ETV Bharat / international

ਦੱਖਣੀ ਅਫ਼ਰੀਕਾ ਦੇ ਇਸ ਜਗ੍ਹਾ 'ਤੇ ਪਹਿਲੀ ਵਾਰ ਮਨਾਈ ਗਈ ਦੀਵਾਲੀ - ਈਸ਼ਵਰ ਰਾਮਲਕਸ਼ਮਣ

ਦੱਖਣੀ ਅਫ਼ਰੀਕਾ ਦੇ ਸਥਾਨਕ ਭਾਈਚਾਰਿਆਂ ਦੇ 2 ਰਾਜਿਆਂ ਨੇ ਦੀਵਾਲੀ ਦਾ ਜਸ਼ਨ ਮਨਾਇਆ। ਦੀਵਾਲੀ ਦਾ ਜਸ਼ਨ ਅਫ਼ਰੀਕਾ ਦੇ ਸਭ ਤੋਂ ਵੱਡੇ ਕਬਾਇਲੀ ਭਾਈਚਾਰੇ ਦੇ ਜ਼ੁਲਸ ਦੇ ਸਮਰਾਟ ਕਿੰਗ ਗੁੱਡਵਿਲ ਜਵੇਲਿਥਿਨੀ ਦੇ ਓਸ਼ੁਥੂ ਰਾਇਲ ਪੈਲੇਸ ਵਿੱਚ ਤਿਉਹਾਰ ਮਨਾਇਆ ਗਿਆ। ਇਸ ਤਿਉਹਾਰ ਦਾ ਆਯੋਜਨ ਭਾਰਤੀ ਮੂਲ ਦੇ ਈਸ਼ਵਰ ਰਾਮ ਲਕਸ਼ਮਣ ਨੇ ਕੀਤਾ ਸੀ।

dipawali at osuthu royal palace of king goodwill zwelithini in south africa
ਦੱਖਣੀ ਅਫ਼ਰੀਕਾ ਦੇ ਇਸ ਜਗ੍ਹਾਂ 'ਤੇ ਪਹਿਲੀ ਵਾਰ ਮਨਾਈ ਗਈ ਦੀਵਾਲੀ
author img

By

Published : Nov 2, 2020, 5:08 PM IST

ਜੋਹਾਨਿਸਬਰਗ: ਦੱਖਣੀ ਅਫ਼ਰੀਕਾ ਵਿੱਚ ਪਹਿਲੀ ਵਾਰ ਸਥਾਨਕ ਭਾਈਚਾਰਿਆਂ ਦੇ 2 ਰਾਜਿਆਂ ਨੇ ਦੀਵਾਲੀ ਦਾ ਜਸ਼ਨ ਮਨਾਉਣ ਵਿੱਚ ਸਹਾਇਤਾ ਕੀਤੀ। ਸਮੁੰਦਰੀ ਕੰਡੇ ਦੇ ਸ਼ਹਿਰ ਡਰਬਨ ਤੋਂ 30 ਕਿਲੋਮੀਟਰ ਉੱਤਰ ਵਿੱਚ, ਨੋਂਗੋਮਾ ਵਿੱਚ, ਦੱਖਣੀ ਅਫ਼ਰੀਕਾ ਦੇ ਸਭ ਤੋਂ ਵੱਡੇ ਕਬਾਇਲੀ ਭਾਈਚਾਰੇ ਦੇ ਜ਼ੂਲਾਸ ਦੇ ਸਮਰਾਟ, ਕਿੰਗ ਗੁੱਡਵਿਲ ਜਵੇਲਿਥਿਨੀ ਦੇ ਓਸ਼ੁਥੂ ਰਾਇਲ ਪੈਲੇਸ ਵਿੱਚ ਤਿਉਹਾਰ ਮਨਾਇਆ ਗਿਆ।

ਅਮੈਂਡੇਬਲ ਭਾਈਚਾਰੇ ਦੇ ਰਾਜਾ ਮਖੋਸੋਕੇ ਦੂਜੇ ਵੀ ਇਸ ਜਸ਼ਨ ਵਿੱਚ ਸ਼ਾਮਲ ਹੋਏ।

ਇਸ ਤਿਉਹਾਰ ਦਾ ਆਯੋਜਨ 'ਸ਼ਿਵਾਨੰਦ ਵਰਲਡ ਪੀਸ ਫਾਊਡੇਸ਼ਨ' ਦੇ ਮੁਖੀ ਪ੍ਰੋ: ਈਸ਼ਵਰ ਰਾਮਲਕਸ਼ਮਣ ਨੇ ਕੀਤਾ ਸੀ, ਜੋ ਭਾਰਤੀ ਮੂਲ ਦੇ ਇਕਲੌਤੇ ਵਿਅਕਤੀ ਹਨ, ਜਿਨ੍ਹਾਂ ਨੇ ਜੂਲੂ ਦੇਸ਼ ਦਾ ਰਾਜਕੁਮਾਰ ਦੇ ਰੂਪ ਵਿੱਚ ਮਾਨਤਾ ਦਿੱਤੀ ਗਈ ਸੀ।

ਇਸ ਵਿੱਚ ਦੱਖਣੀ ਅਫ਼ਰੀਕਾ ਦੇ ਭਾਰਤੀ ਮੂਲ ਦੇ ਲੋਕਾਂ ਤੋਂ ਇਲਾਵਾ ਦੋਵਾਂ ਭਾਈਚਾਰਿਆਂ ਦੇ ਲੋਕਾਂ ਨੇ ਵੀ ਸ਼ਾਮਲ ਹੋਏ। ਇਸ ਦੌਰਾਨ ਗੀਤ ਗਾਏ ਗਏ ਅਤੇ ਡਾਂਸ ਦੀ ਪੇਸ਼ਕਾਰੀ ਵੀ ਕੀਤੀ ਗਈ।

ਜ਼ੂਲੂ ਦੇ ਰਾਜਾ ਵੱਲੋਂ ਮਨਾਏ ਜਾਂਦੇ ਦੀਵਾਲੀ ਦੇ ਜਸ਼ਨਾਂ ਵਿੱਚ ਆਮ ਤੌਰ 'ਤੇ ਹਰ ਸਾਲ ਹਜ਼ਾਰਾਂ ਲੋਕ ਸ਼ਾਮਲ ਹੁੰਦੇ ਹਨ, ਪਰ ਕੋਵਿਡ -19 ਨਾਲ ਸਬੰਧਤ ਪਾਬੰਦੀਆਂ ਦੇ ਕਾਰਨ, ਇਸ ਵਾਰ ਸਿਰਫ਼ 200 ਲੋਕ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਏ।

ਜਵੇਲਿਥਿਨੀ ਨੇ ਕਿਹਾ, 'ਇਥੇ ਇਸ ਸਾਮਰਾਜ ਵਿੱਚ ਅਤੇ ਪੂਰੀ ਦੁਨੀਆ ਵਿੱਚ ਰੌਸ਼ਨੀ ਦਾ ਇਹ ਤਿਉਹਾਰ ਮਨਾਉਣ ਵਾਲੇ ਨੂੰ ਦੀਵਾਲੀ ਦੀਆਂ ਮੁਬਾਰਕਾਂ।'

ਉਨ੍ਹਾਂ ਕਿਹਾ ਕਿ, ‘ਹਿੰਦੂ, ਜੈਨ, ਸਿੱਖ ਅਤੇ ਬੋਧੀ ਭਾਈਚਾਰੇ ਦੇ ਲੋਕਾਂ ਦੇ ਲਈ ਦੀਵਾ ਜਗਾਉਣਾ, ਇਹ ਯਾਦ ਰੱਖਣ ਦਾ ਮੌਕਾ ਹੈ ਕਿ ਹਨੇਰੇ ਦੇ ਵਿਚਕਾਰ ਵੀ ਆਖਰਕਾਰ ਰੋਸ਼ਨੀ ਹੋਵੇਗੀ। ਅਗਿਆਨਤਾ 'ਤੇ ਗਿਆਨ ਦੀ ਜਿੱਤ ਹੋਵੇਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.