ਵਾਸ਼ਿੰਗਟਨ: ਅਫਗਾਨਿਸਤਾਨ ਤੋਂ ਅਮਰੀਕੀ ਫੌਜੀਆਂ ਨੂੰ ਵਾਪਸ ਬੁਲਾਉਣ ਦੇ ਆਪਣੇ ਫੈਸਲੇ ਦਾ ਦ੍ਰਿੜਤਾ ਨਾਲ ਬਚਾਅ ਕਰਦਿਆਂ ਹੋਏ ਅਮਰੀਕੀ ਰਾਸ਼ਟਰਪਤੀ (President) ਜੋ ਬਾਇਡੇਨ ਨੇ ਸੋਮਵਾਰ ਨੂੰ ਸਵੀਕਾਰ ਕੀਤਾ ਕਿ ਅਮਰੀਕਾ ਦੀ ਉਮੀਦ ਤੋਂ ਕਿਤੇ ਜ਼ਿਆਦਾ ਤੇਜੀ ਨਾਲ ਯੁੱਧ ਗ੍ਰਸਤ ਦੇਸ਼ ਵਿਚ ਸਥਿਤੀ ਵਿਚ ਬਦਲਾਅ ਆਏ ਹਨ।
ਅਫਗਾਨਿਸਤਾਨ ਉਤੇ ਤਾਲਿਬਾਨੀ (Talibani) ਦੇ ਕਬਜਾ ਅਤੇ ਅਫਗਾਨ ਸਰਕਾਰ ਡਿੱਗਣ ਤੋਂ ਬਾਅਦ ਆਪਣੇ ਪਹਿਲੇ ਸੰਬੋਧਨ ਵਿਚ ਬਾਇਡੇਨ ਨੇ ਉਥੇ ਦੀ ਮੌਜੂਦਾ ਸਥਿਤੀ ਦੇ ਲਈ ਅਫਗਾਨ ਨੇਤਾਵਾਂ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਕਿਹਾ ਹੈ ਕਿ ਅਫਗਾਨ ਨੇਤਾਵਾਂ ਨੇ ਹਾਰ ਮੰਨ ਲਈ ਅਤੇ ਦੇਸ਼ ਛੱਡ ਕੇ ਭੱਜ ਗਏ।ਇਸੇ ਲਈ ਫੌਜ ਦਾ ਪਤਨ ਹੋਇਆ ਹੈ।
ਉਨ੍ਹਾਂ ਨੇ ਕਿਹਾ ਮੈਂ ਆਪਣੇ ਫੈਸਲੇ ਦੇ ਪਿੱਛੇ ਖੜ੍ਹਾਂ ਹਾਂ। 20 ਸਾਲ ਬਾਅਦ ਮੈਂ ਵੇਖਿਆ ਸੀ ਕਿ ਅਮਰੀਕੀ ਫੌਜ ਨੂੰ ਵਾਪਸ ਲਿਆਉਣ ਦਾ ਕੋਈ ਚੰਗਾ ਸਮਾਂ ਨਹੀਂ ਆਇਆ ਅਤੇ ਇਸ ਲਈ ਹੁਣ ਵੀ ਫੌਜ ਉਥੇ ਹੀ ਹੈ।
ਉਨ੍ਹਾਂ ਨੇ ਕਿਹਾ ਅਸੀਂ ਖਤਰੇ ਦੇ ਬਾਰੇ ਸਪੱਸ਼ਟ ਸੀ। ਅਸੀਂ ਹਰ ਤਰ੍ਹਾਂ ਦੇ ਹਾਲਾਤ ਲਈ ਯੋਜਨਾ ਬਣਾਈ ਹੋਈ ਸੀ। ਅਫਗਾਨਿਸਤਾਨ ਦੇ ਰਾਜਨੀਤਿਕ ਨੇਤਾਵਾਂ ਨੇ ਹਾਰ ਮੰਨ ਲਈ ਅਤੇ ਦੇਸ਼ ਛੱਡ ਕੇ ਭੱਜ ਗਏ।ਇਸ ਲਈ ਫੌਜ ਦਾ ਮਨੋਬਲ ਟੁੱਟ ਗਿਆ।
ਜ਼ਿਕਰਯੋਗ ਹੈ ਕਿ ਤਾਲਿਬਾਨ ਲੜਾਕਿਆਂ ਨੇ ਐਤਵਾਰ ਨੂੰ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਸਥਿਤ ਰਾਸ਼ਟਰਪਤੀ ਭਵਨ ਉਤੇ ਕਬਜਾ ਕਰ ਲਿਆ। ਇਸ ਤੋਂ ਪਹਿਲਾਂ ਰਾਸ਼ਟਰਪਤੀ ਅਸ਼ਰਫ ਗਨੀ ਨੇ ਦੇਸ਼ ਛੱਡ ਦਿੱਤਾ ਸੀ।
ਅਫਗਾਨਿਸਤਾਨ ਸੰਕਟ ਨੂੰ ਲੈ ਕੇ ਅਮਰੀਕਾ ਦੀ ਅਲੋਚਨਾ ਹੋ ਰਹੀ ਹੈ। ਅਮਰੀਕੀ ਫੌਜੀਆਂ ਦੀ ਵਾਪਸੀ ਨੂੰ ਲੈ ਕੇ ਵਿਸ਼ਵ ਵਿਚ ਅਲੋਚਨਾ ਦਾ ਸਾਹਮਣੇ ਕਰਨ ਦੇ ਬਾਵਜੂਦ ਵੀ ਰਾਸ਼ਟਰਪਤੀ ਆਪਣੇ ਫੈਸਲੇ ਉਤੇ ਦ੍ਰਿੜ ਹਨ।
ਇਹ ਵੀ ਪੜੋ:ਅਫਗਾਨਿਸਤਾਨ ‘ਤੇ ਕਬਜ਼ੇ ਨੂੰ ਲੈਕੇ ਹੁਣ ਅਮਰੀਕਾ ਨੇ ਕਹੀ ਵੱਡੀ ਗੱਲ