ਚੰਡੀਗੜ੍ਹ: ਇੱਕ ਵਾਰ ਫਿਰ ਮਸ਼ਹੂਰ ਪੰਜਾਬੀ ਗੀਤਕਾਰ ਅਤੇ ਗਾਇਕ ਹੈਪੀ ਰਾਏਕੋਟੀ ਦੀ ਕਲਮ ਚੋਂ ਕਮਾਲ ਦੇ ਬੋਲ ਨਿਕਲੇ ਹਨ। ਇਸ ਵਾਰ ਉਸ ਦੀ ਵੰਨਗੀ ਟੱਪੇ ਹਨ, ਜੀ ਹਾਂ, ਅੱਜ ਲੋਹੜੀ (13 ਜਨਵਰੀ) ਦੇ ਮੌਕੇ ਉਤੇ ਗਾਇਕ ਨੇ ਫੈਨਜ਼ ਨੂੰ ਦੋ ਨਵੇਂ ਟੱਪੇ ਸੁਣਾ ਕੇ ਲੋਹੜੀ ਦਾ ਤੋਹਫ਼ਾ ਦਿੱਤਾ ਹੈ। ਪ੍ਰਸ਼ੰਸਕ ਇਹਨਾਂ ਟੱਪਿਆਂ ਨੂੰ ਕਾਫ਼ੀ ਪਸੰਦ ਕਰ ਰਹੇ ਹਨ।
'ਮੈਂ ਤਾਂ ਵੀ ਪਿਆਰ ਕਰਦਾ', 'ਅੱਖੀਆਂ' ਵਰਗੇ ਸੁਪਰਹਿੱਟ ਗੀਤ ਦੇਣ ਵਾਲੇ ਗਾਇਕ ਨੇ ਇਹਨਾਂ ਟੱਪਿਆਂ ਦੀ ਵੀਡੀਓ ਸ਼ੋਸਲ ਮੀਡੀਆ ਉਤੇ ਸਾਂਝੀ ਕੀਤੀ ਹੈ, ਗਾਇਕ ਨੇ ਕੈਪਸ਼ਨ ਲਿਖਿਆ ਹੈ 'ਲੋਹੜੀ ਮੁਬਾਰਕ ਦੋਸਤੋ, ਨਵੇਂ ਟੱਪੇ ਲਿਖੇ ਸੀ 2, ਮੈਂ ਕਿਹਾ ਸੁਣਾ ਦੀਏ, ਦੱਸੋ ਕਿਵੇ ਲੱਗੇ।' ਵੀਡੀਓ ਵਿੱਚ ਗਾਇਕ ਨੇ ਦੋ ਟੱਪੇ ਸੁਣਾਏ ਹਨ।
- " class="align-text-top noRightClick twitterSection" data="
">
ਪ੍ਰਸ਼ੰਸਕ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ ਅਤੇ ਕਮੈਂਟ ਕਰਕੇ ਟੱਪਿਆਂ ਦੀ ਤਾਰੀਫ਼ ਵੀ ਕਰ ਰਹੇ ਹਨ, ਇੱਕ ਨੇ ਲਿਖਿਆ ' ਆਏ ਹਾਏ ਕਿਆ ਬਾਤਾਂ ਬਾਈ ਜਾਨ, ਹੈਪੀ ਲੋਹੜੀ।' ਇੱਕ ਹੋਰ ਨੇ ਲਿਖਿਆ 'ਰੱਬ ਤਹਾਨੂੰ ਵੱਧ ਤੋਂ ਵੱਧ ਤਰੱਕੀਆਂ ਬਖ਼ਸ਼ੇ।' ਇਸ ਦੇ ਨਾਲ ਹੀ ਪ੍ਰਸ਼ੰਸਕ ਗਾਇਕ ਨੂੰ ਲੋਹੜੀ ਦੀਆਂ ਵਧਾਈ ਵੀ ਦੇ ਰਹੇ ਹਨ।
ਹੈਪੀ ਰਾਏਕੋਟੀ ਬਾਰੇ: ਹੈਪੀ ਰਾਏਕੋਟੀ ਦਾ ਜਨਮ 12 ਮਈ 1992 ਨੂੰ ਰਾਏਕੋਟ, ਲੁਧਿਆਣਾ, ਪੰਜਾਬ ਵਿੱਚ ਹੋਇਆ। ਜਦੋਂ ਉਹ 7ਵੀਂ ਜਮਾਤ ਵਿੱਚ ਪੜ੍ਹਦਾ ਸੀ ਤਾਂ ਉਸ ਨੇ ਗੀਤਕਾਰੀ ਵਿੱਚ ਪ੍ਰਵੇਸ਼ ਕਰ ਲਿਆ ਸੀ। ਉਸਨੇ ਇੱਕ ਵਾਰ ਆਪਣੇ ਸਕੂਲ ਦੇ ਪ੍ਰੋਗਰਾਮ ਵਿੱਚ ਹਿੱਸਾ ਲਿਆ ਜਿਸ ਵਿੱਚ ਉਸਨੇ ਇੱਕ ਗੀਤ ਗਾਇਆ। ਉਸ ਨੂੰ ਗਾਉਂਦੇ ਦੇਖ ਹਰ ਕੋਈ ਹੈਰਾਨ ਰਹਿ ਗਿਆ।
ਇਸ ਦੇ ਨਾਲ ਹੀ ਗਾਇਕ ਰੌਸ਼ਨ ਪ੍ਰਿੰਸ ਨੇ ਹੈਪੀ ਰਾਏਕੋਟੀ ਦੇ ਗੀਤਾਂ ਨੂੰ ਖਰੀਦਿਆ। ਜਦੋਂ ਹੈਪੀ ਰਾਏਕੋਟੀ ਨੇ ਰੌਸ਼ਨ ਪ੍ਰਿੰਸ ਦੇ ਸੰਦਰਭ 'ਚ ਪਹਿਲਾ ਗੀਤ 'ਤੇਰੇ ਠੁਮਕੇ ਨਚਾਈ ਜਾਂਦੇ ਆ' ਬਣਾਇਆ ਤਾਂ ਉਸ 'ਚ ਉਸ ਨੂੰ ਬਹੁਤਾ ਹੁੰਗਾਰਾ ਨਹੀਂ ਮਿਲਿਆ। ਇਸ ਤੋਂ ਬਾਅਦ 2014 'ਚ ਉਨ੍ਹਾਂ ਨੇ ਇਕ ਹੋਰ ਗੀਤ ''ਵਹਿਮ'' ਲਿਖਿਆ ਜੋ ਆਉਂਦੇ ਹੀ ਸੁਪਰਹਿੱਟ ਸਾਬਤ ਹੋਇਆ। ਇਸ ਨਾਲ ਉਸ ਨੂੰ ਦਰਸ਼ਕਾਂ ਦਾ ਬਹੁਤ ਪਿਆਰ ਮਿਲਿਆ।
ਹੈਪੀ ਰਾਏਕੋਟੀ ਨੇ ਇਸ ਗੀਤ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਬਸ ਇਸ ਤੋਂ ਬਾਅਦ ਗਾਇਕ ਨੇ ਮੁੜਕੇ ਪਿਛੇ ਨਹੀਂ ਦੇਖਿਆ ਅਤੇ ਪੰਜਾਬੀ ਸੰਗੀਤ ਜਗਤ ਨੂੰ ਬਹੁਤ ਸਾਰੇ ਖੂਬਸੂਰਤ ਗੀਤ ਦਿੱਤੇ।
ਇਹ ਵੀ ਪੜ੍ਹੋ:ਸ਼ਹਿਨਾਜ਼ ਗਿੱਲ ਦੀ ਮਾਸੂਮੀਅਤ ਨੇ ਕਾਇਲ ਕੀਤੇ ਪ੍ਰਸ਼ੰਸਕ, ਦੇਖੋ ਵੀਡੀਓ