ETV Bharat / entertainment

Gadar 2: ਸੰਨੀ ਦਿਓਲ-ਅਮੀਸ਼ਾ ਪਟੇਲ ਨੇ ਪੂਰੀ ਕੀਤੀ ਫਿਲਮ ਦੀ ਸ਼ੂਟਿੰਗ, ਇਥੇ ਫਿਲਮ ਦੀ ਕਾਸਟ ਬਾਰੇ ਜਾਣੋ! - Gadar 2 news

ਬੀਤੇ ਦਿਨੀਂ ਫਿਲਮ ‘ਗਦਰ 2’ ਦੀ ਸ਼ੂਟਿੰਗ ਪੂਰੀ ਹੋ ਗਈ ਹੈ, ਫਿਲਮ ਦਾ ਇਸ ਸਾਲ ਅਗਸਤ ਵਿੱਚ ਰਿਲੀਜ਼ ਹੋਣ ਦਾ ਅਨੁਮਾਨ ਲਾਇਆ ਜਾ ਰਿਹਾ ਹੈ।

ਗਦਰ 2
ਗਦਰ 2
author img

By

Published : Apr 14, 2023, 4:31 PM IST

ਚੰਡੀਗੜ੍ਹ: 2001 ਵਿੱਚ ਰਿਲੀਜ਼ ਹੋਈ ‘ਗਦਰ’ ਨੂੰ ਮਿਲੀ ਆਪਾਰ ਕਾਮਯਾਬੀ ਬਾਅਦ ਨਿਰਮਾਤਾ-ਨਿਰਦੇਸ਼ਕ ਅਨਿਲ ਸ਼ਰਮਾ ਵੱਲੋਂ ਬਣਾਏ ਗਏ ਇਸੇ ਫਿਲਮ ਦੇ ਸੀਕਵਲ ‘ਗਦਰ 2’ ਦੀ ਸ਼ੂਟਿੰਗ ਮਹਾਰਾਸ਼ਟਰ ਦੇ ਅਹਿਮਦਨਗਰ ਵਿਖੇ ਫਿਲਮਾਏ ਗਏ ਆਖਰੀ ਸ਼ਡਿਊਲ ਨਾਲ ਸੰਪੂਰਨ ਹੋ ਗਈ ਹੈ। ਰਿਲੀਜ਼ ਲਈ ਤਿਆਰ ਇਸ ਫਿਲਮ ਵਿਚ ਸੰਨੀ ਦਿਓਲ ਅਤੇ ਅਮੀਸ਼ਾ ਪਟੇਲ ਹੀ ਲੀਡ ਭੂਮਿਕਾਵਾਂ ਵਿਚ ਨਜ਼ਰ ਆਉਣਗੇ।

ਫਿਲਮ ਵਿਚ ਅਨਿਲ ਸ਼ਰਮਾ ਦੇ ਬੇਟੇ ਉਤਕਰਸ਼ ਸ਼ਰਮਾ ਵੀ ਸਹਾਇਕ ਹੀਰੋ ਵਜੋਂ ਇਕ ਵਾਰ ਫਿਰ ਆਪਣੀ ਸ਼ਾਨਦਾਰ ਅਭਿਨੈ ਸ਼ੈਲੀ ਦਾ ਇਜ਼ਹਾਰ ਕਰਵਾਉਣਗੇ, ਜੋ ‘ਗਦਰ’ ਵਿਚ ਬਾਲ ਕਲਾਕਾਰ ਵਜੋਂ ਆਪਣੀ ਸ਼ਾਨਦਾਰ ਅਭਿਨੈ ਕਲਾ ਦਾ ਲੋਹਾ ਮੰਨਵਾ ਚੁੱਕੇ ਹਨ।

ਗਦਰ 2
ਗਦਰ 2

‘ਜੀ ਸਟੂਡੀਓਜ਼’ ਦੇ ਬੈਨਰ ਹੇਠ ਰਿਲੀਜ਼ ਕੀਤੀ ਜਾ ਰਹੀ ਇਸ ਫਿਲਮ ਦੀ ਸ਼ੂਟਿੰਗ ਦਾ ਪਹਿਲਾਂ ਲੰਮਾ ਸ਼ਡਿਊਲ ਉਤਰ ਪ੍ਰਦੇਸ਼ ਦੀਆਂ ਵੱਖ ਵੱਖ ਮਨਮੋਹਕ ਲੋਕੇਸ਼ਨਾਂ ਵਿਖੇ ਅਤੇ ਉਸ ਤੋਂ ਬਾਅਦ ਕੁਝ ਹਿੱਸਾ ਲਖਨਊ ’ਚ ਵੀ ਮੁਕੰਮਲ ਕੀਤਾ ਗਿਆ।

ਉਕਤ ਫਿਲਮ ਦੇ ਥੀਮ ਅਨੁਸਾਰ ਫਿਲਮ ਵਿਚ ਤਾਰਾ ਸਿੰਘ ਲਾਹੌਰ ਤੋਂ ਵਾਪਸ ਭਾਰਤ ਪਰਤਦਾ ਹੈ, ਜਿਸ ਦੇ ਨਾਲ ਉਸ ਦਾ ਜਵਾਨ ਹੋ ਚੁੱਕਾ ਬੇਟਾ ਚਰਨਜੀਤ ਵੀ ਹੈ। ਇੰਡੋ-ਪਾਕਿਸਤਾਨ ਵਾਰ 1971 ਉਪਰ ਆਧਾਰਿਤ ਇਸ ਫਿਲਮ ਦਾ ਮਿਊਜ਼ਿਕ ਨਿਰਦੇਸ਼ਕ ਮਿਥੁਨ, ਚੰਦਨ ਸਕਸ਼ੈਨਾ ਹਨ, ਜਿੰਨ੍ਹਾਂ ਵੱਲੋਂ ਬਹੁਤ ਹੀ ਦਿਲ-ਟੁੰਬਵੇਂ ਗੀਤਾਂ ਦੀ ਸਿਰਜਨਾ ਕੀਤੀ ਗਈ ਹੈ।

ਗਦਰ 2
ਗਦਰ 2

ਨਿਰਮਾਣ ਟੀਮ ਅਨੁਸਾਰ ਫਿਲਮ ਦੇ ਕੁਝ ਖਾਸ ਸੀਨ ਉਤਰ ਪ੍ਰਦੇਸ਼ ਦੇ ਬਾਰਾਬੰਕੀ ਸ਼ਹਿਰ ਵਿਚ ਵੀ ਸ਼ੂਟ ਕੀਤੇ ਗਏ ਹਨ, ਜਿੰਨ੍ਹਾਂ ਨੂੰ ਫ਼ਿਲਮਾਉਣ ਲਈ ਉਥੋਂ ਦੀ ਸਰਕਾਰ ਪਾਸੋਂ ਵਿਸ਼ੇਸ਼ ਮੰਨਜ਼ੂਰੀ ਵੀ ਲੈਣੀ ਪਈ। ਫਿਲਮ ਵਿਚ ਇਕ ਵਾਰ ਫਿਰ ਪ੍ਰਭਾਵੀ ਅਤੇ ਲੀਡ ਭੂਮਿਕਾ ਪਲੇ ਕਰ ਰਹੇ ਸੰਨੀ ਦਿਓਲ ਵੀ ਇਸ ਫਿਲਮ ਨੂੰ ਲੈ ਕੇ ਖਾਸੇ ਉਤਸ਼ਾਹਿਤ ਨਜ਼ਰ ਆ ਰਹੇ ਹਨ, ਜਿੰਨ੍ਹਾਂ ਅਨੁਸਾਰ ਕਿਸੇ ਵੀ ਕਲਾਕਾਰ ਲਈ ਇਸ ਤਰ੍ਹਾਂ ਦੀਆਂ ਯਾਦਗਾਰੀ ਫਿਲਮਾਂ ਅਤੇ ਅਮਿਟ ਪੈੜ੍ਹਾ ਛੱਡਣ ਵਾਲੇ ਕਿਰਦਾਰ ਕਰਨਾ ਖ਼ੁਸ਼ਕਿਸਮਤੀ ਵਾਲੀ ਗੱਲ ਹੁੰਦੀ ਹੈ ਅਤੇ ਉਨ੍ਹਾਂ ਨੂੰ ਮਾਣ ਮਹਿਸੂਸ ਹੋ ਰਿਹਾ ਹੈ ਕਿ ਉਨ੍ਹਾਂ ਨੂੰ ਇਸ ਤਰ੍ਹਾਂ ਦੀ ਮਹਾਨ ਸਿਨੇਮਾ ਸਿਰਜਨ ਦਾ ਹਿੱਸਾ ਹੋਣ ਦਾ ਅਵਸਰ ਮਿਲਿਆ।

ਗਦਰ 2
ਗਦਰ 2

ਓਧਰ ਇਸ ਫਿਲਮ ਨਾਲ ਸਿਲਵਰ ਸਕਰੀਨ 'ਤੇ ਮੁੜ ਸ਼ਾਨਦਾਰ ਕਮਬੈਕ ਕਰਨ ਜਾ ਰਹੀ ਹੈ ਖੂਬਸੂਰਤ ਅਦਾਕਾਰਾ ਅਮੀਸ਼ਾ ਪਟੇਲ, ਜਿੰਨ੍ਹਾਂ ਦਾ ਹਾਲੀਆ ਕਰੀਅਰ ਗ੍ਰਾਫ਼ ਕਾਫ਼ੀ ਉਤਰਾਅ ਚੜ੍ਹਾਅ ਭਰਿਆ ਰਿਹਾ ਹੈ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਕਰੀਅਰ ਵਿਚ ਪਏ ਡੂੰਘੇ ਪਾੜ੍ਹੇ ਨੂੰ ਭਰਨ ਵਿਚ ਉਨ੍ਹਾਂ ਦੀ ਇਹ ਫਿਲਮ ਜ਼ਰੂਰ ਕਾਮਯਾਬ ਰਹੇਗੀ।

ਫਿਲਮ ਦੇ ਲੇਖਕ ਸ਼ਕਤੀਮਾਨ ਤਲਵਾੜ੍ਹ ਹਨ, ਜਿੰਨ੍ਹਾਂ ਵੱਲੋਂ ਲਿਖੀਆਂ ‘ਗਦਰ’, ‘ਹੀਰੋ’, ‘ਘਾਇਲ 2’, ‘ਅਬ ਤੁਮਹਾਰੇ ਹਵਾਲੇ ਵਤਨ ਸਾਥਿਓ’, ‘ਫੈਮਿਲੀ’, ‘ਵੀਰ’, ‘ਆਸ਼ਿਕ ਅਵਾਰਾ’ ਆਦਿ ਹਨ। ਫਿਲਮ ਦੇ ਹੋਰਨਾਂ ਕਲਾਕਾਰਾਂ ਵਿਚ ਪਠਾਨ ਫਿਲਮ ਫੇਮ ਮਨੀਸ਼ ਵਧਵਾ ਤੋਂ ਇਲਾਵਾ ਸਿਮਰਤ ਕੌਰ, ਗੋਰਵ ਚੋਪੜਾ, ਲਵ ਸਿਨਹਾ ਆਦਿ ਵੀ ਸ਼ਾਮਿਲ ਹਨ।

ਇਹ ਵੀ ਪੜ੍ਹੋ:Molina Sodhi New Song: ਫਿਲਮਾਂ ਦੇ ਨਾਲ-ਨਾਲ ਮਾਡਲਿੰਗ 'ਚ ਵੀ ਛਾਅ ਰਹੀ ਹੈ ਮੋਨੀਲਾ ਸੋਢੀ, ਇਸ ਗੀਤ 'ਚ ਆਏਗੀ ਨਜ਼ਰ

ETV Bharat Logo

Copyright © 2025 Ushodaya Enterprises Pvt. Ltd., All Rights Reserved.