ETV Bharat / entertainment

ਤਨੂੰ ਗਰੇਵਾਲ ਅਤੇ ਅਰਮਾਨ ਬੇਦਿਲ ਦੇ ਅਫੇਅਰ ਦਾ ਸੁੱਖ ਸੰਘੇੜਾ ਨੇ ਦਿੱਤਾ ਹਿੰਟ, ਕਿਹਾ-'ਯਾਰ ਮੈਨੂੰ ਇਹਨਾਂ ਦਾ ਚੱਕਰ ਲੱਗਦਾ' - ਮੁੰਡਾ ਸਾਊਥਾਲ ਦਾ

ਤਨੂੰ ਗਰੇਵਾਲ ਅਤੇ ਅਰਮਾਨ ਬੇਦਿਲ ਇੰਨੀਂ ਦਿਨੀਂ ਪੰਜਾਬੀ ਫਿਲਮ 'ਮੁੰਡਾ ਸਾਊਥਾਲ ਦਾ' ਨੂੰ ਲੈ ਕੇ ਚਰਚਾ ਵਿੱਚ ਹਨ, ਹੁਣ ਇਹਨਾਂ ਦੀ ਇੱਕ ਵੀਡੀਓ ਨੂੰ ਲੈ ਕੇ ਸੁੱਖ ਸੰਘੇੜਾ ਨੇ ਇੱਕ ਕਮੈਂਟ ਕੀਤਾ ਹੈ।

Tanu Grewal and Armaan Bedi
Tanu Grewal and Armaan Bedi
author img

By

Published : Jul 18, 2023, 1:30 PM IST

Updated : Jul 18, 2023, 2:05 PM IST

ਚੰਡੀਗੜ੍ਹ: ਬਹੁਤ-ਉਡੀਕੀ ਰਹੀ ਪੰਜਾਬੀ ਫਿਲਮ "ਮੁੰਡਾ ਸਾਊਥਾਲ ਦਾ" ਦਾ ਟ੍ਰੇਲਰ ਇੰਟਰਨੈੱਟ 'ਤੇ ਹਿੱਟ ਹੋ ਰਿਹਾ ਹੈ, ਜਿਸ ਕਾਰਨ ਨਿਰਮਾਤਾਵਾਂ ਦਾ ਉਤਸ਼ਾਹ ਦੇਖਣ ਵਾਲਾ ਹੈ, ਇਹ ਪਹਿਲੀ ਵਾਰ ਹੈ ਜਦੋਂ ਤਨੂੰ ਗਰੇਵਾਲ ਅਤੇ ਅਰਮਾਨ ਬੇਦਿਲ ਸਕ੍ਰੀਨ ਸਪੇਸ ਸਾਂਝੀ ਕਰਦੇ ਨਜ਼ਰ ਆਉਣਗੇ।

ਤਨੂੰ ਗਰੇਵਾਲ ਅਤੇ ਅਰਮਾਨ ਬੇਦਿਲ ਇੰਨੀਂ ਦਿਨੀਂ ਫਿਲਮ ਦੇ ਪ੍ਰਮੋਸ਼ਨ ਵਿੱਚ ਰੁੱਝੇ ਹੋਏ ਹਨ, ਜੋ ਆਏ ਦਿਨ ਫਿਲਮ ਨਾਲ ਸੰਬੰਧਿਤ ਕੋਈ ਨਾ ਕੋਈ ਵੀਡੀਓ ਸਾਂਝੀ ਕਰਦੇ ਰਹਿੰਦੇ ਹਨ, ਹੁਣ ਗਾਇਕ ਅਰਮਾਨ ਬੇਦਿਲ ਨੇ ਇੱਕ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿੱਚ ਉਹ ਤਨੂੰ ਗਰੇਵਾਲ ਨਾਲ ਇੱਕ ਰੁਮਾਂਟਿਕ ਗੀਤ ਉਤੇ ਰੁਮਾਂਸ ਕਰਦੇ ਨਜ਼ਰ ਆ ਰਹੇ ਹਨ।

ਇਸ ਵੀਡੀਓ ਨੂੰ ਦੇਖ ਕੇ ਨਿਰਦੇਸ਼ਕ ਸੁੱਖ ਸੰਘੇੜਾ ਨੇ ਬਹੁਤ ਹੀ ਮਜ਼ੇਦਾਰ ਕਮੈਂਟ ਕੀਤਾ ਹੈ, ਸੰਘੇੜਾ ਨੇ ਲਿਖਿਆ ਹੈ 'ਯਾਰ ਮੈਨੂੰ ਇਹਨਾਂ ਦਾ ਸੱਚੀ ਕੋਈ ਚੱਕਰ ਲੱਗਦਾ...ਦਇਆ ਕੁਛ ਤੋਂ ਗੜਬੜ ਹੈ।' ਹੁਣ ਇਸ ਕਮੈਂਟ ਉਤੇ ਤਨੂੰ ਗਰੇਵਾਲ ਨੇ ਸ਼ਰਮਾਉਣ ਵਾਲਾ ਇਮੋਜੀ ਸਾਂਝਾ ਕੀਤਾ ਹੈ ਅਤੇ ਅਰਮਾਨ ਨੇ ਲਾਲ ਦਿਲ ਵਾਲਾ ਇਮੋਜੀ ਸਾਂਝਾ ਕੀਤਾ ਹੈ। ਪਰ ਇਹ ਕਲਾਕਾਰ ਸੱਚੀ ਰਿਸ਼ਤੇ ਵਿੱਚ ਹਨ ਜਾਂ ਨਹੀਂ ਇਸ ਬਾਰੇ ਜੋੜੇ ਨੇ ਕੁੱਝ ਵੀ ਸ਼ੋਸਲ ਨਹੀਂ ਕੀਤਾ ਹੈ। ਫਿਲਹਾਲ ਇਹ ਇੱਕ ਮਜ਼ਾਕੀਆ ਕਮੈਂਟ ਹੀ ਹੈ।

ਹੁਣ ਇਥੇ ਜੇਕਰ ਟ੍ਰੇਲਰ ਬਾਰੇ ਗੱਲ ਕਰੀਏ ਤਾਂ ਟ੍ਰੇਲਰ ਹਾਸੇ ਦੇ ਪਲਾਂ, ਦਿਲ ਨੂੰ ਛੂਹਣ ਵਾਲੀ ਦੋਸਤੀ ਅਤੇ ਤੀਬਰ ਡਰਾਮੇ ਨੂੰ ਦਰਸਾਉਂਦਾ ਹੈ। ਫਿਲਮ ਵਿੱਚ ਅਰਮਾਨ ਅਰਜੁਨ ਨਾਂ ਦੇ ਕਿਰਦਾਰ ਵਿੱਚ, ਜਦੋਂ ਕਿ ਤਨੂੰ ਰਾਵੀ ਦੇ ਕਿਰਦਾਰ ਵਿੱਚ ਨਜ਼ਰ ਆਵੇਗੀ। ਉਨ੍ਹਾਂ ਦੀ ਆਨ-ਸਕ੍ਰੀਨ ਕੈਮਿਸਟਰੀ ਫਿਲਮ ਦੇ ਹਾਈਲਾਈਟਸ ਵਿੱਚੋਂ ਇੱਕ ਹੈ। ਅਰਮਾਨ ਅਤੇ ਤਨੂ ਤੁਹਾਨੂੰ ਸਾਊਥਾਲ ਦੀਆਂ ਰੌਣਕ ਭਰੀਆਂ ਗਲੀਆਂ ਵਿੱਚ ਲੈ ਜਾਣ ਲਈ ਤਿਆਰ ਹਨ।

ਫਿਲਮ ਬਾਰੇ ਹੋਰ ਗੱਲ ਕਰੀਏ ਤਾਂ ਸੁੱਖ ਸੰਘੇੜਾ ਆਪਣੇ ਕਰੀਅਰ ਵਿੱਚ ਦੂਜੀ ਵਾਰ ਫਿਲਮ ਦਾ ਨਿਰਦੇਸ਼ਨ ਕਰਨਗੇ। ਫਿਲਮ ਮੈਜਿਕ ਅਤੇ ਪਿੰਕ ਪੋਨੀ ਦੇ ਬੈਨਰ ਹੇਠ ਰਿਲੀਜ਼ ਹੋਵੇਗੀ, ਜਦੋਂ ਕਿ ਇਸ ਨੂੰ ਰਿਦਮ ਬੁਆਏਜ਼ ਐਂਟਰਟੇਨਮੈਂਟ ਦੁਆਰਾ ਪੇਸ਼ ਜਾਵੇਗਾ। ਅਰਮਾਨ ਬੇਦਿਲ ਅਤੇ ਤਨੂੰ ਗਰੇਵਾਲ ਦੇ ਨਾਲ ਫਿਲਮ ਵਿੱਚ ਇਫਤਿਖਾਰ ਠਾਕੁਰ, ਸਰਬਜੀਤ ਚੀਮਾ, ਪ੍ਰੀਤ ਔਜਲਾ, ਗੋਲਡਬੁਆਏ, ਰੌਬਿਨ, ਗੁਰਪ੍ਰੀਤ ਭੰਗੂ, ਮਲਕੀਤ ਰੌਣੀ ਅਤੇ ਪ੍ਰੀਤੋ ਵੀ ਮੁੱਖ ਭੂਮਿਕਾਵਾਂ ਵਿੱਚ ਹਨ। ਫਿਲਮ 4 ਅਗਸਤ 2023 ਨੂੰ ਰਿਲੀਜ਼ ਹੋਵੇਗੀ।

Last Updated : Jul 18, 2023, 2:05 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.