ETV Bharat / entertainment

Yaaran Da Rutba Trailer Out: ਰਿਲੀਜ਼ ਹੋਇਆ ਫਿਲਮ 'ਯਾਰਾਂ ਦਾ ਰੁਤਬਾ' ਦਾ ਟ੍ਰੇਲਰ, ਐਕਸ਼ਨ ਭਰਪੂਰ ਅੰਦਾਜ਼ 'ਚ ਨਜ਼ਰ ਆਇਆ ਦੇਵ ਖਰੌੜ

ਫਿਲਮ "ਯਾਰਾਂ ਦਾ ਰੁਤਬਾ" ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ, ਇਸ ਵਿਸਾਖੀ 'ਤੇ 14 ਅਪ੍ਰੈਲ ਨੂੰ ਰਿਲੀਜ਼ ਹੋਣ ਵਾਲੀ ਇਹ ਫਿਲਮ ਮਨਦੀਪ ਬੈਨੀਪਾਲ ਦੁਆਰਾ ਨਿਰਦੇਸ਼ਿਤ ਕੀਤੀ ਗਈ ਹੈ।

Yaaran Da Rutba Trailer out
Yaaran Da Rutba Trailer out
author img

By

Published : Apr 6, 2023, 5:34 PM IST

ਚੰਡੀਗੜ੍ਹ: ਪੰਜਾਬੀ ਫਿਲਮ "ਯਾਰਾਂ ਦਾ ਰੁਤਬਾ" ਦਾ ਬਹੁਤ ਸਮੇਂ ਉਡੀਕਿਆਂ ਜਾ ਰਿਹਾ ਟ੍ਰੇਲਰ ਆਖਰਕਾਰ ਅੱਜ 6 ਅਪ੍ਰੈਲ ਨੂੰ ਰਿਲੀਜ਼ ਹੋ ਗਿਆ ਹੈ, ਜੋ ਕਿ ਤੀਬਰ ਅਤੇ ਦਿਲਚਸਪ ਕਹਾਣੀ ਦੀ ਝਲਕ ਪੇਸ਼ ਕਰਦਾ ਹੈ। ਦੇਵ ਖਰੌੜ ਅਤੇ ਪ੍ਰਿੰਸ ਕੰਵਲਜੀਤ ਮੁੱਖ ਭੂਮਿਕਾ ਵਿੱਚ ਹਨ, ਫਿਲਮ ਦਾ ਨਿਰਦੇਸ਼ਨ ਮਨਦੀਪ ਬੈਨੀਪਾਲ ਨੇ ਕੀਤਾ ਹੈ। ਜੋ ਪਹਿਲਾਂ 'ਡਾਕੂਆਂ ਦਾ ਮੁੰਡਾ' ਵਰਗੀਆਂ ਪ੍ਰਸ਼ੰਸਾਯੋਗ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਹਨ।

ਫਿਲਮ 14 ਅਪ੍ਰੈਲ, 2023 ਨੂੰ ਰਿਲੀਜ਼ ਹੋਣ ਵਾਲੀ ਹੈ ਅਤੇ ਜਿਵੇਂ-ਜਿਵੇਂ ਉਹ ਤਾਰੀਖ ਨੇੜੇ ਆ ਰਹੀ ਹੈ, ਫਿਲਮ ਨਿਰਮਾਤਾਵਾਂ ਨੇ ਆਉਣ ਵਾਲੀ ਫਿਲਮ ਦਾ ਟ੍ਰੇਲਰ ਛੱਡ ਦਿੱਤਾ ਹੈ। ਮਨਮੋਹਕ ਫਰਸਟ ਲੁੱਕ ਪੋਸਟਰ ਅਤੇ ਟਾਈਟਲ ਟਰੈਕ ਤੋਂ ਬਾਅਦ ਯਾਰਾਂ ਦਾ ਰੁਤਬਾ ਦੇ ਨਿਰਮਾਤਾ ਇੱਕ ਦਿਲਚਸਪ ਟ੍ਰੇਲਰ ਲੈ ਕੇ ਆਏ ਹਨ।

  • " class="align-text-top noRightClick twitterSection" data="">

ਟ੍ਰੇਲਰ ਤੋਂ ਇਹ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਦੇਵ ਖਰੌੜ ਅਤੇ ਪ੍ਰਿੰਸ ਕੰਵਜੀਤ ਸਿੰਘ ਸਟਾਰਰ 'ਯਾਰਾਂ ਦਾ ਰੁਤਬਾ' ਨੂੰ ਇੱਕ ਕ੍ਰਾਈਮ ਥ੍ਰਿਲਰ ਫਿਲਮ ਹੈ। ਜਿਸ ਵਿੱਚ ਦੇਵ ਅਤੇ ਪ੍ਰਿੰਸ ਇੱਕ ਦੂਜੇ ਨੂੰ ਟੱਕਰ ਦਿੰਦੇ ਨਜ਼ਰ ਆਉਣਗੇ। ਟ੍ਰੇਲਰ ਕਾਫੀ ਪ੍ਰਭਾਵਸ਼ਾਲੀ ਹੈ। ਐਕਸ਼ਨ ਹੋਵੇ, ਡਾਇਲਾਗ ਡਿਲੀਵਰੀ, ਬੈਕਗ੍ਰਾਊਂਡ ਸਕੋਰ ਜਾਂ ਡਾਇਰੈਕਸ਼ਨ, ਸਭ ਪ੍ਰਸ਼ੰਸਕਾਂ ਨੂੰ ਮੋਹਿਤ ਕਰ ਰਿਹਾ ਹੈ।

ਯਾਰਾਂ ਦਾ ਰੁਤਬਾ ਦਾ ਨਿਰਦੇਸ਼ਨ ਮਨਦੀਪ ਬੈਨੀਪਾਲ ਦੁਆਰਾ ਕੀਤਾ ਗਿਆ ਹੈ ਅਤੇ ਸ਼੍ਰੀ ਬਰਾੜ ਦੁਆਰਾ ਲਿਖਿਆ ਗਿਆ ਹੈ। ਦੇਵ ਅਤੇ ਪ੍ਰਿੰਸ ਤੋਂ ਇਲਾਵਾ ਆਉਣ ਵਾਲੀ ਫਿਲਮ ਵਿੱਚ ਰਾਹੁਲ ਦੇਵ, ਯੇਸ਼ਾ ਸਾਗਰ, ਕਰਨਵੀਰ ਖੁੱਲਰ, ਅਤੇ ਰਮਨ ਢੱਗਾ ਵੀ ਮੁੱਖ ਭੂਮਿਕਾਵਾਂ ਵਿੱਚ ਹਨ। ਔਰੇਂਜ ਸਟੂਡੀਓਜ਼ ਦੇ ਬੈਨਰ ਹੇਠ ਫਿਲਮ ਦਾ ਨਿਰਮਾਣ ਨਿਤਿਨ ਤਲਵਾਰ, ਰਮਨ ਅਗਰਵਾਲ ਅਤੇ ਅਮਨਦੀਪ ਸਿੰਘ ਨੇ ਕੀਤਾ ਹੈ।

ਫਿਲਮ ਦਾ ਪਹਿਲਾਂ ਗੀਤ: ਇਸ ਤੋਂ ਪਹਿਲਾਂ ਫਿਲਮ ਦਾ ਇੱਕ ਗੀਤ ਵੀ ਰਿਲੀਜ਼ ਕਰ ਦਿੱਤਾ ਗਿਆ ਸੀ, ਇਹ ਗੀਤ ਜੌਰਡਨ ਸੰਧੂ ਦੀ ਆਵਾਜ਼ ਵਿੱਚ ਰਿਲੀਜ਼ ਹੋਇਆ। ਗੀਤ ਨੂੰ ਪ੍ਰਸ਼ੰਸਕਾਂ ਨੇ ਕਾਫ਼ੀ ਪਸੰਦ ਕੀਤਾ ਹੈ।ਟਾਈਟਲ ਟਰੈਕ ਰੁਤਬਾ ਬਹੁਤ ਖੂਬਸੂਰਤ ਹੈ, ਸੰਗੀਤ ਨਾ ਸਿਰਫ਼ ਪ੍ਰਸ਼ੰਸਕਾਂ ਨੂੰ ਖਿੱਚ ਹੀ ਰਿਹਾ ਹੈ ਸਗੋਂ ਉਹਨਾਂ ਨੂੰ ਨੱਚਣ ਲ਼ਈ ਵੀ ਮਜ਼ਬੂਰ ਕਰ ਰਿਹਾ ਹੈ। ਇਹ ਦੇਸੀ ਕਰੂ ਦੁਆਰਾ ਤਿਆਰ ਕੀਤਾ ਗਿਆ ਹੈ। ਇਸ ਤੋਂ ਇਲਾਵਾ ਗੀਤ ਦੇ ਬੋਲ ਸ਼੍ਰੀ ਬਰਾੜ ਨੇ ਲਿਖੇ ਹਨ। ਗੀਤ ਦੀ ਹਰ ਲਾਈਨ ਦੋਸਤੀ ਅਤੇ ਵਫ਼ਾਦਾਰੀ ਨੂੰ ਸਮਰਪਿਤ ਹੈ। ਗੀਤ ਤੁਹਾਨੂੰ ਜ਼ਰੂਰ ਪਸੰਦ ਆਵੇਗਾ।

ਇਹ ਵੀ ਪੜ੍ਹੋ:Dheeraj Kumar Movies 2023: 'ਰੱਬ ਦੀ ਮੇਹਰ' ਤੋਂ ਲੈ ਕੇ 'ਪੌਣੇ 9' ਤੱਕ, ਇਸ ਸਾਲ ਰਿਲੀਜ਼ ਹੋਣਗੀਆਂ ਧੀਰਜ ਕੁਮਾਰ ਦੀਆਂ ਇਹ ਪੰਜ ਫਿਲਮਾਂ

ETV Bharat Logo

Copyright © 2024 Ushodaya Enterprises Pvt. Ltd., All Rights Reserved.