ਚੰਡੀਗੜ੍ਹ: ਦੇਸ਼ ਵਿੱਚ ਕੁਝ ਅਜਿਹੇ ਮਸ਼ਹੂਰ ਗਾਇਕ ਸਨ, ਜਿਨ੍ਹਾਂ ਦੇ ਲੋਕ ਦੀਵਾਨੇ ਹੁੰਦੇ ਸਨ। ਇਹਨਾਂ ਵਿੱਚੋਂ ਇੱਕ ਨਾਮ ਪੰਜਾਬ ਦੇ ਮਸ਼ਹੂਰ ਗਾਇਕ ਅਮਰ ਸਿੰਘ ਚਮਕੀਲਾ ਦਾ ਸੀ। ਅਮਰ ਸਿੰਘ ਦੇਸ਼ ਦੇ ਨਾਲ-ਨਾਲ ਵਿਦੇਸ਼ਾਂ ਵਿੱਚ ਆਪਣੀ ਗਾਇਕੀ ਅਤੇ ਸਟੇਜ ਪੇਸ਼ਕਾਰੀ ਲਈ ਜਾਣਿਆ ਜਾਂਦਾ ਸੀ। ਕਿਹਾ ਜਾਂਦਾ ਹੈ ਕਿ ਉਸ ਦਾ ਜਨੂੰਨ ਅਤੇ ਸੱਚਾਈ ਨਾਲ ਭਰਪੂਰ ਗੀਤ ਉਸ ਦੀ ਮੁਸੀਬਤ ਬਣ ਗਏ ਸਨ। ਇਸੇ ਲਈ ਅੱਜ ਤੱਕ ਅਮਰ ਸਿੰਘ ਚਮਕੀਲਾ ਦੀ ਮੌਤ ਇੱਕ ਅਣਸੁਲਝੇ ਰਹੱਸ ਵਾਂਗ ਹੈ।
ਇਸ ਗਾਇਕ ਉਤੇ ਫਿਲਮ ਨੂੰ ਲੈ ਕੇ ਪਿਛਲੇ ਕਈ ਮਹੀਨਿਆਂ ਤੋਂ ਗਾਇਕ ਅਤੇ ਅਦਾਕਾਰ ਦਿਲਜੀਤ ਦੁਸਾਂਝ ਫਿਲਮ ਕਾਫ਼ੀ ਚਰਚਾ ਵਿੱਚ ਹਨ, ਪਹਿਲਾਂ ਫਿਲਮ ਦਾ ਐਲਾਨ, ਫਿਰ ਸ਼ੂਟਿੰਗ ਅਤੇ ਹੁਣ ਇੱਕ ਹੋਰ ਖਬਰ ਸੁਣਨ ਨੂੰ ਮਿਲ ਰਹੀ ਹੈ...ਜੀ ਹਾਂ ਇੱਕ ਸਥਾਨਕ ਅਦਾਲਤ ਨੇ ਫਿਲਮ 'ਚਮਕੀਲਾ' ਉਤੇ ਰੋਕ ਲਾਉਣ ਦੇ ਹੁਕਮ ਜਾਰੀ ਕੀਤੇ ਹਨ। ਆਓ ਇਸ ਦੇ ਕਾਰਨਾਂ ਬਾਰੇ ਜਾਣੀਏ...।
ਰਿਪੋਰਟਾਂ ਮੁਤਾਬਕ ਪੰਜਾਬੀ ਦੇ ਮਰਹੂਮ ਗਾਇਕ ਚਮਕੀਲਾ ਦੀ ਪਤਨੀ ਗੁਰਮੇਲ ਕੌਰ ਦੀ ਪਤਨੀ ਦੀ ਅਪੀਲ ਕਾਰਨ ਅਦਾਲਤ ਨੇ ਅਮਰ ਸਿੰਘ ਚਮਕੀਲਾ ਉਤੇ ਬਣ ਰਹੀ ਇਸ ਫਿਲਮ ਦੇ ਪ੍ਰਸਾਰਣ, ਅਪਲੋਡ ਉਤੇ ਰੋਕ ਲਾ ਦਿੱਤੀ ਗਈ ਹੈ। ਤੁਹਾਨੂੰ ਦੱਸ ਦਈਏ ਕਿ ਇਹ ਹੁਕਮ ਅਦਾਲਤ ਨੇ ਮਰਹੂਮ ਨਿਰਮਾਤਾ ਗੁਰਦੇਵ ਸਿੰਘ ਰੰਧਾਵਾ ਦੇ ਬੇਟੇ ਇਸ਼ਜੀਤ ਰੰਧਾਵਾ ਅਤੇ ਸੰਜੋਤ ਰੰਧਾਵਾ ਦੀ ਪਟੀਸ਼ਨ ਉਤੇ ਸੁਣਵਾਈ ਕਰਦੇ ਹੋਏ ਜਾਰੀ ਕੀਤੇ ਹਨ।
ਅਪੀਲ ਵਿੱਚ ਦਲੀਲ ਜੋ ਸਾਹਮਣੇ ਆ ਰਹੀ ਹੈ, ਉਹ ਇਹ ਹੈ ਕਿ ਅਮਰ ਸਿੰਘ ਚਮਕੀਲਾ ਦੀ ਵਿਧਵਾ ਨੇ 12 ਅਕਤੂਬਰ 2012 ਨੂੰ ਲਿਖਤੀ ਰੂਪ ਵਿੱਚ ਨਿਰਮਾਤਾ ਗੁਰਦੇਵ ਸਿੰਘ ਰੰਧਾਵਾ ਨੂੰ ਆਪਣੇ ਪਤੀ ਦੀ ਬਾਇਓਪਿਕ ਬਣਾਉਣ ਦਾ ਅਧਿਕਾਰ ਦਿੱਤਾ ਸੀ। ਇਸ ਲਈ ਉਹ 5 ਲੱਖ ਰੁਪਏ ਲੈ ਚੁੱਕੀ ਹੈ, ਉਸ ਨੇ ਇਸ ਵਾਅਦੇ ਦੀ ਪਾਬੰਦ ਰਹਿਣ ਦਾ ਵਚਨ ਦਿੱਤਾ ਸੀ। ਪਰ ਹੁਣ ਫਿਲਮ ਬਣ ਚੁੱਕੀ ਹੈ, ਇਸ ਲਈ ਫਿਲਮ ਫਿਲਮ ਉਤੇ ਰੋਕ ਲਾਉਣੀ ਚਾਹੀਦੀ ਹੈ।
ਅਮਰ ਸਿੰਘ ਚਮਕੀਲਾ ਕੌਣ ਸੀ: ਅਮਰ ਸਿੰਘ ਚਮਕੀਲਾ ਇੱਕ ਮਸ਼ਹੂਰ ਪੰਜਾਬੀ ਗਾਇਕ ਸੀ ਅਤੇ ਇਸ ਦੇ ਨਾਲ ਹੀ ਉਹ ਆਪਣੇ ਗੀਤ ਖੁਦ ਲਿਖਦਾ ਸੀ। ਉਸ ਦਾ ਆਪਣਾ ਬੈਂਡ ਵੀ ਸੀ ਜਿਸ ਵਿਚ ਦੋ ਵਿਅਕਤੀ ਅਤੇ ਅਮਰਜੋਤ ਸਿੰਘ ਚਮਕੀਲਾ ਸ਼ਾਮਲ ਸਨ। ਅਮਰਜੋਤ ਤੋਂ ਇਲਾਵਾ ਮਿਸ ਊਸ਼ਾ ਅਤੇ ਸੋਨੀਆ ਸ਼ਿੰਦਾ ਨਾਲ ਅਮਰਜੀਤ ਦੀ ਜੋੜੀ ਵੀ ਕਾਫੀ ਮਸ਼ਹੂਰ ਹੋਈ। ਉਨ੍ਹਾਂ ਦੇ ਸੁਪਰਹਿੱਟ ਗੀਤਾਂ ਵਿੱਚੋਂ 'ਲਲਕਾਰੇ' ਨਾਲ ਅਤੇ ਕੁਝ ਧਾਰਮਿਕ ਗੀਤ 'ਬਾਬਾ ਤੇਰਾ ਨਨਕਾਣਾ', 'ਤਲਵਾਰ ਮੈਂ ਕਲਗੀਧਰ ਦੀ' ਕਾਫੀ ਮਸ਼ਹੂਰ ਹੋਏ ਸਨ। ਅਮਰ ਸਿੰਘ ਚਮਕੀਲਾ ਦਾ ਜਨਮ 21 ਜੁਲਾਈ 1960 ਨੂੰ ਲੁਧਿਆਣਾ ਦੇ ਪਿੰਡ ਦੁੱਗਰੀ ਵਿੱਚ ਹੋਇਆ। ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ, ਉਹ ਇਲੈਕਟ੍ਰੀਸ਼ੀਅਨ ਬਣਨਾ ਚਾਹੁੰਦਾ ਸੀ, ਪਰ ਇੱਕ ਟੈਕਸਟਾਈਲ ਮਿੱਲ ਵਿੱਚ ਨੌਕਰੀ ਮਿਲ ਗਈ। ਉਹ ਸੰਗੀਤ ਦਾ ਸ਼ੌਕੀਨ ਸੀ, ਇਸ ਲਈ ਕੁਝ ਸਾਲਾਂ ਵਿੱਚ ਉਸਨੇ ਹਾਰਮੋਨੀਅਮ ਅਤੇ ਢੋਲਕੀ ਵਜਾਉਣਾ ਸਿੱਖ ਲਿਆ।
ਇਹ ਵੀ ਪੜ੍ਹੋ: My Wife's 8th Vachan: ਦਿੱਲੀ ਵਿੱਚ ਅਨੂਪ ਸੋਨੀ ਨੇ ਖੇਡਿਆ ਨਾਟਕ ‘My Wife's 8th Vachan’, ਦੇਖੋ ਫੋਟੋਆਂ