ਵਾਸ਼ਿੰਗਟਨ: ਅਮਰੀਕਾ (America) ਦੇ 36 ਸੂਬਿਆਂ ਅਤੇ ਵਾਸ਼ਿੰਗਟਨ ਡੀਸੀ (Washington DC) ਨੇ ਗੂਗਲ ਦੇ ਖਿਲਾਫ਼ ਮੁਕੱਦਮਾ ਦਰਜ ਕਰਕੇ ਇਲਜ਼ਾਮ ਲਗਾਇਆ ਹੈ ਕਿ ਸਰਚ ਇੰਜਨ ਕੰਪਨੀ ਦੁਆਰਾ ਆਪਣੇ ਪਲੇ ਸਟੋਰ ਉਤੇ ਨਿਯਮਾਂ ਦੀ ਉਲੰਘਣਾ ਕੀਤੀ ਹੈ।
ਮੁਕੱਦਮੇ ਵਿਚ ਇਲਜ਼ਾਮ ਲਗਾਇਆ ਗਿਆ ਹੈ ਕਿ ਗੂਲਲ ਪਲੇ ਸਟੋਰ ਵਿਚ ਕੁੱਝ ਖਾਸ ਨਿਯਮਾਂ ਦੀ ਉਲੰਘਣਾ ਕੀਤੀ ਹੈ।ਜਿਸ ਕਰਕੇ ਗੂਗਲ ਉਤੇ ਕੇਸ ਦਰਜ ਕੀਤਾ ਗਿਆ ਹੈ।ਗੂਗਲ ਦੇ ਇਸ ਤਰ੍ਹਾਂ ਕਰਨ ਨਾਲ ਉਪਭੋਗਤਾਵਾਂ ਨੂੰ ਹੋਰ ਜਿਆਦਾ ਵਿਕਲਿਪ ਮਿਲ ਸਕਦੇ ਹਨ।ਗੂਗਲ ਵੱਲੋਂ ਪਲੇ ਸਟੋਰ ਨਾਲ ਕੀਤੀ ਛੇੜਛਾੜ ਕਾਰਨ ਮੋਬਾਈਲ ਐਪ ਦੀ ਕੀਮਤਾਂ ਵਿਚ ਕਮੀ ਆ ਸਕਦੀ ਹੈ।
ਨਿਊਯਾਰਕ ਦੇ ਆਟਰਨੀ ਜਨਰਲ ਜੇਮਸ ਅਤੇ ਉਸਦੇ ਸਾਥੀਆਂ ਨੇ ਗੂਗਲ ਉਤੇ ਇਹ ਇਲਜ਼ਾਮ ਲਗਾਇਆ ਹੈ ਕਿ ਐਪ ਡਿਵੈਲਪਰਾਂ ਨੂੰ ਆਪਣੀ ਡਿਜੀਟਲ ਸਮੱਗਰੀ ਨੂੰ ਪਲੇ ਸਟੋਰ ਦੇ ਮਧਿਅਮ ਦੁਆਰਾ ਵੇਚਣ ਲਈ ਮਜਬੂਰ ਕੀਤਾ ਜਾਂਦਾ ਹੈ ਅਤੇ ਇਸਦੇ ਲਈ ਗੂਗਲ ਨੂੰ ਅਨਿਸ਼ਚਿਤ ਕਾਲ ਦੇ ਲਈ 30 ਫੀਸਦੀ ਤੱਕ ਕਮਿਸ਼ਨ ਦੇਣਾ ਪਵੇਗਾ।
ਜੇਮਸ ਨੇ ਇਲਜ਼ਾਮ ਲਗਾਇਆ ਹੈ ਕਿ ਗੂਗਲ ਨੇ ਕਈ ਸਾਲਾਂ ਤੱਕ ਇੰਟਰਨੈਟ ਦੇ ਗੇਟਕੀਪਰ ਦੇ ਰੂਪ ਵਿਚ ਕੰਮ ਕੀਤਾ ਹੈ ਪਰ ਹਾਲ ਹੀ ਵਿਚ ਸਾਡੇ ਡਿਜੀਟਲ ਉਪਕਰਨਾਂ ਦਾ ਗੇਟਕੀਪਰ ਵੀ ਬਣ ਗਿਆ।ਜਿਸ ਦੇ ਚੱਲਦੇ ਅਸੀ ਸਾਰੇ ਸਾਫਟਵੇਅਰ ਦੇ ਲਈ ਅਧਿਕ ਭੁਗਤਾਨ ਕਰ ਰਹੇ ਹਨ।ਜਿਸ ਦਾ ਅਸੀ ਹਰ ਰੋਜ਼ ਉਪਯੋਗ ਕਰਦੇ ਹਾਂ।
ਗੂਗਲ ਨੇ ਮੁਕੱਦਮੇ ਨੂੰ ਬੇਬੁਨਿਆਦ ਦੱਸਦਿਆਂ ਹੈ।ਗੂਗਲ ਦੇ ਡਾਇਰੈਕਟਰ ਵਿਲੀਅਮ ਵ੍ਹਾਈਟ ਨੇ ਕਿਹਾ ਕਿ ਮੁਕੱਦਮਾ ਕਿਸੇ ਛੋਟੇ ਲੜਕੇ ਦੀ ਰੱਖਿਆ ਜਾਂ ਖਪਤਕਾਰਾਂ ਦੀ ਰੱਖਿਆ ਲਈ ਨਹੀਂ ਸੀ। ਇਹ ਉਨ੍ਹਾਂ ਕੁੱਝ ਪ੍ਰਮੁੱਖ ਐਪ ਡਿਵੈਲਪਰਾਂ ਬਾਰੇ ਹੈ ਜੋ ਬਿਨਾਂ ਕਿਸੇ ਕੀਮਤ ਦੇ ਗੂਗਲ ਪਲੇਅ ਦਾ ਲਾਭ ਲੈਣਾ ਚਾਹੁੰਦੇ ਹਨ।
ਇਹ ਵੀ ਪੜੋ:ਦੁਬਈ ’ਚ ਬੰਦਰਗਾਹ ’ਤੇ ਭਿਆਨਕ ਧਮਾਕਾ, ਕੋਈ ਜਾਨੀ ਨੁਕਸਾਨ ਨਹੀਂ