ਫਰੀਦਕੋਟ: ਹਾਲ ਹੀ ਵਿੱਚ ਰਿਲੀਜ਼ ਹੋਈ ਪੰਜਾਬੀ ਫ਼ਿਲਮ 'ਬਿੱਕਰ ਵਿਚੋਲਾ' ਦਾ ਨਿਰਦੇਸ਼ਨ ਕਰ ਚੁੱਕੇ ਗੁਰਨੈਬ ਸਾਜਨ ਦਿਉਣ ਆਪਣੀ ਇਕ ਹੋਰ ਨਵੀਂ ਫ਼ਿਲਮ 'ਬਦਲੇ ਦੀ ਅੱਗ' ਨੂੰ ਦਰਸ਼ਕਾਂ ਸਨਮੁੱਖ ਕਰਨ ਜਾ ਰਹੇ ਹਨ। ਇਹ ਫਿਲਮ ਅੱਜ ਰਿਲੀਜ਼ ਕੀਤੀ ਜਾਵੇਗੀ। 'ਸਾਜਨ ਪੰਜਾਬੀ ਫ਼ਿਲਮਜ਼' ਦੇ ਬੈਨਰ ਹੇਠ ਬਣਾਈ ਗਈ ਇਸ ਐਕਸ਼ਨ-ਡਰਾਮਾ ਫ਼ਿਲਮ ਦਾ ਨਿਰਮਾਣ ਅਤੇ ਨਿਰਦੇਸ਼ਨ ਗੁਰਨੈਬ ਸਾਜਨ ਦਿਉਣ ਵੱਲੋਂ ਕੀਤਾ ਗਿਆ ਹੈ।
ਫ਼ਿਲਮ 'ਬਦਲੇ ਦੀ ਅੱਗ' ਦੀ ਸਟਾਰ ਕਾਸਟ: ਪੰਜਾਬੀ ਫ਼ਿਲਮ 'ਬਦਲੇ ਦੀ ਅੱਗ' ਦੀ ਸਟਾਰ ਕਾਸਟ ਵਿੱਚ ਬੱਬੂ ਸ਼ੇਰਗਿੱਲ, ਸਿੰਮੀ ਗਿੱਲ, ਸੋਨੂੰ ਮਲੋਟ, ਕੀਰਤ ਢਿੱਲੋਂ, ਚਰਨਜੀਤ ਸੰਧੂ, ਬਲਜਿੰਦਰ ਵਿਰਕ, ਜਸ਼ਨਜੀਤ ਰਤਨ, ਕਰਮਜੀਤ ਰਾਜੂ, ਪਰਮਪ੍ਰੀਤ ਵਿਰਕ, ਗੁਰਵਿੰਦਰ ਸ਼ਰਮਾ, ਜਸਵਿੰਦਰ ਗਿੱਲ, ਸਹਿਜ ਬਰਾੜ, ਹਰਪ੍ਰੀਤ ਬਹਿਮਣ, ਐਲ.ਐਸ ਕੰਗ, ਸਾਜਨ ਗਿੱਲ ਆਦਿ ਸ਼ਾਮਿਲ ਹਨ। ਇਸ ਤੋਂ ਇਲਾਵਾ ਗੁਰਨੈਬ ਸਾਜਨ ਦਿਉਣ ਖੁਦ ਵੀ ਇੱਕ ਪ੍ਰਭਾਵੀ ਕਿਰਦਾਰ ਵਿੱਚ ਨਜ਼ਰ ਆਉਣਗੇ।
- Dunki Promotion: ਫਿਲਮ ਰਿਲੀਜ਼ ਹੋਣ ਤੋਂ ਪਹਿਲਾ ਦੁਨੀਆਂ ਦੀ ਸਭ ਤੋਂ ਉੱਚੀ ਇਮਾਰਤ ਬੁਰਜ ਖਲੀਫਾ 'ਤੇ ਦਿਖਾਇਆ ਗਿਆ ਸ਼ਾਹਰੁਖ ਖਾਨ ਦੀ ਫਿਲਮ 'ਡੰਕੀ' ਦਾ ਟ੍ਰੇਲਰ
- Salaar Release: ਪ੍ਰਭਾਸ ਦੇ ਪ੍ਰਸ਼ੰਸਕਾਂ ਲਈ ਆਈ ਵੱਡੀ ਖਬਰ, ਸਰਕਾਰ ਨੇ ਫਿਲਮ 'ਸਾਲਾਰ' ਲਈ ਕੀਤਾ ਖਾਸ ਐਲਾਨ
- ਕੰਗਨਾ ਰਣੌਤ ਦੇ ਚੋਣ ਲੜਨ 'ਤੇ ਪਿਤਾ ਦਾ ਵੱਡਾ ਬਿਆਨ, ਕਿਹਾ- ਜਿਥੋਂ ਭਾਜਪਾ ਟਿਕਟ ਦੇਵੇਗੀ ਉਥੋਂ ਮੈਦਾਨ 'ਚ ਉਤਰੇਗੀ ਬੇਟੀ
ਫ਼ਿਲਮ 'ਬਦਲੇ ਦੀ ਅੱਗ' ਦੀ ਕਹਾਣੀ: ਮਾਲਵੇ ਦੇ ਵੱਖ-ਵੱਖ ਹਿੱਸਿਆਂ ਤੋਂ ਇਲਾਵਾ ਬਠਿੰਡਾ ਨੇੜਲੇ ਇਲਾਕਿਆਂ ਵਿੱਚ ਸ਼ੂਟ ਕੀਤੀ ਗਈ ਇਸ ਪੰਜਾਬੀ ਫ਼ਿਲਮ ਦੇ ਕਹਾਣੀਕਾਰ ਸੋਨੂੰ ਮਲੋਟ, ਕੈਮਰਾਮੈਨ ਪੰਮਾ ਬੱਲੂਆਣਾ ਅਤੇ ਐਡਿਟਰ ਮੈਜਿਕ ਇੰਦਰ ਹਨ। ਫਿਲਮ ਦੇ ਕੁਝ ਹੋਰ ਪਹਿਲੂਆਂ ਸਬੰਧੀ ਜਾਣਕਾਰੀ ਸਾਂਝੀ ਕਰਦਿਆ ਗੁਰਨੈਬ ਸਾਜਨ ਦਿਉਣ ਨੇ ਦੱਸਿਆ ਕਿ ਸਮਾਜ ਵਿੱਚ ਹਾਂ ਤੇ ਨਾਂਹ ਪੱਖੀ ਵਰਤਾਰਾ ਚਲਦਾ ਆ ਰਿਹਾ ਹੈ, ਜਿਸਦੇ ਮੱਦੇਨਜ਼ਰ ਚੰਗੀ ਸੋਚ ਵਾਲੇ ਜਿੱਥੇ ਕੁਝ ਚੰਗਾ ਕਰਨ ਦੀ ਸੋਚਦੇ ਰਹਿੰਦੇ ਹਨ, ਉਥੇ ਹੀ ਨੈਗੇਟਿਵ ਅਤੇ ਮਾੜੀ ਸੋਚ ਵਾਲੇ ਹਮੇਸ਼ਾ ਕਿਸੇ ਨਾ ਕਿਸੇ ਦਾ ਬੁਰਾ ਕਰਨ ਬਾਰੇ ਸੋਚਦੇ ਹੋਏ ਗਲਤ ਕੰਮ ਕਰਨ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ। ਇਸ ਫਿਲਮ ਦੀ ਕਹਾਣੀ ਚੰਗੀ ਅਤੇ ਮਾੜੀ ਸੋਚ 'ਤੇ ਆਧਾਰਿਤ ਹੈ। ਫ਼ਿਲਮ 'ਬਦਲੇ ਦੀ ਅੱਗ' 'ਚ ਗੁਰਨੈਬ ਸਾਜਨ ਦਿਉਣ ਖੁਦ ਵੀ ਭੂਮਿਕਾ ਨਿਭਾਉਦੇ ਹੋਏ ਨਜ਼ਰ ਆਉਣਗੇ। ਇਨ੍ਹਾਂ ਤੋਂ ਇਲਾਵਾ, ਇਸ ਫਿਲਮ 'ਚ ਬੱਬੂ ਸ਼ੇਰਗਿੱਲ, ਸਿੰਮੀ ਗਿੱਲ, ਸੋਨੂੰ ਮਲੋਟ, ਕੀਰਤ ਢਿੱਲੋਂ, ਚਰਨਜੀਤ ਸੰਧੂ, ਗੁਰਨੈਬ ਸਾਜਨ, ਬਲਜਿੰਦਰ ਵਿਰਕ, ਜਸ਼ਨਜੀਤ ਰਤਨ ਅਤੇ ਕਰਮਜੀਤ ਰਾਜੂ ਆਦਿ ਸਮੇਤ ਹੋਰ ਵੀ ਕਈ ਸਿਤਾਰੇ ਨਜ਼ਰ ਆਉਣਗੇ।