ETV Bharat / international

ਮਾਹਰਾਂ ਦੀ ਚਿਤਾਵਨੀ, ਕੋਰੋਨਾ ਕਾਰਨ ਦੁਨੀਆ 'ਚ ਤੇਜ਼ੀ ਨਾਲ ਫੈਲ ਸਕਦੀ ਹੈ ਭੁੱਖਮਰੀ - ਸੰਯੁਕਤ ਰਾਸ਼ਟਰ

ਕੋਰੋਨਾ ਵਾਇਰਸ ਮਹਾਂਮਾਰੀ ਦੇ ਕਾਰਨ ਸੱਜਰੀਆਂ ਰਿਪੋਰਟਾਂ ਦੇ ਅਨੁਸਾਰ ਮਾਹਰਾਂ ਨੇ ਦੁਨੀਆ ਵਿੱਚ ਭੁੱਖਮਰੀ ਦੇ ਤੇਜ਼ੀ ਨਾਲ ਫੈਲਣ ਦੀ ਚਿੰਤਾ ਜ਼ਾਹਿਰ ਕੀਤੀ ਹੈ। ਮਾਹਰਾਂ ਦਾ ਆਖਣਾ ਹੈ ਕਿ ਲੋਕਾਂ ਕੋਲ ਪੈਸੇ ਦੀ ਘਾਟ ਹੋਵੇਗੀ ਅਤੇ ਭੁੱਖਮਰੀ ਤੇਜ਼ੀ ਨਾਲ ਫੈਲ ਜਾਵੇਗੀ।

Experts warn that corona could spread Starvation in the world
ਮਾਹਰਾਂ ਦੀ ਚਿਤਾਵਨੀ, ਕੋਰੋਨਾ ਕਾਰਨ ਦੁਨੀਆ 'ਚ ਤੇਜ਼ੀ ਨਾਲ ਫੈਲ ਸਕਦੀ ਹੈ ਭੁੱਖਮਰੀ
author img

By

Published : Nov 21, 2020, 7:28 AM IST

Updated : Nov 21, 2020, 8:27 AM IST

ਨਵੀਂ ਦਿੱਲੀ: ਦੁਨੀਆ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੀ ਹੈ। ਇਸ ਬਲਦੀ ਵਿੱਚ ਤੇਲ ਪਾਉਣ ਦਾ ਕੰਮ ਕੋਰੋਨਾ ਵਾਇਰਸ ਮਹਾਂਮਾਰੀ ਨੇ ਕੀਤਾ ਹੈ। ਇਸੇ ਦੌਰਾਨ ਸੱਜਰੀਆਂ ਰਿਪੋਰਟਾਂ ਦੇ ਅਨੁਸਾਰ ਮਾਹਰਾਂ ਨੇ ਦੁਨੀਆ ਵਿੱਚ ਭੁੱਖਮਰੀ ਦੇ ਤੇਜ਼ੀ ਨਾਲ ਫੈਲਣ ਦੀ ਚਿੰਤਾ ਜ਼ਾਹਿਰ ਕੀਤੀ ਹੈ। ਮਾਹਰਾਂ ਦਾ ਆਖਣਾ ਹੈ ਕਿ ਲੋਕਾਂ ਕੋਲ ਪੈਸੇ ਦੀ ਘਾਟ ਹੋਵੇਗੀ ਅਤੇ ਭੁੱਖਮਰੀ ਤੇਜ਼ੀ ਨਾਲ ਫੈਲ ਜਾਵੇਗੀ।

ਸੰਯੁਕਤ ਰਾਸ਼ਟਰ ਦੇ ਸੰਗਠਨ ਵਰਲਡ ਫੂਡ ਪ੍ਰੋਗਰਾਮ ਦੇ ਕਾਰਜਕਾਰੀ ਨਿਰਦੇਸ਼ਕ ਕਿ ਡੇਵਿਡ ਬੈਸਲੇ ਨੇ ਦੁਨੀਆ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਭੁੱਖਮਰੀ ਦੇ ਮਹਾਂਮਾਰੀ ਦੇ ਕਿਨਾਰੇ 'ਤੇ ਹੈ। ਸਮੇਂ ਸਿਰ ਲੋੜੀਂਦੇ ਕਦਮ ਚੁੱਕਣੇ ਪੈਣਗੇ ਨਹੀਂ ਤਾਂ ਨਤੀਜੇ ਭਿਆਨਕ ਹੋਣਗੇ।

ਬੈਸਲੇ ਨੇ ਕੋਰੋਨਾ ਦੀ ਸ਼ੁਰੂਆਤ ਵਿੱਚ ਚੇਤਾਵਨੀ ਦਿੱਤੀ ਸੀ ਕਿ ਭੁੱਖਮਰੀ ਮਹਾਂਮਾਰੀ ਬਣਨ ਜਾ ਰਹੀ ਹੈ। ਇਸ ਨੂੰ ਰੋਕਣ ਲਈ ਤੁਰੰਤ ਪ੍ਰਭਾਵਸ਼ਾਲੀ ਕਦਮ ਚੁੱਕੇ ਜਾਣੇ ਚਾਹੀਦੇ ਹਨ। ਇਹ ਵੀ ਕਿਹਾ ਕਿ ਕੁਝ ਦੇਸ਼ ਰਾਹਤ ਪੈਕੇਜ ਮੁਹੱਈਆ ਕਰਵਾ ਕੇ ਇਸ ਮਹਾਂਮਾਰੀ ਦਾ ਪ੍ਰਬੰਧਨ ਕਰਨ ਵਿੱਚ ਸਫਲ ਹੋਏ ਹਨ ਪਰ 2021 ਵਿੱਚ ਇਹ ਸੰਕਟ ਬਹੁਤ ਤੇਜ਼ੀ ਨਾਲ ਵਧੇਗਾ।

ਮਾਹਰ ਕਿਉਂ ਦੇ ਰਹੇ ਹਨ ਚੇਤਾਵਨੀ

ਕੋਰੋਨਾ ਮਹਾਂਮਾਰੀ ਨੇ ਦੇਸ਼ਾਂ ਦੀ ਆਰਥਿਕਤਾ ਨੂੰ ਤੋੜਿਆ ਹੈ ਅਤੇ ਫੈਲਣ ਕਾਰਨ ਫੰਡਾਂ ਵਿੱਚ ਜਮ੍ਹਾ ਹੋਏ ਫੰਡ ਖਪਤ ਹੋ ਗਏ। ਜਿਸ ਕਾਰਨ ਅਰਥਚਾਰਿਆਂ ਵਿੱਚ ਵੀ ਗਿਰਾਵਟ ਦੇਖਣ ਨੂੰ ਮਿਲੀ ਹੈ। ਲੋਕ ਆਪਣੀਆਂ ਨੌਕਰੀਆਂ ਗੁਆ ਚੁੱਕੇ ਹਨ ਅਤੇ ਛੋਟੇ ਕੰਮ ਕਰਨ ਵਾਲੇ ਲੋਕਾਂ ਦਾ ਕਾਰੋਬਾਰ ਤਬਾਹ ਹੋ ਗਿਆ ਹੈ। ਕੁਝ ਦੇਸ਼ ਮੁੜ ਜਾਂ ਭਵਿੱਖ ਵਿੱਚ ਤਾਲਾਬੰਦੀ ਵੱਲ ਜਾ ਸਕਦੇ ਹਨ। ਇਹ ਸਪੱਸ਼ਟ ਹੈ ਕਿ ਜੇ ਲੋਕਾਂ ਕੋਲ ਕੰਮ ਨਹੀਂ ਹੈ ਤਾਂ ਉਨ੍ਹਾਂ ਨੂੰ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਏਗਾ।

Last Updated : Nov 21, 2020, 8:27 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.