ਚੰਡੀਗੜ੍ਹ: ਪੰਜਾਬੀ ਸਿਨੇਮਾ ਅਤੇ ਲਘੂ ਫਿਲਮਾਂ ਦੇ ਖੇਤਰ ਵਿੱਚ ਲਗਾਤਾਰ ਭਰਵੀਂ ਸਲਾਹੁਤਾ ਹਾਸਿਲ ਕਰ ਰਹੇ ਨਿਰਦੇਸ਼ਕ ਅਤੇ ਅਦਾਕਾਰ ਵਿਨੀਤ ਅਟਵਾਲ, ਜਿੰਨ੍ਹਾਂ ਦੀ ਹਾਲੀਆ ਅਤੇ ਚਰਚਿਤ ਲਘੂ ਫਿਲਮ ਸੀਰੀਜ਼ 'ਉਡੀਕ' ਦਾ ਤੀਸਰਾ ਭਾਗ ਅੱਜ ਰਿਲੀਜ਼ ਹੋਣ ਜਾ ਰਿਹਾ ਹੈ, ਜਿਸ ਦੇ ਪਿਛਲੇ ਦੋਨਾਂ ਭਾਗਾਂ ਨੂੰ ਦਰਸ਼ਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਗਿਆ ਹੈ।
ਸਾਲ 2018 ਵਿੱਚ ਰਿਲੀਜ਼ ਹੋਈ ਪੰਜਾਬੀ ਫਿਲਮ 'ਚੰਨ ਤਾਰਾ' ਨਾਲ ਨਿਰਦੇਸ਼ਨ ਦੇ ਖਿੱਤੇ ਵਿੱਚ ਆਪਣੀ ਅਲਹਦਾ ਪਹਿਚਾਣ ਸਥਾਪਿਤ ਕਰਨ ਵਿੱਚ ਸਫਲ ਰਹੇ ਸਨ ਵਿਨੀਤ ਅਟਵਾਲ, ਜੋ ਸਿਨੇਮਾ ਉਦਯੋਗ ਵਿੱਚ ਪੜ੍ਹਾਅ ਦਰ ਪੜ੍ਹਾਅ ਹੋਰ ਮਜ਼ਬੂਤ ਪੈੜ੍ਹਾਂ ਸਿਰਜਦੇ ਜਾ ਰਹੇ ਹਨ।
ਉਕਤ ਪ੍ਰੋਜੈਕਟ ਸੰਬੰਧੀ ਹੋਰ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ 'ਤਾਤਲਾ ਆਰਟ' ਦੇ ਬੈਨਰ ਹੇਠ ਬਣੀ ਇਸ ਪਰਿਵਾਰਿਕ-ਡਰਾਮਾ ਫਿਲਮ ਵਿੱਚ ਉਨਾਂ ਨੂੰ ਕਾਫ਼ੀ ਮਹੱਤਵਪੂਰਨ ਅਤੇ ਚੁਣੌਤੀ ਭਰੀ ਭੂਮਿਕਾ ਨਿਭਾਉਣ ਦਾ ਅਵਸਰ ਮਿਲਿਆ ਹੈ। ਉਨ੍ਹਾਂ ਦੱਸਿਆ ਕਿ ਫਿਲਮ ਵਿੱਚ ਉਨਾਂ ਦੇ ਨਾਲ ਅਸ਼ੂ ਸਿੰਘ, ਸਨੇਹ ਲਤਾ, ਹਰਦੀਪ ਕੌਰ, ਨੀਲਮ ਚੌਹਾਨ, ਵੇਦ ਪ੍ਰਕਾਸ਼, ਸ਼ਿਵਮ ਕੁਮਾਰ ਵੱਲੋਂ ਵੀ ਅਹਿਮ ਕਿਰਦਾਰ ਪਲੇ ਕੀਤੇ ਗਏ ਹਨ।
- Jatt And Juliet 3 : ਦਿਲਜੀਤ ਦੁਸਾਂਝ ਦੀ ਨਵੀਂ ਪੰਜਾਬੀ ਫਿਲਮ 'ਜੱਟ ਐਂਡ ਜੂਲੀਅਟ 3' ਦਾ ਲੰਦਨ ਵਿਖੇ ਹੋਇਆ ਆਗਾਜ਼, ਜਗਦੀਪ ਸਿੱਧੂ ਵੱਲੋਂ ਕੀਤਾ ਜਾਵੇਗਾ ਨਿਰਦੇਸ਼ਨ
- Film On Murder Of Sidhu Moosewala: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ 'ਤੇ ਬਣੇਗੀ ਫਿਲਮ, ਜੁਪਿੰਦਰਜੀਤ ਸਿੰਘ ਦੀ ਕਿਤਾਬ 'ਤੇ ਹੋਵੇਗੀ ਆਧਾਰਿਤ
- Drame wale Release Date Out: ਹਰੀਸ਼ ਵਰਮਾ ਦੀ ਫਿਲਮ 'ਡਰਾਮੇ ਵਾਲੇ' ਦੀ ਰਿਲੀਜ਼ ਮਿਤੀ ਦਾ ਐਲਾਨ, ਅਗਲੇ ਸਾਲ ਜਨਵਰੀ 'ਚ ਹੋਵੇਗਾ ਧਮਾਕਾ
ਉਨ੍ਹਾਂ ਦੱਸਿਆ ਕਿ 'ਵਿਕਰਮਜੀਤ ਇੰਟਰਟੇਨਮੈਂਟ' ਵੱਲੋਂ ਸੋਸ਼ਲ ਪਲੇਟਫ਼ਾਰਮ 'ਤੇ ਜਾਰੀ ਕੀਤੀ ਜਾ ਰਹੀ ਇਸ ਲਘੂ ਫਿਲਮ ਸੀਰੀਜ਼ ਦੀ ਕਹਾਣੀ ਅਤੇ ਸਕਰੀਨ ਪਲੇ ਲੇਖਨ ਉਨਾਂ ਵੱਲੋਂ ਹੀ ਕੀਤਾ ਗਿਆ ਹੈ, ਜਿਸ ਦੁਆਰਾ ਪਿਆਰ-ਸਨੇਹ ਭਰੇ ਆਪਸੀ ਰਿਸ਼ਤਿਆਂ ਵਿੱਚ ਸਮੇਂ-ਸਮੇਂ ਪੈਦਾ ਹੋਣ ਵਾਲੀਆਂ ਕੁੜੱਤਣਾਂ ਅਤੇ ਮੁੜ ਪੀੜ੍ਹੀਆਂ ਹੁੰਦੀਆਂ ਮੋਹ ਦੀਆਂ ਤੰਦਾਂ ਦਾ ਬਹੁਤ ਹੀ ਭਾਵਪੂਰਨ ਵਰਣਨ ਕੀਤਾ ਗਿਆ ਹੈ।
ਉਨ੍ਹਾਂ ਅੱਗੇ ਕਿਹਾ ਕਿ ਪੂਰੀ ਟੀਮ ਲਈ ਬਹੁਤ ਹੀ ਮਾਣ ਭਰੀ ਗੱਲ ਹੈ ਕਿ ਇਸ ਪੰਜਾਬੀ ਲਘੂ ਫਿਲਮ ਨੂੰ ਪਸੰਦ ਕਰਨ ਦੇ ਨਾਲ-ਨਾਲ ਇਸ ਵਿਚਲੇ ਸਾਰੇ ਕਲਾਕਾਰਾਂ ਦੀ ਅਦਾਕਾਰੀ ਨੂੰ ਵੀ ਦਰਸ਼ਕਾਂ ਦੁਆਰਾ ਭਰਪੂਰ ਸਲਾਹਿਆ ਜਾ ਰਿਹਾ ਹੈ, ਜਿਸ ਨਾਲ ਉਨਾਂ ਦੇ ਮਨ੍ਹਾਂ ਅੰਦਰ ਅੱਗੇ ਹੋਰ ਚੰਗੇਰ੍ਹਾ ਕਰ ਗੁਜ਼ਰਣ ਦਾ ਉਤਸ਼ਾਹ ਵੀ ਵਧਿਆ ਹੈ।
ਮੂਲ ਰੂਪ ਵਿੱਚ ਪੰਜਾਬ ਦੇ ਜਿਲ੍ਹਾਂ ਜਲੰਧਰ ਨਾਲ ਸੰਬੰਧਿਤ ਇਸ ਪ੍ਰਤਿਭਾਸ਼ਾਲੀ ਅਦਾਕਾਰ ਅਤੇ ਨਿਰਦੇਸ਼ਕ ਵਿਨੀਤ ਅਟਵਾਲ ਨਾਲ ਉਨਾਂ ਦੀਆਂ ਆਗਾਮੀ ਸਿਨੇਮਾ ਯੋਜਨਾਵਾਂ ਸੰਬੰਧੀ ਗੱਲ ਕੀਤੀ ਗਈ ਤਾਂ ਉਨਾਂ ਦੱਸਿਆ ਕਿ ਇੰਨ੍ਹੀਂ ਦਿਨ੍ਹੀਂ ਉਨ੍ਹਾਂ ਦੀ ਇੱਕ ਹੋਰ ਪੰਜਾਬੀ ਫ਼ੀਚਰ ਫਿਲਮ 'ਚੱਲ ਮੁੜ ਚੱਲੀਏ' ਦੀ ਸ਼ੂਟਿੰਗ ਵੀ ਜ਼ੋਰਾਂ-ਸ਼ੋਰਾਂ ਨਾਲ ਫ਼ਰੀਦਕੋਟ ਇਲਾਕੇ ਵਿੱਚ ਜਾਰੀ ਹੈ, ਜਿਸ ਵਿੱਚ ਵੀ ਉਹ ਕਾਫ਼ੀ ਅਹਿਮ ਕਿਰਦਾਰ ਅਦਾ ਕਰ ਰਹੇ ਹਨ। ਇਸ ਤੋਂ ਇਲਾਵਾ ਬਤੌਰ ਨਿਰਦੇਸ਼ਕ ਵੀ ਉਹ ਜਲਦ ਆਪਣੇ ਪ੍ਰੋਜੈਕਟ ਦੀ ਸ਼ੁਰੂਆਤ ਕਰਨਗੇ, ਜਿਸ ਲਈ ਉਨਾਂ ਵੱਲੋਂ ਇੰਨ੍ਹੀਂ ਦਿਨ੍ਹੀਂ ਮੁਢਲੀਆਂ ਪ੍ਰੀ ਪ੍ਰੋਡੋਕਸ਼ਨ ਤਿਆਰੀਆਂ ਨੂੰ ਅੰਜ਼ਾਮ ਦਿੱਤਾ ਜਾ ਰਿਹਾ ਹੈ।