ਚੰਡੀਗੜ੍ਹ: ਐਮੀ ਵਿਰਕ ਇੱਕ ਭਾਰਤੀ ਅਦਾਕਾਰ ਅਤੇ ਪੰਜਾਬੀ ਗਾਇਕ ਹੈ। ਐਮੀ ਵਿਰਕ ਦਾ ਜਨਮ ਅਮਰਿੰਦਰਪਾਲ ਸਿੰਘ ਵਿਰਕ ਵਜੋਂ ਹੋਇਆ ਸੀ। ਉਹ ਬੰਬੂਕਾਟ (2016), ਹੈਂਡਬੈਂਡ ਮੀਟੀਰੀਅਲ (2018) ਅਤੇ ਅੰਗਰੇਜ਼ (2015) 'ਤੇ ਆਪਣੇ ਕੰਮ ਲਈ ਜਾਣਿਆ ਜਾਂਦਾ ਹੈ। ਐਮੀ ਵਿਰਕ ਦੀ 2014 ਵਿੱਚ ਇੱਕ ਮਿਊਜ਼ਕ ਵੀਡੀਓ ਦੇਖਿਆ ਗਿਆ ਸੀ, ਉਸ ਵੀਡੀਓ ਵਿੱਚ ਐਮੀ ਵਿਰਕ, ਹਾਰਡੀ ਸੰਧੂ ਅਤੇ ਗਰਿਕ ਅਮਨ, ਜੱਸੀ ਗਿੱਲ ਵੀ ਸੀ।
ਫਿਰ ਇੱਕ ਛੋਟੀ ਵੀਡੀਓ ਵਿੱਚ ਉਸ ਨੂੰ ਦੇਖਿਆ ਗਿਆ ਜਿਸਦਾ ਨਾਮ 'ਯਾਰ ਜੁਗਨੀ ਦੇ' ਸੀ ਇਹ ਵੀਡੀਓ 2015 ਵਿੱਚ ਆਈ ਸੀ। 2015 ਵਿੱਚ ਆਈ ਮਸ਼ਹੂਰ ਫਿਲਮ "ਅੰਗਰੇਜ਼' ਵਿੱਚ ਵੀ ਐਮੀ ਵਿਰਕ ਦੇ ਕੰਮ ਨੂੰ ਦੇਖਿਆ ਗਿਆ।
2016 ਵਿੱਚ ਐਮੀ ਵਿਰਕ ਮਿਸ ਪੂਜਾ ਨਾਲ ਗੀਤ ਦੀ ਵੀਡੀਓ ਆਈ, ਜਿਸਦਾ ਨਾਮ 'ਦਿਮਾਗ ਖਰਾਬ' ਸੀ। 2016 ਵਿੱਚ ਪੰਜਾਬੀ ਦੀ ਬਹੁਤ ਹੀ ਮਸ਼ਹੂਰ ਫਿਲਮ 'ਅਰਦਾਸ' ਵਿੱਚ ਐਮੀ ਵਿਰਕ ਨੇ ਅਸੀ ਦਾ ਕਿਰਦਾਰ ਨਿਭਾਇਆ।
2016 ਵਿੱਚ ਇੱਕ ਛੋਟੀ ਵੀਡੀਓ ਵੀ ਐਮੀ ਵਿਰਕ ਦੀ ਆਈ, ਜਿਸਦਾ ਨਾਲ 'ਹਾਂ ਕਰ ਗਈ'ਸੀ। ਇਸਦੇ ਨਾਲ ਹੀ 'ਦਿਲ ਦੀ ਗੱਲ' ਵੀ ਵੀਡੀਓ ਸਾਹਮਣੇ ਆਈ। ਫਿਰ ਬਹੁਤ ਹੀ ਹਿੱਟ ਰਹੀ ਫਿਲਮ 'ਬੰਬੂਕਾਟ' ਸਾਹਮਣੇ ਆਈ। ਇਸ ਵਿੱਚ ਐਮੀ ਵਿਰਕ ਨੇ ਚਾਨਣ ਸਿੰਘ ਦਾ ਕਿਰਦਾਰ ਨਿਭਾਇਆ। ਫਿਰ ਨਿੱਕਾ ਜ਼ੈਲਦਾਰ, ਸਾਹਬ ਬਹਾਦਰ, ਨਿੱਕਾ ਜ਼ੈਲਦਾਰ-2, ਸਤਿ ਸ੍ਰੀ ਅਕਾਲ ਇੰਗਲੈਂਡ ਆਦਿ ਬੈਕ ਟੂ ਬੈਕ ਆਈਆਂ।
2018 ਵਿੱਚ ਲੌਂਗ ਲਾਚੀ, ਹਰਜੀਤਾ, ਕਿਸਮਤ ਆਦਿ ਵੀ ਇੱਕ ਦੂਜੀ ਦੇ ਪਿੱਛੇ ਆਉਂਦੀਆਂ ਰਹੀਆਂ। 2019 ਵਿੱਚ ਮੁਕਲਾਵਾ, ਨਿੱਕਾ ਜ਼ੈਲਦਾਰ, ਫਿਲਹਾਲ ਗੀਤ ਦੀ ਵੀਡੀਓ ਵੀ ਆਈ। 2020 ਵਿੱਚ ਸੁਫ਼ਨਾ, ਇੱਕ ਗੀਤ ਦੀ ਵੀਡੀਓ ਮੈਂ ਸੁਣਿਆ ਆਈ। ਇਸ ਤੋਂ ਇਲਾਵਾ ਇੱਕ ਛੋਟੀ ਵੀਡੀਓ ਵੀ ਸਟਰੌਂਗ ਸਾਹਮਣੇ ਆਈ।
ਕਿਸਮਤ-2, 83, ਅਤੇ ਕਈ ਤਰ੍ਹਾਂ ਦੀਆਂ ਗੀਤ ਵੀਡੀਓ 2021 ਵਿੱਚ ਆਈਆਂ।
ਜੇਕਰ ਹੁਣ ਦੇ ਕੰਮ ਦੀ ਗੱਲ ਕਰੀਏ ਤਾਂ ਗਾਇਕ ਫਿਲਮ ਸੌਂਕਣ ਸੌਂਕਣੇ ਵਿੱਚ ਦੇਖੇ ਜਾਣਗੇ, ਇਸ ਤੋਂ ਪਹਿਲਾਂ ਗਾਇਕ ਦੀ ਫਿਲਮ ਆਜਾ ਮੈਕਸੀਕੋ ਚੱਲੀਏ ਵੀ ਆ ਚੁੱਕੀ ਹੈ।
ਇਹ ਵੀ ਪੜ੍ਹੋ: 'ਮੇਲ ਕਰਾ ਦੇ' ਫੇਮ ਗਾਇਕ ਅਮਰਿੰਦਰ ਗਿੱਲ ਮਨਾ ਰਹੇ ਨੇ ਜਨਮਦਿਨ, ਆਓ ਜਾਣੀਏ ਕੁੱਝ ਦਿਲਚਸਪ ਗੱਲਾਂ...