ਚੰਡੀਗੜ੍ਹ: ਅੱਜ ਅਸੀਂ ਪੰਜਾਬੀ ਮੰਨੋਰੰਜਨ ਜਗਤ (top punjabi actresses) ਦੀਆਂ ਅਜਿਹੀਆਂ ਅਦਾਕਾਰਾਂ ਦੀ ਸੂਚੀ ਲੈ ਕੇ ਆਏ ਹਾਂ, ਜਿਹਨਾਂ ਨੇ ਸਾਲ 2022 ਵਿੱਚ ਆਪਣੀ ਅਦਾਕਾਰੀ-ਮਾਡਲਿੰਗ-ਗਾਇਕ (top punjabi actress name list) ਨਾਲ ਸਭ ਦੇ ਦਿਲਾਂ ਉਤੇ ਰਾਜ ਕੀਤਾ, ਦੇਖੋ ਇਸ ਸੂਚੀ ਵਿੱਚ ਤੁਹਾਡੇ ਪਸੰਦ ਦੀ ਅਦਾਕਾਰਾਂ ਸ਼ਾਮਿਲ ਹੈ ਜਾਂ ਨਹੀਂ...।
- ਸਰਗੁਣ ਮਹਿਤਾ: ਸਰਗੁਣ ਮਹਿਤਾ ਪਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਹੈ, ਸਰਗੁਣ 2018 ਵਿੱਚ ਐਮੀ ਵਿਰਕ ਨਾਲ ਆਈ ਫਿਲਮ "ਕਿਸਮਤ" ਲਈ ਜਾਣੀ ਜਾਂਦੀ ਹੈ। ਸਰਗੁਣ ਦਾ ਵਿਆਹ 2013 ਵਿੱਚ ਰਵੀ ਦੂਬੇ ਨਾਲ ਹੋਇਆ। ਇਸ ਸਾਲ ਸਰਗੁਣ ਦੀਆਂ ਕਈ ਹਿੱਟ ਫਿਲਮਾਂ ਰਿਲੀਜ਼ ਹੋਈਆਂ ਹਨ, 'ਮੋਹ', 'ਸੌਂਕਣ ਸੌਂਕਣੇ', 'ਛੱਲਾ', 'ਬਾਬੇ ਭੰਗੜਾ ਪਾਉਂਦੇ ਨੇ'।
- ਸੋਨਮ ਬਾਜਵਾ: ਸੋਨਮ ਬਾਜਵਾ ਨੂੰ ਪਾਲੀਵੁੱਡ ਦੀ 'ਬੋਲਡ ਬਿਊਟੀ' ਕਿਹਾ ਜਾਂਦਾ ਹੈ, ਅਦਾਕਾਰਾ ਆਏ ਦਿਨ ਤਸਵੀਰਾਂ ਸਾਂਝੀਆਂ ਕਰਕੇ ਸੁਰਖ਼ੀਆਂ ਵਿੱਚ ਰਹਿੰਦੀ ਹੈ। ਅਦਾਕਾਰਾ ਦੀ ਇਸ ਸਾਲ ਫਿਲਮ 'ਸ਼ੇਰ ਬੱਗਾ', 'ਮੈਂ ਵਿਆਹ ਨਹੀਂ ਕਰਵਾਉਂਵਾ ਤੇਰੇ ਨਾਲ', 'ਜਿੰਦ ਮਾਹੀ' ਰਿਲੀਜ਼ ਹੋਈਆਂ ਹਨ।
- ਨੀਰੂ ਬਾਜਵਾ: ਪੰਜਾਬੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਨੀਰੂ ਬਾਜਵਾ ਨੇ ਨਾ ਸਿਰਫ਼ ਪੰਜਾਬ 'ਚ ਹੀ ਸਗੋਂ ਬਾਲੀਵੁੱਡ ਵਿੱਚ ਵੀ ਆਪਣੀ ਇੱਕ ਵੱਖਰੀ ਪਹਿਚਾਣ ਬਣਾਈ ਹੈ। ਨੀਰੂ ਬਾਜਵਾ ਅੱਜ-ਕੱਲ੍ਹ ਪੰਜਾਬੀ ਫਿਲਮਾਂ ਦਾ ਜਾਣਿਆ-ਪਹਿਚਾਣਿਆ ਚਿਹਰਾ ਹੈ, ਅਦਾਕਾਰਾ ਦੀ ਇਸ ਸਾਲ ਫਿਲਮ 'ਮਾਂ ਦਾ ਲਾਡਲਾ', 'ਲੌਂਗ ਲਾਚੀ 2', 'ਬਿੱਲੋ', 'ਕੋਕਾ' ਰਿਲੀਜ਼ ਹੋਈਆਂ ਹਨ।
- ਤਾਨੀਆ: ਤਾਨੀਆ ਪਾਲੀਵੁੱਡ ਅਦਾਕਾਰਾ ਹੈ, ਥੋੜ੍ਹੇ ਹੀ ਸਮੇਂ ਵਿੱਚ ਤਾਨੀਆ ਨੇ ਦੋ ਫ਼ਿਲਮਾਂ 'ਕਿਸਮਤ' ਅਤੇ 'ਸਨ ਆਫ਼ ਮਨਜੀਤ ਸਿੰਘ' ਬੈਕ ਟੂ ਬੈਕ ਕੀਤੀਆਂ। ਅਦਾਕਾਰਾ ਦੀ ਇਸ ਸਾਲ ਫਿਲਮ 'ਬਜਾਰੇ ਦਾ ਸਿੱਟਾ', 'ਲੇਖ਼' ਅਤੇ 'ਉਏ ਮੱਖਣਾ' ਰਿਲੀਜ਼ ਹੋਈਆਂ ਹਨ। ਹੁਣ ਅਦਾਕਾਰਾ ਫਿਲਮ 'ਗੋਡੇ ਗੋਡੇ ਚਾਅ' ਨੂੰ ਲੈ ਕੇ ਸੁਰਖ਼ੀਆਂ ਵਿੱਚ ਹੈ।
- ਸਿੰਮੀ ਚਾਹਲ: ਸਿੰਮੀ ਚਾਹਲ ਇੱਕ ਪੰਜਾਬੀ ਅਦਾਕਾਰਾ ਹੈ, ਜੋ 'ਗੋਲਕ ਬੁਗਨੀ ਬੈਂਕ ਅਤੇ ਬਟੂਆ', 'ਭੱਜੋ ਵੀਰੋ ਵੇ' ਅਤੇ 'ਬੰਬੂਕਾਟ' ਲਈ ਜਾਣੀ ਜਾਂਦੀ ਹੈ। ਅਦਾਕਾਰਾ ਆਪਣੀਆਂ ਤਸਵੀਰਾਂ ਕਰਕੇ ਆਏ ਦਿਨ ਸੁਰਖੀਆਂ ਵਿੱਚ ਰਹਿੰਦੀ ਹੈ।
- ਸ਼ਹਿਨਾਜ਼ ਗਿੱਲ: ਬਿੱਗ ਬੌਸ 13 ਅਤੇ ਪੰਜਾਬੀ ਮਨੋਰੰਜਨ ਜਗਤ ਦੀ ਮਾਡਲ ਅਤੇ ਅਦਾਕਾਰਾ ਸ਼ਹਿਨਾਜ਼ ਗਿੱਲ ਦਾ ਹਾਲ ਵਿੱਚ ਗੀਤ 'ਗਨੀ ਸਿਆਣੀ' ਰਿਲੀਜ਼ ਹੋਇਆ ਹੈ। ਅਦਾਕਾਰਾ ਨੂੰ 'ਪੰਜਾਬ ਦੀ ਕੈਟਰੀਨਾ ਕੈਫ਼' ਕਿਹਾ ਜਾਂਦਾ ਹੈ। ਅਦਾਕਾਰਾ ਆਏ ਦਿਨ ਤਸਵੀਰਾਂ ਕਰਕੇ ਸੁਰਖ਼ੀਆਂ ਵਿੱਚ ਰਹਿੰਦੀ ਹੈ।
- ਨਿਮਰਤ ਖਹਿਰਾ: ਨਿਮਰਤ ਖਹਿਰਾ ਦੇ 2016 ਵਿੱਚ ਰਿਲੀਜ਼ ਹੋਏ ਦੋ ਗੀਤ "ਇਸ਼ਕ ਕਚਹਿਰੀ" ਅਤੇ "ਐਸਪੀ ਦੇ ਰੈਂਕ ਵਰਗੀ" ਰਾਹੀਂ ਬਹੁਤ ਪ੍ਰਸਿੱਧੀ ਮਿਲੀ। ਗਾਇਕੀ ਤੋਂ ਇਲਾਵਾ ਉਸ ਨੇ ਅਦਾਕਾਰੀ ਦੀ ਦੁਨੀਆਂ ਵਿੱਚ ਪੈਰ ਰੱਖਿਆ ਹੈ, ਉਸਨੂੰ ਫਿਲਮ 'ਤੀਜਾ ਪੰਜਾਬ' ਅਤੇ 'ਸੌਂਕਣ ਸੌਂਕਣੇ' ਵਿੱਚ ਦੇਖਿਆ ਗਿਆ।
- ਵਾਮਿਕਾ ਗੱਬੀ: ਵਾਮਿਕਾ ਗੱਬੀ ਪੰਜਾਬੀ ਦੇ ਨਾਲ ਨਾਲ ਹਿੰਦੀ ਯਾਨੀ ਕਿ ਬਾਲੀਵੁੱਡ ਵਿੱਚ ਵੀ ਪਹਿਚਾਣ ਬਣਾ ਰਹੀ ਹੈ। ਪੰਜਾਬੀ ਇੰਡਸਟਰੀ ਦੀ ਮਸ਼ਹੂਰ ਅਦਾਕਾਰ ਵਾਮਿਕਾ ਗੱਬੀ ਫ਼ਿਲਮ '83' ਦੇ ਵਿੱਚ ਵੀ ਨਜ਼ਰ ਆਈ ਸੀ, ਇਸ ਤੋਂ ਇਲਾਵਾ ਅਦਾਕਾਰਾ ਦੀ ਇਸ ਸਾਲ ਪੰਜਾਬੀ ਫਿਲਮ 'ਗੱਲਵਕੜੀ' ਅਤੇ ਹਿੰਦੀ ਵਿੱਚ 'ਮਾਈ' ਵੈੱਬ ਸੀਰੀਜ਼ ਰਿਲੀਜ਼ ਹੋਈ ਹੈ।
- ਮੈਂਡੀ ਤੱਖਰ: ਮੈਂਡੀ ਤੱਖਰ ਇੱਕ ਪੰਜਾਬੀ ਅਦਾਕਾਰਾ ਅਤੇ ਲੇਖਕ ਹੈ, ਜੋ 'ਏਕਮ: ਸਨ ਆਫ਼ ਸੋਇਲ', ਬਿਰਯਾਨੀ ਅਤੇ 'ਮਿਰਜ਼ਾ: ਦ ਅਨਟੋਲਡ ਸਟੋਰੀ' ਲਈ ਜਾਣੀ ਜਾਂਦੀ ਹੈ। ਅਦਾਕਾਰਾ ਸ਼ੋਸਲ ਮੀਡੀਆ ਉਤੇ ਜਿਆਦਾ ਐਕਟਿਵ ਨਹੀਂ ਹੈ।
- ਤਨੂੰ ਗਰੇਵਾਲ: ਪੰਜਾਬੀ ਫਿਲਮਾਂ ਵਿੱਚ ਗਿੱਪੀ ਗਰੇਵਾਲ ਨਾਲ ਡੈਬਿਊ ਕਰਨ ਵਾਲੀ ਤਨੂੰ ਗਰੇਵਾਲ ਪੰਜਾਬੀ ਮਾਡਲ ਅਤੇ ਅਦਾਕਾਰਾ ਹੈ, ਤਨੂੰ ਗਰੇਵਾਲ 'ਚਿੱਟਾ ਕੁੜਤਾ', 'ਪਰਛਾਵਾਂ', 'ਚਿੱਠੀਆਂ' ਅਤੇ 'ਰਿਮ ਬਨਾਮ ਝਾਂਜਰ' ਵਰਗੇ ਪੰਜਾਬੀ ਸੰਗੀਤ ਵੀਡੀਓਜ਼ ਵਿੱਚ ਆਪਣੇ ਕੰਮ ਲਈ ਸਭ ਤੋਂ ਵੱਧ ਜਾਣੀ ਜਾਂਦੀ ਹੈ।
- ਹਿਮਾਂਸ਼ੀ ਖੁਰਾਣਾ: ਪੰਜਾਬੀ ਇੰਡਸਟਰੀ ਦੀ ਅਜਿਹੀ ਮਾਡਲ ਹੈ ਜੋ ਜ਼ਿਆਦਾਤਰ ਪੰਜਾਬ ਦੇ ਮਸ਼ਹੂਰ ਗੀਤਾਂ ਦੇ ਵਿੱਚ ਨਜ਼ਰ ਆਈ ਹੈ, ਫ਼ਿਰ ਭਾਵੇਂ ਉਹ ਐਮੀ ਵਿਰਕ ਦਾ ਗੀਤ 'ਤਾਰਾ' ਹੋਵੇ ਜਾਂ ਫ਼ੇਰ ਮਨਕੀਰਤ ਔਲਖ ਦਾ ਗੀਤ 'ਮਿੱਠੀਆਂ ਗੱਲਾਂ' ਹੋਵੇ। ਆਪਣੇ ਐਕਸਪ੍ਰੇਸ਼ਨਸ ਦੇ ਨਾਲ ਹਿਮਾਂਸ਼ੀ ਨੇ ਗੀਤਾਂ ਦੇ ਵਿੱਚ ਜਾਨ ਪਾਈ ਹੈ।
ਇਹ ਵੀ ਪੜ੍ਹੋ:ਫਿਲਮ 'ਮੌਜਾਂ ਹੀ ਮੌਜਾਂ' 'ਚ ਤੁਹਾਨੂੰ ਹਸਾਉਣ ਆ ਰਹੀ ਹੈ ਗਿੱਪੀ, ਬਿੰਨੂ ਅਤੇ ਕਰਮਜੀਤ ਅਨਮੋਲ ਦੀ ਤਿੱਕੜੀ