ਮੁੰਬਈ: ਅਦਾਕਾਰਾ ਅਤੇ 'ਬਿੱਗ ਬੌਸ' ਮੁਕਾਬਲੇਬਾਜ਼ ਰਾਖੀ ਸਾਵੰਤ ਦੀ ਜ਼ਿੰਦਗੀ 'ਚ ਕਾਫੀ ਉਥਲ-ਪੁਥਲ ਚੱਲ ਰਹੀ ਹੈ। ਇਸ ਦੌਰਾਨ ਆਦਿਲ ਦੁਰਾਨੀ ਬਾਰੇ ਵੱਡਾ ਖੁਲਾਸਾ ਕਰਦੇ ਹੋਏ ਅਦਾਕਾਰਾ ਦੇ ਭਰਾ ਰਾਕੇਸ਼ ਸਾਵੰਤ ਨੇ ਇਲਜਾਮ ਲਾਇਆ ਹੈ ਕਿ ਆਦਿਲ ਨੇ ਉਸ ਤੋਂ ਪੈਸੇ ਅਤੇ ਗਹਿਣੇ ਲਏ ਸਨ। ਮੁੰਬਈ ਦੇ ਓਸ਼ੀਵਾਰਾ ਥਾਣੇ ਦੇ ਬਾਹਰ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਰਾਕੇਸ਼ ਨੇ ਦਾਅਵਾ ਕੀਤਾ ਕਿ ਉਹ ਰਾਖੀ ਨੂੰ ਵਹਿਸ਼ੀ ਵਾਂਗ ਮਾਰਦਾ ਹੈ।
ਕਦੇ ਸੋਚਿਆ ਨਹੀਂ ਸੀ ਆਦਿਲ ਇੰਨਾ ਹੇਠਾਂ ਡਿੱਗ ਜਾਵੇਗਾ: ਰਾਕੇਸ਼ ਨੇ ਦੱਸਿਆ ਕਿ ਉਸ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਹ ਇਸ ਹੱਦ ਤੱਕ ਗਿਰ ਜਾਵੇਗਾ। ਅਸੀਂ ਉਸ ਨੂੰ ਦੋ-ਤਿੰਨ ਵਾਰ ਮਾਫ਼ ਵੀ ਕੀਤਾ। ਮਾਂ ਦੇ ਦੇਹਾਂਤ ਦੇ ਅਗਲੇ ਦਿਨ ਜਦੋਂ ਅਸੀਂ ਰਾਖੀ ਦੇ ਘਰ ਗਏ ਤਾਂ ਦੇਖਿਆ ਕਿ ਰਾਖੀ ਦਾ ਮੂੰਹ ਸੁੱਜਿਆ ਹੋਇਆ ਸੀ ਅਤੇ ਉਹ ਰੋ ਰਹੀ ਸੀ, ਜਦੋਂ ਸਾਡੇ ਰਿਸ਼ਤੇਦਾਰਾਂ ਨੇ ਉਸ ਨੂੰ ਪੁੱਛਿਆ ਤਾਂ ਉਸਨੇ ਖੁਲਾਸਾ ਕੀਤਾ ਕਿ ਆਦਿਲ ਨੇ ਰਾਖੀ ਨੂੰ ਉਸ ਦਿਨ ਮਾਰਿਆ ਜਿਸ ਦਿਨ ਸਾਡੀ ਮਾਂ ਦਾ ਦਿਹਾਂਤ ਹੋਇਆ ਸੀ। ਉਸ ਨੇ ਅੱਗੇ ਕਿਹਾ ਕਿ ਜਦੋਂ ਅਸੀਂ ਰਾਖੀ ਦੇ ਸਰੀਰ 'ਤੇ ਨਿਸ਼ਾਨ ਦੇਖੇ ਤਾਂ ਸਾਨੂੰ ਇੰਨਾ ਗੁੱਸਾ ਆਇਆ ਕਿ ਅਸੀਂ ਰਾਖੀ ਦਾ ਕੂਪਰ ਹਸਪਤਾਲ 'ਚ ਮੈਡੀਕਲ ਕਰਵਾਉਣ ਲਈ ਕਿਹਾ। ਸਾਡੀ ਮਾਂ ਦੇ 13ਵੇਂ ਦਿਨ ਦੀ ਰਸਮ ਤੋਂ ਪਹਿਲਾਂ ਹੀ ਰਾਖੀ ਅਤੇ ਮਾਂ ਦੇ ਗਹਿਣੇ, ਪੈਸੇ ਚੋਰੀ ਹੋ ਗਏ ਸਨ।
ਰਾਖੀ ਦੀ ਕੁੱਟਮਾਰ-ਸਰੀਰਕ ਸ਼ੋਸ਼ਣ ਦੇ ਲਈ ਐਫ.ਆਈ.ਆਰ: ਰਾਕੇਸ਼ ਨੇ ਅੱਗੇ ਦੱਸਿਆ ਕਿ ਜਿਸ ਦਿਨ ਆਦਿਲ ਨੇ ਮੇਰੀ ਭੈਣ 'ਤੇ ਹੱਥ ਚੁੱਕਿਆ, ਉਸੇ ਦਿਨ ਹੀ ਮੈਂ ਆਦਿਲ ਨਾਲ ਗੱਲ ਕੀਤੀ ਅਤੇ ਉਸ ਨੇ ਫੋਨ 'ਤੇ ਸਾਡੇ ਨਾਲ ਬੁਰਾ ਵਿਵਹਾਰ ਕੀਤਾ। ਉਨ੍ਹਾਂ ਕਿਹਾ ਕਿ ਇਹ ਸਾਡਾ ਨਿੱਜੀ ਮਾਮਲਾ ਹੈ। ਰਾਕੇਸ਼ ਨੇ ਕਿਹਾ ਕਿ ਹਿੰਦੂ ਅਤੇ ਮੁਸਲਿਮ ਕਹਿਣ ਵਾਲਿਆਂ ਨੂੰ ਅੱਜ ਦੇ ਸਮੇਂ ਵਿੱਚ ਇੱਕਜੁੱਟ ਹੋਣਾ ਚਾਹੀਦਾ ਹੈ। ਰਾਖੀ ਦੇ ਭਰਾ ਨੇ ਕਿਹਾ, 'ਇਹ ਆਦਮੀ ਸਿਰਫ ਪੈਸੇ ਲਈ ਇੰਨਾ ਹੇਠਾਂ ਡਿੱਗ ਸਕਦਾ ਹੈ। ਉਸ ਕੋਲ ਰਾਖੀ ਨਾਲ ਬਿਤਾਉਣ ਦਾ ਸਮਾਂ ਸੀ ਪਰ ਉਸ ਨੇ ਇਸ ਨੂੰ ਬਰਬਾਦ ਕਰ ਦਿੱਤਾ। ਉਹ ਇਸ ਮਾਮਲੇ 'ਤੇ ਕੁਝ ਨਾ ਕਹਿ ਕੇ ਸਿਰਫ਼ ਖੇਡ ਖੇਡਣਾ ਚਾਹੁੰਦਾ ਸੀ। ਰਾਖੀ ਦੀ ਕੁੱਟਮਾਰ, ਸਰੀਰਕ ਸ਼ੋਸ਼ਣ ਅਤੇ ਦਾਜ ਲਈ ਐਫਆਈਆਰ ਦਰਜ ਕੀਤੀ ਗਈ ਹੈ।
ਪੁਲਿਸ ਪੁੱਛਗਿੱਛ ਕਰ ਰਹੀ ਹੈ: ਰਾਖੀ ਦੇ ਭਰਾ ਨੇ ਅੱਗੇ ਦੱਸਿਆ ਕਿ ਉਸ ਨੇ ਰਾਖੀ ਦੇ ਪੈਸੇ ਦੀ ਵਰਤੋਂ ਦੁਬਈ ਦੀ ਜਾਇਦਾਦ 'ਤੇ ਕੀਤੀ ਹੈ। ਜਦੋਂ ਉਹ ਦੁਬਈ ਵਿੱਚ ਜਾਇਦਾਦ ਖਰੀਦਣ ਦੀ ਯੋਜਨਾ ਬਣਾ ਰਿਹਾ ਸੀ ਤਾਂ ਮੈਂ ਉਸ ਨੂੰ ਕਿਹਾ ਕਿ ਮੇਰੇ ਪੈਸੇ ਦੀ ਵਰਤੋਂ ਕਰੋ ਅਤੇ ਰਾਖੀ ਤੋਂ ਨਾ ਲਓ। ਉਸ ਨੇ ਰਾਖੀ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਇਹ ਸਾਡੀ ਮਾਂ ਦਾ ਆਸ਼ੀਰਵਾਦ ਸੀ ਕਿ ਅਸੀਂ ਬਚ ਗਏ। ਰਾਖੀ ਨੇ ਮੰਗਲਵਾਰ ਨੂੰ ਦੱਸਿਆ ਕਿ ਜਦੋਂ ਸਵੇਰੇ ਆਦਿਲ ਉਸ ਨੂੰ ਘਰ 'ਚ ਕੁੱਟਣ ਆਇਆ ਤਾਂ ਉਸ ਨੇ ਤੁਰੰਤ ਪੁਲਿਸ ਨੂੰ ਬੁਲਾਇਆ। ਉਹ ਅਕਸਰ ਮੇਰੇ ਘਰ ਆਉਂਦਾ ਹੈ ਅਤੇ ਧਮਕੀਆਂ ਦਿੰਦਾ ਹੈ। ਪੁਲਿਸ ਨੇ ਆਦਿਲ ਦੁਰਾਨੀ ਖ਼ਿਲਾਫ਼ ਆਈਪੀਸੀ ਦੀ ਧਾਰਾ 406 ਅਤੇ 420 ਤਹਿਤ ਐਫਆਈਆਰ ਦਰਜ ਕਰਕੇ ਪੁੱਛਗਿੱਛ ਲਈ ਬੁਲਾਇਆ ਹੈ।
ਵਿਆਹ ਕਰਨ ਤੋਂ ਇਨਕਾਰ: ਜ਼ਿਕਰਯੋਗ ਹੈ ਕਿ ਰਾਖੀ ਨੇ ਪਿਛਲੇ ਮਹੀਨੇ ਖੁਲਾਸਾ ਕੀਤਾ ਸੀ ਕਿ ਉਸ ਨੇ 2022 'ਚ ਆਦਿਲ ਨਾਲ ਵਿਆਹ ਕੀਤਾ ਸੀ। ਇੰਸਟਾਗ੍ਰਾਮ 'ਤੇ, ਉਸਨੇ ਆਪਣੇ ਕਥਿਤ ਵਿਆਹ ਦੇ ਸਰਟੀਫਿਕੇਟ ਦੀ ਇੱਕ ਤਸਵੀਰ ਸਾਂਝੀ ਕੀਤੀ। ਜਿਸ ਤੋਂ ਪਤਾ ਚੱਲਦਾ ਹੈ ਕਿ ਵਿਆਹ 29 ਮਈ, 2022 ਨੂੰ ਹੋਇਆ ਸੀ। ਇਸ ਦੌਰਾਨ ਰਾਖੀ ਨੇ ਇੱਕ ਇੰਸਟਾਗ੍ਰਾਮ ਰੀਲ ਵੀਡੀਓ ਵੀ ਪੋਸਟ ਕੀਤਾ, ਜਿਸ ਵਿੱਚ ਉਹ ਆਦਿਲ ਨੂੰ ਮਾਲਾ ਪਾਉਂਦੀ ਨਜ਼ਰ ਆ ਰਹੀ ਹੈ। ਜਦੋਂ ਤੋਂ ਰਾਖੀ ਨੇ ਸੋਸ਼ਲ ਮੀਡੀਆ 'ਤੇ ਆਪਣੇ ਵਿਆਹ ਦੀ ਖ਼ਬਰ ਦਿੱਤੀ ਹੈ, ਕਈ ਖਬਰਾਂ ਸਾਹਮਣੇ ਆਈਆਂ ਹਨ, ਜਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਆਦਿਲ ਨੇ ਰਾਖੀ ਨਾਲ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ ਹੈ।
ਇਹ ਵੀ ਪੜ੍ਹੋ:- Adil Khan Arrest : ਪਤਨੀ ਰਾਖੀ ਸਾਵੰਤ ਨੂੰ ਧੋਖਾ ਦੇਣਾ ਪਿਆ ਮਹਿੰਗਾ! ਪੁਲਿਸ ਨੇ ਆਦਿਲ ਖਾਨ ਨੂੰ ਕੀਤਾ ਗ੍ਰਿਫਤਾਰ