ਚੰਡੀਗੜ੍ਹ: ਹਾਲੀਆ ਸਮੇਂ ਰਿਲੀਜ਼ ਹੋਈਆਂ ਵੱਖੋ-ਵੱਖਰੇ ਕੰਟੈਂਟ ਆਧਾਰਿਤ ਕੁਝ ਪੰਜਾਬੀ ਫਿਲਮਾਂ ਦੀ ਅਪਾਰ ਕਾਮਯਾਬੀ ਨੇ ਪੰਜਾਬੀ ਸਿਨੇਮਾ ਖੇਤਰ ਵਿਚ ਕੁਝ ਅਲਹਦਾ ਅਤੇ ਐਕਸਪੈਰੀਮੈਂਟਲ ਫਿਲਮਾਂ ਦੀ ਸਿਰਜਨਾ ਕਰਨ ਦੀ ਖ਼ਵਾਹਿਸ਼ ਰੱਖਣ ਵਾਲੇ ਨਿਰਮਾਤਾ-ਨਿਰਦੇਸ਼ਕਾਂ ਵਿੱਚ ਇੱਕ ਨਵਾਂ ਉਤਸ਼ਾਹ ਪੈਦਾ ਕਰ ਦਿੱਤਾ ਹੈ, ਜਿਸ ਦੀ ਲੜ੍ਹੀ ਵਜੋਂ ਹੀ ਸਾਹਮਣੇ ਆਉਣ ਜਾ ਰਹੀ ਹੈ ਹੌਰਰ ਪੰਜਾਬੀ ਫਿਲਮ ( Punjabi Horror Film Gudiya) ‘ਗੁੜੀਆ’, ਜਿਸ ਵਿਚ ਪੰਜਾਬੀ ਸਿਨੇਮਾ ਅਤੇ ਗਾਇਕੀ ਖਿੱਤੇ ਵਿਚ ਵਿਲੱਖਣ ਅਤੇ ਸਫ਼ਲ ਪਹਿਚਾਣ ਰੱਖਦੇ ਗਾਇਕ-ਅਦਾਕਾਰ ਯੁਵਰਾਜ ਹੰਸ ਮੇਨ ਲੀਡ ਭੂਮਿਕਾ ਵਿਚ ਨਜ਼ਰ ਆਉਣਗੇ।
‘ਸਿਨੇਮਾਸਟਰ ਇੰਟਰਟੇਨਮੈਂਟ’ ਦੇ ਬੈਨਰ ਹੇਠ ਬਣੀ ਇਸ ਫਿਲਮ ਦਾ ਨਿਰਦੇਸ਼ਨ ਰਾਹੁਲ ਚੰਦਰੇ-ਗੌਰਵ ਸੋਨੀ ਦੁਆਰਾ ਕੀਤਾ ਗਿਆ ਹੈ, ਜੋ ਇਸ ਫਿਲਮ ਨਾਲ ਪੰਜਾਬੀ ਸਿਨੇਮਾ ਵਿਚ ਬਤੌਰ ਫਿਲਮਕਾਰ ਇਕ ਨਵੇਂ ਸਫ਼ਰ ਦਾ ਆਗਾਜ਼ ਕਰਨ ਜਾ ਰਹੇ ਹਨ।
ਪੰਜਾਬੀ ਫਿਲਮ ਇੰਡਸਟਰੀ ( Punjabi Horror Film Gudiya) ਵਿਚ ਇਕ ਨਵੇਂ ਸਿਨੇਮਾ ਸਿਰਜਨਾਂ ਟਰੈਂਡ ਦੀ ਸ਼ੁਰੂਆਤ ਕਰਨ ਜਾ ਰਹੀ ਇਸ ਸਸਪੈਂਸ-ਥ੍ਰਿਲਰ-ਹੌਰਰ ਫਿਲਮ ਦੀ ਸਟਾਰ-ਕਾਸਟ ਵਿਚ ਮੇਨ ਲੀਡ ਜੋੜੀ ਵਜੋਂ ਯੁਵਰਾਜ ਹੰਸ ਅਤੇ ਸਾਵਨ ਰੂਪੋਵਾਲੀ ਵਿਖਾਈ ਦੇਣਗੇ, ਜਿੰਨ੍ਹਾਂ ਨਾਲ ਇਸ ਸਿਨੇਮਾ ਦੇ ਆਰੂਸ਼ੀ ਸ਼ਰਮਾ, ਸ਼ਵਿੰਦਰ ਮਾਹਲ, ਸੁਨੀਤਾ ਧੀਰ, ਹਿਮਾਸ਼ੀ ਅਰੋੜਾ, ਸਮਾਇਰਾ ਆਦਿ ਜਿਹੇ ਕਈ ਹੋਰ ਮੰਨੇ ਪ੍ਰਮੰਨੇ ਚਿਹਰੇ ਵੀ ਮਹੱਤਵਪੂਰਨ ਕਿਰਦਾਰ ਅਦਾ ਕਰ ਰਹੇ ਹਨ।
- Actor Dakssh Ajit Singh: ਪੰਜਾਬੀ ਸਿਨੇਮਾ ’ਚ ਇੱਕ ਹੋਰ ਨਵੀਂ ਅਤੇ ਸ਼ਾਨਦਾਰ ਪਾਰੀ ਲਈ ਤਿਆਰ ਹੈ ਅਦਾਕਾਰ ਦਕਸ਼ਅਜੀਤ ਸਿੰਘ, ਇਸ ਪੰਜਾਬੀ ਫਿਲਮ ਨਾਲ ਕਰਨਗੇ ਮੁੜ ਸ਼ਾਨਦਾਰ ਆਗਾਜ਼
- Waheeda Rehman: ਵਹੀਦਾ ਰਹਿਮਾਨ ਨੇ ਫਿਲਮ ਇੰਡਸਟਰੀ ਨੂੰ ਸਮਰਪਿਤ ਕੀਤਾ ਦਾਦਾ ਸਾਹਿਬ ਫਾਲਕੇ ਅਵਾਰਡ
- Punjabi Film Gudiya Poster: ਪੰਜਾਬੀ ਸਿਨੇਮਾ ਦੀ ਪਹਿਲੀ ਹੌਰਰ ਫਿਲਮ 'ਗੁੜੀਆ' ਦਾ ਡਰਾਵਣਾ ਪੋਸਟਰ ਹੋਇਆ ਰਿਲੀਜ਼, ਫਿਲਮ ਇਸ ਦਿਨ ਹੋਵੇਗੀ ਰਿਲੀਜ਼
ਪੰਜਾਬੀ ਸਿਨੇਮਾ (Punjabi Horror Film Gudiya) ਲਈ ਬਣੀਆਂ 'ਯਾਰ ਅਣਮੁੱਲੇ', 'ਬੁਰਰਾ' ਜਿਹੀਆਂ ਕਈ ਚਰਚਿਤ ਅਤੇ ਸਫ਼ਲ ਫਿਲਮਾਂ ਦਾ ਹਿੱਸਾ ਰਹੇ ਗਾਇਕ-ਅਦਾਕਾਰ ਯੁਵਰਾਜ ਹੰਸ ਅਨੁਸਾਰ ਇਸ ਫਿਲਮ ਵਿਚ ਆਪਣੀਆਂ ਪਹਿਲੀਆਂ ਭੂਮਿਕਾਵਾਂ ਨਾਲੋਂ ਬਿਲਕੁਲ ਅੱਲਗ ਅਤੇ ਗੰਭੀਰ ਕਿਰਦਾਰ ਅਦਾ ਕਰ ਰਹੇ ਹਨ, ਜਿਸ ਵਿਚ ਦਰਸ਼ਕਾਂ ਨੂੰ ਉਨਾਂ ਦੀ ਅਦਾਕਾਰੀ ਦੇ ਕਈ ਨਵੇਂ ਸੇਡਜ਼ ਵੇਖਣ ਨੂੰ ਮਿਲਣਗੇ।
ਉਨ੍ਹਾਂ ਦੱਸਿਆ ਕਿ ਫਿਲਮ ਦੀ ਨਿਰਮਾਣ ਅਤੇ ਨਿਰਦੇਸ਼ਕ ਟੀਮ ਹਾਲਾਂਕਿ ਇਸ ਸਿਨੇਮਾ ਖਿੱਤੇ ਲਈ ਨਵੀਂ ਹੈ, ਪਰ ਉਨਾਂ ਸਾਰਿਆਂ ਵੱਲੋਂ ਬਹੁਤ ਹੀ ਲਗਨ ਅਤੇ ਮਿਹਨਤ ਨਾਲ ਇਸ ਫਿਲਮ ਨੂੰ ਬੇਹਤਰੀਨ ਅਤੇ ਪ੍ਰਭਾਵੀ ਰੂਪ ਦੇਣ ਲਈ ਕੋਸ਼ਿਸ਼ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਬਾਲੀਵੁੱਡ ਦੀਆਂ ਉੱਚ ਦਰਜੇ ਦੀਆਂ ਹੌਰਰ ਫਿਲਮਾਂ ਵਾਂਗ ਇਸ ਫਿਲਮ ਦੀ ਸਿਨੇਮਾਟੋਗ੍ਰਾਫ਼ਰੀ ਵੀ ਇਸ ਦਾ ਖਾਸ ਆਕਰਸ਼ਨ ਹੋਵੇਗੀ, ਜਿਸ ਸੰਬੰਧੀ ਜਿੰਮੇਵਾਰੀਆਂ ਨੂੰ ਅਰੁਣਦੀਪ ਤੇਜ਼ੀ ਵੱਲੋਂ ਬਹੁਤ ਹੀ ਕੁਸ਼ਲਤਾ ਨਾਲ ਅੰਜ਼ਾਮ ਦਿੱਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਇਸ ਫਿਲਮ ਦਾ ਸੰਗੀਤ ਗੁਰਮੋਹ ਨੇ ਤਿਆਰ ਕੀਤਾ ਹੈ, ਜਦਕਿ ਬੈਕਗਰਾਊਂਡ ਮਿਊਜ਼ਿਕ ਗੁਰਚਰਨ ਸਿੰਘ ਦਾ ਹੈ, ਜਿੰਨ੍ਹਾਂ ਵੱਲੋਂ ਬੇਹੱਦ ਉਮਦਾ ਰੂਪ ਵਿਚ ਆਪਣੀਆਂ ਤਕਨੀਕੀ ਕਲਾਵਾਂ ਦਾ ਇਸਤੇਮਾਲ ਕੀਤਾ ਗਿਆ ਹੈ। ਨਵੰਬਰ ਮਹੀਨੇ ਵਰਲਡਵਾਈਡ ਰਿਲੀਜ਼ ਹੋਣ ਜਾ ਰਹੀ ਇਸ ਫਿਲਮ ਦਾ ਵਿੰਦੂ ਦਾਰਾ ਸਿੰਘ ਵੀ ਖਾਸ ਆਕਰਸ਼ਨ ਹੋਣਗੇ, ਜੋ ਵੀ ਆਪਣੇ ਖਾਸ ਅੰਦਾਜ਼ ਵਿਚ ਇਸ ਫਿਲਮ ਨੂੰ ਚਾਰ ਚੰਨ ਲਾਉਣ ਵਿਚ ਅਹਿਮ ਭੂਮਿਕਾ ਨਿਭਾਉਣਗੇ।