਾਗਰਿਕਾਂ ਦੀ ਬਹਾਦਰੀ ਦੀ ਸ਼ਲਾਘਾ ਕੀਤੀ। ਜੋ ਕਾਬੁਲ ਵਿੱਚ ਆਪਣੇ ਨਾਗਰਿਕਾਂ ਤੋਂ ਇਲਾਵਾ ਅਫਗਾਨ ਨਾਗਰਿਕਾਂ ਨੂੰ ਕੱਢਣ ਦਾ ਕੰਮ ਕਰ ਰਹੇ ਹਨ।

ਉਨ੍ਹਾਂ ਨੇ ਅਫਗਾਨਿਸਤਾਨ ਨੀਤੀ 'ਤੇ ਸਹਿਯੋਗੀਆਂ ਅਤੇ ਲੋਕਤੰਤਰੀ ਭਾਗੀਦਾਰਾਂ ਦਰਮਿਆਨ ਲਗਾਤਾਰ ਨੇੜਲੇ ਤਾਲਮੇਲ ਦੀ ਲੋੜ' ਤੇ ਜ਼ੋਰ ਦਿੱਤਾ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਜਾਰੀ ਬਿਆਨ ਦੇ ਅਨੁਸਾਰ, ਬੋਰਿਸ ਜਾਨਸਨ ਨੇ ਬਾਇਡੇਨ ਨਾਲ ਫੋਨ ਗੱਲਬਾਤ ਦੌਰਾਨ ਅਫਗਾਨਿਸਤਾਨ ਵਿੱਚ ਪਿਛਲੇ 20 ਸਾਲਾਂ ਵਿੱਚ ਹੋਏ ਲਾਭਾਂ ਨੂੰ ਨਾ ਗੁਆਉਣ ਦੀ ਮਹੱਤਤਾ 'ਤੇ ਜ਼ੋਰ ਦਿੱਤਾ।

ਪ੍ਰਧਾਨਮੰਤਰੀ ਨੇ ਮਾਨਵਵਾਦੀ ਸਹਾਇਤਾ ਵਧਾਉਣ ਲਈ ਸ਼ਰਨਾਰਥੀਆਂ ਦੇ ਪੁਨਰਵਾਸ ਸਮੇਤ ਯੂਕੇ ਦੀ ਯੋਜਨਾਵਾਂ ਦੀ ਰੂਪਰੇਖਾ ਤਿਆਰ ਕੀਤੀ ਹੈ। ਤਾਲਿਬਾਨ ਦੁਆਰਾ ਰਾਜਧਾਨੀ ਕਾਬੁਲ ਉਤੇ ਨਿਯੰਤਰ ਕਰਨ ਅਤੇ ਰਾਸ਼ਟਰਪਤੀ ਅਸ਼ਰਫ ਗਨੀ ਦੀ ਅਗਵਾਈ ਵਾਲੀ ਸਰਕਾਰ ਡਿੱਗਣ ਤੋਂ ਬਾਅਦ ਅਫਗਾਨਿਸਤਾਨ ਵਿਚ ਅਰਾਜਕਤਾ ਦਾ ਮਾਹੌਲ ਬਣ ਗਿਆ ਹੈ।

ਇਹ ਵੀ ਪੜੋ:ਅਫ਼ਗਾਨਿਸਤਾਨ ’ਤੇ ਕਬਜ਼ਾ ਕਰਨ ਤੋਂ ਬਾਅਦ ਤਾਲਿਬਾਨੀਆਂ ਦੀ ਦੇਖੋ ਮਸਤੀ

ETV Bharat Logo

Copyright © 2025 Ushodaya Enterprises Pvt. Ltd., All Rights Reserved.