ਚੰਡੀਗੜ੍ਹ: ਅਮਰੀਕਾ 'ਚ ਹੋਏ ਅਦਾਕਾਰ ਅਮਨਦੀਪ ਸਿੰਘ ਧਾਲੀਵਾਲ 'ਤੇ ਹੋਏ ਹਮਲੇ ਕਾਰਨ ਹਰ ਕੋਈ ਹੈਰਾਨ ਹੈ। ਜਿਸ ਤੋਂ ਬਾਅਦ ਅਮਨ ਧਾਲੀਵਾਲ ਸੁਰਖੀਆਂ ਵਿੱਚ ਆ ਗਏ ਹਨ। ਆਉ ਜਾਣਦੇ ਹਾਂ ਕਿ ਆਖਰ ਕੋਣ ਹਨ ਅਮਨ ਧਾਲੀਵਾਲ। ਅਮਨ ਧਾਲੀਵਾਲ ਦਾ ਜਨਮ 24 ਜੁਲਾਈ 1986 ਨੂੰ ਮਾਨਸਾ ਵਿੱਚ ਹੋਇਆ। ਅਮਨ ਧਾਲੀਵਾਲ ਦੇ ਪਿਤਾ ਦਾ ਨਾਮ ਮਿੱਠੂ ਸਿੰਘ ਕਾਹਨੇਕੇ ਅਤੇ ਮਾਤਾ ਦਾ ਨਾਮ ਗੁਰਜੀਤ ਕੌਰ ਧਾਲੀਵਾਲ ਹੈ।
ਧਾਲੀਵਾਲ ਦੇ ਮਾਤਾ-ਪਿਤਾ ਦੋਵੇਂ ਹੀ ਅਧਿਆਪਕ ਹਨ। ਅਮਨ ਧਾਲੀਵਾਲ ਨੇ ਆਪਣੀ ਸਿੱਖਿਆ ਮਾਨਸਾ ਅਤੇ ਦਿੱਲੀ ਤੋਂ ਪ੍ਰਾਪਤ ਕੀਤੀ। ਪਿਛਲੇ 5 ਸਾਲ ਤੋਂ ਅਮਨ ਧਾਲੀਵਾਲ ਅਮਰੀਕਾ ਵਿੱਚ ਹੀ ਰਹਿ ਰਹੇ ਹਨ। 2003 ਤੋਂ ਆਪਣੇ ਮਾਡਲਿੰਗ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਅਮਨ ਧਾਲੀਵਾਲ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। ਸਭ ਤੋਂ ਖਾਸ ਗੱਲ ਇਹ ਹੈ ਕਿ ਅਮਨ ਧਾਲੀਵਾਲ ਨੂੰ ਹਰ ਰੋਲ ਨਾਲ ਆਪਣੀ ਬਦਲਦੀ ਦਿੱਖ ਲਈ ਸਭ ਤੋਂ ਵੱਧ ਜਾਣਿਆ ਜਾਂਦਾ ਹੈ। ਇਸ ਅਦਾਕਾਰ ਨੇ ਆਪਣੇ ਚਾਹੁਣ ਵਾਲਿਆਂ ਦੇ ਦਿਲ 'ਤੇ ਇਸ ਕਦਰ ਰਾਜ ਕੀਤਾ ਕਿ ਹਰ ਕੋਈ ਹਰ ਰੋਲ 'ਚ ਇੰਨ੍ਹਾਂ ਦੀ ਤਾਰੀਫ਼ ਕੀਤੇ ਬਿਨ੍ਹਾਂ ਨਹੀਂ ਸਕਿਆ।
ਐਕਟਿੰਗ ਕਰੀਅਰ: ਅਮਨ ਧਾਲੀਵਾਲ ਨੂੰ ਦਿੱਲੀ ਦੇ ਇੱਕ ਹੇਅਰ ਸੈਲੂਨ ਵਿੱਚ ਇੱਕ ਮਾਡਲੰਿਗ ਏਜੰਟ ਨੇ ਲੱਭਿਆ ਸੀ। ਧਾਲੀਵਾਲ ਨੇ ਆਪਣੇ ਮਾਡਲਿੰਗ ਕੈਰੀਅਰ ਦੀ ਸ਼ੁਰੂਆਤ ਰੋਮੀ ਗਿੱਲ (2003) ਦੁਆਰਾ ਬਲਕਾਰ ਸਿੱਧੂ ਦੁਆਰਾ ਗਾਏ ਜਾਨ ਜਾਨ ਅਤੇ ਜੋਗੀਆ ਗੀਤ ਦੁਆਰਾ ਕੀਤੀ। ਅਮਨ ਧਾਲੀਵਾਲ ਨੇ 2003 ਤੋਂ ਲੈ ਕੇ 2009 ਤੱਕ ਲਗਾਤਾਰ ਪੰਜਾਬੀ ਗੀਤਾਂ ਵਿੱਚ ਮਾਡਲੰਿਗ ਦਾ ਕੰਮ ਕੀਤਾ। ਧਾਲੀਵਾਲ ਦੇ ਕੰਮ ਨੂੰ ਦਰਸ਼ਕਾਂ ਨੇ ਬਹੁਤ ਪਿਆਰ ਦਿੱਤਾ। 2009 ਤੋਂ ਮਾਡਲ ਦੇ ਤੌਰ 'ਤੇ ਆਖਰੀ ਗੀਤ ਜੈਜੀ ਬੀ ਅਤੇ ਸੁਖਸ਼ਿੰਦਰ ਸਿੰਘ ਵੱਲੋਂ ਗਾਏ ਗੀਤ ਯਾਰੀਆਂ ਵਿੱਚ ਨਜ਼ਰ ਆਏ ਸਨ।
ਫਿਲਮਾਂ 'ਚ ਕਦੋਂ ਅਜ਼ਮਾਈ ਕਿਸਮਤ: ਮਾਡਲਿੰਗ ਦੇ ਨਾਲ-ਨਾਲ ਅਮਨ ਧਾਲੀਵਾਲ ਨੇ 2007 ਤੋਂ ਹੀ ਫਿਲਮਾਂ 'ਚ ਆਪਣੀ ਕਿਸਮਤ ਅਜ਼ਮਾਉਣੀ ਸ਼ੁਰੂ ਕਰ ਦਿੱਤੀ। ਧਾਲੀਵਾਲ ਨੇ 2007 'ਚ ਪਹਿਲੀ ਫਿਲਮ ਬਿਗ ਬ੍ਰਦਰ 'ਚ ਵਿਲਨ ਦਾ ਰੋਲ ਨਿਭਾਇਆ ਅਤੇ ਦਰਸ਼ਕਾਂ ਦੇ ਦਿਲ 'ਚ ਆਪਣੀ ਥਾਂ ਬਣਾ ਲਈ ਸੀ। ਇਸ ਤੋਂ ਬਾਅਦ ਲਗਾਤਾਰ ਇੱਕ ਤੋਂ ਬਾਅਦ ਇੱਕ ਫਿਲਮਾਂ ਅਮਨ ਧਾਲੀਵਾਲ ਨੂੰ ਮਿਲਦੀਆਂ ਗਈਆਂ, ਜਿਨ੍ਹਾਂ ਵਿੱਚ ਜੋਧਾ ਅਕਬਰ (2008), ਵਿਰਸਾ (2010), ਇਕ ਕੁੜੀ ਪੰਜਾਬ ਦੀ (2010) ਅਤੇ ਅੱਜ ਦੇ ਰਾਂਝੇ (2012) ਤੋਂ ਇਲਾਵਾ ਇੰਡੀਅਨ ਪੁਲਿਸ ਅਤੇ ਅਨਟਹ ਠਹੲ ਓਨਦ (2022) ਵਿੱਚ ਕੰਮ ਕੀਤਾ। ਇਸ ਤੋਂ ਇਲਾਵਾ ਧਾਲੀਵਾਲ ਨੇ 2016 ਵਿੱਚ ਇਸ਼ਕ ਕਾ ਰੰਗ ਸਫੇਦ, ਪੋਰਸ ਅਤੇ ਵਿਘਨਹਾਰਤਾ ਗਣੇਸ਼ ਵਰਗੇ ਟੀਵੀ ਸ਼ੋਅ ਦਾ ਹਿੱਸਾ ਵੀ ਰਹਿ ਚੁੱਕੇ ਹਨ। ਕਾਬਲੇਜ਼ਿਕਰ ਹੈ ਕਿ ਅਮਨ ਧਾਲੀਵਾਲ 'ਤੇ ਜਿਮ 'ਚ ਵਰਕ ਆਊਟ ਕਰਦੇ ਸਮੇਂ ਜਾਨਲੇਵਾ ਹਮਲਾ ਹੋਇਆ ਸੀ। ਇਸ ਹਮਲੇ 'ਚ ਪੰਜਾਬੀ ਅਦਾਕਾਰ ਬਹੁਤ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਿਆ ਸੀ। ਅਦਾਕਾਰ ਦਾ ਹਾਲੇ ਵੀ ਇਲਾਜ਼ ਚੱਲ ਰਿਹਾ ਹੈ ਅਤੇ ਹਣ ਉਨ੍ਹਾਂ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।
ਇਹ ਵੀ ਪੜ੍ਹੋ: Aman Dhaliwal attacked Video: ਅਮਰੀਕਾ ਵਿਚ ਹੋਇਆ ਅਦਾਕਾਰ ਅਮਨ ਧਾਲੀਵਾਲ 'ਤੇ ਹਮਲਾ, ਵੀਡੀਓ ਵਾਇਰਲ