ਫਰੀਦਕੋਟ: ਮੁੰਬਈ ਨਗਰੀ ਵਿਚ ਬਤੌਰ ਸਟੈਂਡਅਪ ਕਾਮੇਡੀਅਨ ਆਪਣੀ ਪਹਿਚਾਣ ਸਥਾਪਿਤ ਕਰ ਚੁੱਕੇ ਜਸਵੰਤ ਸਿੰਘ ਰਾਠੌਰ ਬਤੌਰ ਗਾਇਕ ਵੀ ਪੜ੍ਹਾਅ ਦਰ ਪੜ੍ਹਾਅ ਉਚਾਈਆਂ ਵੱਲ ਵਧ ਰਹੇ ਹਨ। ਹੁਣ ਉਨ੍ਹਾਂ ਵੱਲੋਂ ਬੀਤੇ ਦਿਨ ਸੂਫ਼ੀ ਗਾਇਕ ਆਲਮਗੀਰ ਖ਼ਾਨ ਨਾਲ ਆਪਣੇ ਨਵੇਂ ਟਰੈਕ ਦੀ ਰਿਕਾਰਡਿੰਗ ਪੂਰੀ ਕਰ ਲਈ ਗਈ ਹੈ। ਜਿਸ ਨੂੰ ਜਲਦ ਹੀ ਵੱਖ ਵੱਖ ਚੈਨਲਜ਼ ਅਤੇ ਸੰਗੀਤਕ ਪਲੇਟਫ਼ਾਰਮਜ਼ ਤੇ ਜਾਰੀ ਕੀਤਾ ਜਾਵੇਗਾ।
ਉਕਤ ਸੰਗੀਤ ਟਰੈਕ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਨਜ਼ਰ ਆ ਰਹੇ ਜਸਵੰਤ ਦੱਸਦੇ ਹਨ ਕਿ ਕੱਲ ਬਹੁਤ ਦੇਰ ਬਾਅਦ ਕੁਝ ਅਜਿਹਾ ਅਤੇ ਅਲਗ ਹੱਟ ਕੇ ਕਰਨ ਦਾ ਮੌਕਾਂ ਮਿਲਿਆ ਹੈ। ਜਿਸ ਦਾ ਇੰਤਜ਼ਾਰ ਮੈਂ ਬਹੁਤ ਲੰਮੇਂ ਸਮੇਂ ਤੋਂ ਕਰ ਰਿਹਾ ਸੀ। ਉਨ੍ਹਾਂ ਦੱਸਿਆ ਕਿ ਆਲਮਗੀਰ ਨਾਲ ਕੀਤਾ ਜਾ ਰਿਹਾ ਇਹ ਟਰੈਕ ਸੰਗੀਤ ਅਤੇ ਗੀਤ ਸਬਦਾਵਲੀ ਪੱਖੋਂ ਕਮਾਲ ਦਾ ਬਣਿਆ ਹੈ। ਜੋ ਸੁਣਨ ਵਾਲਿਆਂ ਨੂੰ ਸਕੂਨ ਦੇਣ ਵਿਚ ਵੀ ਅਹਿਮ ਭੂਮਿਕਾ ਨਿਭਾਵੇਗਾ। ਉਨ੍ਹਾਂ ਦੱਸਿਆ ਕਿ ਚੰਡੀਗੜ੍ਹ ਵਿਖੇ ਇਸ ਟਰੈਕ ਦੀ ਰਿਕਾਰਡਿੰਗ ਦੌਰਾਨ ਜੋ ਆਨੰਦ ਭਰਿਆ ਅਹਿਸਾਸ ਹੋਇਆ ਉਸ ਨੁੂੰ ਸਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ।
ਇਸ ਮਿਊਜ਼ਿਕ ਟਰੈਕ ਤੋਂ ਇਲਾਵਾਂ ਇੱਕ ਵੈਬ ਸੀਰੀਜ਼ ਵਿੱਚ ਵੀ ਨਜ਼ਰ ਆਉਣਗੇ ਜਸਵੰਤ ਸਿੰਘ ਰਾਠੌਰ: ਹਾਲ ਹੀ ਵਿਚ ਪੰਜਾਬੀ ਫ਼ਿਲਮ ਛੋਲੇ ਕੁਲਚੇ ਵਿਚ ਮਹੱਤਵਪੂਰਨ ਕਿਰਦਾਰ ਨਿਭਾਉਣ ਵਾਲੇ ਇਸ ਕਾਮੇਡੀਅਨ, ਅਦਾਕਾਰ ਅਤੇ ਗਾਇਕ ਨੇ ਦੱਸਿਆ ਕਿ ਐਕਟਰ ਦੇ ਤੌਰ ਤੇ ਉਨ੍ਹਾਂ ਦਾ ਇਕ ਹੋਰ ਪ੍ਰੋਜੈਕਟ ਵੈਬਸੀਰੀਜ਼ ਐਨ ਆਰ ਆਈ ਵੀ ਸੰਪੂਰਨ ਹੋ ਚੁੱਕਾ ਹੈ। ਜਿਸ ਵਿਚ ਵੀ ਉਹ ਪੰਜਾਬੀ ਸਿਨੇਮਾਂ ਦੇ ਮਹਾਵੀਰ ਭੁੱਲਰ, ਰਵਿੰਦਰ ਮੰਡ, ਵਿਕਟਰ ਜੋਹਨ, ਨਗਿੱਦਰ ਗੱਖੜ੍ਹ ਆਦਿ ਜਿਹੇ ਦਿਗਜ਼ ਕਲਾਕਾਰਾਂ ਨਾਲ ਬਹੁਤ ਹੀ ਪ੍ਰਭਾਵੀ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ।
ਜਸਵੰਤ ਸਿੰਘ ਰਾਠੌਰ ਹੁਣ ਤੱਕ ਇਨ੍ਹਾਂ ਸ਼ੋਅਜ਼ ਅਤੇ ਫ਼ਿਲਮਾਂ ਵਿੱਚ ਕਰ ਚੁੱਕੇ ਕੰਮ: ਮੂਲ ਰੂਪ ਵਿਚ ਲੁਧਿਆਣਾ ਸਬੰਧਤ ਅਤੇ ਅਜਕਲ ਮਾਇਆਨਗਰੀ ਮੁੰਬਈ ਵਿਚ ਸ਼ਾਨਦਾਰ ਸਫ਼ਰ ਤੈਅ ਕਰ ਰਹੇ ਇਸ ਹੋਣਹਾਰ ਪੰਜਾਬੀ ਨੌਜਵਾਨ ਦੇ ਜੇਕਰ ਹੁਣ ਤੱਕ ਦੇ ਸਫ਼ਰ ਵੱਲ ਨਜਰਸਾਨੀ ਕੀਤੀ ਜਾਵੇ ਤਾਂ ਉਨ੍ਹਾਂ ਦੇ ਮਸ਼ਹੂਰ ਟੀ.ਵੀ ਸੋਅਜ਼ ਵਿਚ ਇੰਡੀਆਂ’ਜ਼ ਲਾਫ਼ਟਰ ਚੈਪੀਅਨ ਆਨ ਸੋਨੀ, ਦ ਕਪਿਲ ਸ਼ਰਮਾ ਸੋਅ ਆਨ ਸੋਨੀ ਅਤੇ ਕਲਰਜ਼, ਕਾਮੇਡੀ ਸਰਕਸ ਆਨ ਸੋਨੀ ਟੀ.ਵੀ, ਲਾਫ਼ਟਰ ਕਾ ਚੈਲੇਜ਼ ਆਨ ਸਟਾਰ ਵਨ, ਛੋਟੇ ਮਿਆਂ, ਬੜ੍ਹੇ ਮਿਆਂ ਆਨ ਕਲਰਜ਼, ਮੂਵਰਜ਼ ਐਂਡ ਸੇਖਰਜ਼ ਆਨ ਸਬ ਟੀ.ਵੀ, ਲਗਾਓ ਬੋਲੀ ਆਨ ਜੀ.ਟੀ.ਵੀ, ਹੈਪੀ ਹੋਰਸ ਆਨ ਐਂਡ ਟੀ.ਵੀ, ਹੱਸਦੇ ਹਸਾਉਂਦੇ ਰਹੋ ਆਨ ਐਮ ਐਚ ਵਨ, ਹੱਸਦਿਆਂ ਦੇ ਘਰ ਵੱਸਦੇ ਆਨ ਜੀ.ਪੰਜਾਬੀ ਆਦਿ ਸ਼ਾਮਿਲ ਰਹੇ ਹਨ। ਇਸ ਦੇ ਨਾਲ ਉਨ੍ਹਾਂ ਪੰਜਾਬੀ ਵਿੱਚ ਵਿਆਹ 70 ਕਿਲੋਮੀਟਰ, ਆਸ਼ਿਕੀ ਨਾਟ ਅਲਾਊਡ, ਸਿੱਕਾ, ਮੁਖਤਿਆਰ ਚੱਢਾ, ਜੱਟ ਜੁਗਾੜ੍ਹੀ ਹੁੰਦੇ ਨੇ, ਉੱਚੀਆਂ ਉਡਾਰੀਆਂ, ਜੇਬਾ, ਰੇੈਡੂਆਂ 2, ਹਿੰਦੀ ਵਿੱਚ ਰੋਲ ਸਾਊਂਡ ਕੈਮਰਾ, ਜਾਨੇ ਕਿਓ ਦੇ ਯਾਰੋ, ਡੱਲ ਕੇ ਫ਼ਾਰ ਕਿਡਨੇਪਿੰਗ ਆਦਿ ਫ਼ਿਲਮਾਂ ਵਿਚ ਵੀ ਮਹੱਤਵਪੂਰਨ ਕਿਰਦਾਰ ਪਲੇ ਕੀਤੇ ਹਨ।
ਇਹ ਵੀ ਪੜ੍ਹੋ:- Satya Sai Baba 2 ਵਿੱਚ ਇੱਕ ਵਾਰ ਫ਼ਿਰ ਨਜ਼ਰ ਆਉਣਗੇ ਭਜਨ ਸਮਰਾਟ ਅਨੂਪ ਜਲੋਟਾ