ਹੈਦਰਾਬਾਦ: ਸੁਹਾਨਾ ਖਾਨ ਦੀ ਮਾਂ ਗੌਰੀ ਖਾਨ ਦੀ ਕਿਤਾਬ ਲਈ ਫੋਟੋਸ਼ੂਟ ਦੀਆਂ ਤਸਵੀਰਾਂ ਆਨਲਾਈਨ ਸਾਹਮਣੇ ਆਈਆਂ ਹਨ। ਇਸ ਤੋਂ ਪਹਿਲਾਂ ਸੁਹਾਨਾ ਦੀਆਂ ਉਸਦੇ ਸੁਪਰਸਟਾਰ ਪਿਤਾ ਸ਼ਾਹਰੁਖ ਖਾਨ, ਮਾਂ ਗੌਰੀ ਅਤੇ ਭਰਾ ਆਰੀਅਨ ਅਤੇ ਅਬਰਾਮ ਨਾਲ ਤਸਵੀਰਾਂ ਨੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਸੀ। ਹਾਲ ਹੀ ਦੀਆਂ ਤਸਵੀਰਾਂ ਵਿੱਚ ਸੁਹਾਨਾ, ਜੋ ਜਲਦੀ ਹੀ ਜ਼ੋਇਆ ਅਖਤਰ ਦੀ ਨੈੱਟਫਲਿਕਸ ਫਿਲਮ ਵਿੱਚ ਆਪਣੀ ਅਦਾਕਾਰੀ ਦੀ ਸ਼ੁਰੂਆਤ ਕਰੇਗੀ, ਨੂੰ ਵੀ ਗੌਰੀ ਨਾਲ ਪੋਜ਼ ਦਿੰਦੇ ਹੋਏ ਦੇਖਿਆ ਗਿਆ।
- " class="align-text-top noRightClick twitterSection" data="
">
ਇੰਸਟਾਗ੍ਰਾਮ 'ਤੇ ਇੱਕ ਪ੍ਰਸ਼ੰਸਕ ਪੇਜ ਨੇ ਸੁਹਾਨਾ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ, ਜਿਸ ਵਿੱਚ ਉਹ ਗੌਰੀ ਦੁਆਰਾ ਡਿਜ਼ਾਈਨ ਕੀਤੇ ਇੱਕ ਸ਼ਾਨਦਾਰ ਕਮਰੇ ਦੇ ਅੰਦਰ ਇੱਕ ਬਿਸਤਰੇ 'ਤੇ ਪੋਜ਼ ਦਿੰਦੇ ਹੋਏ ਇੱਕ ਚਿੱਟੇ ਕ੍ਰੌਪ ਟਾਪ ਅਤੇ ਨੀਲੀ ਜੀਨਸ ਪਾਈ ਹੋਈ ਦੇਖੀ ਜਾ ਸਕਦੀ ਹੈ। ਦੋਨਾਂ ਤਸਵੀਰਾਂ ਵਿੱਚੋਂ ਇੱਕ ਬਲੈਕ ਐਂਡ ਵ੍ਹਾਈਟ ਸੀ, ਸੁਹਾਨਾ ਇੱਕ ਪੋਜ਼ ਦਿੰਦੇ ਹੋਏ ਸਿੱਧੇ ਕੈਮਰੇ ਵਿੱਚ ਨਜ਼ਰ ਆਈ। ਉਸਨੇ ਆਪਣਾ ਮੇਕਅੱਪ ਸ਼ਾਨਦਾਰ ਢੰਗ ਨਾਲ ਕੀਤਾ ਸੀ ਅਤੇ ਆਪਣੇ ਵਾਲਾਂ ਨੂੰ ਪੋਨੀਟੇਲ ਵਿੱਚ ਬੰਨ੍ਹਿਆ ਸੀ। ਕਹਿ ਸਕਦੇ ਹਾਂ ਕਿ ਸੁਹਾਨਾ ਬਹੁਤ ਹੀ ਖੂਬਸੂਰਤ ਲੱਗ ਰਹੀ ਸੀ।
- " class="align-text-top noRightClick twitterSection" data="
">
ਪ੍ਰਸ਼ੰਸਕਾਂ ਨੇ ਕਮੈਂਟ ਸੈਕਸ਼ਨ 'ਤੇ ਆ ਕੇ ਲਾਲ ਦਿਲ ਵਾਲੇ ਇਮੋਜੀ ਅਤੇ ਅੱਗ ਵਾਲੇ ਇਮੋਜੀ ਸਾਂਝੇ ਕੀਤੇ। ਸ਼ਾਹਰੁਖ ਖਾਨ ਦੇ ਗੀਤ ਦਾ ਹਵਾਲਾ ਦਿੰਦੇ ਹੋਏ ਇੱਕ ਉਪਭੋਗਤਾ ਨੇ ਲਿਖਿਆ "ਤੁਝੇ ਦੇਖਾਂ ਤੋ ਯੇ ਜਾਨਾ ਸਨਮ, ਪਿਆਰ ਹੋਤਾ ਹੈ ਦੀਵਾਨਾ ਸਨਮ, ਅਬ ਯਹਾਂ ਸੇ ਕਹਾਂ ਜਾਏਂ ਹਮ, ਤੇਰੀ ਬਾਹੋਂ ਮੇਂ ਮਰ ਜਾਏ ਹਮ।" ਇੱਕ ਹੋਰ ਨੇ ਲਿਖਿਆ "ਵਾਹ, ਵਧੀਆ ਤਸਵੀਰ" ਇੱਕ ਹੋਰ ਯੂਜਰਸ਼ ਨੇ ਲਿਖਿਆ, "ਤੁਸੀਂ ਬਹੁਤ ਸੁੰਦਰ ਲੱਗ ਰਹੇ ਹੋ ਮੈਡਮ ਜੀ।" ਇੱਕ ਨੇ ਕਿਹਾ 'ਪਾਗਲ ਮਾਰ ਦੇਵੇਗੀ, ਉਫ਼ ਐਸੀ ਕਾਤਿਲ ਅਦਾਏ।'
ਇਸ ਤੋਂ ਇਲਾਵਾ ਸੁਹਾਨਾ ਦੇ ਨਾਲ ਪੋਜ਼ ਦਿੰਦੀ ਗੌਰੀ ਦੀ ਤਸਵੀਰ ਵੀ ਆਨਲਾਈਨ ਸਾਹਮਣੇ ਆਈ ਹੈ। ਤਸਵੀਰ 'ਚ ਗੌਰੀ ਬੈੱਡ 'ਤੇ ਬੈਠੀ ਸੁਹਾਨਾ ਦੇ ਕੋਲ ਨਜ਼ਰ ਆ ਰਹੀ ਹੈ। ਗੌਰੀ ਨੇ ਪੋਲਕਾ-ਡੌਟ ਟਾਪ ਅਤੇ ਬਲੈਕ ਪੈਂਟ ਪਹਿਨੀ ਹੋਈ ਸੀ, ਜਦੋਂ ਕਿ ਸੁਹਾਨਾ ਨੇ ਬਲੈਕ ਟਾਪ ਅਤੇ ਮੈਟਲਿਕ ਸਕਰਟ ਪਹਿਨੀ ਹੋਈ ਸੀ।
ਵਰਕਫੰਟ ਦੀ ਗੱਲ ਕਰੀਏ ਤਾਂ ਸੁਹਾਨਾ ਇਸ ਸਾਲ ਜ਼ੋਇਆ ਅਖਤਰ ਦੁਆਰਾ ਨਿਰਦੇਸ਼ਤ 'ਦਿ ਆਰਚੀਜ਼' ਵਿੱਚ ਆਪਣੀ ਅਦਾਕਾਰੀ ਦੀ ਸ਼ੁਰੂਆਤ ਕਰੇਗੀ। ਉਹ ਬਾਲੀਵੁੱਡ ਵਿੱਚ ਡੈਬਿਊ ਕਰਨ ਤੋਂ ਪਹਿਲਾਂ ਕਾਸਮੈਟਿਕ ਬ੍ਰਾਂਡ ਮੇਬੇਲਾਈਨ ਦੀ ਬ੍ਰਾਂਡ ਅੰਬੈਸਡਰ ਵੀ ਬਣ ਚੁੱਕੀ ਹੈ, ਜਿਸ ਦੀ ਉਸ ਦੇ ਪਿਤਾ ਅਤੇ ਸੁਪਰਸਟਾਰ ਕਿੰਗ ਖਾਨ ਨੇ ਕਾਫੀ ਤਾਰੀਫ਼ ਕੀਤੀ ਸੀ।
ਇਹ ਵੀ ਪੜ੍ਹੋ:ਇਥੇ ਦੇਖੋ! ਪੰਜਾਬੀ ਅਤੇ ਹਿੰਦੀ ਸਿਨੇਮਾ 'ਚ ਧੂੰਮਾਂ ਪਾਉਣ ਵਾਲੀ ਇਸ ਅਦਾਕਾਰਾ ਦੀਆਂ ਬੇਹੱਦ ਹੌਟ ਤਸਵੀਰਾਂ, ਕਰੋ ਕਲਿੱਕ