ਹੈਦਰਾਬਾਦ: ਕਾਫੀ ਸਮੇਂ ਤੋਂ ਉਡੀਕੀ ਜਾ ਰਹੀ ਪੰਜਾਬੀ ਫਿਲਮ ਅਤੇ ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਭੂਮੀ ਪੇਡਨੇਕਰ ਸਟਾਰਰ ਫਿਲਮ 'ਥੈਂਕ ਯੂ ਫਾਰ ਕਮਿੰਗ' ਦਾ ਟ੍ਰੇਲਰ (Thank You For Coming trailer out) ਆਖਿਰਕਾਰ ਬੁੱਧਵਾਰ ਨੂੰ ਰਿਲੀਜ਼ ਹੋ ਗਿਆ ਹੈ। ਕਰਨ ਬੁਲਾਨੀ ਦੇ ਨਿਰਦੇਸ਼ਨ 'ਚ ਬਣੀ ਇਹ ਫਿਲਮ ਇਸ ਸਾਲ 6 ਅਕਤੂਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ (Thank You For Coming release date) ਹੋਣ ਲਈ ਪੂਰੀ ਤਰ੍ਹਾਂ ਨਾਲ ਤਿਆਰ ਹੈ। ਭੂਮੀ ਤੋਂ ਇਲਾਵਾ ਇਸ ਫਿਲਮ ਵਿੱਚ 'ਪੰਜਾਬ ਦੀ ਕੈਟਰੀਨਾ ਕੈਫ਼' ਸ਼ਹਿਨਾਜ਼ ਗਿੱਲ, ਡੌਲੀ ਸਿੰਘ, ਕੁਸ਼ਾ ਕਪਿਲਾ, ਸ਼ਿਬਾਨੀ ਬੇਦੀ, ਪ੍ਰਦੁਮਨ ਸਿੰਘ ਮੱਲ, ਨਤਾਸ਼ਾ ਰਸਤੋਗੀ, ਗੌਤਮਿਕ, ਸੁਸ਼ਾਂਤ ਦਿਵਗੀਕਰ, ਸਲੋਨੀ ਡੇਨੀ, ਡੌਲੀ ਆਹਲੂਵਾਲੀਆ, ਕਰਨ ਕੁੰਦਰਾ ਅਤੇ ਅਨਿਲ ਕਪੂਰ (Thank You For Coming trailer cast) ਵੀ ਹਨ।
ਇੰਸਟਾਗ੍ਰਾਮ 'ਤੇ ਭੂਮੀ ਪੇਡਨੇਕਰ ਨੇ ਕੈਪਸ਼ਨ ਦੇ ਨਾਲ 'ਥੈਂਕ ਯੂ ਫਾਰ ਕਮਿੰਗ' ਦਾ ਟ੍ਰੇਲਰ ਸਾਂਝਾ ਕੀਤਾ ਅਤੇ ਲਿਖਿਆ "ਇਸ ਰਾਜਕੁਮਾਰੀ ਕੀ ਪਰੀ ਕਹਾਣੀ ਹੈ, ਸਭ ਤੋਂ ਹਟਕੇ...6 ਅਕਤੂਬਰ 2023 ਨੂੰ #ThankYouForComing ਦੇਖਣ ਲਈ ਸਿਨੇਮਾਘਰਾਂ ਵਿੱਚ ਆਉਣਾ ਨਾ ਭੁੱਲੋ।"
- Ayushmann Khurrana: ਗਾਇਕ ਕਿਸ਼ੋਰ ਕੁਮਾਰ ਦੀ ਬਾਇਓਪਿਕ ਵਿੱਚ ਮੁੱਖ ਭੂਮਿਕਾ ਨਿਭਾਉਣਾ ਚਾਹੁੰਦੇ ਨੇ ਆਯੁਸ਼ਮਾਨ ਖੁਰਾਨਾ, ਅਦਾਕਾਰ ਨੇ ਖੁਦ ਕੀਤਾ ਖੁਲਾਸਾ
- Balraj Syal: ਬਤੌਰ ਨਿਰਦੇਸ਼ਕ ਨਵੀਂ ਸਿਨੇਮਾ ਪਾਰੀ ਲਈ ਤਿਆਰ ਨੇ ਸਟੈੱਡਅਪ ਕਾਮੇਡੀਅਨ-ਲੇਖਕ ਬਲਰਾਜ ਸਿਆਲ, ‘ਆਪਣੇ ਘਰ ਬੇਗਾਨੇ’ ਜਲਦ ਕਰਨਗੇ ਦਰਸ਼ਕਾਂ ਦੇ ਸਨਮੁੱਖ
- Gurpreet Ratol: 'ਭਗੌੜਾ’ ਨਾਲ ਇਕ ਹੋਰ ਸ਼ਾਨਦਾਰ ਫਿਲਮੀ ਪਾਰੀ ਵੱਲ ਵਧਿਆ ਅਦਾਕਾਰ ਗੁਰਪ੍ਰੀਤ ਰਟੌਲ, ਲੀਡ ਭੂਮਿਕਾ ਵਿਚ ਆਵੇਗਾ ਨਜ਼ਰ
ਇਸ ਤੋਂ ਪਹਿਲਾਂ 'ਰਕਸ਼ਾ ਬੰਧਨ' ਅਦਾਕਾਰਾ ਭੂਮੀ ਨੇ ਬੁੱਧਵਾਰ ਨੂੰ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਆਪਣੇ ਆਉਣ ਵਾਲੇ ਕਾਮੇਡੀ-ਡਰਾਮੇ ਦਾ ਪੋਸਟਰ ਵੀ ਸਾਂਝਾ ਕੀਤਾ ਸੀ। ਪੋਸਟਰ ਨੂੰ ਸਾਂਝਾ ਕਰਦੇ ਹੋਏ 34 ਸਾਲਾਂ ਅਦਾਕਾਰਾ ਨੇ ਕੈਪਸ਼ਨ ਵਿੱਚ ਲਿਖਿਆ, "ਅਸਲ ਜ਼ਿੰਦਗੀ ਵਿੱਚ ਤੁਹਾਡੀਆਂ ਗਰਲਫ੍ਰੈਂਡ ਤੁਹਾਡੀਆਂ ਅਸਲੀ ਪਰੀ ਗੌਡਮਦਰਜ਼ ਹਨ। ਆਪਣੇ ਨੇੜੇ ਦੇ ਸਿਨੇਮਾਘਰਾਂ ਵਿੱਚ #ThankYouForComing ਦੇਖਣ ਲਈ 6 ਅਕਤੂਬਰ ਨੂੰ ਆਉਣਾ ਨਾ ਭੁੱਲੋ।"
ਇਸ ਦੇ ਵਿਲੱਖਣ ਕਥਾਨਕ ਅਤੇ ਪ੍ਰਤਿਭਾਸ਼ਾਲੀ ਕਾਸਟ ਦੇ ਨਾਲ 'ਥੈਂਕ ਯੂ ਫਾਰ ਕਮਿੰਗ' (Thank You For Coming release date) ਭਾਰਤੀ ਸਿਨੇਮਾ ਨੂੰ ਇੱਕ ਤਾਜ਼ਗੀ ਦੇਣ ਵਾਲੀ ਤਬਦੀਲੀ ਪ੍ਰਦਾਨ ਕਰਨ ਦੀ ਉਮੀਦ ਹੈ। ਪ੍ਰਸ਼ੰਸਕ ਅਤੇ ਫਿਲਮ ਪ੍ਰੇਮੀ ਇਸ ਮੰਨੋਰੰਜਕ ਫਿਲਮ ਨੂੰ ਦੇਖਣ ਲਈ ਉਤਸੁਕਤਾ ਨਾਲ ਉਡੀਕ ਕਰ ਰਹੇ ਹਨ। ਬੇਸਬਰੀ ਨਾਲ ਉਡੀਕੇ ਜਾ ਰਹੇ ਟ੍ਰੇਲਰ ਦੇ ਰਿਲੀਜ਼ ਹੋਣ ਦੇ ਨਾਲ ਪ੍ਰਸ਼ੰਸਕ ਹੁਣ ਫਿਲਮ ਦਾ ਜਾਦੂ ਵੱਡੇ ਪਰਦੇ 'ਤੇ ਦੇਖਣ ਲਈ ਉਤਸ਼ਾਹਿਤ ਹਨ। ਕਾਮੇਡੀ-ਡਰਾਮਾ ਬਾਲਾਜੀ ਮੋਸ਼ਨ ਪਿਕਚਰਜ਼ ਦੇ ਅਧੀਨ ਏਕਤਾ ਕਪੂਰ ਅਤੇ ਸ਼ੋਭਾ ਕਪੂਰ ਦੇ ਨਾਲ ਰੀਆ ਕਪੂਰ ਦੁਆਰਾ ਪੇਸ਼ ਕੀਤੀ ਜਾਵੇਗੀ।