ETV Bharat / entertainment

Payal Ghosh Proposal Shami: ਇਸ ਅਦਾਕਾਰਾ ਦਾ ਆਇਆ ਮੁਹੰਮਦ ਸ਼ਮੀ 'ਤੇ ਦਿਲ, ਸ਼ਰੇਆਮ ਕੀਤਾ ਵਿਆਹ ਲਈ ਪਰਪੋਜ਼ - ਮੁਹੰਮਦ ਸ਼ਮੀ

Payal Ghosh Sent Marriage Proposal To Shami: ਮੁਹੰਮਦ ਸ਼ਮੀ ਨੇ ਵਿਸ਼ਵ ਕੱਪ 2023 ਵਿੱਚ ਆਪਣੀ ਸ਼ਾਨਦਾਰ ਗੇਂਦਬਾਜ਼ੀ ਨਾਲ ਕਰੋੜਾਂ ਲੋਕਾਂ ਦਾ ਦਿਲ ਜਿੱਤ ਲਿਆ ਹੈ, ਇਸੇ ਤਰ੍ਹਾਂ ਇੱਕ ਅਦਾਕਾਰਾ ਵੀ ਹੈ ਜਿਸਦਾ ਸ਼ਮੀ 'ਤੇ ਦਿਲ ਆ ਗਿਆ ਹੈ। ਜਾਣੋ ਕੌਣ ਹੈ ਇਹ ਅਦਾਕਾਰਾ।

payal ghosh sent marriage proposal to shami

author img

By ETV Bharat Entertainment Team

Published : Nov 10, 2023, 10:36 AM IST

ਕੋਲਕਾਤਾ: ਭਾਰਤੀ ਕ੍ਰਿਕਟ ਦਾ ਮੰਨੋਰੰਜਨ ਦੀ ਦੁਨੀਆਂ ਨਾਲ ਲੰਬਾ ਸੰਬੰਧ ਰਿਹਾ ਹੈ। ਅਦਾਕਾਰਾ ਸ਼ਰਮੀਲਾ ਟੈਗੋਰ ਦਾ ਵਿਆਹ ਭਾਰਤੀ ਕੈਪਟਨ ਮਨਸੂਰ ਅਲੀ ਖਾਨ ਪਟੌਦੀ ਨਾਲ ਹੋਇਆ ਸੀ, ਇਹੀ ਸਿਲਸਿਲਾ ਅੱਜ ਵੀ ਚੱਲ ਰਿਹਾ ਹੈ ਅਤੇ ਵਿਰਾਟ ਕੋਹਲੀ-ਅਨੁਸ਼ਕਾ ਸ਼ਰਮਾ, ਯੁਵਰਾਜ ਸਿੰਘ-ਹੇਜ਼ਲ ਕੀਚ, ਹਰਭਜਨ ਸਿੰਘ-ਗੀਤਾ ਬਸਰਾ, ਹਾਰਦਿਕ ਪੰਡਯਾ-ਨਤਾਸ਼ਾ, ਕੇਐੱਲ ਰਾਹੁਲ-ਆਥੀਆ ਸ਼ੈਟੀ, ਜ਼ਹੀਰ ਖਾਨ-ਸਾਗਰਿਕਾ ਆਦਿ ਜੋੜੇ ਹਨ।

ਹੁਣ ਬੰਗਾਲੀ ਅਦਾਕਾਰਾ ਪਾਇਲ ਘੋਸ਼ ਨੇ ਆਈਸੀਸੀ ਵਿਸ਼ਵ ਕੱਪ 2023 ਵਿੱਚ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੂੰ ਵਿਆਹ ਦਾ ਪ੍ਰਸਤਾਵ ਭੇਜਿਆ ਹੈ। ਅਦਾਕਾਰਾ ਨੇ ਬਿਨਾਂ ਕਿਸੇ ਝਿਜਕ ਦੇ ਸਿੱਧੇ ਸੋਸ਼ਲ ਮੀਡੀਆ ਰਾਹੀਂ ਆਪਣੇ ਪਿਆਰ ਦਾ ਇਜ਼ਹਾਰ ਕੀਤਾ। ਉਸ ਨੇ ਸਿੱਧੇ ਤੌਰ 'ਤੇ ਸ਼ਮੀ ਨੂੰ ਵਿਆਹ ਲਈ ਪਰਪੋਜ਼ ਕੀਤਾ ਅਤੇ ਲਿਖਿਆ, 'ਸ਼ਮੀ, ਤੁਸੀਂ ਆਪਣੀ ਅੰਗਰੇਜ਼ੀ ਸੁਧਾਰੋ, ਮੈਂ ਤੁਹਾਡੇ ਨਾਲ ਵਿਆਹ ਕਰਨ ਲਈ ਤਿਆਰ ਹਾਂ'। ਜਿਵੇਂ ਹੀ ਪਾਇਲ ਨੇ ਇਸ ਨੂੰ ਐਕਸ ਹੈਂਡਲ (ਪਹਿਲਾਂ ਟਵਿੱਟਰ) 'ਤੇ ਪੋਸਟ ਕੀਤਾ, ਸੋਸ਼ਲ ਮੀਡੀਆ 'ਤੇ ਹਲਚਲ ਮੱਚ ਗਈ। ਹਾਲਾਂਕਿ ਉਸਨੇ ਕਿਹਾ ਕਿ ਉਸਨੇ ਇਹ ਉਸਦੀ ਖੇਡ ਨੂੰ ਵੇਖ ਕੇ ਕਿਹਾ ਹੈ ਅਤੇ ਉਹ ਉਸਦੀ ਵੱਡੀ ਪ੍ਰਸ਼ੰਸਕ ਹੈ। ਪਰ ਇਸ ਪੋਸਟ ਨੂੰ ਦੇਖ ਕੇ ਵੀ ਮੁਹੰਮਦ ਸ਼ਮੀ ਚੁੱਪ ਹਨ।

  • #Shami Tum apna English sudharlo, I’m ready to marry you 🤣🤣

    — Payal Ghoshॐ (@iampayalghosh) November 2, 2023 " class="align-text-top noRightClick twitterSection" data=" ">

ਜਦੋਂ ਈਟੀਵੀ ਭਾਰਤ ਨੇ ਇਸ ਮਾਮਲੇ 'ਤੇ ਜਾਣਕਾਰੀ ਲਈ ਅਦਾਕਾਰਾ ਨਾਲ ਸੰਪਰਕ ਕੀਤਾ ਤਾਂ ਅਦਾਕਾਰਾ ਨੂੰ ਇਹ ਮੰਨਣ ਵਿੱਚ ਕੋਈ ਝਿਜਕ ਨਹੀਂ ਸੀ ਕਿ ਉਹ ਪਹਿਲਾਂ ਸੌਰਵ ਗਾਂਗੁਲੀ ਨਾਲ ਵਿਆਹ ਕਰਨਾ ਚਾਹੁੰਦੀ ਸੀ। ਉਸਨੇ ਦੱਸਿਆ ਕਿ ਬਚਪਨ ਵਿੱਚ ਉਸਨੇ ਸਾਬਕਾ ਭਾਰਤੀ ਕਪਤਾਨ ਸੌਰਵ ਗਾਂਗੁਲੀ ਨਾਲ ਵਿਆਹ ਕਰਨ ਦਾ ਫੈਸਲਾ ਕੀਤਾ ਸੀ। ਉਨ੍ਹਾਂ ਨੇ ਸੌਰਵ ਗਾਂਗੁਲੀ ਲਈ ਆਪਣੇ ਪਿਆਰ ਬਾਰੇ ਵੀ ਖੁੱਲ੍ਹ ਕੇ ਗੱਲ ਕੀਤੀ। ਉਸ ਨੇ ਕਿਹਾ, 'ਮੈਂ ਸੌਰਵ ਗਾਂਗੁਲੀ ਦੀ ਬਹੁਤ ਵੱਡੀ ਫੈਨ ਰਹੀ ਹਾਂ। ਉਹ ਕੋਲਕਾਤਾ ਦਾ ਰਾਜਕੁਮਾਰ ਹੈ। ਜਦੋਂ ਮੈਂ ਬੱਚੀ ਸੀ ਤਾਂ ਮੈਂ ਕਿਹਾ ਸੀ ਕਿ ਮੈਂ ਗਾਂਗੁਲੀ ਨਾਲ ਵਿਆਹ ਕਰਾਂਗੀ। ਮੈਂ ਬਹੁਤ ਛੋਟੀ ਸੀ ਤਾਂ ਸੌਰਵ ਗਾਂਗੁਲੀ ਦਾ ਵਿਆਹ ਹੋਇਆ ਸੀ, ਜਿਸ ਤੋਂ ਬਾਅਦ ਮੈਂ ਬਹੁਤ ਰੋਈ ਸੀ। ਕ੍ਰਿਕਟ ਵਿੱਚ ਮੇਰਾ ਪਹਿਲਾਂ ਕ੍ਰਸ਼ ਸੌਰਵ ਗਾਂਗੁਲੀ ਸੀ ਅਤੇ ਹੁਣ ਮੈਨੂੰ ਸ਼ਮੀ ਦੀ ਖੇਡ ਨਾਲ ਪਿਆਰ ਹੋ ਗਿਆ ਹੈ।'

ਤੁਹਾਨੂੰ ਦੱਸ ਦੇਈਏ ਕਿ ਸ਼ਮੀ ਦੀ ਪਤਨੀ ਹਸੀਨ ਜਹਾਂ ਅਤੇ ਉਨ੍ਹਾਂ ਵਿਚਕਾਰ ਤਲਾਕ ਦਾ ਮਾਮਲਾ ਫਿਲਹਾਲ ਵਿਚਾਰ ਅਧੀਨ ਹੈ। ਸ਼ਮੀ ਨੇ 2014 ਵਿੱਚ ਚੀਅਰਲੀਡਰ ਹਸੀਨ ਨਾਲ ਵਿਆਹ ਕੀਤਾ ਸੀ। ਅਗਲੇ ਸਾਲ ਉਨ੍ਹਾਂ ਦੇ ਘਰ ਇੱਕ ਬੱਚੀ ਨੇ ਜਨਮ ਲਿਆ। ਪਰ ਇਸ ਤੋਂ ਬਾਅਦ ਸ਼ਮੀ ਅਤੇ ਹਸੀਨ ਦੇ ਰਿਸ਼ਤੇ 'ਚ ਖਟਾਸ ਆਉਣ ਲੱਗੀ। ਹਸੀਨ ਜਹਾਂ ਨੇ ਸ਼ਮੀ 'ਤੇ ਘਰੇਲੂ ਹਿੰਸਾ ਦਾ ਇਲਜ਼ਾਮ ਲਗਾਉਂਦੇ ਹੋਏ ਪੁਲਿਸ ਅਤੇ ਅਦਾਲਤ ਤੱਕ ਪਹੁੰਚ ਕੀਤੀ ਸੀ।

ਉਲੇਖਯੋਗ ਹੈ ਕਿ ਪਾਇਲ ਘੋਸ਼ ਨੇ ਜ਼ਿਆਦਾਤਰ ਦੱਖਣ ਅਤੇ ਹਿੰਦੀ ਫਿਲਮਾਂ ਵਿੱਚ ਕੰਮ ਕੀਤਾ ਹੈ, ਉਹ ਅਜੇ ਤੱਕ ਬੰਗਾਲੀ ਫਿਲਮਾਂ ਵਿੱਚ ਨਜ਼ਰ ਨਹੀਂ ਆਈ ਹੈ। ਜਦੋਂ ਉਨ੍ਹਾਂ ਨੂੰ ਇਸ ਦਾ ਕਾਰਨ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ, 'ਮੈਂ ਬੰਗਾਲ 'ਚ ਅਜਿਹਾ ਰੋਲ ਚਾਹੁੰਦੀ ਹਾਂ ਜਿਸ ਲਈ ਮੈਨੂੰ ਨੈਸ਼ਨਲ ਐਵਾਰਡ ਮਿਲੇ। ਮੈਨੂੰ ਸਿਰਫ਼ ਇੱਕ ਚੰਗੀ ਭੂਮਿਕਾ ਚਾਹੀਦੀ ਹੈ। ਉਨ੍ਹਾਂ ਦੀ ਆਉਣ ਵਾਲੀ ਫਿਲਮ 'ਫਾਇਰ ਆਫ ਲਵ ਰੈਡ' ਜਲਦ ਹੀ ਰਿਲੀਜ਼ ਹੋਣ ਵਾਲੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.