ਚੰਡੀਗੜ੍ਹ: ਮਿਊਜ਼ਿਕ ਵੀਡੀਓਜ਼ ਅਤੇ ਪੰਜਾਬੀ ਲਘੂ ਫਿਲਮਾਂ ਦੇ ਖੇਤਰ ਵਿੱਚ ਸਰਗਰਮ ਨਿਰਦੇਸ਼ਕ ਅਮਰਪਾਲ ਵੱਲੋਂ ਆਪਣੀ ਨਵੀਂ ਫਿਲਮ ‘ਹਾਸੇ ਦਾ ਮੜਾਸਾ’ ਸ਼ੁਰੂ ਕਰ ਦਿੱਤੀ ਗਈ ਹੈ, ਜਿਸ ਵਿਚ ਟੈਲੀਵਿਜ਼ਨ ਅਤੇ ਸਿਨੇਮਾ ਦੇ ਕਈ ਮੰਨੇ ਪ੍ਰਮੰਨੇ ਚਿਹਰੇ ਮਹੱਤਵਪੂਰਨ ਭੂਮਿਕਾਵਾਂ ਅਦਾ ਕਰ ਰਹੇ ਹਨ।
ਪੰਜਾਬ ਦੇ ਇਤਿਹਾਸਿਕ ਅਤੇ ਧਾਰਮਿਕ ਸ਼ਹਿਰ ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਇਸ ਦੇ ਆਸ ਪਾਸ ਦੇ ਇਲਾਕਿਆਂ ਵਿਚ ਫਿਲਮਾਈ ਜਾ ਰਹੀ ਇਸ ਫਿਲਮ ਵਿਚ ਮਸ਼ਹੂਰ ਅਦਾਕਾਰ ਸੁਖਬੀਰ ਸਿੰਘ ਬਾਠ ਅਤੇ ਭੁਪਿੰਦਰ ਬਰਨਾਲਾ ਲੀਡਿੰਗ ਕਿਰਦਾਰ ਪਲੇ ਕਰ ਰਹੇ ਹਨ।
ਉਕਤ ਫਿਲਮ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਇਸ ਫਿਲਮ ਦੇ ਨਿਰਦੇਸ਼ਕ ਅਮਰਪਾਲ ਸਿੰਘ ਨੇ ਦੱਸਿਆ ਕਿ ਮਿਆਰੀ ਕਾਮੇਡੀ ਅਤੇ ਭਾਵਨਾਤਮਕ ਪੱਖਾਂ ਨਾਲ ਅੋਤ ਪੋਤ ਇਹ ਫਿਲਮ ਪੰਜਾਬੀਅਤ ਵੰਨਗੀਆਂ ਦੀ ਵੀ ਤਰਜਮਾਨੀ ਕਰੇਗੀ, ਜਿਸ ਦਾ ਨਿਰਮਾਣ ਰੋਇਲਪ੍ਰੀਤ ਸਿੰਘ ਸ਼ੰਟੀ ਵੱਲੋਂ ਕੀਤਾ ਜਾ ਰਿਹਾ ਹੈ।
- TMKOC: ਜੈਨੀਫਰ ਮਿਸਤਰੀ ਤੋਂ ਬਾਅਦ ਸ਼ੋਅ ਦੀ 'ਬਾਵਰੀ' ਨੇ ਮੇਕਰਸ 'ਤੇ ਲਗਾਏ ਸ਼ੋਸ਼ਣ ਦੇ ਇਲਜ਼ਾਮ, ਕਿਹਾ- ਮਨ 'ਚ ਆਇਆ ਖੁਦਕੁਸ਼ੀ ਦਾ ਵਿਚਾਰ
- Gufi Paintal Net Worth: ਮਹਾਭਾਰਤ ਦੇ 'ਸ਼ਕੁਨੀ ਮਾਮਾ' ਇੱਕ ਐਪੀਸੋਡ ਦੇ ਲੈਂਦੇ ਸੀ ਇੰਨੇ ਰੁਪਏ
- ZHZB Collection Day 4: ਦਰਸ਼ਕਾਂ ਨੂੰ ਪ੍ਰਭਾਵਿਤ ਨਹੀਂ ਕਰ ਪਾ ਰਹੀ ਫਿਲਮ 'ਜ਼ਰਾ ਹਟਕੇ ਜ਼ਰਾ ਬਚਕੇ', ਚੌਥੇ ਦਿਨ ਕੀਤੀ ਇੰਨੀ ਕਮਾਈ
ਉਨ੍ਹਾਂ ਦੱਸਿਆ ਕਿ ਫਿਲਮ ਪਰਿਵਾਰਿਕ ਰਿਸ਼ਤਿਆਂ ਦੁਆਲੇ ਬੁਣੀ ਗਈ ਹੈ, ਜਿਸ ਵਿਚ ਦਿਲਚਸਪੀ ਭਰਪੂਰ ਹਾਸਿਆਂ ਦੇ ਰੰਗ ਵੀ ਵੇਖਣ ਨੂੰ ਮਿਲਣਗੇ। ਉਨ੍ਹਾਂ ਦੱਸਿਆ ਕਿ ਕਈ ਵਾਰ ਸਹਿਜ ਸੁਭਾ ਅਤੇ ਹਾਸੇ ਹਾਸੇ ਵਿਚ ਕੀਤੀਆਂ ਗੱਲਾਂ ਅਤੇ ਅਪਣਾਇਆ ਵਰਤਾਰਾ ਕਈ ਲੋਕਾਂ ਅਤੇ ਪਰਿਵਾਰਾਂ ਲਈ ਮੁਸ਼ਕਿਲ ਪੈਦਾ ਕਰਨ ਦਾ ਸਬੱਬ ਬਣ ਜਾਂਦਾ ਹੈ ਅਤੇ ਕੁਝ ਅਜਿਹੇ ਹੀ ਘਟਨਾਕ੍ਰਮਾਂ ਨੂੰ ਦਰਸਾਏਗੀ ਇਹ ਫਿਲਮ, ਜਿਸ ਵਿਚ ਕੁਝ ਇਸੇ ਤਰ੍ਹਾਂ ਦੇ ਡ੍ਰਾਮੈਟਿਕ ਨਾਟਕੀ ਪਹਿਲੂਆਂ ਨੂੰ ਸ਼ਾਮਿਲ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਆਪਣੇ ਹੁਣ ਤੱਕ ਦੇ ਕਰੀਅਰ ਦੌਰਾਨ ਚਾਹੇ ਮਿਊਜ਼ਿਕ ਵੀਡੀਓਜ਼ ਹੋਣ ਜਾਂ ਫਿਰ ਲਘੂ ਫਿਲਮਾਂ, ਉਨ੍ਹਾਂ ਆਪਣੇ ਹਰ ਪ੍ਰੋਜੈਕਟ ਨੂੰ ਅਜਿਹਾ ਬੇਹਤਰੀਨ ਰੂਪ ਦੇਣ ਦੀ ਕੋਸ਼ਿਸ਼ ਕੀਤੀ ਹੈ, ਜਿਸ ਦਾ ਆਨੰਦ ਸਾਰਾ ਪਰਿਵਾਰ ਅਤੇ ਹਰ ਵਰਗ ਇਕੱਠਿਆਂ ਬੈਠ ਕੇ ਮਾਣ ਸਕੇ।
ਉਨ੍ਹਾਂ ਦੱਸਿਆ ਕਿ ਆਪਣੀ ਇਸੇ ਸੋਚ ਅਧੀਨ ਬਣਾਈ ਜਾ ਰਹੀ ਇਸ ਫਿਲਮ ਵਿਚ ਟੀ.ਵੀ, ਫਿਲਮਾਂ ਅਤੇ ਥੀਏਟਰ ਜਗਤ ਦੇ ਮੰਝੇ ਹੋਏ ਚਿਹਰਿਆਂ ਨੂੰ ਸ਼ਾਮਿਲ ਕੀਤਾ ਗਿਆ ਹੈ, ਜੋ ਫਿਲਮ ਨੂੰ ਅਭਿਨੈ ਪੱਖੋਂ ਚਾਰ ਚੰਨ ਲਾਉਣ ਵਿਚ ਅਹਿਮ ਭੂਮਿਕਾ ਨਿਭਾ ਰਹੇ ਹਨ। ਉਨ੍ਹਾਂ ਦੱਸਿਆ ਕਿ ਫਿਲਮ ਦੀ ਕਹਾਣੀ ਤੋਂ ਇਲਾਵਾ ਇਸ ਦਾ ਬੈਕਗਰਾਉੂਂਡ ਮਿਊਜ਼ਿਕ, ਗੀਤ, ਸੰਗੀਤ ਅਤੇ ਫੋਟੋਗ੍ਰਾਫ਼ੀ ਆਦਿ ਵੀ ਉਮਦਾ ਰੱਖਿਆ ਜਾ ਰਿਹਾ ਹੈ, ਜਿਸ ਸੰਬੰਧੀ ਪੂਰੀ ਟੀਮ ਦੁਆਰਾ ਕੀਤੀ ਜਾ ਰਹੀ ਮਿਹਨਤ ਨੂੰ ਵੇਖਦਿਆਂ ਇਹ ਗੱਲ ਕਹੀ ਜਾ ਸਕਦੀ ਹੈ ਕਿ ਇਹ ਦਰਸ਼ਕਾਂ ਦੀ ਹਰ ਕਸਵੱਟੀ 'ਤੇ ਪੂਰੀ ਤਰ੍ਹਾਂ ਖ਼ਰੀ ਉਤਰੇਗੀ। ਉਨ੍ਹਾਂ ਦੱਸਿਆ ਕਿ ਇੱਕੋ ਸ਼ਡਿਊਲ ਵਿਚ ਪੂਰੀ ਕੀਤੀ ਜਾ ਰਹੀ ਇਸ ਫਿਲਮ ਦੇ ਕੈਮਰਾਮੈਨ ਸੋਨੂੰ ਬੈਂਸ ਹਨ।