ਚੰਡੀਗੜ੍ਹ : ਪੰਜਾਬੀ ਫਿਲਮ ਇੰਡਸਟਰੀ ਇਨ੍ਹੀ ਦਿਨੀਂ ਆਪਣੇ ਸਿਖਰ 'ਤੇ ਹੈ। ਨਵੇਂ ਨਵੇਂ ਪ੍ਰੋਜੈਕਟ ਲੈਕੇ ਪਾਲੀਵੁੱਡ ਦੇ ਕਲਾਕਾਰ ਸਾਹਮਣੇ ਆ ਰਹੇ ਹਨ। ਉਥੇ ਹੀ ਇਸ ਲੜੀ ਵਿੱਚ ਹੁਣ ਇੱਕ ਹੋਰ ਨਾਮ ਜੁੜਨ ਜਾ ਰਿਹਾ ਹੈ ਫਿਲਮ ਪਿੰਡ ਅਮਰੀਕਾ, ਲੇਖਕ ਅਤੇ ਨਿਰਦੇਸ਼ਕ ਸਿਮਰਨ ਸਿੰਘ ਵੱਲੋਂ ਨਿਰਦੇਸ਼ਿਤ ਅਤੇ ਹਰਚੰਦ ਸਿੰਘ ਸਿਆਟਲ ਦੁਆਰਾ ਨਿਰਮਿਤ ਕੀਤੀ ਗਈ 'ਪਿੰਡ ਅਮਰੀਕਾ' ਅਗਲੇ ਦਿਨ੍ਹੀਂ ਦੇਸ਼-ਵਿਦੇਸ਼ ਵਿਚ ਵੱਡੇ ਪੱਧਰ 'ਤੇ ਰਿਲੀਜ਼ ਕੀਤੀ ਜਾ ਰਹੀ ਹੈ, ਜਿਸ ਦੇ ਪ੍ਰੋਡੋਕਸ਼ਨ ਕਾਰਜ ਇੰਨ੍ਹੀਂ ਦਿਨ੍ਹੀਂ ਤੇਜ਼ੀ ਨਾਲ ਮੁਕੰਮਲ ਕੀਤੇ ਜਾ ਰਹੇ ਹਨ।
ਸ਼ਾਨਦਾਰ ਪਾਰੀ ਵੱਲ ਵਧੀ ਅਦਾਕਾਰਾ ਅਮਰ ਨੂਰੀ: ਇਸ ਫਿਲਮ ਵਿੱਚ ਫਿਲਮ ਜਗਤ ਦੇ ਵੱਡੇ ਵੱਡੇ ਸਿਤਾਰੇ ਕੰਮ ਕਰ ਰਹੇ ਹਨ। ਉਹਨਾਂ ਵਿੱਚ ਇੱਕ ਨਾਮ ਹੈ ਅਮਰ ਨੂਰੀ ਦਾ। ਅਮਰ ਨੂਰੀ ਆਪਣੀ ਗਾਇਕੀ ਅਤੇ ਅਦਾਕਾਰੀ ਨਾਲ ਲੋਕਾਂ ਦੇ ਦਿਲਾਂ ਵਿੱਚ ਪਹਿਲਾਂ ਹੀ ਥਾਂ ਬਣਾ ਚੁਕੇ ਹਨ। ਉਥੇ ਹੀ ਹੁਣ ਫਿਲਮ ਪਿੰਡ ਅਮਰੀਕਾ ਵਿੱਚ ਵੀ ਉਹਨਾਂ ਦੀ ਅਹਿਮ ਭੂਮਿਕਾ ਦੱਸੀ ਜਾ ਰਹੀ ਹੈ। ਪੰਜਾਬੀ ਫ਼ਿਲਮ 'ਪਿੰਡ ਅਮਰੀਕਾ’ ਨਾਲ ਇਕ ਹੋਰ ਸ਼ਾਨਦਾਰ ਪਾਰੀ ਵੱਲ ਵਧੀ ਅਦਾਕਾਰਾ ਅਮਰ ਨੂਰੀ, ਮਹੱਤਵਪੂਰਨ ਭੂਮਿਕਾ 'ਚ ਨਜ਼ਰ ਆਵੇਗੀ। ਫਿਲਮ ਦੀ ਰਿਲੀਜ਼ ਡੇਟ 6 ਅਕਤੂਬਰ ਰੱਖੀ ਗਈ ਹੈ,ਇਸ ਫਿਲਮ ਦਾ ਸਭ ਨੂੰ ਬੇਸਬਰੀ ਨਾਲ ਇੰਤਜ਼ਾਰ ਹੈ। ਅਮਰ ਨੂਰੀ ਪੰਜਾਬੀ ਗਾਇਕੀ ਦੇ ਖੇਤਰ ਵਿਚ ਸੁਨਿਹਰਾ ਅਧਿਆਏ ਹੰਢਾ ਚੁੱਕੀ ਅਤੇ ਵਿਲੱਖਣ ਪਹਿਚਾਣ ਰੱਖਦੀ ਬਾਕਮਾਲ ਗਾਇਕਾ ਅਮਰ ਨੂਰੀ ਲੰਮੇਂ ਸਮੇਂ ਦੇ ਠਹਿਰਾਵ ਬਾਅਦ ਬਤੌਰ ਅਦਾਕਾਰਾ ਇਕ ਵਾਰ ਫ਼ਿਰ ਸਿਨੇਮਾਂ ਖੇਤਰ ’ਚ ਆਪਣੀ ਨਵੀਂ ਪਾਰੀ ਦਾ ਆਗਾਜ਼ ਕਰਨ ਜਾ ਰਹੀ ਹੈ,
ਫਿਲਮ ਜਗਤ ਦੇ ਨਾਮੀ ਸਿਤਾਰਿਆਂ ਦੇ ਅਹਿਮ ਕਿਰਦਾਰ : 'ਲਾਇਨਜ਼ ਫ਼ਿਲਮ ਪ੍ਰੋਡੋਕਸ਼ਨ ਹਾਊਸ' ਵੱਲੋਂ ਬਣਾਈ ਗਈ ਇਸ ਫ਼ਿਲਮ ਦਾ ਨਿਰਮਾਣ ਡਾ.ਹਰਚੰਦ ਸਿੰਘ ਯੂਐਸਏ, ਜਦਕਿ ਲੇਖ਼ਣ ਅਤੇ ਨਿਰਦੇਸ਼ਨ ਸਿਮਰਨ ਸਿੰਘ ਯੂ.ਐਸ.ਏ ਵੱਲੋਂ ਕੀਤਾ ਗਿਆ ਹੈ। ਅਮਰੀਕਾ, ਕੈਨੇਡਾ ਅਤੇ ਪੰਜਾਬ ਦੇ ਵੱਖ ਵੱਖ ਹਿੱਸਿਆ ਵਿਚ ਫ਼ਿਲਮਾਈ ਗਈ ਇਸ ਫ਼ਿਲਮ ਦੀ ਸਟਾਰਕਾਸਟ ਵਿਚ ਅਮਰ ਨੂਰੀ ਤੋਂ ਇਲਾਵਾ ਬੀ.ਕੇ ਸਿੰਘ ਰੱਖੜ੍ਹਾ, ਭਿੰਦਾ ਔਜ਼ਲਾ,ਪ੍ਰੀਤੀ ਸਵਾਨੀ,ਮਾਸਟਰ ਸੁਹੇਲ ਸਿੱਧੂ, ਡਾ. ਹਰਚੰਦ ਸਿੰਘ, ਕੰਵਲਜੀਤ ਨੀਰੂ,ਅਸ਼ੌਕ ਟਾਂਗਰੀ, ਰਾਜ ਸੰਧੂ,ਪ੍ਰੀਤੀ ਰਾਏ, ਮਲਕੀਤ ਮੀਤ,ਜਸਵੀਰ ਨਿੱਜ਼ਰ, ਹੈਰੀ ਰਾਜੋਵਾਲ,ਪੁਸ਼ਪਾ ਰਾਣੀ,ਮਨਜੀਤ ਕੌਰ,ਰਾਜ ਇੰਦਰਜੀਤ ਬੱਲੋਵਾਲ ਆਦਿ ਸ਼ਾਮਿਲ ਹਨ। ਪੰਜਾਬ ਤੋਂ ਰੋਜੀ ਰੋਟੀ ਦੀ ਤਾਲਾਸ਼ ਵਿਚ ਵਿਦੇਸ਼ੀ ਧਰਤੀ ਪੁੱਜਣ ਵਾਲੇਅਤੇ ਉਥੋ ਦੀ ਦੋੜ੍ਹਭੱਜ ਭਰੀ ਮਸ਼ੀਨੀ ਜਿੰਦਗੀ ਵਿਚ ਅਥਾਹ ਮੁਸ਼ਿਕਲਾਂ,ਮਾਨਸਿਕ ਅਤੇ ਆਰਥਿਕ ਪਰਸਥਿਤੀਆਂ ਨਾਲ ਦੋ ਚਾਰ ਹੋਣ ਵਾਲੇ ਨੌਜਵਾਨਾਂ ਅਤੇ ਲੋਕਾਂ ਦੀ ਗਾਥਾ ਬਿਆਂ ਕਰਦੀ ਇਸ ਫ਼ਿਲਮ ਵਿਚ ਬਣਦੇ,ਜੁੜ੍ਹਦੇ ਨਵੇਂ ਅਤੇ ਪੁਰਾਣੇਂ ਰਿਸ਼ਤਿਆਂ ਦੀ ਤਰਜ਼ਮਾਨੀ ਵੀ ਬਹੁਤ ਖੂਬਸੂਰਤ ਅਤੇ ਭਾਵਨਾਤਮਕ ਰੂਪ ਵਿਚ ਕੀਤੀ ਗਈ ਹੈ।
ਸਰਦੂਲ ਸਿਕੰਡਰ ਦੀ ਮੌਤ ਤੋਂ ਬਾਅਦ ਮੁੜ ਹੋਈ ਖੜ੍ਹੀ : ਫ਼ਿਲਮ ਵਿਚ ਨਿਭਾਏ ਜਾ ਰਹੇ ਕਿਰਦਾਰ ਸਬੰਧੀ ਉਨਾਂ ਨਾਲ ਗੱਲ ਕੀਤੀ ਗਈ ਤਾਂ ਉਨਾਂ ਦੱਸਿਆ ਕਿ ਇਹ ਰੋਲ ਦੁੱਖ-ਦਰਦ ਹੰਢਾ ਰਹੇ ਲੋਕਾਂ ਨੂੰ ਜੀਵਣ ਦੀ ਨਵੀਂ ਉਮੰਗ ਦੇਣ ਵਾਲੀ ਅਤੇ ਅਪਣੇ ਪਰਿਵਾਰ ਦੀ ਸਾਂਝੀਵਾਲਤਾ ਨੂੰ ਕਾਇਮ ਰੱਖਣ ਲਈ ਲਗਾਤਾਰ ਯਤਨਸ਼ੀਲ ਰਹਿਣ ਵਾਲੀ ਪੰਜਾਬਣ ਮਹਿਲਾ ਦਾ ਹੈ, ਜਿਸ ਨੂੰ ਫ਼ਿਲਮ ਦੇ ਨਿਰਦੇਸ਼ਕ ਦੁਆਰਾ ਬਹੁਤ ਹੀ ਉਮਦਾ ਰੂਪ ਵਿਚ ਰਚਿਆ ਅਤੇ ਫ਼ਿਲਮਬਧ ਕੀਤਾ ਗਿਆ ਹੈ।ਪੰਜਾਬੀ ਸੰਗੀਤ ਜਗਤ ਵਿਚ ਦਹਾਕਿਆਂ ਤੱਕ ਧਰੂ ਤਾਰੇ ਵਾਂਗ ਚਮਕਦੇ ਰਹੇ ਆਪਣੇ ਪਤੀ ਸਵ.ਸਰਦੂਲ ਸਿਕੰਦਰ ਦੇ ਅਚਾਨਕ ਤੁਰ ਜਾਣ ਬਾਅਦ ਗਹਿਰੇ ਸਦਮੇ ਦਾ ਸਾਹਮਣਾ ਕਰਨ ਵਾਲੀ ਇਸ ਅਜ਼ੀਮ ਗਾਇਕਾ-ਅਦਾਕਾਰਾ ਨਾਲ ਬੀਤੀ ਇਸ ਤ੍ਰਾਸਦੀ ਨੇ ਸਰੋਤਿਆਂ ਅਤੇ ਦਰਸ਼ਕਾਂ ਤੋਂ ਉਨਾਂ ਨੂੰ ਕਾਫ਼ੀ ਸਮੇਂ ਲਈ ਦੂਰ ਕਰ ਦਿੱਤਾ ਸੀ। ਪਰ ਹੋਲੀ ਹੋਲੀ ਹੋਈ ਅਣਹੋਣੀ ਨਾਲ ਸਮਝੋਤਾ ਕਰਨ ਬਾਅਦ ਉਨਾਂ ਦਰਸ਼ਕਾਂ ਅਤੇ ਸਰੋਤਿਆਂ ਨਾਲ ਟੁੱਟ ਸਾਂਝ ਫ਼ਿਰ ਬਰਕਰਾਰ ਕਰਨ ਦਾ ਫੈਸਲਾ ਲੈ ਲਿਆ ਹੈ, ਜਿਸ ਦੇ ਮੱਦੇਨਜ਼ਰ ਹੀ ਇਸ ਦਿਸ਼ਾ ਵਿਚ ਉਨਾਂ ਦੀ ਪਹਿਲੀ ਕੋਸ਼ਿਸ਼ ਵਜੋਂ ਸਾਹਮਣੇ ਆਵੇਗੀ ਉਕਤ ਫ਼ਿਲਮ,ਜਿਸ ਨੂੰ ਜਲਦ ਹੀ ਵਰਲਡਵਾਈਡ ਰਿਲੀਜ਼ ਕੀਤਾ ਜਾ ਰਿਹਾ ਹੈ।
ਪੰਜਾਬੀ ਸਿਨੇਮਾਂ ਅਤੇ ਸੰਗੀਤਕ ਜਗਤ ਵਿਚ ਫ਼ਿਰ ਨਵੀਆਂ ਪੈੜ੍ਹਾਂ ਸਥਾਪਿਤ ਕਰਨ ਲਈ ਯਤਨਸ਼ੀਲ ਹੋ ਚੁੱਕੀ ਗਾਇਕਾ ਅਤੇ ਅਦਾਕਾਰਾ ਅਮਰ ਨੂਰੀ ਇੰਨ੍ਹੀ ਦਿਨ੍ਰੀ ਵੱਖ ਵੱਖ ਸੰਗੀਤਕ ਰਿਅਲਟੀ ਸੋਅਜ਼ ਵਿਚ ਵੀ ਆਪਣੀ ਪ੍ਰਭਾਵੀ ਮੌਜੂਦਗੀ ਦਾ ਅਹਿਸਾਸ ਲਗਾਤਾਰ ਕਰਵਾ ਰਹੇ ਹਨ, ਜਿੰਨ੍ਹਾਂ ਦੱਸਿਆ ਕਿ ਪੰਜਾਬੀ ਸਿਨੇਮਾਂ ਨਾਲ ਉਨਾਂ ਦੀ ਸਾਂਝ ਬਹੁਤ ਹੀ ਅਟੁੱਟ ਰਹੀ ਹੈ, ਜਿਸ ਵਿਚ ਪੈਦਾ ਹੋਏ ਲੰਮੇ ਖਲਾਅ ਨੂੰ ਅੱਗੇ ਕੀਤੀਆਂ ਜਾਣ ਵਾਲੀਆਂ ਹੋਰਨਾਂ ਪੰਜਾਬੀ ਫ਼ਿਲਮਾਂ ਨਾਲ ਭਰਨ ਦੀ ਕੋਸ਼ਿਸ਼ ਉਹ ਜਰੂਰ ਕਰਨਗੇ।