ETV Bharat / entertainment

Bina Band Chal England: ਯੂਕੇ ਪੁੱਜੀ ਪੰਜਾਬੀ ਫਿਲਮ ‘ਬਿਨ੍ਹਾਂ ਬੈਂਡ ਚੱਲ ਇੰਗਲੈਂਡ’ ਦੀ ਟੀਮ, ਰੌਸ਼ਨ ਪ੍ਰਿੰਸ-ਸਾਇਰਾ ਨਿਭਾ ਰਹੇ ਹਨ ਲੀਡ ਭੂਮਿਕਾਵਾਂ - ਬਿਨ੍ਹਾਂ ਬੈਂਡ ਚੱਲ ਇੰਗਲੈਂਡ

ਪੰਜਾਬੀ ਫਿਲਮ ‘ਬਿਨ੍ਹਾਂ ਬੈਂਡ ਚੱਲ ਇੰਗਲੈਂਡ’ ਦੀ ਟੀਮ ਫਿਲਮ ਦੀ ਸ਼ੂਟਿੰਗ ਲਈ ਯੂਕੇ ਪੁੱਜ ਚੁੱਕੀ ਹੈ, ਫਿਲਮ ਵਿੱਚ ਰੌਸ਼ਨ ਪ੍ਰਿੰਸ ਦੇ ਨਾਲ ਖੂਬਸੂਰਤ ਅਦਾਕਾਰਾ ਸਾਇਰਾ ਮੁੱਖ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ।

Bina Band Chal England
Bina Band Chal England
author img

By

Published : May 2, 2023, 12:48 PM IST

ਚੰਡੀਗੜ੍ਹ: ਆਉਣ ਵਾਲੀ ਪੰਜਾਬੀ ਫਿਲਮ ‘ਬਿਨ੍ਹਾਂ ਬੈਂਡ ਚੱਲ ਇੰਗਲੈਂਡ’ ਦੀ ਟੀਮ ਆਪਣੇ ਦੂਸਰੇ ਸ਼ੂਟਿੰਗ ਸ਼ਡਿਊਲ ਲਈ ਯੂਕੇ ਪੁੱਜ ਗਈ ਹੈ, ਜਿਸ ਵਿਚ ਰੌਸ਼ਨ ਪ੍ਰਿੰਸ ਅਤੇ ਸਾਇਰਾ ਲੀਡ ਭੂਮਿਕਾਵਾਂ ਅਦਾ ਕਰ ਰਹੇ ਹਨ।

ਯੂਕੇ ਪੁੱਜੀ ਪੰਜਾਬੀ ਫਿਲਮ ‘ਬਿਨ੍ਹਾਂ ਬੈਂਡ ਚੱਲ ਇੰਗਲੈਂਡ’ ਦੀ ਟੀਮ

ਵੀ.ਆਈ.ਪੀ ਫਿਲਮਜ਼ ਦੇ ਬੈਨਰ ਹੇਠ ਨਿਰਮਾਤਾ ਬਲਵਿੰਦਰ ਹੀਰ ਅਤੇ ਗੁਰਜੀਤ ਕੌਰ ਵੱਲੋਂ ਬਣਾਈ ਜਾ ਰਹੀ, ਇਸ ਫਿਲਮ ਦਾ ਨਿਰਦੇਸ਼ਨ ਸਤਿੰਦਰ ਸਿੰਘ ਦੇਵ ਕਰ ਰਹੇ ਹਨ, ਜੋ ਇਸ ਤੋਂ ਪਹਿਲਾਂ ‘ਦੇਸੀ ਮੁੰਡੇ’ ਪੰਜਾਬੀ ਫਿਲਮਾਂ ਦਾ ਵੀ ਨਿਰਦੇਸ਼ਨ ਕਰ ਚੁੱਕੇ ਹਨ। ਚੰਡੀਗੜ੍ਹ ਆਸ-ਪਾਸ ਮੁਕੰਮਲ ਕੀਤੇ ਗਏ ਉਕਤ ਫਿਲਮ ਦੇ ਪਹਿਲੇ ਸ਼ਡਿਊਲ ਤੋਂ ਬਾਅਦ ਅਗਲਾ ਅਤੇ ਅਹਿਮ ਹਿੱਸਾ ਲੰਡਨ ਦੀਆਂ ਵੱਖ-ਵੱਖ ਅਤੇ ਮਨਮੋਹਕ ਲੋਕੇਸ਼ਨਾਂ 'ਤੇ ਸ਼ੂਟ ਕੀਤਾ ਜਾਵੇਗਾ, ਜਿਸ ਨੂੰ ਫ਼ਿਲਮਬੱਧ ਕਰਨਗੇ ਕੈਮਰਾਮੈਨ ਸ਼ਿਵ ਸ਼ਕਤੀ, ਜੋ ਇਸ ਤੋਂ ਪਹਿਲਾਂ ਹਿੰਦੀ ਅਤੇ ਪੰਜਾਬੀ ਸਿਨੇਮਾ ਲਈ ਬਹੁਤ ਸਾਰੀਆਂ ਕਾਮਯਾਬ ਫਿਲਮਾਂ ਦੀ ਸਿਨੇਮਾਟੋਗ੍ਰਾਫ਼ੀ ਕਰ ਚੁੱਕੇ ਹਨ।

ਫਿਲਮ ਨੂੰ ਨਿਰਦੇਸ਼ਿਤ ਕਰ ਰਹੇ ਸਤਿੰਦਰ ਦੇਵ ਦੱਸਦੇ ਹਨ ਕਿ ਹਾਲਾਂਕਿ ਮੇਨ ਸਟਰੀਮ ਸਿਨੇਮਾ ਅਧਾਰਿਤ ਇਹ ਇਕ ਕਾਮੇਡੀ ਆਧਾਰਿਤ ਫਿਲਮ ਹੈ, ਪਰ ਇਸ ਨੂੰ ਨਿਰਦੇਸ਼ਕ ਦੇ ਤੌਰ 'ਤੇ ਵੱਖਰਾ ਅਤੇ ਦਿਲਚਸਪ ਰੰਗ ਦੇਣਾ ਉਨ੍ਹਾਂ ਦੀ ਵਿਸ਼ੇਸ਼ ਪਹਿਲਕਦਮੀ ਰਹੇਗੀ। ਉਨ੍ਹਾਂ ਦੱਸਿਆ ਕਿ ਫਿਲਮ ਦੀ ਟੀਮ ਵਿਚ ਤਕਨੀਕੀ ਪੱਖੋਂ ਚੰਗੀ ਸਮਝ ਰੱਖਦੇ ਕਾਰਜਕਾਰੀ ਨਿਰਮਾਤਾ ਪ੍ਰਵੀਨ ਕੁਮਾਰ, ਸਟੋਰੀ ਸਕਰੀਨ ਪਲੇ ਲੇਖਕ ਰਾਜੂ ਵਰਮਾ, ਐਡੀਟਰ ਕ੍ਰਿਸ਼ਨਾ ਰੋਡਜ਼, ਕਾਸਟਿਊਮ ਡਿਜਾਈਨਰ ਅਮਨ ਵਿਰਕ, ਐਸੋਸੀਏਟ ਨਿਰਦੇਸ਼ਕ ਚੰਦਨ ਸਿੰਘ ਆਦਿ ਨੂੰ ਸ਼ਾਮਿਲ ਕੀਤਾ ਗਿਆ ਹੈ।

ਫਿਲਮ ਦੇ ਨਿਰਮਾਤਾ ਬਲਵਿੰਦਰ ਹੀਰ ਅਤੇ ਗੁਰਜੀਤ ਕੌਰ ਦੱਸਦੇ ਹਨ ਕਿ ਮਹਿਜ਼ ਕਮਰਸ਼ੀਅਲ ਪੱਖਾਂ ਨੂੰ ਮੁੱਖ ਰੱਖਕੇ ਫਿਲਮਾਂ ਬਣਾਉਣਾ ਉਨ੍ਹਾਂ ਦਾ ਉਦੇਸ਼ ਕਦੀ ਨਹੀਂ ਰਿਹਾ ਅਤੇ ਉਨ੍ਹਾਂ ਦੀ ਇਹੀ ਸੋਚ ਦੇ ਮੱਦੇਨਜ਼ਰ ਚੋਣਵੇਂ ਪਰ ਮਿਆਰੀ ਅਤੇ ਸਾਰਥਿਕ ਸੰਦੇਸ਼ ਦਿੰਦਿਆਂ ਫਿਲਮਾਂ ਦਾ ਨਿਰਮਾਣ ਉਨ੍ਹਾਂ ਵੱਲੋਂ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਫਿਲਮ ਵਿਚ ਪੰਜਾਬੀ ਸਿਨੇਮਾ ਦੇ ਗੁਰਪ੍ਰੀਤ ਘੁੱਗੀ, ਹਰਬੀ ਸੰਘਾ, ਰੁਪਿੰਦਰ ਰੂਪੀ, ਰਾਣਾ ਜੰਗ ਬਹਾਦਰ, ਰਾਜ ਧਾਲੀਵਾਲ, ਸੁਖਵਿੰਦਰ ਚਾਹਲ, ਦਿਲਾਵਰ ਸਿੱਧੂ, ਸਤਿੰਦਰ ਕੌਰ, ਨੇਹਾ ਦਿਆਲ, ਕਈ ਮੰਨੇ ਪ੍ਰਮੰਨੇ ਕਲਾਕਾਰ ਵੀ ਪ੍ਰਭਾਵੀ ਭੂਮਿਕਾਵਾਂ ਅਦਾ ਕਰ ਰਹੇ ਹਨ।

ਫਿਲਮ ਵਿਚ ਮੁੱਖ ਭੂਮਿਕਾ ਅਦਾ ਕਰ ਰਹੇ ਰੌਸ਼ਨ ਪ੍ਰਿੰਸ ਅਨੁਸਾਰ ਫਿਲਮ ਵਿਚ ਉਨਾਂ ਦਾ ਕਿਰਦਾਰ ਇਕ ਐਸੇ ਪੇਂਡੂ ਨੌਜਵਾਨ ਦਾ ਹੈ, ਜੋ ਕਿਸੇ ਵੀ ਹੀਲੇ ਵਿਦੇਸ਼ ਜਾਣਾ ਚਾਹੁੰਦਾ ਹੈ ਅਤੇ ਉਸ ਦੀ ਇਸ ਪਾਸੇ ਦੀ ਇੱਛਾ ਬਹੁਤ ਸਾਰੀਆਂ ਦਿਲਚਸਪ ਅਤੇ ਡ੍ਰਾਮੈਟਿਕ ਪ੍ਰਸਥਿਤੀਆਂ ਪੈਦਾ ਕਰਦੀ ਹੈ, ਜਿਸ ਦਾ ਦਰਸ਼ਕ ਭਰਪੂਰ ਆਨੰਦ ਮਾਣਨਗੇ।

ਉਨ੍ਹਾਂ ਦੱਸਿਆ ਕਿ ਫਿਲਮ ਦੀ ਕਹਾਣੀ, ਸਕਰੀਨਪਲੇ ਤੋਂ ਇਲਾਵਾ ਇਸ ਦਾ ਗੀਤ ਸੰਗੀਤ ਪੱਖ ਵੀ ਬਾਕਮਾਲ ਹੋਵੇਗਾ, ਜਿਸ ਦੇ ਗੀਤਾਂ ਨੂੰ ਉਹ ਖੁਦ ਵੀ ਆਵਾਜ਼ ਦੇ ਰਹੇ ਹਨ। ਉਨ੍ਹਾਂ ਦੱਸਿਆ ਕਿ ਹਾਲੀਆ ਫਿਲਮਾਂ ਵਿਚ ਨਿਭਾਏ ਜਾ ਚੁੱਕੇ ਅਤੇ ਅਦਾ ਕੀਤੇ ਜਾ ਰਹੇ ਕਿਰਦਾਰਾਂ ਨੂੰ ਬਿਲਕੁਲ ਵੱਖਰੀ ਤਰ੍ਹਾਂ ਦੀ ਹੈ ਇਹ ਭੂਮਿਕਾ, ਜਿਸ ਨੂੰ ਨਿਭਾਉਣਾ ਉਨ੍ਹਾਂ ਦੇ ਕਰੀਅਰ ਲਈ ਇਕ ਯਾਦਗਾਰੀ ਤਜ਼ਰਬੇ ਵਾਂਗ ਵੀ ਸਾਬਿਤ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਲੰਦਨ ਦੇ ਇਸ ਅਹਿਮ ਸ਼ਡਿਊਲ ਬਾਅਦ ਫਿਲਮ ਤਕਰੀਬਨ ਮੁਕੰਮਲ ਹੋ ਜਾਵੇਗੀ, ਜਿਸ ਤੋਂ ਬਾਅਦ ਇਸ ਦੇ ਪੋਸਟ ਪ੍ਰੋਡੋਕਸ਼ਨ ਕਾਰਜ ਸ਼ੁਰੂ ਕਰ ਦਿੱਤੇ ਜਾਣਗੇ।

ਇਹ ਵੀ ਪੜ੍ਹੋ: Sidhus Of Southall: ਸਰਗੁਣ ਮਹਿਤਾ ਦੀ ਫਿਲਮ 'ਸਿੱਧੂਜ ਆਫ਼ ਸਾਊਥਾਲ' ਦਾ ਪੋਸਟਰ ਰਿਲੀਜ਼, ਟ੍ਰੇਲਰ ਇਸ ਦਿਨ ਹੋਵੇਗੀ ਰਿਲੀਜ਼

ETV Bharat Logo

Copyright © 2024 Ushodaya Enterprises Pvt. Ltd., All Rights Reserved.