ETV Bharat / international

9/11: ਜਦੋਂ ਅੱਤਵਾਦੀ ਹਮਲਿਆਂ ਨਾਲ ਕੰਬ ਗਿਆ ਸੀ ਅਮਰੀਕਾ - ਵਰਲਡ ਟ੍ਰੇਡ ਸੈਂਟਰ

ਦੁਨੀਆਂ ਦਾ ਸਭ ਤੋਂ ਸ਼ਕਤੀਸ਼ਾਲੀ ਦੇਸ਼ ਅਮਰੀਕਾ 2001 ਵਿੱਚ ਲਗਾਤਾਰ ਚਾਰ ਹਮਲਿਆਂ ਤੋਂ ਕੰਬ ਗਿਆ ਸੀ। ਹਮਲਿਆਂ ਨੇ ਦਿਖਾਇਆ ਕਿ ਅਮਰੀਕੀ ਸੁਰੱਖਿਆ ਕਿੰਨੀ ਨਾਜ਼ੁਕ ਸੀ, ਪਰ ਪੈਂਟਾਗਨ ਨੇ ਇਕ ਭਿਆਨਕ ਸਬਕ ਸਿੱਖ ਲਿਆ ਅਤੇ ਇਹ ਸੁਨਿਸ਼ਚਿਤ ਕੀਤਾ ਕਿ ਅਜਿਹੀਆਂ ਘਟਨਾਵਾਂ ਮੁੜ ਕਦੇ ਨਹੀਂ ਦੁਹਰਾਈਆਂ ਜਾਣ।

ਫ਼ੋਟੋ।
ਫ਼ੋਟੋ।
author img

By

Published : Sep 11, 2020, 10:15 AM IST

ਹੈਦਰਾਬਾਦ: 19 ਸਾਲ ਪਹਿਲਾਂ 11 ਸਤੰਬਰ ਦਾ ਦਿਨ ਅਮਰੀਕੀਆਂ ਲਈ ਭਿਆਨਕ ਦਿਨ ਸੀ ਜਿਸ ਨੇ ਅੱਤਵਾਦ ਦਾ ਅਸਲ ਚਿਹਰਾ ਦਿਖਾਇਆ ਕਿਉਂਕਿ ਇਸ ਵਿਨਾਸ਼ਕਾਰੀ ਹਮਲੇ ਨੇ ਲਗਭਗ 3,000 ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਪੈਂਟਾਗਨ ਨੂੰ ਇਕ ਡੂੰਘੇ ਸਦਮੇ ਵਿਚ ਛੱਡ ਦਿੱਤਾ।

ਇਸ ਅੱਤਵਾਦੀ ਹਮਲੇ ਨੇ ਅਮਰੀਕਾ ਨੂੰ ਇੱਕ ਅਜਿਹਾ ਜ਼ਖਮ ਦਿੱਤਾ ਜਿਸ ਦੇ ਨਿਸ਼ਾਨ ਰਹਿੰਦੀ ਦੁਨੀਆ ਤੱਕ ਕਾਇਮ ਰਹਿਣਗੇ।

ਦਰਅਸਲ ਪੱਛਮੀ ਤੱਟ 'ਤੇ ਪਹੁੰਚਣ ਵਾਲੇ ਚਾਰ ਅਮਰੀਕੀ ਹਵਾਈ ਜਹਾਜ਼ਾਂ ਨੂੰ 19 ਲੋਕਾਂ ਨੇ ਅਗਵਾ ਕਰ ਲਿਆ ਸੀ। 11 ਸਤੰਬਰ 2001 ਨੂੰ ਅੱਤਵਾਦੀਆਂ ਨੇ ਯਾਤਰੀ ਜਹਾਜ਼ਾਂ ਨੂੰ ਮਿਜ਼ਾਈਲ ਦੇ ਰੂਪ ਵਿੱਚ ਇਸਤੇਮਾਲ ਕਰਦਿਆਂ ਵਿਸ਼ਵ ਪ੍ਰਸਿੱਧ ਵਰਲਡ ਟ੍ਰੇਡ ਸੈਂਟਰ ਅਤੇ ਅਮਰੀਕਾ ਦੇ ਪੈਂਟਾਗਨ ਨੂੰ ਨਿਸ਼ਾਨਾ ਬਣਾਇਆ ਸੀ। ਇਸ ਨੂੰ ਅਮਰੀਕਾ ਦੇ ਇਤਿਹਾਸ ਦਾ ਸਭ ਤੋਂ ਵੱਡਾ ਅੱਤਵਾਦੀ ਹਮਲਾ ਮੰਨਿਆ ਜਾਂਦਾ ਹੈ।

ਵੇਖੋ ਵੀਡੀਓ

ਸਭ ਤੋਂ ਵੱਧ ਮੌਤਾਂ ਵਰਲਡ ਟ੍ਰੇਡ ਸੈਂਟਰ 'ਚ ਹੋਈਆਂ ਜਿੱਥੇ ਹਾਈਜੈਕ ਹੋਏ ਅਮਰੀਕਨ ਏਅਰ ਲਾਈਨ ਦੇ ਜਹਾਜ਼ 11 ਅਤੇ ਯੂਨਾਈਟਿਡ ਏਅਰਲਾਇੰਸ ਦੇ ਜਹਾਜ਼ 175 ਨੇ ਇਮਾਰਤ ਦੇ ਉੱਤਰੀ ਅਤੇ ਦੱਖਣੀ ਟਾਵਰਾਂ ਵਿਚ ਟਕਰਾਉਣ ਨਾਲ 2753 ਲੋਕਾਂ ਦੀ ਮੌਤ ਹੋ ਗਈ ਸੀ। ਇਸ ਹਾਦਸੇ ਦੇ ਸਮੇਂ ਸਿਰਫ 5 ਲੋਕ ਹੀ ਬਚੇ ਅਤੇ ਲਗਭਗ 10,000 ਜ਼ਖਮੀ ਹੋਏ।

ਵਾਸ਼ਿੰਗਟਨ ਵਿਚ ਪੈਂਟਾਗਨ ਦੀ ਇਮਾਰਤ ਵਿਚ, 184 ਵਿਅਕਤੀਆਂ ਦੀ ਮੌਤ ਹੋ ਗਈ ਸੀ ਜਦੋਂ ਹਾਈਜੈਕ ਕੀਤੀ ਗਈ ਅਮਰੀਕੀ ਏਅਰ ਲਾਈਨ ਦੀ ਫਲਾਈਟ 77 ਇਮਾਰਤ ਨਾਲ ਟਕਰਾ ਗਈ ਸੀ।

ਯੂਨਾਈਟਿਡ ਏਅਰ ਲਾਈਨਜ਼ ਦੀ ਫਲਾਈਟ 93 ਵਿਚ ਸਵਾਰ 40 ਯਾਤਰੀਆਂ ਅਤੇ ਚਾਲਕ ਦਲ ਦੇ ਮੈਂਬਰਾਂ ਦੀ ਪੈਨਸਿਲਵੇਨੀਆ ਦੇ ਸ਼ੈਂਕਸਵਿਲੇ ਨੇੜੇ ਜਹਾਜ਼ ਦੇ ਹਾਦਸਾਗ੍ਕਾਰਸਤ ਹੋਣ ਕਾਰਨ ਮੌਤ ਹੋ ਗਈ।

ਮਾਹਰ ਮੰਨਦੇ ਹਨ ਕਿ ਯਾਤਰੀਆਂ ਅਤੇ ਚਾਲਕ ਦਲ ਨੇ ਫਲਾਈਟ ਡੈਕ 'ਤੇ ਆਪਣਾ ਕਬਜ਼ਾ ਲੈਣ ਦੀ ਕੋਸ਼ਿਸ਼ ਕਰਨ ਤੋਂ ਬਾਅਦ ਅਗਵਾ ਕਰਨ ਵਾਲਿਆਂ ਨੇ ਉਸ ਜਗ੍ਹਾ 'ਤੇ ਜਹਾਜ਼ ਨੂੰ ਕਰੈਸ਼ ਕਰ ਦਿੱਤਾ।

ਇਸ ਦਰਦਨਾਕ ਹਮਲੇ ਪਿੱਛੇ ਅਲ ਕਾਇਦਾ ਦੇ ਮੁਖੀ ਓਸਾਮਾ ਬਿਨ ਲਾਦੇਨ ਦਾ ਹੱਥ ਸੀ। ਫਿਰ 2 ਮਈ, 2011 ਨੂੰ ਅਮਰੀਕਾ ਨੇ ਬਦਲੇ ਦੀ ਕਾਰਵਾਈ ਕਰਦਿਆਂ ਪਾਕਿਸਤਾਨ ਦੇ ਐਬਟਾਬਾਦ ਵਿੱਚ ਓਸਾਮਾ ਨੂੰ ਮਾਰ ਦਿੱਤਾ। ਹਾਲਾਂਕਿ ਇਸ ਵਿੱਚ ਪੂਰੇ 10 ਸਾਲ ਲੱਗ ਗਏ।

ਪੈਂਟਾਗਨ ਨੂੰ ਹੋਏ ਨੁਕਸਾਨ ਤੋਂ ਇਕ ਸਾਲ ਦੇ ਅੰਦਰ ਅੰਦਰ ਸਾਫ਼ ਕਰ ਦਿੱਤਾ ਅਤੇ ਉਸ ਦੀ ਮੁਰੰਮਤ ਕਰ ਦਿੱਤੀ ਗਈ। ਇਮਾਰਤ ਦੇ ਅਗਲੇ ਪਾਸੇ ਪੈਂਟਾਗਨ ਸਮਾਰਕ ਬਣਾਇਆ ਗਿਆ। ਵਰਲਡ ਟ੍ਰੇਡ ਸੈਂਟਰ ਦੀਆਂ ਢਹਿ ਚੁੱਕੀਆਂ ਇਮਾਰਤਾਂ ਦੀ ਥਾਂ ਗਰਾਊਂਡ ਜ਼ੀਰੋ ਉੱਤੇ ਬਣਾਈ ਨਵੀਂ ਇਮਾਰਤ 104 ਮੰਜ਼ਿਲਾਂ ਦੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.