ETV Bharat / entertainment

Sonam Bajwa: ਸੋਨਮ ਬਾਜਵਾ ਨੇ ਚੱਲਦੇ ਸ਼ੋਅ ਵਿੱਚ ਕਪਿਲ ਸ਼ਰਮਾ ਨੂੰ ਕੀਤਾ ਅਜਿਹਾ ਮਜ਼ਾਕ, ਸੁਣ ਕੇ ਤੁਸੀਂ ਵੀ ਹੋ ਜਾਵੋਗੇ ਹੈਰਾਨ - akshay kumar north america tour

ਪੰਜਾਬੀ ਦੀ ਬੋਲਡ ਬਿਊਟੀ ਵਜੋਂ ਜਾਣੀ ਜਾਂਦੀ ਸੋਨਮ ਬਾਜਵਾ ਇੰਨੀਂ ਦਿਨੀਂ ਅਕਸ਼ੈ ਕੁਮਾਰ ਨਾਲ ਅਮਰੀਕਾ ਟੂਰ 'ਦਿ ਐਂਟਰਟੇਨਰਜ਼' ਨੂੰ ਲੈ ਕੇ ਸੁਰਖ਼ੀਆਂ ਵਿੱਚ ਹੈ। ਇਸ ਦੇ ਪ੍ਰਮੋਸ਼ਨ ਲਈ ਸਟਾਰ 'ਦਿ ਕਪਿਲ ਸ਼ਰਮਾ ਸ਼ੋਅ' ਵਿੱਚ ਪਹੁੰਚੇ, ਜਿੱਥੇ ਅਦਾਕਾਰਾ ਸੋਨਮ ਬਾਜਵਾ ਨੇ ਕਪਿਲ ਸ਼ਰਮਾ ਨੂੰ ਅਜਿਹਾ ਮਜ਼ਾਕ ਕੀਤਾ ਜਿਸ ਨੂੰ ਸੁਣ ਕੇ ਕੋਈ ਵੀ ਆਪਣੀ ਹਾਸਾ ਰੋਕ ਨਹੀਂ ਸਕੇਗਾ, ਆਓ ਜਾਣੀਏ ਇਹ ਮਜ਼ਾਕ ਆਖੀਰ ਕੀ ਸੀ।

Sonam Bajwa
Sonam Bajwa
author img

By

Published : Feb 22, 2023, 11:59 AM IST

ਚੰਡੀਗੜ੍ਹ: ਬਾਲੀਵੁੱਡ ਦੇ ਦਿੱਗਜ ਅਦਾਕਾਰ ਅਕਸ਼ੈ ਕੁਮਾਰ ਆਪਣੇ ਉੱਤਰੀ ਅਮਰੀਕਾ ਟੂਰ 'ਦਿ ਐਂਟਰਟੇਨਰਜ਼' ਦੀਆਂ ਪ੍ਰਮੁੱਖ ਅਦਾਕਾਰਾਂ ਦੇ ਨਾਲ 'ਦਿ ਕਪਿਲ ਸ਼ਰਮਾ ਸ਼ੋਅ' 'ਤੇ ਨਜ਼ਰ ਆਉਣ ਵਾਲੇ ਹਨ। ਇਨ੍ਹਾਂ 'ਚ ਸੋਨਮ ਬਾਜਵਾ, ਮੌਨੀ ਰਾਏ, ਦਿਸ਼ਾ ਪਟਾਨੀ ਅਤੇ ਨੋਰਾ ਫਤੇਹੀ ਸ਼ਾਮਲ ਹਨ।

ਹੁਣ ਸ਼ੋਸਲ ਮੀਡੀਆ ਉਤੇ ਸ਼ੋਅ ਨਾਲ ਸੰਬੰਧਿਤ ਕਈ ਸੀਨ ਵਾਇਰਲ ਹੋ ਰਹੇ ਹਨ, ਜਿਹਨਾਂ ਵਿੱਚ ਕਪਿਲ ਸ਼ਰਮਾ ਨੌਰਾ, ਦਿਸ਼ਾ, ਸੋਨਮ ਅਤੇ ਮੌਨੀ ਰਾਏ ਨੂੰ ਮਜ਼ਾਕ ਕਰਦੇ ਨਜ਼ਰ ਆ ਰਹੇ ਹਨ। ਪਰ ਜਿਸ ਮਜ਼ਾਕ ਨੇ ਸਭ ਦਾ ਧਿਆਨ ਆਪਣੇ ਵੱਲ਼ ਖਿੱਚਿਆ ਉਹ ਹੈ ਪੰਜਾਬੀ ਅਦਾਕਾਰਾ ਸੋਨਮ ਬਾਜਵਾ ਦਾ ਮਜ਼ਾਕ। ਅਦਾਕਾਰਾ ਨੇ ਕਪਿਲ ਸ਼ਰਮਾ ਨੂੰ ਅਜਿਹਾ ਸੁਆਲ ਪੁੱਛਿਆ ਕਿ ਸ਼ੋਅ ਵਿੱਚ ਬੈਠਾ ਹਰ ਵਿਅਕਤੀ ਹੱਸਣ ਲਈ ਮਜ਼ਬੂਰ ਹੋ ਗਿਆ।

ਕੀ ਕਿਹਾ ਸੋਨਮ ਬਾਜਵਾ ਨੇ:
ਸੋਨਮ ਬਾਜਵਾ ਨੇ ਕਪਿਲ ਸ਼ਰਮਾ ਨੂੰ ਪੁੱਛਿਆ ਕਿ 'ਤੁਸੀਂ ਸ਼ਨੀਵਾਰ ਐਤਵਾਰ ਟੀਵੀ ਉਤੇ ਆਉਂਦੇ ਹੋ, ਇਸ ਤੋਂ ਇਲਾਵਾ ਸ਼ੋਅਜ਼ ਵੀ ਕਰਦੇ ਹੋ, ਇੰਨਾ ਕੁੱਝ ਕਰਦੇ ਹੋ, ਲਾਕਡਾਊਨ ਸੀ ਤਾਂ ਠੀਕ ਸੀ, ਪਰ ਵੈਸੇ ਤਾਂ ਤੁਹਾਨੂੰ ਪਰਿਵਾਰ ਦੀ ਪਲੈਨਿੰਗ ਕਰਨ ਵਿੱਚ ਮੁਸ਼ਕਿਲ ਆਉਂਦੀ ਹੋਣੀ ਆ ਹਨਾਂ।' ਇਸ ਤੋਂ ਬਾਅਦ ਕਪਿਲ ਸ਼ਰਮਾ ਨੇ ਕਿਹਾ ਕਿ 'ਹਾਂ ਕੰਮ ਵਿੱਚ ਬੰਦਾ ਵਿਅਸਤ ਹੁੰਦਾ ਹੈ, ਪਰ ਫਿਰ ਵੀ ਰਾਤ ਨੂੰ ਬੰਦਾ ਪਾਣੀ ਪੀਣ ਤਾਂ ਉੱਠਦਾ ਹੀ ਹੈ।' ਕਪਿਲ ਦੀ ਇਸ ਗੱਲ਼ ਨੂੰ ਸੁਣ ਕੇ ਸਾਰੇ ਪ੍ਰਸ਼ੰਸਕ ਹੱਸਣ ਲੱਗ ਗਏ। ਇਸ ਵੀਡੀਓ ਨੂੰ ਖੁਦ ਸੋਨਮ ਬਾਜਵਾ ਨੇ ਆਪਣੇ ਇੰਸਟਾਗ੍ਰਾਮ ਉਤੇ ਸਾਂਝਾ ਕੀਤਾ।

ਅਕਸ਼ੈ ਕੁਮਾਰ ਦੇ ਟੂਰ ਬਾਰੇ: ਪਿਛਲੇ ਸਾਲ ਅਕਸ਼ੈ ਕੁਮਾਰ ਨੇ 'ਦਿ ਐਂਟਰਟੇਨਰਜ਼' ਨਾਮਕ ਉੱਤਰੀ ਅਮਰੀਕਾ ਵਿੱਚ ਆਪਣੇ ਅੰਤਰਰਾਸ਼ਟਰੀ ਪ੍ਰਦਰਸ਼ਨ ਦੇ ਦੌਰੇ ਦਾ ਐਲਾਨ ਕੀਤਾ ਸੀ। ਇਸ ਦੌਰੇ ਵਿੱਚ ਉਹਨਾਂ ਨਾਲ ਬਾਲੀਵੁੱਡ ਅਦਾਕਾਰਾ ਦਿਸ਼ਾ ਪਟਾਨੀ, ਮੌਨੀ ਰਾਏ, ਨੋਰਾ ਫਤੇਹੀ ਅਤੇ ਪੰਜਾਬੀ ਅਦਾਕਾਰਾ ਸੋਨਮ ਬਾਜਵਾ ਵੀ ਸ਼ਾਮਲ ਹੋਵੇਗੀ। ਇਹ ਦੌਰਾ ਮਾਰਚ 2023 ਵਿੱਚ ਹੋਣਾ ਤੈਅ ਹੈ।

ਟੂਰ ਬਾਰੇ ਖੁਦ ਅਕਸ਼ੈ ਕੁਮਾਰ ਨੇ ਇੰਸਟਾਗ੍ਰਾਮ 'ਤੇ ਇਹ ਐਲਾਨ ਕੀਤੀ ਸੀ ਕਿ ਉੱਤਰੀ ਅਮਰੀਕਾ ਦਾ ਦੌਰਾ 'ਦਿ ਐਂਟਰਟੇਨਰਜ਼' ਅਟਲਾਂਟਾ ਤੋਂ ਸ਼ੁਰੂ ਹੋਵੇਗਾ। ਅਦਾਕਾਰ ਨੇ ਇਸ ਦੇ ਨਾਲ ਹੀ ਇੱਕ ਵੀਡੀਓ ਵੀ ਪੋਸਟ ਕੀਤਾ ਸੀ ਅਤੇ ਲਿਖਿਆ ਸੀ "ਮੰਨੋਰੰਜਕ ਅਟਲਾਂਟਾ ਦੇ ਨਾਲ ਉੱਤਰੀ ਅਮਰੀਕਾ ਦੇ ਦੌਰੇ ਦੀ ਸ਼ੁਰੂਆਤ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਨ, ਇਸ ਲਈ ਸਭ ਤੋਂ ਵੱਡੇ ਬਾਲੀਵੁੱਡ ਬੈਸ਼ ਲਈ ਤਿਆਰ ਰਹੋ ਜੋ ਤੁਸੀਂ ਸ਼ਾਇਦ ਹੀ ਕਦੇ ਅਨੁਭਵ ਕੀਤਾ ਹੋਵੇਗਾ। ਮਾਰਚ 2023 ਵਿੱਚ ਮਿਲਦੇ ਹਾਂ।"

ਤੁਹਾਨੂੰ ਦੱਸ ਦਈਏ ਕਿ ਕਪਿਲ ਸ਼ਰਮਾ 'ਦਿ ਕਪਿਲ ਸ਼ਰਮਾ ਸ਼ੋਅ' 'ਤੇ ਅਕਸ਼ੈ ਕੁਮਾਰ ਅਤੇ ਦੌਰੇ ਦੀਆਂ ਪ੍ਰਮੁੱਖ ਅਦਾਕਾਰਾ ਸੋਨਮ ਬਾਜਵਾ, ਮੌਨੀ ਰਾਏ, ਦਿਸ਼ਾ ਪਟਾਨੀ ਅਤੇ ਨੋਰਾ ਫਤੇਹੀ ਦਾ ਸਵਾਗਤ ਕਰਨਗੇ। ਇਹ ਸ਼ੋਅ 26 ਫਰਵਰੀ ਨੂੰ ਪ੍ਰਸਾਰਿਤ ਕੀਤਾ ਜਾਵੇਗਾ।

ਇਹ ਵੀ ਪੜ੍ਹੋ: Tania Photo: ਤਾਨੀਆ ਦੀ ਇਸ ਤਸਵੀਰ ਨੇ ਵਧਾਇਆ ਇੰਟਰਨੈੱਟ ਦਾ ਤਾਪਮਾਨ, ਤੁਸੀਂ ਵੀ ਦੇਖੋ

ETV Bharat Logo

Copyright © 2025 Ushodaya Enterprises Pvt. Ltd., All Rights Reserved.