ਚੰਡੀਗੜ੍ਹ: ਪੰਜਾਬੀ ਇੰਡਸਟਰੀ ਦੇ ਫਿਲਮਕਾਰ ਆਏ ਦਿਨ ਨਵੀਆਂ ਫਿਲਮਾਂ ਦਾ ਐਲਾਨ ਕਰ ਰਹੇ ਹਨ। ਹਾਲ ਹੀ 'ਚ ਇਸ ਲਿਸਟ 'ਚ ਇਕ ਹੋਰ ਫਿਲਮ ਜੁੜ ਗਈ ਹੈ। ਜੀ ਹਾਂ ਇਸ ਫਿਲਮ ਦਾ ਨਾਂ ਹੈ 'ਮਾਈਨਿੰਗ ਰੇਤੇ ਤੇ ਕਬਜ਼ਾ'। ਇਸ ਫਿਲਮ ਦਾ ਨਿਰਦੇਸ਼ਨ ਸਿਮਰਨਜੀਤ ਸਿੰਘ ਹੁੰਦਲ ਨੇ ਕੀਤਾ ਹੈ। ਹੁੰਦਲ ਨੇ ਪਹਿਲਾਂ ਫਿਲਮ 'ਕੁਲਚੇ ਛੋਲੇ' ਨਾਲ ਪ੍ਰਸ਼ੰਸਕਾਂ ਦਾ ਮਨੋਰੰਜਨ ਕੀਤਾ ਹੈ ਜਿਸ ਨੂੰ ਦਰਸ਼ਕਾਂ ਦੀਆਂ ਮਿਕਸ ਸਮੀਖਿਆਵਾਂ ਪ੍ਰਾਪਤ ਹੋਈਆਂ ਸਨ। 'ਮਾਈਨਿੰਗ ਰੇਤੇ ਤੇ ਕਬਜ਼ਾ' ਫਿਲਮ ਕਾਫੀ ਸਮੇਂ ਤੋਂ ਉਡੀਕੀ ਜਾ ਰਹੀ ਫਿਲਮਾਂ ਵਿੱਚੋਂ ਇੱਕ ਹੈ ਕਿਉਂਕਿ ਇਸ ਵਿੱਚ ਗਾਇਕ ਸਿੰਗਾ, ਸਾਰਾ ਗੁਰਪਾਲ ਅਤੇ ਸਵੀਤਾਜ ਬਰਾੜ ਮੁੱਖ ਭੂਮਿਕਾਵਾਂ ਵਿੱਚ ਹਨ। ਸਾਰੇ ਕਲਾਕਾਰਾਂ ਨੇ ਪਹਿਲਾਂ ਇੱਕ ਫਿਲਮ 'ਜਿੱਦੀ ਜੱਟ' ਦੀ ਘੋਸ਼ਣਾ ਕੀਤੀ ਹੈ ਅਤੇ ਪ੍ਰਸ਼ੰਸਕ ਇਸ ਫਿਲਮ ਨੂੰ ਦੇਖਣ ਲਈ ਉਤਸੁਕ ਸਨ ਕਿਉਂਕਿ ਇਸ ਵਿੱਚ ਨਵੀਂ ਜੋੜੀ ਸ਼ਾਮਲ ਹੈ।
- " class="align-text-top noRightClick twitterSection" data="
">
ਹੁਣ ਅਜਿਹਾ ਲੱਗਦਾ ਹੈ ਕਿ ਨਿਰਮਾਤਾਵਾਂ ਨੇ ਇਸਦਾ ਸਿਰਲੇਖ ਬਦਲ ਦਿੱਤਾ ਹੈ ਜੋ ਹੁਣ ਮਾਈਨਿੰਗ ਵਜੋਂ ਜਾਣਿਆ ਜਾ ਰਿਹਾ ਅਤੇ ਪੋਸਟਰ ਨੂੰ ਸਾਂਝਾ ਕਰਦੇ ਹੋਏ ਨਿਰਮਾਤਾਵਾਂ ਨੇ ਫਿਲਮ ਦੇ ਸੰਕਲਪ ਦਾ ਖੁਲਾਸਾ ਕੀਤਾ। ਉਨ੍ਹਾਂ ਲਿਖਿਆ 'ਪੰਜਾਬ ਦੇ ਗੈਰ-ਕਾਨੂੰਨੀ ਰੇਤ ਮਾਫੀਆ ਦੇ ਅਸਲ ਕਾਰੋਬਾਰ ਨੂੰ ਦੇਖਣ ਲਈ ਤਿਆਰ ਹੋ ਜਾਓ। ਫਿਲਮ "ਮਾਈਨਿੰਗ" ਰੇਤੇ ਤੇ ਕਬਜ਼ਾ ਨਾਲ ਵੱਡੇ ਪਰਦੇ 'ਤੇ ਸ਼ਾਨਦਾਰ ਜੋੜੀ ਸਿੰਗਾ ਅਤੇ ਰਾਂਝਾ ਵਿਕਰਮ ਸਿੰਘ। ਇਹ ਫਿਲਮ 28 ਅਪ੍ਰੈਲ, 2023 ਨੂੰ ਵੱਡੇ ਪਰਦੇ 'ਤੇ ਰਿਲੀਜ਼ ਹੋਣ ਵਾਲੀ ਹੈ।'
'ਇਸ ਤੋਂ ਇਲਾਵਾ ਇਹ ਸਿਰਫ਼ ਇੱਕ ਭਾਸ਼ਾ ਤੱਕ ਹੀ ਸੀਮਤ ਨਹੀਂ ਸਗੋਂ ਇੱਕ ਬਹੁ-ਭਾਸ਼ਾਈ ਫ਼ਿਲਮ ਹੋਵੇਗੀ। ਮਾਈਨਿੰਗ ਨੂੰ 4 ਭਾਸ਼ਾਵਾਂ ਵਿੱਚ ਰਿਲੀਜ਼ ਕੀਤਾ ਜਾਵੇਗਾ ਜੋ ਪੰਜਾਬੀ, ਹਿੰਦੀ, ਤਾਮਿਲ ਅਤੇ ਤੇਲਗੂ ਹਨ। ਫਿਲਮ ਦਾ ਨਿਰਮਾਣ ਰਨਿੰਗ ਹਾਰਸ ਫਿਲਮਜ਼ ਅਤੇ ਗਲੋਬਲ ਟਾਇਟਨਸ ਦੁਆਰਾ ਕੀਤਾ ਗਿਆ ਸੀ।' ਫਿਲਮ ਦੇ ਪੋਸਟਰ ਤੋਂ ਪਤਾ ਲੱਗਦਾ ਹੈ ਕਿ ਫਿਲਮ ਦੀ ਕਹਾਣੀ ਪੰਜਾਬ ਵਿੱਚ ਰੇਤੇ ਦੀ ਗੈਰ-ਕਾਨੂੰਨੀ ਮਾਈਨਿੰਗ ਦੇ ਆਲੇ-ਦੁਆਲੇ ਘੁੰਮਦੀ ਹੈ, ਜੋ ਕਿ ਸੂਬੇ ਦੇ ਮੌਜੂਦਾ ਹਾਲਾਤ ਵਿੱਚ ਇੱਕ ਵੱਡਾ ਮੁੱਦਾ ਹੈ। ਫਿਲਮ ਦੀ ਸ਼ੈਲੀ ਪੂਰੇ ਡਰਾਮੇ ਨਾਲ ਭਰਪੂਰ ਐਕਸ਼ਨ ਹੋਣ ਜਾ ਰਹੀ ਹੈ।
ਗੈਰ-ਕਾਨੂੰਨੀ ਮਾਈਨਿੰਗ ਦਾ ਮੁੱਦਾ ਭਾਰਤ ਦੇ ਬਹੁਤ ਸਾਰੇ ਰਾਜਾਂ ਦੁਆਰਾ ਸਾਹਮਣਾ ਕੀਤਾ ਜਾ ਰਿਹਾ ਹੈ, ਜਿਸ ਕਾਰਨ ਇਹ ਫਿਲਮ ਪੂਰੇ ਭਾਰਤ ਵਿੱਚ ਦਰਸ਼ਕਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਪੰਜਾਬੀ, ਹਿੰਦੀ, ਤੇਲਗੂ ਅਤੇ ਤਾਮਿਲ ਵਰਗੀਆਂ ਕਈ ਭਾਸ਼ਾਵਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ। ਹੁਣ ਪ੍ਰਸ਼ੰਸਕ ਇਸ ਫਿਲਮ ਦੇ ਜਲਦ ਰਿਲੀਜ਼ ਹੋਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ, ਉਹਨਾਂ ਨੇ ਕਮੈਂਟ ਬਾਕਸ ਪੂਰੇ ਜੋਸ਼ ਨਾਲ ਭਰ ਦਿੱਤਾ।
ਇਹ ਵੀ ਪੜ੍ਹੋ: Himanshi Khurana: ਹੋਲੀ ਦੇ ਤਿਉਹਾਰ ਨੂੰ ਲੈ ਕੇ ਹਿਮਾਂਸ਼ੀ ਖੁਰਾਣਾ ਨੇ ਸਾਂਝਾ ਕੀਤਾ ਇਹ ਸੰਦੇਸ਼