ਹੈਦਰਾਬਾਦ: ਬਾਲੀਵੁੱਡ ਦੇ ਤਾਰਾ ਸਿੰਘ ਉਰਫ਼ ਸੰਨੀ ਦਿਓਲ ਨੇ ਆਪਣੀ ਸੁਪਰਹਿੱਟ ਫਿਲਮ 'ਗਦਰ 2' ਨਾਲ ਬਾਕਸ ਆਫਿਸ ਉਤੇ ਕਮਬੈਕ ਕੀਤਾ ਹੈ, ਫਿਲਮ 11 ਅਗਸਤ ਨੂੰ ਰਿਲੀਜ਼ ਹੋਈ ਸੀ, ਫਿਲਮ ਨੇ ਰਿਲੀਜ਼ ਤੋਂ ਬਾਅਦ ਸ਼ਾਹਰੁਖ ਦੀ 'ਪਠਾਨ' ਅਤੇ ਮੇਗਾ ਬਲਾਕਬਸਟਰ ਫਿਲਮ 'ਬਾਹੂਬਲੀ 2' ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਲੰਬੇ ਸਮੇਂ ਬਾਅਦ ਸੰਨੀ ਦਿਓਲ ਨੇ ਬਤੌਰ ਐਕਟਰ ਆਪਣੇ ਕਰੀਅਰ ਦੀ ਨਵੀਂ ਸ਼ੁਰੂਆਤ ਕੀਤੀ ਹੈ। 'ਗਦਰ 2' ਦੀ ਗ੍ਰੈਂਡ ਸਫ਼ਲਤਾ ਨੇ ਸੰਨੀ ਦਿਓਲ ਦਾ ਅਕਾਉਂਟ ਪੈਸਿਆਂ ਨਾਲ ਭਰ ਦਿੱਤਾ ਹੈ। ਸੰਨੀ ਅਤੇ ਫਿਲਮ ਦੀ ਪੂਰੀ ਟੀਮ ਹੁਣ ਖੁਸ਼ੀ ਨਾਲ ਸੱਤਵੇਂ ਅਸਮਾਨ ਉਤੇ ਪਹੁੰਚੀ ਹੋਈ ਹੈ। ਹੁਣ ਸੰਨੀ ਦਿਓਲ ਦੀ ਗਦਰ 2 ਦੀ ਵੱਡੀ ਸਫ਼ਲਤਾ ਤੋਂ ਬਾਅਦ ਸੰਨੀ ਨੇ ਕਿਹਾ ਕਿ ਉਹ ਆਪਣੀਆਂ ਫਿਲਮਾਂ ਨਹੀਂ ਕਰਨਗੇ। ਆਓ ਜਾਣੀਏ ਕਿਉਂ...।
ਜਾਣੋ ਕਿਉਂ ਤਾਰਾ ਸਿੰਘ ਦੀ ਦਿਲ ਦੀ ਗੱਲ: ਦਰਅਸਲ 'ਗਦਰ 2' ਦੀ ਸਫ਼ਲਤਾ ਉਤੇ ਬੋਲਦੇ ਹੋਏ ਸੰਨੀ ਦਿਓਲ ਨੇ ਖੁਲਾਸਾ ਕੀਤਾ ਹੈ ਕਿ ਉਹ ਜਦੋਂ ਵੀ ਫਿਲਮਾਂ ਪ੍ਰੋਡਿਊਸ ਕਰਦੇ ਹਨ ਤਾਂ ਉਹ ਕਰਜ਼ਾਈ ਹੋ ਜਾਂਦੇ ਹਨ, ਇਸ ਲਈ ਉਹ ਹੁਣ ਫਿਲਮਾਂ ਬਤੌਰ ਅਦਾਕਾਰ ਕਰਨਗੇ। ਬਤੌਰ ਨਿਰਮਾਤਾ ਨਹੀਂ। ਸੰਨੀ ਨੇ ਦੱਸਿਆ ਹੈ ਕਿ ਫਿਲਮਾਂ ਦਾ ਡਿਸਟ੍ਰੀਬਿਊਸ਼ਨ ਅਸਾਨ ਨਹੀਂ ਹੈ ਅਤੇ ਹੁਣ ਇਹ ਕੁੱਝ ਲੋਕਾਂ ਦੇ ਹੱਥ ਵਿੱਚ ਜਾ ਚੁੱਕਿਆ ਹੈ। ਕਿਉਂਕਿ ਫਿਲਮਾਂ ਰਿਲੀਜ਼ ਕਰਨ ਨੂੰ ਸਕ੍ਰੀਨਜ਼ ਹੀ ਨਹੀਂ ਮਿਲਦੀਆਂ।
- Binnu Dhillon Birthday: ਕਿਵੇਂ ਖਲਨਾਇਕ ਤੋਂ ਕਾਮੇਡੀ ਕਲਾਕਾਰ ਬਣੇ ਬਿਨੂੰ ਢਿੱਲੋਂ, ਅਦਾਕਾਰ ਦੇ ਜਨਮਦਿਨ 'ਤੇ ਵਿਸ਼ੇਸ਼
- Rani Mukerji: 9 ਸਾਲ ਬਾਅਦ ਪ੍ਰਸ਼ੰਸਕਾਂ ਨਾਲ ਆਪਣੇ ਵਿਆਹ ਦੀਆਂ ਤਸਵੀਰਾਂ ਸਾਂਝੀਆਂ ਕਰੇਗੀ ਰਾਣੀ ਮੁਖਰਜੀ, ਇੰਟਰਵਿਊ 'ਚ ਕੀਤਾ ਖੁਲਾਸਾ
- Prateik Babbar: ਹੈਪੀ ਰਿਲੇਸ਼ਨਸ਼ਿਪ ਦੇ ਪੂਰੇ ਹੋਏ 3 ਸਾਲ, ਪ੍ਰਤੀਕ ਬੱਬਰ ਨੇ ਗਰਲਫ੍ਰੈਂਡ ਨਾਲ ਸਾਂਝੀ ਕੀਤੀ KISSING ਵੀਡੀਓ
ਸੰਨੀ ਨੇ ਦੱਸਿਆ ਕਿ ਆਪਣੀਆਂ ਫਿਲਮਾਂ ਦੀ ਪੀਆਰ ਕਰਨ ਤੋਂ ਬਾਅਦ ਵੀ ਉਨ੍ਹਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ, ਉਨ੍ਹਾਂ ਦੀਆਂ ਫਿਲਮਾਂ ਦੇ ਰਿਲੀਜ਼ ਵਿੱਚ ਮੁਸ਼ਕਲਾਂ ਆਉਂਦੀਆਂ ਸਨ। ਹੁਣ 'ਗਦਰ 2' ਦੀ ਸਫਲਤਾ ਦੇ ਵਿਚਕਾਰ ਸੰਨੀ ਨੇ ਫੈਸਲਾ ਕੀਤਾ ਹੈ ਕਿ ਉਹ ਫਿਲਮਾਂ 'ਚ ਬਤੌਰ ਐਕਟਰ ਕੰਮ ਕਰੇਗਾ।
ਸੰਨੀ ਦਿਓਲ ਦੁਆਰਾ ਬਣਾਈਆਂ ਫਿਲਮਾਂ: ਤੁਹਾਨੂੰ ਦੱਸ ਦੇਈਏ ਸੰਨੀ ਦਿਓਲ ਦੇ ਸਟਾਰ ਪਿਤਾ ਧਰਮਿੰਦਰ ਨੇ ਇੱਕ ਪ੍ਰੋਡਕਸ਼ਨ ਹਾਊਸ ਖੋਲ੍ਹਿਆ ਸੀ, ਜਿਸ ਵਿੱਚ ਸੰਨੀ ਦੀ ਪਹਿਲੀ ਫਿਲਮ 'ਬੇਤਾਬ' (1983) ਬਣਾਈ ਗਈ ਸੀ। ਇਸ ਤੋਂ ਬਾਅਦ ਸਾਲ 1999 'ਚ ਸੰਨੀ ਨੇ ਇਸ ਪ੍ਰੋਡਕਸ਼ਨ ਹਾਊਸ ਨੂੰ ਆਪਣੇ ਹੱਥਾਂ 'ਚ ਲੈ ਲਿਆ। ਇਸ ਤੋਂ ਬਾਅਦ ਇਸ ਵਿੱਚ 'ਦਿਲਾਗੀ' (1999), 'ਇੰਡੀਅਨ' (2001), '23 ਮਾਰਚ 1931:ਸ਼ਹੀਦ।' ਇਹਨਾਂ ਵਿੱਚੋਂ ਬੌਬੀ ਦਿਓਲ ਸਟਾਰਰ ਫਿਲਮ '23 ਮਾਰਚ 1931: ਸ਼ਹੀਦ' ਨੇ ਚੰਗਾ ਕਾਰੋਬਾਰ ਕੀਤਾ ਸੀ।