ETV Bharat / entertainment

ਨਵੇਂ ਸਾਲ ਉਤੇ ਆਪਣੇ ਗੀਤਾਂ ਨਾਲ ਤੁਹਾਨੂੰ ਨਚਾਉਣ ਆ ਰਹੇ ਨੇ ਬੱਬੂ ਮਾਨ

author img

By

Published : Dec 17, 2022, 5:58 PM IST

ਜੇਕਰ ਤੁਸੀਂ ਬੱਬੂ ਮਾਨ ਦੇ ਪ੍ਰਸ਼ੰਸਕ ਹੋ ਅਤੇ ਟ੍ਰਾਈਸਿਟੀ ਵਿੱਚ ਰਹਿੰਦੇ ਹੋ ਤਾਂ ਤੁਹਾਡੇ ਸਾਰਿਆਂ ਲਈ ਇਹ ਇੱਕ ਵਧੀਆ ਖ਼ਬਰ ਹੈ। ਆਪਣੇ ਨਵੇਂ ਸਾਲ ਦੀ ਸ਼ਾਮ ਨੂੰ ਇਕੱਲੇ ਬੱਬੂ ਮਾਨ ਨਾਲ ਖਾਸ ਬਣਾਓ।

Etv Bharat
Etv Bharat

ਚੰਡੀਗੜ੍ਹ: 'ਦਿਲ ਤਾਂ ਪਾਗ਼ਲ ਹੈ', 'ਮੇਰੇ ਦਿਲ ਵਿੱਚ ਤੇਰਾ ਘਰ' ਵਰਗੇ ਗੀਤਾਂ ਨਾਲ ਪ੍ਰਸ਼ੰਸਕਾਂ ਦਾ ਮਨ ਮੋਹ ਲੈਣ ਵਾਲੇ ਪੰਜਾਬੀ ਗਾਇਕ ਬੱਬੂ ਮਾਨ ਦੇ ਪ੍ਰਸ਼ੰਸਕਾਂ ਲਈ ਖੁਸ਼ਖਬਰੀ ਹੈ, ਕਿਉਂਕਿ ਗਾਇਕ ਤੁਹਾਡੇ ਸ਼ਹਿਰ ਚੰਡੀਗੜ੍ਹ ਤੁਹਾਨੂੰ ਆਪਣੇ ਗੀਤਾਂ ਉਤੇ ਨੱਚਾਉਣ ਆ ਰਹੇ ਹਨ। ਹਾਂ ਜੀ...ਜੇਕਰ ਤੁਸੀਂ ਬੱਬੂ ਮਾਨ ਦੇ ਪ੍ਰਸ਼ੰਸਕ ਹੋ ਅਤੇ ਟ੍ਰਾਈਸਿਟੀ ਵਿੱਚ ਰਹਿੰਦੇ ਹੋ ਤਾਂ ਤੁਹਾਡੇ ਸਾਰਿਆਂ ਲਈ ਇਹ ਇੱਕ ਵਧੀਆ ਖ਼ਬਰ ਹੈ। ਆਪਣੇ ਨਵੇਂ ਸਾਲ ਦੀ ਸ਼ਾਮ ਨੂੰ ਇਕੱਲੇ ਬੱਬੂ ਮਾਨ ਨਾਲ ਖਾਸ ਬਣਾਓ।

ਕਿਸ ਦਿਨ ਹੋਵੇਗਾ ਪ੍ਰੋਗਰਾਮ: ਇਸ ਬਾਰੇ ਜਾਣਕਾਰੀ ਖੁਦ ਗਾਇਕ ਨੇ ਆਪਣੇ ਅਕਾਊਂਟ ਰਾਹੀਂ ਸਾਂਝੀ ਕੀਤੀ ਹੈ। ਇਹ ਸੰਗੀਤ ਸਮਾਰੋਹ 31 ਦਸੰਬਰ 2022 ਨੂੰ ਸ਼ਾਮ ਨੂੰ ਹੋਵੇਗਾ। ਸਮਾਗਮ ਦਾ ਸਥਾਨ ਫੋਰੈਸਟ ਹਿੱਲ ਗੋਲਫ ਐਂਡ ਕੰਟਰੀ ਕਲੱਬ ਰਿਜੋਰਟ ਮੋਹਾਲੀ ਹੈ। ਸਮਾਗਮ ਸ਼ਾਮ 7:30 ਵਜੇ ਸ਼ੁਰੂ ਹੋਵੇਗਾ ਅਤੇ 2:00 ਵਜੇ ਤੱਕ ਸਮਾਪਤ ਹੋਵੇਗਾ।

ਟਿਕਟ ਦੀ ਕੀਮਤ: ਲਾਈਵ ਇਵੈਂਟ ਦੇ ਵੇਰਵਿਆਂ ਵਿੱਚ ਇਹ ਦੇਖਿਆ ਗਿਆ ਹੈ ਕਿ ਟਿਕਟਾਂ ₹999 ਤੋਂ ਸ਼ੁਰੂ ਹੁੰਦੀਆਂ ਹਨ। ਨਾਲ ਹੀ ਮੌਕੇ 'ਤੇ ਐਂਟਰੀ ਨਹੀਂ ਹੋਵੇਗੀ, ਤੁਹਾਨੂੰ ਆਪਣੀ ਸੀਟ ਪਹਿਲਾਂ ਤੋਂ ਬੁੱਕ ਕਰਵਾਉਣੀ ਪਵੇਗੀ। ਨਵੇਂ ਸਾਲ ਦੀ ਸ਼ੁਰੂਆਤ ਦੇ ਨਾਲ ਹੀ ਰਾਤ 12 ਵਜੇ ਆਤਿਸ਼ਬਾਜ਼ੀ ਕੀਤੀ ਜਾਵੇਗੀ। ਸਮਾਗਮ ਹਰ ਉਮਰ ਦੇ ਲੋਕਾਂ ਲਈ ਹੈ। ਇਸ ਨੂੰ ਰੈਸਟ ਇਨ ਪਾਰਟੀ ਨੇ ਪੇਸ਼ ਕੀਤਾ ਹੈ।

ਗਾਇਕ ਦੇ ਪ੍ਰਸਿੱਧ ਗੀਤ: ਬੱਬੂ ਮਾਨ 'ਮਿੱਤਰਾਂ ਦੀ ਛੱਤਰੀ', 'ਮਿੱਤਰਾਂ ਨੂੰ ਸ਼ੌਂਕ ਹੱਥਿਆਰਾਂ ਦਾ', 'ਸੌਣ ਦੀ ਝੜੀ', ਪਾਗਲ ਸ਼ਾਇਰੀ ਅਤੇ ਹੋਰ ਬਹੁਤ ਸਾਰੇ ਗੀਤਾਂ ਲਈ ਸਭ ਤੋਂ ਵੱਧ ਜਾਣਿਆ ਜਾਂਦਾ ਹੈ।

ਸਿੱਧੂ ਮੂਸੇਵਾਲਾ ਕਤਲ ਸੰਬੰਧੀ ਪੁੱਛਗਿੱਛ: 6 ਮਹੀਨੇ ਪਹਿਲਾਂ ਦਿਨ ਦਿਹਾੜੇ ਮਾਨਸਾ ਦੇ ਪਿੰਡ ਜਵਾਹਰਕੇ ਵਿਖੇ ਕਤਲ ਕੀਤੇ ਗਏ ਨਾਮੀ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਵਿੱਚ ਲਗਾਤਾਰ ਹਲਚਲ ਜਾਰੀ ਹੈ ਅਤੇ ਇਸ ਮਾਮਲੇ ਵਿੱਚ ਪੰਜਾਬੀ ਮਿਊਜ਼ਿਕ ਇੰਡਸਟਰੀ ਨਾਲ ਸਬੰਧਿਤ ਸ਼ਖ਼ਸੀਅਤਾਂ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਸੰਬੰਧ ਵਿੱਚ ਮਾਨਸਾ ਵਿਖੇ ਵਿਸ਼ੇਸ਼ ਜਾਂਚ ਟੀਮ ਅੱਗੇ ਪੇਸ਼ ਹੋਣ ਲਈ 7 ਦਸੰਬਰ ਨੂੰ ਪੰਜਾਬੀ ਗਾਇਕ ਬੱਬੂ ਮਾਨ ਅਤੇ ਮਨਕੀਰਤ ਔਲਖ ਪਹੁੰਚੇ।

ਇਹ ਵੀ ਪੜ੍ਹੋ:'ਚਾਚੂ' ਮੂਸੇਵਾਲਾ ਨੂੰ ਯਾਦ ਕਰਦਿਆਂ ਇਮੋਸ਼ਨਲ ਹੋਇਆ ਗਿੱਪੀ ਦਾ ਲਾਡਲਾ ਸ਼ਿੰਦਾ, ਸਾਂਝੀ ਕੀਤੀ ਪੋਸਟ

ETV Bharat Logo

Copyright © 2024 Ushodaya Enterprises Pvt. Ltd., All Rights Reserved.