ETV Bharat / entertainment

ਤੁਨੀਸ਼ਾ ਸ਼ਰਮਾ ਦੀ ਮਾਂ ਨੇ ਸ਼ੀਜਾਨ ਖਾਨ 'ਤੇ ਲਗਾਏ ਗੰਭੀਰ ਇਲਜ਼ਾਮ, ਕੀਤੇ ਹੈਰਾਨ ਕਰਨ ਵਾਲੇ ਖੁਲਾਸੇ - Tunisha Sharma Suicide

Tunisha Sharma Death Case:ਤੁਨੀਸ਼ਾ ਸ਼ਰਮਾ ਦੀ ਮਾਂ ਵਨੀਤਾ ਸ਼ਰਮਾ ਨੇ ਅਦਾਲਤ 'ਚ ਪੇਸ਼ ਹੋਣ ਤੋਂ ਪਹਿਲਾਂ ਸ਼ੀਜਾਨ ਖਾਨ 'ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ ਹਨ।

ਤੁਨੀਸ਼ਾ ਸ਼ਰਮਾ ਦੀ ਮਾਂ
ਤੁਨੀਸ਼ਾ ਸ਼ਰਮਾ ਦੀ ਮਾਂ
author img

By

Published : Dec 30, 2022, 12:16 PM IST

ਮੁੰਬਈ: ਟੀਵੀ ਅਦਾਕਾਰਾ ਤੁਨੀਸ਼ਾ ਸ਼ਰਮਾ ਖੁਦਕੁਸ਼ੀ ਮਾਮਲੇ (Tunisha Sharma Death Case news) 'ਤੇ ਪੁਲਿਸ ਦੀ ਕਾਰਵਾਈ ਤੇਜ਼ ਹੋ ਗਈ ਹੈ। ਇਸ ਮਾਮਲੇ 'ਚ ਗੰਭੀਰ ਆਰੋਪੀ ਅਤੇ ਤੁਨੀਸ਼ਾ ਦਾ ਸਾਬਕਾ ਬੁਆਏਫ੍ਰੈਂਡ ਅਤੇ ਟੀਵੀ ਐਕਟਰ ਸ਼ੀਜਾਨ ਖਾਨ ਪੁਲਿਸ ਹਿਰਾਸਤ 'ਚ ਹੈ। ਸ਼ੀਜਾਨ ਦੀ ਸ਼ੁੱਕਰਵਾਰ ਨੂੰ ਅਦਾਲਤ ਵਿੱਚ ਪੇਸ਼ੀ ਹੈ। ਇਸ ਤੋਂ ਪਹਿਲਾਂ ਤੁਨੀਸ਼ਾ ਦੀ ਮਾਂ ਵਨੀਤਾ ਸ਼ਰਮਾ ਨੇ ਸ਼ੀਜਾਨ 'ਤੇ ਗੰਭੀਰ ਇਲਜ਼ਾਮ ਲਗਾਉਂਦੇ ਹੋਏ ਹੈਰਾਨ ਕਰਨ ਵਾਲੇ ਖੁਲਾਸੇ (Tunisha Sharma Death Case news) ਕੀਤੇ ਹਨ। ਜ਼ਿਕਰਯੋਗ ਹੈ ਕਿ 24 ਦਸੰਬਰ ਨੂੰ ਤੁਨੀਸ਼ਾ ਨੇ ਸ਼ੂਟਿੰਗ ਸੈੱਟ ਦੇ ਮੇਕਅੱਪ ਰੂਮ 'ਚ ਫਾਹਾ ਲੈ ਕੇ ਆਪਣੀ ਜਾਨ ਦੇ ਦਿੱਤੀ ਸੀ। ਖੁਦਕੁਸ਼ੀ ਤੋਂ 15 ਮਿੰਟ ਪਹਿਲਾਂ ਤੁਨੀਸ਼ਾ ਅਤੇ ਸ਼ੀਜਾਨ ਵਿਚਾਲੇ ਗੱਲਬਾਤ ਹੋਈ ਸੀ।

ਤੁਨੀਸ਼ਾ ਦੀ ਮਾਂ ਦੇ ਹੈਰਾਨ ਕਰਨ ਵਾਲੇ ਖੁਲਾਸੇ: ਮਰਹੂਮ ਟੀਵੀ ਅਦਾਕਾਰਾ ਤੁਨੀਸ਼ਾ ਸ਼ਰਮਾ ਦੀ ਮਾਂ ਵਨੀਤਾ ਸ਼ਰਮਾ ਅਤੇ ਮਾਮਾ ਪਵਨ ਸ਼ਰਮਾ ਨੇ ਸ਼ੁੱਕਰਵਾਰ ਨੂੰ ਸ਼ੀਜਾਨ ਦੀ ਅਦਾਲਤ ਵਿੱਚ ਪੇਸ਼ੀ ਤੋਂ ਪਹਿਲਾਂ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਹੈਰਾਨ ਕਰਨ ਵਾਲੇ ਖੁਲਾਸੇ (Tunisha Sharma Mother allegations on Sheezan Khan) ਕੀਤੇ ਹਨ।

  • ਤੁਨੀਸ਼ਾ ਸ਼ੀਜਾਨ ਨੂੰ 25,000 ਰੁਪਏ ਦੇ ਤੋਹਫ਼ੇ ਦਿੰਦੀ ਸੀ।
  • ਮੇਰੀ ਬੇਟੀ ਤੁਨੀਸ਼ਾ 'ਤੇ ਇਸਲਾਮ ਕਬੂਲ ਕਰਨ ਦਾ ਦਬਾਅ ਸੀ।
  • ਸ਼ੀਜਾਨ ਮੇਰੀ ਬੇਟੀ ਨੂੰ ਉਰਦੂ ਸਿਖਾ ਰਿਹਾ ਸੀ।
  • ਸ਼ੀਜਾਨ ਵੀ ਨਸ਼ੇ ਦਾ ਸੇਵਨ ਕਰਦਾ ਸੀ।
  • ਸ਼ੀਜਾਨ ਨਾਲ ਬ੍ਰੇਕਅੱਪ ਤੋਂ ਬਾਅਦ ਮੇਰੀ ਬੇਟੀ ਤਣਾਅ 'ਚ ਸੀ।
  • ਤਣਾਅ ਕਾਰਨ ਮੇਰੀ ਧੀ ਮੇਰੇ ਤੋਂ ਦੂਰ ਹੁੰਦੀ ਜਾ ਰਹੀ ਸੀ।
  • ਮੇਰੀ ਧੀ ਤੁਨੀਸ਼ਾ ਨੇ ਮੈਨੂੰ ਦੱਸਿਆ ਕਿ ਸ਼ੀਜਾਨ ਨੇ ਉਸਦੀ ਵਰਤੋਂ ਕੀਤੀ।
  • ਸਾਨੂੰ ਸ਼ੱਕ ਹੈ ਕਿ ਇਹ ਕਤਲ ਹੋ ਸਕਦਾ ਹੈ।
  • ਮੈਂ ਆਖਰੀ ਸਾਹ ਤੱਕ ਸ਼ੀਜਾਨ ਨੂੰ ਨਹੀਂ ਛੱਡਣਾ।
  • ਇਨਸਾਫ਼ ਮਿਲਣ ਤੱਕ ਸੰਘਰਸ਼ ਜਾਰੀ ਰਹੇਗਾ।

ਜ਼ਿਕਰਯੋਗ ਹੈ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਦੇ ਹੋਏ ਪੁਲਿਸ ਨੇ ਸ਼ੀਜਾਨ ਦੇ ਫੋਨ 'ਚੋਂ 300 ਪੰਨਿਆਂ ਦੀਆਂ ਚੈਟਾਂ ਦੀ ਤਲਾਸ਼ੀ ਲਈ ਹੈ। ਇਸ ਦੇ ਨਾਲ ਹੀ ਤੁਨੀਸ਼ਾ ਦਾ ਫੋਨ ਵੀ ਅਨਲਾਕ ਹੋ ਗਿਆ ਹੈ। ਇਸ ਮਾਮਲੇ 'ਚ ਸ਼ੀਜਾਨ ਦੀ ਸਾਬਕਾ ਪ੍ਰੇਮਿਕਾ ਦਾ ਨਾਂ ਵੀ ਸਾਹਮਣੇ ਆ ਰਿਹਾ ਹੈ। ਇਹ ਦੇਖਣਾ ਹੋਵੇਗਾ ਕਿ ਸ਼ੁੱਕਰਵਾਰ ਨੂੰ ਅਦਾਲਤ 'ਚ ਸ਼ੀਜਾਨ ਨੂੰ ਲੈ ਕੇ ਕੀ ਫੈਸਲਾ ਆਵੇਗਾ।

ਇਹ ਵੀ ਪੜ੍ਹੋ:ਫੁੱਟਬਾਲਰ ਪੇਲੇ ਦੇ ਦੇਹਾਂਤ ਨਾਲ ਸੋਗ 'ਚ ਡੁੱਬਿਆ ਬਾਲੀਵੁੱਡ-ਹਾਲੀਵੁੱਡ, ਨਮ ਅੱਖਾਂ ਨਾਲ ਦੇ ਰਹੇ ਹਨ ਸ਼ਰਧਾਂਜਲੀ

ETV Bharat Logo

Copyright © 2025 Ushodaya Enterprises Pvt. Ltd., All Rights Reserved.