ETV Bharat / entertainment

Hardy Sandhu In Rocknight Show: 'ਕਿਆ ਬਾਤ ਹੈ' ਫੇਮ ਹਾਰਡੀ ਸੰਧੂ ਦੇ ਗੀਤਾਂ 'ਤੇ ਨੱਚਿਆ ਕਾਨਪੁਰ, ਦੇਖੋ ਵੀਡੀਓ - ਹਾਰਡੀ ਸੰਧੂ

ਕਾਨਪੁਰ 'ਚ ਮਹਾਰਾਣਾ ਪ੍ਰਤਾਪ ਗਰੁੱਪ ਆਫ ਇੰਸਟੀਚਿਊਸ਼ਨਜ਼ ਦੇ ਰੌਕਨਾਈਟ ਸ਼ੋਅ 'ਚ ਮਸ਼ਹੂਰ ਗਾਇਕ ਹਾਰਡੀ ਸੰਧੂ (hardy sandhu in rocknight show) ਦਾ ਜਾਦੂ ਕਾਨਪੁਰ ਦੇ ਨੌਜਵਾਨਾਂ ਦੇ ਸਿਰ ਚੜ੍ਹ ਬੋਲਿਆ। ਸ਼ੋਅ ਵਿੱਚ ਹਾਰਡੀ ਸੰਧੂ ਨੂੰ ਸੁਣਨ ਅਤੇ ਦੇਖਣ ਲਈ ਵੱਡੀ ਗਿਣਤੀ ਵਿੱਚ ਲੋਕ ਪਹੁੰਚੇ।

Etvhardy sandhu in rocknight show
hardy sandhu in rocknight show
author img

By

Published : Dec 24, 2022, 1:21 PM IST

Updated : Dec 24, 2022, 4:31 PM IST

hardy sandhu in rocknight show

ਕਾਨਪੁਰ: ਪੰਜਾਬੀ ਸੰਗੀਤ ਜਗਤ ਦੇ ਸੁਪਰਹਿੱਟ ਗਾਇਕਾਂ ਵਿੱਚੋਂ ਇੱਕ 'ਯਾਰ ਮੇਰਾ ਤਿਤਲੀਆਂ ਵਰਗਾ'...'ਕਿਆ ਬਾਤ ਹੈ'...'ਨਾ ਗੋਰੀਏ' ਵਰਗੇ ਮਸ਼ਹੂਰ ਗੀਤ ਦੇਣ ਵਾਲਾ ਗਾਇਕ ਹਾਰਡੀ ਸੰਧੂ ਆ। ਗਾਇਕ ਨੇ ਸ਼ੁੱਕਰਵਾਰ ਨੂੰ ਕਾਨਪੁਰ 'ਚ ਆਪਣੀ ਗਾਇਕੀ ਨਾਲ ਧਮਾਲ ਮਚਾ ਦਿੱਤੀ। ਇਹ ਧਮਾਲ ਉਹਨਾਂ ਨੇ ਕਾਨਪੁਰ ਸ਼ਹਿਰ ਦੇ ਮਹਾਰਾਣਾ ਪ੍ਰਤਾਪ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਰੌਕਨਾਈਟ ਸ਼ੋਅ (hardy sandhu in rocknight show) ਮਚਾਈ। ਦੱਸ ਦਈਏ ਕਿ ਰੌਕਨਾਈਟ ਸ਼ੋਅ ਵਿੱਚ ਹਾਰਡੀ ਸੰਧੂ ਨੂੰ ਸੁਣਨ ਅਤੇ ਦੇਖਣ ਲਈ ਵੱਡੀ ਗਿਣਤੀ ਵਿੱਚ ਲੋਕ ਪਹੁੰਚੇ।

ਚਮਕਦੀਆਂ ਲਾਈਟਾਂ ਵਿਚਕਾਰ ਅੱਖਾਂ 'ਤੇ ਚਿੱਟੀਆਂ ਐਨਕਾਂ ਪਾ ਕੇ ਗਾਇਕ ਹਾਰਡੀ ਸੰਧੂ ਸਟੇਜ 'ਤੇ ਪਹੁੰਚਿਆ। ਸਾਰਾ ਗਰਾਊਂਡ ਹਾਰਡੀ ਸੰਧੂ ਦੇ ਨਾਂ ਨਾਲ ਗੂੰਜ ਉੱਠਿਆ। ਲੋਕਾਂ ਨੇ ਤਾੜੀਆਂ ਨਾਲ ਗਾਇਕ ਦਾ ਸਵਾਗਤ ਕੀਤਾ। ਜਿਵੇਂ ਹੀ ਗਾਇਕ ਹਾਰਡੀ ਸੰਧੂ 'ਜਦੋਂ ਤੂੰ ਨੱਚ ਦੀ...ਨੱਚ ਦੇ...ਸੂਰਜ ਚੰਦਾ ਤਾਰੇ...' ਗਾ ਕੇ ਸਟੇਜ 'ਤੇ ਪਹੁੰਚੇ ਤਾਂ ਸਾਰਾ ਗਰਾਊਂਡ ਆਪਣੇ ਚਹੇਤੇ ਗਾਇਕ ਨੂੰ ਦੇਖਣ ਲਈ ਆਪਣੀਆਂ ਸੀਟਾਂ ਤੋਂ ਉੱਠ ਗਿਆ।

ਹਾਰਡੀ ਸੰਧੂ ਨੇ ਆਪਣੇ ਜ਼ਬਰਦਸਤ ਪ੍ਰਦਰਸ਼ਨ ਨਾਲ ਸਭ ਨੂੰ ਖੁਸ਼ ਕਰ ਦਿੱਤਾ। ਸੰਧੂ ਨੇ ਆਪਣੇ ਗੀਤਾਂ 'ਤੇ ਦੇਰ ਰਾਤ ਤੱਕ ਕਾਨਪੁਰ ਦੇ ਲੋਕਾਂ ਨੂੰ ਨੱਚਵਾਇਆ। ਇਸ ਪਲ ਨੂੰ ਯਾਦਗਾਰ ਬਣਾਉਣ ਲਈ ਮੈਦਾਨ 'ਚ ਮੌਜੂਦ ਹਰ ਕੋਈ ਆਪਣੇ ਮੋਬਾਈਲ ਕੈਮਰੇ ਲਗਾ ਕੇ ਬੈਠਾ ਸੀ। ਇਸ ਪ੍ਰੋਗਰਾਮ ਵਿੱਚ ਜ਼ਿਲ੍ਹੇ ਦੇ ਡੀ.ਐਮ ਵਿਸਾਖ, ਸੰਸਥਾ ਦੇ ਸੰਯੁਕਤ ਸਕੱਤਰ ਗੌਰਵ ਭਦੌਰੀਆ ਅਤੇ ਹੋਰ ਕਈ ਸੀਨੀਅਰ ਅਧਿਕਾਰੀ ਅਤੇ ਸ਼ਹਿਰ ਦੇ ਹੋਰ ਪਤਵੰਤੇ ਵੀ ਮੌਜੂਦ ਸਨ।

ਇਹ ਵੀ ਪੜ੍ਹੋ:Mohammad Rafi Birth Anniversary: ਸੁਣੋ! ਰਫ਼ੀ ਸਾਹਬ ਦੇ 'ਕਿਆ ਹੁਆ ਤੇਰਾ ਵਾਅਦਾ' ਤੋਂ ਲੈ ਕੇ 'ਗੁਲਾਬੀ ਆਂਖੇ' ਤੱਕ ਬੇਹਤਰੀਨ ਗਾਣੇ

Last Updated : Dec 24, 2022, 4:31 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.