ਚੰਡੀਗੜ੍ਹ: ਦੇਸ਼ ਭਰ ਵਿੱਚ ਭਰਾ ਅਤੇ ਭੈਣ ਦੇ ਪਿਆਰ ਦਰਸਾਉਂਦਾ ਤਿਉਹਾਰ ਰੱਖੜੀ ਪਿਛਲੇ ਦਿਨ ਤੋਂ ਮਨਾਇਆ ਜਾ ਰਿਹਾ ਹੈ, ਇਸ ਤਿਉਹਾਰ ਉਤੇ ਹਰ ਭੈਣ ਭਰਾ ਨੂੰ ਰੱਖੜੀ ਬੰਨ ਦੀ ਹੈ ਅਤੇ ਦੁਆਵਾਂ ਵੀ ਦਿੰਦੀ ਹੈ ਤਾਂ ਕਿ ਉਸ ਦੇ ਭਰਾ ਦੀ ਉਮਰ ਲੰਮੀ ਹੋਵੇ। ਇਸ ਤਰ੍ਹਾਂ ਹੀ ਕੁੱਝ ਭੈਣਾਂ ਭਰਾਵਾਂ ਨੂੰ ਤੰਗ ਕਰਨ ਲਈ ਉਹਨਾਂ ਦੀ ਕੋਈ ਪੁਰਾਣੀ ਯਾਦ ਸਾਂਝੀ ਕਰਦੀਆਂ ਹਨ।
ਇਸੇ ਤਰ੍ਹਾਂ ਹੀ ਪੰਜਾਬੀ ਅਦਾਕਾਰਾ ਵਾਮਿਕਾ ਗੱਬੀ ਨੇ ਆਪਣੇ ਭਰਾ ਨਾਲ ਇੱਕ ਵੀਡੀਓ ਸਾਂਝਾ ਕੀਤਾ ਜੋ ਕਿ ਸ਼ੋਸਲ ਮੀਡੀਆ ਉਤੇ ਕਾਫ਼ੀ ਵਾਇਰਲ ਹੋ ਰਹੀ ਹੈ। ਵੀਡੀਓ ਵਿੱਚ ਅਦਾਕਾਰਾ ਅਤੇ ਉਸ ਦਾ ਭਰਾ ਬੀਚ ਉਤੇ ਡਾਂਸ ਕਰ ਰਹੇ ਹਨ ਅਤੇ ਉਹ ਲਗਾਤਾਰ ਉਲਟੇ ਸਿੱਧੇ ਐਕਸ਼ਨ ਕਰ ਰਹੇ ਹਨ। ਇਸ ਪੋਸਟ ਨੂੰ ਅਦਾਕਾਰਾ ਨੇ ਕਪੈਸ਼ਨ ਕੀਤਾ ਹੈ ਕਿ "ਸ਼ਾਂਤ ਜੀਵਨ ਲਈ ਭਰਾ-ਭੈਣ ਮਾਰਗਦਰਸ਼ਕ 🤍🤷🏻♀️🤷🏻 ਰਕਸ਼ਾ ਬੰਧਨ ਮੁਬਾਰਕ @haardikpurangabbi"
- " class="align-text-top noRightClick twitterSection" data="
">
ਜ਼ਿਕਰਯੋਗ ਹੈ ਕਿ ਰੱਖੜੀ ਦਾ ਤਿਉਹਾਰ ਹਰ ਸਾਲ ਸਾਵਣ ਦੇ ਮਹੀਨੇ ਦੇ ਸ਼ੁਕਲ ਪੱਖ ਦੀ ਪੂਰਨਮਾਸ਼ੀ ਨੂੰ ਮਨਾਇਆ ਜਾਂਦਾ ਹੈ। ਰੱਖੜੀ ਭੈਣ ਅਤੇ ਭਰਾ ਦੇ ਆਪਸੀ ਪਿਆਰ ਦਾ ਪ੍ਰਤੀਕ ਹੈ। ਵਾਮਿਕਾ ਨੇ ਅੰਤਿਮ ਵਾਰ ਗਾਇਕ ਅਤੇ ਅਦਾਕਾਰ ਨਾਲ ਤਰਸੇਮ ਜੱਸੜ ਨਾਲ ਫਿਲਮ ਗੱਲ਼ਵਕੜੀ ਕੀਤੀ।
ਇਹ ਵੀ ਪੜ੍ਹੋ:ਕਿਆਰਾ ਅਡਵਾਨੀ ਨੇ ਸਾਂਝੀ ਕੀਤੀ ਅਜਿਹੀ ਪੋਸਟ, ਸਭ ਦੇ ਧੜਕਣ ਲੱਗੇ ਦਿਲ