ਚੰਡੀਗੜ੍ਹ: ਹਿੰਦੀ ਸਿਨੇਮਾ ਵਿਚ ਅਲੱਗ ਅਤੇ ਵਿਲੱਖਣ ਪਹਿਚਾਣ ਰੱਖਦੇ ਅਦਾਕਾਰ ਯਸ਼ਪਾਲ ਸ਼ਰਮਾ ਇੰਨ੍ਹੀ ਦਿਨ੍ਹੀਂ ਜਿੱਥੇ ਨਿਰਦੇਸ਼ਕ ਵਜੋਂ ਆਪਣੀ ਕੀਤੀ ਜਾਣ ਵਾਲੀ ਸ਼ੁਰੂਆਤ ਨੂੰ ਲੈ ਕੇ ਚਰਚਾ ਵਿਚ ਹਨ, ਉਥੇ ਨਾਲ ਹੀ ਨੈਸ਼ਨਲ ਐਵਾਰਡ ਨਾਲ ਸਨਮਾਨਿਤ ਹੋਣਾ ਵੀ ਉਨ੍ਹਾਂ ਲਈ ਇਕ ਹੋਰ ਮਾਣ ਵਾਲੀ ਗੱਲ ਰਹੀ ਹੈ।
ਮਾਇਆਨਗਰੀ ਵਿਚ ਕੁਝ ਅਲੱਗ ਕਰ ਗੁਜ਼ਰਨ ਦੀ ਤਾਂਘ ਰੱਖਣ ਵਾਲੇ ਅਦਾਕਾਰਾਂ ਵਿਚ ਆਪਣੀ ਮੌਜੂਦਗੀ ਦਰਜ ਕਰਵਾ ਰਹੇ ਇਸ ਹੋਣਹਾਰ ਅਦਾਕਾਰ ਦੀ ਨਵੀਂ ਫ਼ਿਲਮ 'ਛਿਪਕਲੀ' ਦਾ ਇਕ ਬਹੁਤ ਹੀ ਮਹੱਤਵਪੂਰਨ ਗਾਣਾ ‘ਜਿੰਦਾਂ ਹੂੰ ਮੈਂ’ ਬੀਤੀ ਸ਼ਾਮ ਮੁੰਬਈ ਵਿਖੇ ਕਰਵਾਏ ਗਏ ਇਕ ਗ੍ਰੈਂਡ ਅਤੇ ਰਸਮੀ ਸਮਾਰੋਹ ਦੌਰਾਨ ਜਾਰੀ ਕੀਤਾ ਗਿਆ, ਜਿਸ ਦੌਰਾਨ ਸੰਬੰਧਤ ਗੀਤ ਨੂੰ ਆਵਾਜ਼ ਦੇਣ ਵਾਲੇ ਗਾਇਕ ਸ਼ਾਨ ਸਮੇਤ ਫ਼ਿਲਮ ਨਾਲ ਜੁੜੀ ਪੂਰੀ ਟੀਮ ਵੀ ਮੌਜੂਦ ਰਹੀ।
ਉਕਤ ਮੌਕੇ ਸਮਾਰੋਹ ਦਾ ਹਿੱਸਾ ਬਣਨ ਵਾਲਿਆਂ ਵਿਚ ਯਸ਼ਪਾਲ ਸ਼ਰਮਾ, ਯੋਗੇਸ਼ ਭਾਰਦਵਾਜ਼, ਤਨਿੱਸ਼ਕਾ ਵਿਸ਼ਵਾਸ਼, ਨਿਰਦੇਸ਼ਕ ਕੌਸ਼ਿਕ ਕਰ, ਨਿਰਮਾਤਾ ਮੀਮੋ ਅਤੇ ਸਰਵੇਸ਼ ਕਸ਼ਯਪ, ਪੇਸ਼ਕਰਤਾ ਸਵਰਨਦੀਪ ਵਿਸ਼ਵਕਰਮਾ ਆਦਿ ਸ਼ਾਮਿਲ ਸਨ।
ਇਸ ਸਮੇਂ ਸਮਾਰੋਹ ਨੂੰ ਸੰਬੋਧਨ ਕਰਦਿਆਂ ਲੀਡ ਭੂਮਿਕਾ ਨਿਭਾ ਰਹੇ ਯਸ਼ਪਾਲ ਸ਼ਰਮਾ ਨੇ ਕਿਹਾ ਕਿ ਮੇਰੀ ਹੁਣ ਤੱਕ ਦੀਆਂ ਫ਼ਿਲਮਜ਼ ਵਿਚੋਂ ਇਹ ਸਭ ਤੋਂ ਉਮਦਾ ਫ਼ਿਲਮ ਹੈ, ਜਿਸ ਵਿਚ ਬੇਹਤਰੀਨ ਕਹਾਣੀ, ਮਨ ਨੂੰ ਧੂਹ ਪਾਉਣ ਵਾਲੀ ਕਹਾਣੀ-ਰੋਮਾਂਚ ਅਤੇ ਸੰਗੀਤ ਹਰ ਇਕ ਸਿਨੇਮਾ ਰੰਗ ਦਰਸ਼ਕਾਂ ਨੂੰ ਵੇਖਣ ਨੂੰ ਮਿਲੇਗਾ।
ਉਨ੍ਹਾਂ ਕਿਹਾ ਕਿ ਫੋਲੋਸਾਫ਼ਿਕਲ ਡਰਾਮਾ ਕਹਾਣੀ ਦੁਆਲੇ ਬੁਣੀ ਗਈ ਇਹ ਫ਼ਿਲਮ ਹਰ ਵਰਗ ਸਿਨੇਮਾ ਪ੍ਰੇਮੀਆਂ ਦੀਆਂ ਆਸ਼ਾਵਾਂ 'ਤੇ ਪੂਰੀ ਖ਼ਰੀ ਉਤਰੇਗੀ, ਜਿਸ ਦਾ ਅਹਿਸਾਸ ਫ਼ਿਲਮ ਦੇ ਟ੍ਰੇਲਰ ਨੂੰ ਮਿਲ ਰਹੀ ਸਫ਼ਲਤਾ ਅਤੇ ਸਰਾਹਣਾ ਤੋਂ ਵੀ ਲਗਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਹਿੰਦੀ ਸਿਨੇਮਾ ਖੇਤਰ ਵਿਚ ਨਵੀਆਂ ਕਹਾਣੀ ਜਗਾਉਣ ਦੀ ਪੂਰਨ ਸਮਰੱਥਾ ਰੱਖਦੀ ਇਸ ਫ਼ਿਲਮ ਦੇ ਕੈਮਰਾਮੈਨ ਸੌਰਵ ਬੈਨਰਜ਼ੀ ਅਤੇ ਬਿਜਨੇਸਹੈੱਡ ਪ੍ਰਸ਼ੂਨ ਬਖ਼ਸ਼ੀ ਹਨ, ਜਿੰਨ੍ਹਾਂ ਤੋਂ ਇਲਾਵਾ ਪੂਰੀ ਟੀਮ ਵੱਲੋਂ ਇਸ ਫ਼ਿਲਮ ਨੂੰ ਕਲਾਤਮਕਤਾ ਪੁੱਟ ਦੇਣ ਵਿਚ ਤਨਦੇਹੀ ਨਾਲ ਆਪਣੀਆਂ ਆਪਣੀਆਂ ਜਿੰਮੇਵਾਰੀਆਂ ਨਿਭਾਈਆਂ ਗਈਆਂ ਹਨ।
ਉਨ੍ਹਾਂ ਕਿਹਾ ਕਿ ਫ਼ਿਲਮ ਦੇ ਨਿਰਦੇਸ਼ਨ , ਕਹਾਣੀ ਦੇ ਨਾਲ ਨਾਲ ਇਸ ਫ਼ਿਲਮ ਦੇ ਸੰਗੀਤ ਤੇ ਵੀ ਪੂਰੀ ਖੁੰਬ ਕੇ ਕੰਮ ਕੀਤਾ ਗਿਆ ਹੈ, ਜਿਸ ਨਾਲ ਇਹ ਗੱਲ ਦਾਅਵੇ ਨਾਲ ਕਹੀ ਜਾ ਸਕਦੀ ਹੈ ਕਿ ਫ਼ਿਲਮ ਦਾ ਮਨ ਨੂੰ ਮੋਹ ਲੈਣ ਵਾਲੇ ਅਤੇ ਮੋਲੋਡੀਅਸ ਧੁੰਨਾਂ ਨਾਲ ਸਿੰਗਾਰੇ ਗਏ ਸੰਗੀਤ ਦਾ ਵੀ ਸੰਗੀਤ ਪ੍ਰੇਮੀ ਰੱਜਵਾ ਆਨੰਦ ਮਾਣਨਗੇ।
ਸਮਾਰੋਹ ਦੌਰਾਨ ਫ਼ਿਲਮ ਦੇ ਨਿਰਮਾਤਾ ਸਰਵੇਸ਼ ਕਸ਼ਯਪ ਨੇ ਕਿਹਾ ਕਿ ਕਮਰਸਿਅਲ ਸੋਚ ਨੂੰ ਬਿਲਕੁਲ ਪਰੇ ਰੱਖਦਿਆਂ ਇਕ ਮਿਆਰੀ ਸਿਨੇਮਾ ਸਿਰਜਣ ਲਈ ਬਣਾਈ ਗਈ ਇਹ ਫ਼ਿਲਮ ਵੇਖਣ ਵਾਲਾ ਹਰ ਦਰਸ਼ਕ ਸਿਨੇਮਾ ਵਿਚ ਪ੍ਰਭਾਵੀ ਸਿਰਜਨਾਤਮਕਤਾ ਬਦਲਾਅ ਨੂੰ ਮਹਿਸੂਸ ਕਰੇਗਾ ਅਤੇ ਇਸ ਦੇ ਇਕ ਇਕ ਫ਼ਰੇਮ ਨਾਲ ਆਪਣੇ ਆਪ ਨੂੰ ਜੁੜਿਆ ਮਹਿਸੂਸ ਕਰੇਗਾ।
ਇਹ ਵੀ ਪੜ੍ਹੋ:Chamkila: ਮੁਸੀਬਤਾਂ ਵਿੱਚ ਘਿਰੀ ਫਿਲਮ 'ਚਮਕੀਲਾ', ਰਿਲੀਜ਼ ਉਤੇ ਲੱਗੀ ਰੋਕ, ਜਾਣੋ ਕਾਰਨ