ਚੰਡੀਗੜ੍ਹ: ਪੰਜਾਬੀ ਸੰਗੀਤ ਜਗਤ ਵਿੱਚ ਬਹੁਤ ਹੀ ਥੋੜੇ ਜਿਹੇ ਸਮੇਂ ਦੌਰਾਨ ਵਿਲੱਖਣ ਪਹਿਚਾਣ ਅਤੇ ਸਫਲ ਵਜੂਦ ਸਥਾਪਿਤ ਕਾਇਮ ਕਰ ਚੁੱਕੀ ਹੈ ਉੱਭਰਦੀ ਨੌਜਵਾਨ ਗਾਇਕਾ ਮਨਲੀਨ ਰੇਖੀ, ਜੋ ਆਪਣਾ ਨਵਾਂ ਟਰੈਕ ਪੰਜਾਬਣ ਲੈ ਕੇ ਸਰੋਤਿਆਂ ਅਤੇ ਦਰਸ਼ਕਾਂ ਸਨਮੁੱਖ ਹੋਈ ਹੈ, ਜਿਸ ਨੂੰ ਵੱਖ-ਵੱਖ ਚੈਨਲਜ਼ 'ਤੇ ਜਾਰੀ (Manleen Rekhi New Song) ਕਰ ਦਿੱਤਾ ਗਿਆ ਹੈ।
'ਹਾਣੀ ਰਿਕਾਰਡਜ਼' ਅਤੇ ਸੈਮ ਗਿੱਲ ਵੱਲੋਂ ਪ੍ਰਸਤੁਤ ਕੀਤੇ ਜਾ ਰਹੇ ਇਸ ਗਾਣੇ ਦਾ ਸੰਗੀਤ ਰੋਕਸ-ਏ ਦੁਆਰਾ ਤਿਆਰ ਕੀਤਾ ਗਿਆ ਹੈ, ਜਦਕਿ ਇਸ ਦੇ ਬੋਲ ਮਾਹੀ ਨੇ ਲਿਖੇ ਹਨ।
ਪੰਜਾਬੀ ਸਿਨੇਮਾ ਖੇਤਰ ਵਿੱਚ ਚਰਚਿਤ ਨਾਂਅ (Manleen Rekhi New Song) ਵਜੋਂ ਸ਼ੁਮਾਰ ਕਰਵਾਉਂਦੀ ਅਦਾਕਾਰਾ ਸ਼ਵਿਨ ਰੇਖੀ ਦੀ ਛੋਟੀ ਅਤੇ ਪ੍ਰਤਿਭਾਵਾਨ ਭੈਣ ਹੈ ਇਹ ਹੋਣਹਾਰ ਗਾਇਕਾ, ਜਿਸ ਨੇ ਦੱਸਿਆ ਕਿ ਪੰਜਾਬ ਅਤੇ ਪੰਜਾਬੀਅਤ ਦੀ ਤਰਜ਼ਮਾਨੀ ਕਰਦੇ ਉਨਾਂ ਦੇ ਇਸ ਨਵੇਂ ਗਾਣੇ ਦੇ ਨਿਰਮਾਤਾ ਸੈਮ ਗਿੱਲ ਹਨ, ਜਦਕਿ ਇਸ ਮਿਊਜ਼ਿਕ ਵੀਡੀਓ ਦਾ ਫ਼ਿਲਮਾਂਕਣ ਹੈਰੀ ਜੋਰਡਨ ਦੁਆਰਾ ਬਹੁਤ ਹੀ ਸ਼ਾਨਦਾਰ ਮੁਹਾਂਦਰੇ ਅਧੀਨ ਫਿਲਮਾਇਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਵੱਖ-ਵੱਖ ਵਿਦੇਸ਼ੀ ਲੋਕੇਸ਼ਨਜ਼ 'ਤੇ ਮੁਕੰਮਲ ਕੀਤੇ ਗਏ ਇਸ ਵੀਡੀਓ ਨੂੰ ਉੱਚ-ਪੱਧਰੀ ਤਕਨੀਕੀ ਮਾਪਦੰਢਾਂ ਅਧੀਨ ਸਾਹਮਣੇ ਲਿਆਂਦਾ ਜਾ ਰਿਹਾ ਹੈ, ਜੋ ਉਨ੍ਹਾਂ ਦੇ ਚਾਹੁੰਣ ਵਾਲਿਆਂ ਦੀ ਹਰ ਕਸਵੱਟੀ 'ਤੇ ਖਰਾ ਉਤਰਣ ਦੀ ਪੂਰੀ ਸਮਰੱਥਾ ਰੱਖਦਾ ਹੈ।
- Drame wale Release Date Out: ਹਰੀਸ਼ ਵਰਮਾ ਦੀ ਫਿਲਮ 'ਡਰਾਮੇ ਵਾਲੇ' ਦੀ ਰਿਲੀਜ਼ ਮਿਤੀ ਦਾ ਐਲਾਨ, ਅਗਲੇ ਸਾਲ ਜਨਵਰੀ 'ਚ ਹੋਵੇਗਾ ਧਮਾਕਾ
- Film On Murder Of Sidhu Moosewala: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ 'ਤੇ ਬਣੇਗੀ ਫਿਲਮ, ਜੁਪਿੰਦਰਜੀਤ ਸਿੰਘ ਦੀ ਕਿਤਾਬ 'ਤੇ ਹੋਵੇਗੀ ਆਧਾਰਿਤ
- Short Punjabi Film Udeek: ਅੱਜ ਰਿਲੀਜ਼ ਹੋਵੇਗਾ ਚਰਚਿਤ ਲਘੂ ਪੰਜਾਬੀ ਫਿਲਮ 'ਉਡੀਕ' ਦਾ ਤੀਸਰਾ ਭਾਗ, ਵਿਨੀਤ ਅਟਵਾਲ ਵੱਲੋਂ ਨਿਭਾਈ ਗਈ ਹੈ ਲੀਡ ਭੂਮਿਕਾ
ਮੂਲ ਰੂਪ ਵਿੱਚ ਪੰਜਾਬ ਦੇ ਮੋਹਾਲੀ ਨਾਲ ਸੰਬੰਧਤ ਇਸ ਖੂਬਸੂਰਤ ਅਤੇ ਸੁਰੀਲੀ ਗਾਇਕਾ ਦੇ ਹਾਲੀਆਂ ਗਾਇਕੀ ਸਫ਼ਰ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਉਨ੍ਹਾਂ ਦਾ ਰਿਲੀਜ਼ ਹੋਇਆ ਹਰ ਗਾਣਾ ਸਰੋਤਿਆਂ ਅਤੇ ਦਰਸ਼ਕਾਂ ਦੇ ਮਨ੍ਹਾਂ ਵਿਚ ਆਪਣੀ ਜਗ੍ਹਾਂ ਬਣਾਉਣ ਵਿਚ ਕਾਮਯਾਬ ਰਿਹਾ ਹੈ, ਜਿੰਨ੍ਹਾਂ ਦੇ ਰਿਲੀਜ਼ ਹੋ ਚੁੱਕੇ ਗਾਣਿਆਂ ਵਿੱਚ '3600 ਸਿਆਪੇ', 'ਓ ਯਾਹ', 'ਖਾਬ' ਆਦਿ ਸ਼ੁਮਾਰ ਰਹੇ ਹਨ।
ਪੰਜਾਬ ਤੋਂ ਇਲਾਵਾ ਕੈਨੇਡਾ ਦੇ ਕਈ ਵੱਡੇ ਸੱਭਿਆਚਾਰ ਪ੍ਰੋਗਰਾਮਾਂ ਵਿੱਚ ਨਾਮੀ ਗਾਇਕਾ ਵਿਚਕਾਰ ਆਪਣੀ ਪ੍ਰਭਾਵੀ ਮੌਜੂਦਗੀ ਦਰਜ ਕਰਵਾਉਣ ਅਤੇ ਗਾਇਕੀ ਕਲਾ ਦਾ ਲੋਹਾ ਮੰਨਵਾਉਣ ਵਿੱਚ ਸਫਲ ਰਹੀ ਇਸ ਗਾਇਕਾ ਨੇ ਦੱਸਿਆ ਕਿ ਸੂਫੀਆਨਾ ਗਾਇਕੀ ਵਿੱਚ ਕੁਝ ਨਿਵੇਕਲਾ ਕਰਨਾ ਆਉਣ ਵਾਲੇ ਦਿਨ੍ਹਾਂ ਵਿੱਚ ਉਸ ਦੀ ਵਿਸ਼ੇਸ਼ ਪਹਿਲਕਦਮੀ ਰਹੇਗੀ, ਜਿਸ ਲਈ ਕੁਝ ਖਾਸ ਸੰਗੀਤਕ ਯੋਜਨਾਵਾਂ ਨੂੰ ਜਲਦੀ ਹੀ ਉਹ ਅਮਲੀਜਾਮਾ ਪਹਿਨਾਏਗੀ।
ਸੰਗੀਤਕ ਖੇਤਰ ਦੇ ਨਾਲ-ਨਾਲ ਪਲੇ ਬੈਕ ਗਾਇਕਾ ਵਜੋਂ ਫਿਲਮੀ ਖੇਤਰ ਵਿੱਚ ਨਵੇਂ ਦਿਸਹਿੱਦੇ ਸਿਰਜਣ ਦੀ ਤਾਂਘ ਰੱਖਦੀ ਗਾਇਕਾ ਮਨਲੀਨ ਰੇਖੀ ਨੇ ਦੱਸਿਆ ਕਿ ਉਸ ਦੀ ਖੁਸ਼ਕਿਸਮਤੀ ਹੈ ਕਿ ਹੁਣ ਤੱਕ ਦੇ ਹਰ ਗਾਇਕੀ ਪੜ੍ਹਾਅ ਦੌਰਾਨ ਉਸ ਦੀ ਗਾਇਨ ਸ਼ੈਲੀ ਅਤੇ ਪ੍ਰੋਫੋਰਮੈੱਸ ਨੂੰ ਸਰੋਤਿਆਂ ਅਤੇ ਦਰਸ਼ਕਾਂ ਦਾ ਭਰਪੂਰ ਹੁੰਗਾਰਾ ਅਤੇ ਪਿਆਰ-ਸਨੇਹ ਲਗਾਤਾਰ ਮਿਲ ਰਿਹਾ ਹੈ, ਜਿਸ ਨਾਲ ਉਸ ਦੇ ਉਤਸ਼ਾਹ ਅਤੇ ਇਸ ਖਿੱਤੇ ਵਿੱਚ ਕੁਝ ਹੋਰ ਚੰਗੇਰ੍ਹਾ ਕਰ ਗੁਜ਼ਰਣ ਦੇ ਇਰਾਦਿਆਂ ਨੂੰ ਹੋਰ ਬਲ ਮਿਲਿਆ ਹੈ।
ਉਸ ਨੇ ਦੱਸਿਆ ਕਿ ਹੁਣ ਤੱਕ ਦੀ ਕਾਮਯਾਬੀ ਵਿਚ ਉਸ ਦੀ ਵੱਡੀ ਭੈਣ ਅਤੇ ਮਾਤਾ-ਪਿਤਾ ਦਾ ਅਥਾਹ ਯੋਗਦਾਨ ਰਿਹਾ ਹੈ, ਜੋ ਹਰ ਕਦਮ 'ਤੇ ਉਸ ਦੀ ਹੌਂਸਲਾ ਅਫਜਾਈ ਕਰਦੇ ਆ ਰਹੇ ਹਨ।