ETV Bharat / entertainment

ਫਿਲਮ 'ਐਨੀਮਲ' ਦੀ ਸਫ਼ਲਤਾ ਤੋਂ ਬਾਅਦ ਸਭ ਤੋਂ ਮਸ਼ਹੂਰ ਸਟਾਰ ਬਣੀ ਤ੍ਰਿਪਤੀ ਡਿਮਰੀ, ਲਿਸਟ 'ਚ ਇਨ੍ਹਾਂ ਸਿਤਾਰਿਆਂ ਨੂੰ ਛੱਡਿਆ ਪਿੱਛੇ - tripti dimri national crush update

IMDb List: ਹਾਲ ਹੀ ਵਿੱਚ ਰਿਲੀਜ਼ ਹੋਈ ਫਿਲਮ 'ਐਨੀਮਲ' 'ਚ ਛੋਟਾ ਅਤੇ ਬੋਲਡ ਰੋਲ ਪਲੇ ਕਰਨ ਵਾਲੀ ਅਦਾਕਾਰਾ ਤ੍ਰਿਪਤੀ ਨਵੇਂ ਰਿਕਾਰਡਸ ਆਪਣੇ ਨਾਮ ਕਰ ਰਹੀ ਹੈ। ਇੰਸਟਾਗ੍ਰਾਮ ਫਾਲੋਅਰਜ਼ ਵਧਣ ਤੋਂ ਲੈ ਕੇ ਨੈਸ਼ਨਲ ਕਰੱਸ਼ ਬਣਨ ਤੋਂ ਬਾਅਦ ਹੁਣ ਤ੍ਰਿਪਤੀ ਨੇ ਇੱਕ ਹੋਰ ਸਫ਼ਲਤਾ ਹਾਸਲ ਕੀਤੀ ਹੈ।

IMDb List
IMDb List
author img

By ETV Bharat Entertainment Team

Published : Dec 13, 2023, 2:54 PM IST

ਮੁੰਬਈ: ਰਣਬੀਰ ਕਪੂਰ ਸਟਾਰਰ ਫਿਲਮ 'ਐਨੀਮਲ' ਤੋਂ ਮਸ਼ਹੂਰ ਹੋਈ ਅਦਾਕਾਰਾ ਤ੍ਰਿਪਤੀ ਡਿਮਰੀ ਨੈਸ਼ਨਲ ਕਰੱਸ਼ ਬਣ ਚੁੱਕੀ ਹੈ। ਇਸਦੇ ਨਾਲ ਹੀ ਉਹ IMDb ਦੀ ਸਭ ਤੋਂ ਮਸ਼ਹੂਰ ਇੰਡੀਅਨ ਸਟਾਰ ਦੀ ਲਿਸਟ 'ਚ ਨੰਬਰ 1 'ਤੇ ਹੈ। ਐਨੀਮਲ ਤੋਂ ਬਾਅਦ ਤ੍ਰਿਪਤੀ ਖੂਬ ਚਰਚਾ 'ਚ ਹੈ। ਮਸ਼ਹੂਰ ਹੋਣ ਦੇ ਨਾਲ ਹੀ ਤ੍ਰਿਪਤੀ ਦੇ ਇੰਸਟਾਗ੍ਰਾਮ ਫਾਲੋਅਰਜ਼ ਵੀ ਵਧ ਗਏ ਹਨ।

IMDb ਨੇ ਜਾਰੀ ਕੀਤੀ ਸਭ ਤੋਂ ਮਸ਼ਹੂਰ ਇੰਡੀਅਨ ਹਸਤੀਆਂ ਦੀ ਸੂਚੀ: IMDb ਨੇ ਇੰਸਟਾਗ੍ਰਾਮ 'ਤੇ ਪੋਸਟ ਸ਼ੇਅਰ ਕਰਦੇ ਹੋਏ ਕੈਪਸ਼ਨ ਲਿਖਿਆ,"ਪ੍ਰਸਿੱਧ ਭਾਰਤੀ ਸੈਲੀਬ੍ਰਿਟੀ ਫੀਚਰ ਦਾ ਨਵਾਂ ਵਰਜ਼ਨ ਤੁਹਾਡੇ ਮਨਪਸੰਦ, ਨਵੇਂ ਕਲਾਕਾਰਾਂ ਅਤੇ ਨਿਯਮਤ ਰੌਕਸਟਾਰਾਂ ਦੇ ਹਫਤਾਵਾਰੀ ਅਪਡੇਟਸ ਦੇ ਨਾਲ ਆਇਆ ਹੈ। iOS ਅਤੇ Android 'ਚ IMDb ਐਪ 'ਤੇ ਪੂਰੀ ਸੂਚੀ ਦੇਖੋ।" ਇਹ ਸੂਚੀ 'ਪ੍ਰਸਿੱਧ ਭਾਰਤੀ ਸੈਲੀਬ੍ਰਿਟੀਜ਼' ਦੀ ਹੈ। ਇਹ ਇੱਕ ਹਫ਼ਤਾਵਾਰੀ IMDb ਫੀਚਰ, ਜੋ ਵਿਸ਼ਵ ਪੱਧਰ 'ਤੇ ਪ੍ਰਚਲਿਤ ਭਾਰਤੀ ਸਿਤਾਰਿਆਂ ਨੂੰ ਪ੍ਰਦਰਸ਼ਿਤ ਕਰਦਾ ਹੈ। ਅਦਾਕਾਰ, ਅਦਾਕਾਰਾ, ਨਿਰਦੇਸ਼ਕ, ਸਿਨੇਮਾਟੋਗ੍ਰਾਫਰ, ਲੇਖਕ ਆਦਿ ਇਸ ਸੂਚੀ ਵਿੱਚ ਸ਼ਾਮਲ ਹਨ ਅਤੇ ਹਮੇਸ਼ਾ ਦੀ ਤਰ੍ਹਾਂ, ਇਸ ਨੂੰ ਦੁਨੀਆ ਭਰ 'ਚ ਮਾਸਿਕ ਰੂਪ ਨਾਲ 200 ਮਿਲੀਅਨ ਤੋਂ ਵੱਧ ਪ੍ਰਸ਼ੰਸਕਾਂ ਨੇ ਨਿਰਧਾਰਿਤ ਕੀਤਾ ਹੈ।

ਇਨ੍ਹਾਂ ਮਸ਼ਹੂਰ ਹਸਤੀਆਂ ਦੇ ਨਾਮ ਲਿਸਟ 'ਚ ਸ਼ਾਮਲ: IMDb ਦੀ ਇਸ ਲਿਸਟ 'ਚ ਨੰਬਰ 1 'ਤੇ ਤ੍ਰਿਪਤੀ ਡਿਮਰੀ ਹੈ, ਦੂਜੇ ਨੰਬਰ 'ਤੇ ਨਿਰਦੇਸ਼ਕ ਸੰਦੀਪ ਰੈਡੀ ਵਾਂਗਾ ਹਨ। ਇਸ ਤੋਂ ਇਲਾਵਾ, 'The Archies' ਸਟਾਰ ਸੁਹਾਨਾ ਖਾਨ ਅਤੇ ਖੁਸ਼ੀ ਕਪੂਰ ਨੂੰ 7-8 ਰੈਕਿੰਗ ਮਿਲੀ ਹੈ। ਐਨੀਮਲ ਸਟਾਰ ਸੌਰਭ ਸਚਦੇਵਾ ਨੂੰ 9ਵਾਂ, ਰਾਜਕੁਮਾਰ ਹਿਰਾਨੀ ਨੂੰ 31ਵੀਂ ਅਤੇ ਜ਼ੋਇਆ ਅਖਤਰ ਨੂੰ 37ਵੀਂ ਰੈਂਕ ਮਿਲੀ ਹੈ। ਦੂਜੇ ਪਾਸੇ KGF ਸਟਾਰ ਯਸ਼ ਨੂੰ 29ਵਾਂ ਰੈਂਕ ਮਿਲਿਆ ਹੈ।

ਤ੍ਰਿਪਤੀ ਡਿਮਰੀ ਦਾ ਕਰੀਅਰ: ਤ੍ਰਿਪਤੀ ਡਿਮਰੀ ਦਾ ਜਨਮ ਉਤਰਾਖੰਡ 'ਚ ਹੋਇਆ ਸੀ ਅਤੇ ਉਸਦੀ ਉਮਰ 29 ਸਾਲ ਹੈ। ਤ੍ਰਿਪਤੀ ਡਿਮਰੀ ਨੇ ਸਾਲ 2017 'ਚ ਸੰਨੀ ਦਿਓਲ ਅਤੇ ਬੌਬੀ ਦਿਓਲ ਦੀ ਫਿਲਮ 'Poster Boys' ਤੋਂ ਬਾਲੀਵੁੱਡ 'ਚ ਐਂਟਰੀ ਲਈ ਸੀ। ਸਾਲ 2017 'ਚ ਤ੍ਰਿਪਤੀ ਨੂੰ ਫਿਲਮ 'Mom' 'ਚ ਵੀ ਦੇਖਿਆ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਮਜਨੂੰ (2018), ਬੁਲਬੁਲ (2020), ਕਾਲਾ (2022) ਵਰਗੀਆਂ ਫਿਲਮਾਂ ਵਿੱਚ ਵੀ ਕੰਮ ਕੀਤਾ ਹੈ। ਇਸ ਦੇ ਨਾਲ ਹੀ, ਤ੍ਰਿਪਤੀ ਦੀ ਆਉਣ ਵਾਲੀ ਫਿਲਮ 'ਮੇਰੇ ਮਹਿਬੂਬ ਮੇਰੇ ਸਨਮ' ਵੀ ਸ਼ਾਮਲ ਹੈ। ਤੁਹਾਨੂੰ ਦੱਸ ਦੇਈਏ, ਤ੍ਰਿਪਤੀ ਫਿਲਮ ਕਾਲਾ ਦੇ ਹਿੱਟ ਗੀਤ 'ਜਾਨੇ ਸਈਆਂ ਕਿਉ ਘੋੜੇ ਪਰ ਸਵਾਰ ਹੈਂ' ਵਿੱਚ ਨਜ਼ਰ ਆ ਚੁੱਕੀ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.