ਚੰਡੀਗੜ੍ਹ: ਕੈਨੇਡੀਅਨ ਅਤੇ ਪੰਜਾਬੀ ਰੈਪਰ ਸ਼ੁਭਨੀਤ ਸਿੰਘ, ਜਿਸ ਨੂੰ ਸ਼ੁਭ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਇਸ ਸਮੇਂ ਇੱਕ ਵਿਵਾਦਤ ਸੋਸ਼ਲ ਮੀਡੀਆ ਪੋਸਟ ਨੂੰ ਲੈ ਕੇ ਕਾਫੀ ਵਿਰੋਧਤਾ ਦਾ ਸਾਹਮਣਾ (Shubneet Singh Controversy) ਕਰ ਰਿਹਾ ਹੈ। ਇਸ ਵਿਵਾਦ ਦਾ ਸਾਹਮਣਾ ਕਰ ਰਹੇ ਗਾਇਕ ਨੇ ਹਾਲ ਹੀ ਵਿੱਚ ਚੁੱਪੀ ਤੋੜੀ ਅਤੇ ਕਾਫੀ ਗੱਲਾਂ ਸਾਂਝੀਆਂ ਕੀਤੀਆਂ।
ਹੁਣ ਪੰਜਾਬੀ ਦੇ ਇਸ ਗਾਇਕ ਦੀ ਕਾਫੀ ਸਿਤਾਰੇ ਹਿਮਾਇਤ ਕਰ ਰਹੇ ਹਨ, ਜਿਸ ਵਿੱਚ ਇੱਕ ਨਾਂ 'ਗੀਤਾਂ ਦੀ ਮਸ਼ੀਨ' ਵਜੋਂ ਜਾਣੇ ਜਾਂਦੇ ਗਾਇਕ ਕਰਨ ਔਜਲਾ ਦਾ ਵੀ ਹੈ। ਕਰਨ ਔਜਲਾ ਨੇ ਸ਼ੁਭ ਵਾਲੀ ਪੋਸਟ ਨੂੰ ਆਪਣੇ ਇੰਸਟਾਗ੍ਰਾਮ ਉਤੇ ਸਾਂਝਾ ਕੀਤਾ ਅਤੇ ਲਿਖਿਆ 'ਇਹ ਦੁਨੀਆਂ ਦਾ ਦਸਤੂਰ ਆ ਪਰਵਾਹ ਨਾ ਕਰੀ ਵੀਰ।'
- Singer Shubh Controversy: ਸੰਗੀਤ ਜਗਤ ਤੋਂ ਬਾਅਦ ਸ਼ੁਭ ਦੀ ਹਮਾਇਤ 'ਚ ਆਏ ਪੰਜਾਬ ਦੇ ਸਿਆਸੀ ਆਗੂ, ਰਾਜਾ ਵੜਿੰਗ ਨੇ ਆਖੀ ਇਹ ਗੱਲ
- Jawan Box Office Collection: ਭਾਰਤੀ ਬਾਕਸ ਆਫਿਸ 'ਤੇ ਰਿਕਾਰਡ ਤੋੜ ਕਮਾਈ ਕਰ ਰਹੀ ਹੈ ਸ਼ਾਹਰੁਖ ਖਾਨ ਦੀ 'ਜਵਾਨ', ਜਾਣੋ 16ਵੇਂ ਦਿਨ ਦੀ ਕਮਾਈ
- Kangana Ranaut Over Shubneet Singh Controversy: ਗਾਇਕ ਸ਼ੁਭ ਨੂੰ ਲੈ ਕੇ ਚੱਲ ਰਹੇ ਵਿਵਾਦ ਵਿੱਚ ਕੁੱਦੀ ਕੰਗਨਾ ਰਣੌਤ, ਬੋਲੀ-ਸਿੱਖ ਕੌਮ ਨੂੰ ਖਾਲਿਸਤਾਨੀਆਂ ਤੋਂ ਦੂਰ ਹੋਣਾ ਚਾਹੀਦਾ
ਇਸ ਤੋਂ ਪਹਿਲਾਂ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਇੰਸਟਾਗ੍ਰਾਮ ਤੋਂ ਵੀ ਗਾਇਕ ਸ਼ੁਭ ਦੀ ਹਿਮਾਇਤ ਵਿੱਚ ਪੋਸਟ ਸਾਂਝੀ ਕੀਤੀ ਗਈ ਸੀ। ਜਿਸ ਵਿੱਚ ਲਿਖਿਆ ਗਿਆ ਸੀ ਕਿ 'ਹਾਲ ਹੀ ਦੇ ਹਫ਼ਤਿਆਂ ਵਿੱਚ ਅਸੀਂ ਆਪਣੇ ਸਿੱਖ ਭਾਈਚਾਰੇ ਵਿੱਚ ਕੁਝ ਤਣਾਅ ਮਹਿਸੂਸ ਕੀਤਾ ਹੈ। ਇਹ ਦੁੱਖ ਦੀ ਗੱਲ ਹੈ ਕਿ ਪੰਜਾਬੀਆਂ ਤੋਂ ਵਾਰ-ਵਾਰ ਦੇਸ਼ ਭਗਤੀ ਦਾ ਸਬੂਤ ਦੇਣ ਦੀ ਮੰਗ ਕੀਤੀ ਜਾ ਰਹੀ ਹੈ। ਭਾਰਤ ਵਿੱਚ ਘੱਟ ਗਿਣਤੀ ਹੋਣਾ, ਬਿਨਾਂ ਸ਼ੱਕ ਬਹੁਤ ਚੁਣੌਤੀਪੂਰਨ ਰਿਹਾ ਹੈ। ਸਾਡੇ ਭਾਈਚਾਰੇ ਪ੍ਰਤੀ ਨਫ਼ਰਤ ਸਿਆਸੀ ਤੌਰ 'ਤੇ ਪ੍ਰੇਰਿਤ ਜਾਪਦੀ ਹੈ ਅਤੇ ਇਹ ਬਹੁਤ ਹੈਰਾਨ ਕਰਨ ਵਾਲੀ ਗੱਲ ਹੈ ਕਿ ਇੰਨੀਆਂ ਮਸ਼ਹੂਰ ਹਸਤੀਆਂ ਨੂੰ ਇਨ੍ਹਾਂ ਵੰਡਣ ਵਾਲੀਆਂ ਗੱਲਾਂ ਵਿੱਚ ਕਿਵੇਂ ਫਸਾਇਆ ਗਿਆ ਹੈ'।
ਅੱਗੇ ਲਿਖਿਆ ਹੋਇਆ ਸੀ, 'ਸਿੱਧੂ ਨੇ ਹਮੇਸ਼ਾ ਆਪਣੇ ਲੋਕਾਂ ਦੀ ਗੱਲ ਕੀਤੀ, ਪਰ ਬਿਨਾਂ ਕਿਸੇ ਸਬੂਤ ਦੇ ਉਨ੍ਹਾਂ ਨੂੰ ਅੱਤਵਾਦੀ ਕਿਹਾ ਗਿਆ। ਸ਼ੁਭ ਨਾਲ ਵੀ ਅਜਿਹਾ ਹੀ ਹੋਇਆ। ਇੱਕ ਨੇਕ ਇਰਾਦੇ ਵਾਲੀ ਇੰਸਟਾਗ੍ਰਾਮ ਸਟੋਰੀ ਨੇ ਇੱਕ ਅਚਾਨਕ ਮੁਸ਼ਕਲ ਸਥਿਤੀ ਪੈਦਾ ਕੀਤੀ ਹੈ, ਇਸ ਤੋਂ ਇਹ ਸਵਾਲ ਪੈਦਾ ਹੁੰਦਾ ਹੈ ਕਿ ਘੱਟ-ਗਿਣਤੀ ਭਾਈਚਾਰਿਆਂ ਤੋਂ ਆਉਣ ਵਾਲੇ ਕਲਾਕਾਰਾਂ ਨੂੰ ਤੰਗ-ਪ੍ਰੇਸ਼ਾਨ ਜਾਂ ਚੁੱਪ ਕਰਾਏ ਜਾਣ ਦੀਆਂ ਮੁਸ਼ਕਿਲ ਸਥਿਤੀਆਂ ਦਾ ਸਾਹਮਣਾ ਕਿਉਂ ਕਰਨਾ ਪੈਂਦਾ ਹੈ...?' ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਗਾਇਕ ਏਪੀ ਢਿੱਲੋਂ, ਗੈਰੀ ਸੰਧੂ ਨੇ ਵੀ ਗਾਇਕ ਸ਼ੁਭਨੀਤ ਦਾ ਪੱਖ ਲਿਆ ਸੀ।