ਚੰਡੀਗੜ੍ਹ: ਗੁਰਨਾਮ ਭੁੱਲਰ ਅਤੇ ਸਰਗੁਣ ਮਹਿਤਾ ਦੀ ਆਉਣ ਵਾਲੀ ਫਿਲਮ 'ਸਹੁਰਿਆਂ ਦਾ ਪਿੰਡ ਆ ਗਿਆ' ਦਾ ਟ੍ਰਲੇਰ ਰਿਲੀਜ਼ ਹੋ ਚੁੱਕਿਆ ਹੈ। ਫਿਲਮ ਵਿੱਚ ਕਈ ਤਰ੍ਹਾਂ ਦੇ ਰੰਗ ਹਨ ਜਿਹੜੇ ਤੁਹਾਨੂੰ ਦੇਖਣ ਨੂੰ ਮਿਲਣਗੇ। ਤੁਸੀਂ ਇਸ ਜੋੜੀ ਨੂੰ ਪਹਿਲਾਂ ਫਿਲਮ ਸੁਰਖ਼ੀ ਬਿੰਦੀ ਵਿੱਚ ਦੇਖ ਚੁੱਕੇ ਹੋ ਅਤੇ ਹੁਣ ਤੁਸੀਂ ਇਸ ਜੋੜੀ ਨੂੰ ਇਸ ਫਿਲਮ ਵਿੱਚ ਦੇਖੋਗੇ।
3.26 ਮਿੰਟਾਂ ਦਾ ਟ੍ਰਲੇਰ ਕਈ ਤਰ੍ਹਾਂ ਦੀ ਪਰਤਾਂ ਨੂੰ ਖੋਲ੍ਹ ਕੇ ਰੱਖਦਾ ਹੈ। ਫਿਲਮ ਦੱਸ ਦੀ ਹੈ ਕਿ 'ਕਿਹੜੀ ਚੀਜ਼ ਤੈਅ ਕਰਦੀ ਹੈ ਕਿ ਤੁਸੀਂ ਆਪਣੀ ਜ਼ਿੰਦਗੀ ਕਿਸ ਨਾਲ ਗੁਜ਼ਾਰੋਗੇ। ਕੁੱਝ ਲਈ ਪਿਆਰ, ਪਰ ਸਾਡੇ ਦੀਪੀ ਅਤੇ ਰਾਜਾ ਲਈ ਇਹ ਸਹੁਰਿਆ ਦਾ ਪਿੰਡ ਹੈ।' ਇਹ ਟ੍ਰਲੇਰ ਨੂੰ ਕੈਪਸ਼ਨ ਦਿੱਤਾ ਗਿਆ ਹੈ।
- " class="align-text-top noRightClick twitterSection" data="">
ਫਿਲਮ ਅਗਲੇ ਮਹੀਨੇ ਦੀ 8 ਤਰੀਕ ਨੂੰ ਰਿਲੀਜ਼ ਹੋਵੇਗੀ ਕਹਿਣ ਦਾ ਭਾਵ ਹੈ ਕਿ ਫਿਲਮ 8 ਜੁਲਾਈ 2022 ਨੂੰ ਸਿਨੇਮਾਘਰਾਂ ਵਿੱਚ ਆ ਜਾਵੇਗੀ। ਸ਼੍ਰੀ ਨੋਰਤਮ ਜੀ ਫਿਲਮ ਪ੍ਰੋਡਕਸ਼ਨ, ਬਿਗ ਬੈਸ਼ ਪ੍ਰੋਡਿਊਸਰ ਐਲਐਲਪੀ ਅਤੇ ਬਾਲੀਵੁੱਡ ਹਾਈਟਸ ਫਿਲਮ ਨੂੰ ਪੇਸ਼ ਕਰਦਾ ਹੈ, ਨਿਰਮਾਤਾ- ਅੰਕਿਤ ਵਿਜਾਨ, ਨਵਦੀਪ ਨਰੂਲਾ ਅਤੇ ਗੁਰਜੀਤ ਸਿੰਘ, ਸਹਿ-ਨਿਰਮਾਤਾ- ਕਿਰਨ ਯਾਦਵ, ਡਾ. ਜਪਤੇਜ ਸਿੰਘ, ਮਾਨਸੀ ਸਿੰਘ ਅਤੇ ਅਪੂਰਵ ਘਈ, ਨਿਰਦੇਸ਼ਿਤ- ਕਸ਼ਤਿਜ ਚੌਧਰੀ, ਅੰਬਰਦੀਪ ਸਿੰਘ ਦੁਆਰਾ ਲਿਖਿਆ ਗਿਆ ,ਸਟਾਰਕਾਸਟ- ਗੁਰਨਾਮ ਭੁੱਲਰ, ਸਰਗੁਣ ਮਹਿਤਾ, ਜੱਸ ਬਾਜਵਾ, ਜੈਸਮੀਨ ਬਾਜਵਾ, ਸ਼ਿਵਿਕਾ ਦੀਵਾਨ, ਹਰਦੀਪ ਗਿੱਲ ਅਤੇ ਮਿੰਟੂ ਕਾਪਾ।
ਇਹ ਵੀ ਪੜ੍ਹੋ:'ਸ਼ਮਸ਼ੇਰਾ' ਦਾ ਟੀਜ਼ਰ ਰਿਲੀਜ਼, ਰਣਬੀਰ ਕਪੂਰ ਤੇ ਸੰਜੇ ਦੱਤ ਦਾ ਜਾਨਲੇਵਾ ਲੁੱਕ