ਫਰੀਦਕੋਟ : ਬਾਲੀਵੁੱਡ ਦੇ ਉੱਘੇ ਫ਼ਿਲਮਕਾਰ ਅਨਿਲ ਸ਼ਰਮਾ ਦੀ ਬਹੁ-ਚਰਚਿਤ ਆਗਾਮੀ ਫ਼ਿਲਮ ‘ਗਦਰ 2’ ਦੇ ਆਖ਼ਰੀ ਅਤੇ ਵਿਸ਼ੇਸ਼ ਸ਼ਡਿਊਲ ਦੀ ਸ਼ੂਟਿੰਗ ਬੀਤੇ ਦਿਨੀਂ ਪੰਜਾਬ ਵਿਖੇ ਮੁਕੰਮਲ ਕੀਤੀ ਗਈ, ਜਿਸ ਦੌਰਾਨ ਮੋਹਾਲੀ ਦੇ ਇਕ ਸਟੂਡਿਓ ’ਚ ਕਈ ਅਹਿਮ ਦ੍ਰਿਸ਼ਾਂ ਦਾ ਫ਼ਿਲਮਾਂਕਣ ਕੀਤਾ ਗਿਆ। ਇਹ ਫ਼ਿਲਮ ਅਗਸਤ ਮਹੀਨੇ ਰਿਲੀਜ਼ ਹੋਣ ਜਾ ਰਹੀ ਹੈ, ਜਿਸ ਦੇ ਪੈਚ ਵਰਕ ਅਧੀਨ ਕੁਝ ਅਹਿਮ ਅਤੇ ਆਖ਼ਰੀ ਦ੍ਰਿਸ਼ਾਂ ਦਾ ਫ਼ਿਲਮਾਂਕਣ ਉਕਤ ਸ਼ਡਿਊਲ ਅਧੀਨ ਪੂਰਾ ਕਰ ਲਿਆ ਗਿਆ ਹੈ, ਜਿਸ ਲਈ ਵਿਸ਼ਾਲ ਕ੍ਰਾਊਡ ਨੂੰ ਇਨ੍ਹਾਂ ਸੀਨਾਂ ਦਾ ਹਿੱਸਾ ਬਣਾਇਆ ਗਿਆ।
ਫ਼ਿਲਮ ਵਿੱਚ ਪੰਜਾਬੀ ਇੰਜਸਟ੍ਰੀ ਦੇ ਵੀ ਕੁਝ ਚਿਹਰੇ ਸ਼ਾਮਲ : ਮੋਹਾਲੀ ਦੇ ਇਕ ਸਟੂਡਿਓਜ਼’ ਦੇ ਮੁੱਖ-ਪ੍ਰਬੰਧਕ ਅਨੁਸਾਰ ਆਖ਼ਰੀ ਪੜਾਅ ਦੀ ਇਸ ਸ਼ੂਟਿੰਗ ਲਈ ਸੰਨੀ ਦਿਓਲ ਅਤੇ ਅਮੀਸ਼ਾ ਪਟੇਲ ਵੀ ਉਚੇਚੇ ਤੌਰ ਉਤੇ ਮੁੰਬਈ ਤੋਂ ਇੱਥੇ ਪੁੱਜੇ, ਜਿੰਨੇ ਉਤਸ਼ਾਹ ਨਾਲ ਇਸ ਸ਼ੂਟ ’ਚ ਹਿੱਸਾ ਲਿਆ ਗਿਆ। ਉਨ੍ਹਾਂ ਦੱਸਿਆ ਕਿ ਇਸ ਸ਼ੂਟਿੰਗ ਵਿਚ ਪੰਜਾਬੀ ਫ਼ਿਲਮ ਇੰਡਸਟਰੀ ਦੇ ਵੀ ਕੁਝ ਚਿਹਰਿਆਂ ਨੂੰ ਸ਼ਾਮਿਲ ਕੀਤਾ ਗਿਆ, ਜਿਨ੍ਹਾਂ ਵੱਲੋਂ ਹਿੰਦੀ ਸਿਨੇਮਾ ਦੇ ਦਿੱਗਜ ਕਲਾਕਾਰਾਂ ਨਾਲ ਸੀਨਜ਼ ਵਿੱਚ ਸ਼ਮੂਲੀਅਤ ਕੀਤੀ ਗਈ। ਹਿੰਦੀ ਸਿਨੇਮਾਂ ਦੀ ਸੁਪਰ ਡੁਪਰ ਹਿੱਟ ਫ਼ਿਲਮ ਵਜੋਂ ਜਾਂਣੀ ਜਾਂਦੀ ਗਦਰ ਦੇ ਸੀਕਵੇਂਲ ਵਜੋਂ ਸਾਹਮਣੇ ਆ ਰਹੀ ਇਸ ਫ਼ਿਲਮ ਦੀ ਸਟਾਰ ਕਾਸਟ ਵਿਚ ਸੰਨੀ ਦਿਓਲ, ਅਮੀਸ਼ਾ ਪਟੇਲ ਅਤੇ ਨਵੇਂ ਚਿਹਰੇ ਉਤਕਰਸ਼ ਸ਼ਰਮਾ ਲੀਡ ਭੂਮਿਕਾਵਾਂ ਨਿਭਾ ਰਹੇ ਹਨ, ਜੋ ਨਿਰਦੇਸ਼ਕ ਅਨਿਲ ਸ਼ਰਮਾ ਦੇ ਹੀ ਹੋਣਹਾਰ ਪੁੱਤਰ ਹਨ। ਉਤਕਰਸ਼ ਸ਼ਰਮਾ ਵੱਲੋਂ ਪਿਛਲੀ ‘ਗਦਰ’ ਵਿਚ ਬਾਲ ਕਲਾਕਾਰ ਵਜੋਂ ਮਹੱਤਵਪੂਰਨ ਭੂਮਿਕਾ ਨਿਭਾਈ ਗਈ ਹੈ।
- Samantha Picture With Vijay: ਸਮੰਥਾ ਨੇ ਵਿਜੈ ਦੇਵਰਕੋਂਡਾ ਨਾਲ ਪੋਸਟ ਕੀਤੀ ਫੋਟੋ, ਦੋਸਤੀ ਨੂੰ ਲੈ ਕੇ ਲਿਖਿਆ ਇਹ ਕੈਪਸ਼ਨ
- Chambe Di Booti: ਫਿਲਮ 'ਚੰਬੇ ਦੀ ਬੂਟੀ' ਨਾਲ ਪਾਲੀਵੁੱਡ 'ਚ ਡੈਬਿਊ ਕਰੇਗੀ ਰਸ਼ਮੀ ਦੇਸਾਈ, ਦੇਖੋ ਫਿਲਮ ਦਾ ਪੋਸਟਰ
- Paune 9: ਧੀਰਜ ਕੁਮਾਰ ਨੇ ਫਿਲਮ 'ਪੌਣੇ 9' ਤੋਂ ਸਾਂਝੀ ਕੀਤੀ ਵੀਡੀਓ, ਖ਼ਤਰਨਾਕ ਰੂਪ 'ਚ ਨਜ਼ਰ ਆਇਆ ਅਦਾਕਾਰ
ਅਮੀਸ਼ਾ ਪਟੇਲ ਤੋਂ ਪਹਿਲਾਂ ਇਨਾਂ ਪੰਜਾਬੀ ਅਦਾਕਾਰਾਂ ਨੂੰ ਦਿੱਤੀ ਗਈ ਸੀ ਆਫਰ : ਇਹ ਫਿਲਮ ਮਹਾਰਾਸ਼ਟਰ ਦੇ ਨਾਗਪੁਰ, ਉਤਰਾਖੰਡਾ ਆਦਿ ਵਿਖੇ ਫ਼ਿਲਮਾਈ ਗਈ ਹੈ। ਇਸ ਫ਼ਿਲਮ ਦਾ ਲੇਖ਼ਨ ਸ਼ਕਤੀਮਾਨ ਤਲਵਾੜ ਵੱਲੋਂ ਕੀਤਾ ਗਿਆ ਹੈ, ਜਦਕਿ ਸਿਨੇਮਾਟੋਗ੍ਰਾਫ਼ਰੀ ਨਜ਼ੀਬ ਖ਼ਾਨ ਦੀ ਹੈ। ਹਿੰਦੀ ਸਿਨੇਮਾਂ ਗਲਿਆਰਿਆਂ ਵਿਚ ਚਰਚਾ ਦਾ ਕੇਂਦਰਬਿੰਦੂ ਬਣੀ ਇਸ ਫ਼ਿਲਮ ਵਿਚ ਸ਼ੁਰੂਆਤੀ ਆਗਾਜ਼ ਸਮੇਂ ਤੋਂ ਹੀ ਗਲੋਬਲ ਹੋ ਰਹੇ ਪੰਜਾਬੀ ਸਿਨੇਮਾ ਦਰਸ਼ਕਾਂ ਨੂੰ ਨਾਲ ਜੋੜਨ ਲਈ ਕਵਾਇਦ ਜਾਰੀ ਰੱਖੀ ਜਾ ਰਹੀ ਸੀ, ਜਿਸ ਦੇ ਮੱਦੇਨਜ਼ਰ ਸੰਨੀ ਦਿਓਲ ਅੋਪੋਜ਼ਿਟ ਰੋਲਜ਼ ਲਈ ਪਹਿਲਾਂ ਨਿਮਰਤ ਖ਼ੈਰਾ ਅਤੇ ਬਾਅਦ ਵਿਚ ਸਿੰਮੀ ਚਾਹਲ ਤੱਕ ਅਪਰੋਚ ਕੀਤੀ ਗਈ, ਪਰ ਕੁਝ ਕਾਰਨਾਂ ਕਰਕੇ ਦੋਹਾਂ ਐਕਟ੍ਰੈਸ ਵੱਲੋਂ ਇਹ ਫ਼ਿਲਮ ਦਾ ਹਿੱਸਾ ਬਣ ਤੋਂ ਇਨਕਾਰ ਕਰ ਦਿੱਤਾ ਗਿਆ, ਜਿਸ ਤੋਂ ਬਾਅਦ ਆਖ਼ਰ ਅਮੀਸ਼ਾ ਪਟੇਲ ਨੂੰ ਹੀ ਸਕੀਨਾ ਦੇ ਰੋਲ ਲਈ ਫ਼ਾਈਨਲਾਈਜ਼ ਕੀਤਾ ਗਿਆ, ਜੋ ਪਹਿਲੀ ਗਦਰ ਵਿੱਚ ਵੀ ਇਸੇ ਰੋਲ ਵਿਚ ਕਾਫ਼ੀ ਮਕਬੂਲੀਅਤ ਹਾਸਿਲ ਕਰਨ ਦੇ ਕਾਮਯਾਬ ਰਹੇ ਸਨ। ਉਕਤ ਪੰਜਾਬ ਹਿੱਸੇ ਦੀ ਸ਼ੂਟਿੰਗ ਤੋਂ ਬਾਅਦ ਇਸ ਦੇ ਤਕਰੀਬਨ ਸਾਰੇ ਸ਼ੂਟਿੰਗ ਕਾਰਜ ਸੰਪੂਰਨ ਕਰ ਲਏ ਗਏ ਹਨ, ਜਿਸ ਤੋਂ ਬਾਅਦ ਇਸ ਦੇ ਪੋਸਟ ਪ੍ਰੋਡੋਕਸ਼ਨ ਕਾਰਜ ਵੀ ਤੇਜ਼ੀ ਨਾਲ ਮੁਕੰਮਲ ਕੀਤੇ ਜਾ ਰਹੇ ਹਨ।