ਚੰਡੀਗੜ੍ਹ: ਪੰਜਾਬੀ ਸਿਨੇਮਾ ਦੀਆਂ ਆਉਣ ਵਾਲੀਆਂ ਬਹੁ-ਚਰਚਿਤ ਫਿਲਮਾਂ ਵਿੱਚ ਸ਼ੁਮਾਰ ਕਰਵਾਉਂਦੀ 'ਮੁੰਡਾ ਰੌਕਸਟਾਰ' ਦੇ ਜਾਰੀ ਹੋਏ ਨਵੇਂ ਲੁੱਕ ਨੇ ਇਸ ਪ੍ਰਤੀ ਦਰਸ਼ਕਾਂ ਦੀ ਉਤਸੁਕਤਾ ਕਾਫ਼ੀ ਵਧਾ ਦਿੱਤੀ ਹੈ, ਜਿਸ ਦਾ ਨਿਰਦੇਸ਼ਨ ਬਾਲੀਵੁੱਡ ਦੇ ਮੰਨੇ-ਪ੍ਰਮੰਨੇ ਐਕਟਰ ਸੱਤਿਆਜੀਤ ਪੁਰੀ ਵੱਲੋਂ ਕੀਤਾ ਗਿਆ ਹੈ, ਜੋ ਇਸ ਫਿਲਮ ਦੁਆਰਾ ਬਤੌਰ ਨਿਰਦੇਸ਼ਕ ਪਾਲੀਵੁੱਡ ਵਿੱਚ ਆਪਣੀ ਨਵੀਂ ਸਿਨੇਮਾ ਪਾਰੀ ਦਾ ਸ਼ਾਨਦਾਰ ਆਗਾਜ਼ ਕਰਨ ਜਾ ਰਹੇ ਹਨ।
'ਇੰਡੀਆ ਗੋਲਡ ਫਿਲਮ' ਦੇ ਬੈਨਰਜ਼ ਹੇਠ ਸੰਜੇ ਜਲਾਨ ਅਤੇ ਅਭਿਸ਼ੇਕ ਜਲਾਨ ਵੱਲੋਂ ਪੇਸ਼ ਕੀਤੀ ਜਾ ਰਹੀ ਇਸ ਫਿਲਮ ਵਿੱਚ ਲੀਡ ਭੂਮਿਕਾਵਾਂ ਯੁਵਰਾਜ ਹੰਸ, ਅਦਿੱਤੀ ਆਰਿਆ ਅਤੇ ਮੁਹੰਮਦ ਨਾਜ਼ਿਮ ਨਿਭਾ ਰਹੇ ਹਨ, ਜਿੰਨ੍ਹਾਂ ਤੋਂ ਇਲਾਵਾ ਪੰਜਾਬੀ ਫਿਲਮ ਇੰਡਸਟਰੀ ਦੇ ਹੋਰ ਕਈ ਨਾਮਵਰ ਚਿਹਰੇ ਵੀ ਇਸ ਵਿੱਚ ਮਹੱਤਵਪੂਰਨ ਕਿਰਦਾਰਾਂ ਵਿੱਚ ਨਜ਼ਰ ਆਉਣਗੇ।
ਪੰਜਾਬ ਦੇ ਮਾਲਵਾ ਖਿੱਤੇ ਅਧੀਨ ਆਉਂਦੇ ਬਠਿੰਡਾ ਲਾਗਲੇ ਹਿੱਸਿਆਂ ਤੋਂ ਇਲਾਵਾ ਚੰਡੀਗੜ੍ਹ ਆਦਿ ਦੀਆਂ ਲੋਕੇਸ਼ਨਾਂ ਦੇ ਮੁਕੰਮਲ ਕੀਤੀ ਗਈ ਇਸ ਫਿਲਮ ਦਾ ਗੀਤ-ਸੰਗੀਤ ਪੱਖ ਵੀ ਇਸ ਦਾ ਖਾਸ ਆਕਰਸ਼ਨ ਹੋਵੇਗਾ, ਜਿਸ ਨੂੰ ਮਸ਼ਹੂਰ ਮਿਊਜ਼ਿਕ ਡਾਇਰੈਕਟਰ ਜੈਦੇਵ ਕੁਮਾਰ ਵੱਲੋਂ ਸੰਗੀਤਬੱਧ ਕੀਤਾ ਗਿਆ ਹੈ, ਜਦਕਿ ਇਸ ਗੀਤਾਂ ਦੇ ਬੋਲ ਹਿੰਦੀ ਸਿਨੇਮਾ ਦੇ ਪ੍ਰਤਿਭਾਵਨ ਗੀਤਕਾਰ ਗੋਪੀ ਸਿੱਧੂ ਨੇ ਰਚੇ ਹਨ।
- Munda Rockstar: 'ਮੁੰਡਾ ਰੌਕਸਟਾਰ’ ਨਾਲ ਪੰਜਾਬੀ ਸਿਨੇਮਾ ’ਚ ਡੈਬਿਊ ਕਰਨਗੇ ਆਰ.ਜੇ ਪ੍ਰੀਤਮ ਸਿੰਘ
- Munda Rockstar: ਪੰਜਾਬੀ ਸਿਨੇਮਾਂ ਅਤੇ ਸੰਗੀਤਕ ਖ਼ੇਤਰ 'ਚ ਪਹਿਚਾਣ ਬਣਾ ਚੁੱਕੇ ਯੁਵਰਾਜ ਹੰਸ ਫ਼ਿਲਮ ‘ਮੁੰਡਾ ਰੌਕਸਟਾਰ’ ਨਾਲ ਦਰਸ਼ਕਾਂ ਸਨਮੁੱਖ ਹੋਣਗੇ
- Munda Rockstar First Look: 'ਮੁੰਡਾ ਰੌਕਸਟਾਰ’ ਦਾ ਪਹਿਲਾਂ ਲੁੱਕ ਹੋਇਆ ਰਿਲੀਜ਼, ਯੁਵਰਾਜ ਹੰਸ ਅਤੇ ਅਦਿਤੀ ਆਰਿਆ ਨਿਭਾ ਰਹੇ ਹਨ ਲੀਡ ਭੂਮਿਕਾਵਾਂ
ਪੰਜਾਬੀ ਸਿਨੇਮਾ ਖੇਤਰ ਵਿੱਚ ਆਪਣੇ ਕੁਝ ਸਮੇਂ ਦੇ ਰਹੇ ਖਲਾਅ ਉਪਰੰਤ ਇਸ ਫਿਲਮ ਦੁਆਰਾ ਇੱਕ ਹੋਰ ਨਵੀਂ ਸਿਨੇਮਾ ਪਾਰੀ ਵੱਲ ਵੱਧ ਰਹੇ ਹਨ ਪ੍ਰਭਾਵੀ ਐਕਟਰ ਯੁਵਰਾਜ ਹੰਸ, ਜਿੰਨ੍ਹਾਂ ਨੇ ਦੱਸਿਆ ਕਿ ਉਹ ਇਸ ਫਿਲਮ ਵਿੱਚ ਰੌਕਸਟਾਰ ਦਾ ਟਾਈਟਲ ਕਿਰਦਾਰ ਪਲੇ ਕਰ ਰਹੇ ਹਨ, ਜਿਸ ਨੂੰ ਨਿਭਾਉਣਾ ਉਨ੍ਹਾਂ ਲਈ ਬੇਹੱਦ ਖੁਸ਼ਗਵਾਰ ਅਹਿਸਾਸ ਵਾਂਗ ਰਿਹਾ ਹੈ।
ਉਨ੍ਹਾਂ ਖੁਸ਼ੀ ਭਰੇ ਅਲਫਾਜ਼ ਸਾਂਝੇ ਕਰਦਿਆਂ ਅੱਗੇ ਕਿਹਾ ਕਿ ਗਾਇਕੀ ਰੰਗਾਂ ਵਿੱਚ ਰੰਗੀ ਇਸ ਤਰ੍ਹਾਂ ਦੀ ਭੂਮਿਕਾ ਨਿਭਾਉਣ ਦੀ ਚਾਹ ਪਿਛਲੇ ਲੰਬੇ ਸਮੇਂ ਤੋਂ ਕਰ ਰਿਹਾ ਸੀ, ਜਿਸ ਸੰਬੰਧੀ ਆਸ ਹੁਣ ਜਾ ਕੇ ਪੂਰੀ ਹੋਈ ਹੈ ਅਤੇ ਉਮੀਦ ਕਰਦਾ ਹਾਂ ਕਿ ਇਸ ਫਿਲਮ ਵਿਚਲਾ ਕਿਰਦਾਰ ਦਰਸ਼ਕਾਂ ਅਤੇ ਚਾਹੁੰਣ ਵਾਲਿਆਂ ਨੂੰ ਜ਼ਰੂਰ ਪਸੰਦ ਆਵੇਗਾ।
ਓਧਰ ਇਸ ਪਲੇਠੀ ਨਿਰਦੇਸ਼ਿਤ ਫਿਲਮ ਨੂੰ ਲੈ ਕੇ ਇਸ ਦੇ ਨਿਰਦੇਸ਼ਕ ਸੱਤਿਆਜੀਤ ਪੁਰੀ ਵੀ ਕਾਫੀ ਉਤਸ਼ਾਹਿਤ ਨਜ਼ਰ ਆ ਰਹੇ ਹਨ, ਜਿੰਨ੍ਹਾਂ ਆਪਣੇ ਮਨ ਦੇ ਵਲਵਲੇ ਬਿਆਨ ਕਰਦੇ ਹੋਏ ਦੱਸਿਆ ਕਿ ਪੰਜਾਬੀ ਫਿਲਮ ਨਾਲ ਬਤੌਰ ਨਿਰਦੇਸ਼ਕ ਆਪਣੇ ਨਵੇਂ ਸਫ਼ਰ ਕੋਲ ਵਧਣਾ, ਉਹਨਾਂ ਲਈ ਬਹੁਤ ਹੀ ਮਾਣ ਭਰਿਆ ਹੈ, ਕਿਉਂਕਿ ਉਹਨਾਂ ਦਾ ਪਿਛੋਕੜ ਪੰਜਾਬ ਨਾਲ ਹੀ ਜੁੜਿਆ ਹੋਇਆ ਹੈ।