ETV Bharat / entertainment

ਗਾਇਕ ਪ੍ਰੀਤ ਹਰਪਾਲ ਨੇ ਕੀਤਾ ਨਵੀਂ ਫਿਲਮ ਦਾ ਐਲਾਨ, ਸਾਂਝਾ ਕੀਤਾ ਪੋਸਟਰ - ਪਿੰਡ ਆਲਾ ਸਕੂਲ ਫਿਲਮ

ਮਸ਼ਹੂਰ ਗਾਇਕ ਪ੍ਰੀਤ ਹਰਪਾਲ ਨੇ ਹਾਲ ਹੀ ਵਿੱਚ ਇੱਕ ਨਵੀਂ ਫਿਲਮ ਦਾ ਐਲਾਨ ਕੀਤਾ ਹੈ, ਇਹ ਫਿਲਮ ਇਸ ਸਾਲ ਹੀ ਰਿਲੀਜ਼ ਹੋ ਜਾਵੇਗੀ।

Singer actor Preet Harpal
Singer actor Preet Harpal
author img

By

Published : Jan 23, 2023, 10:25 AM IST

ਚੰਡੀਗੜ੍ਹ: ਪੰਜਾਬੀ ਦੇ ਮਸ਼ਹੂਰ ਗਾਇਕ ਪ੍ਰੀਤ ਹਰਪਾਲ ਦਾ ਹਾਲ ਹੀ ਵਿੱਚ ਗੀਤ 'ਤੇਰੀ ਜੁੱਤੀ' ਰਿਲੀਜ਼ ਹੋਇਆ। ਗੀਤ ਨੂੰ ਪ੍ਰਸ਼ੰਸਕ ਕਾਫ਼ੀ ਪਸੰਦ ਕਰ ਰਹੇ ਹਨ, ਹੁਣ ਗਾਇਕ ਨੇ ਇੱਕ ਨਵੀਂ ਫਿਲਮ ਦਾ ਐਲਾਨ ਕਰ ਦਿੱਤਾ ਹੈ, ਇਹ ਫਿਲਮ ਇਸ ਸਾਲ ਹੀ ਰਿਲੀਜ਼ ਹੋ ਜਾਵੇਗੀ।

ਜੀ ਹਾਂ...ਗਾਇਕ ਪ੍ਰੀਤ ਹਰਪਾਲ ਨੇ ਇਸ ਫਿਲਮ ਦਾ ਐਲਾਨ ਖੁਦ ਆਪਣੇ ਇੰਸਟਾਗ੍ਰਾਮ ਉਤੇ ਕੀਤਾ ਅਤੇ ਫਿਲਮ ਦਾ ਇੱਕ ਪੋਸਟਰ ਵੀ ਸਾਂਝਾ ਕੀਤਾ। ਗਾਇਕ ਨੇ ਲਿਖਿਆ 'ਲਓ ਜੀ ਆਪਣੀ ਨਵੀਂ ਫਿਲਮ ਸ਼ੁਰੂ ਹੋਣ ਜਾ ਰਹੀ ਹੈ ਛੇਤੀ, ਬਾਬਾ ਭਲੀ ਕਰਨ, ਪ੍ਰੀਤ ਹਰਪਾਲ ਬੈਨਰ।'

ਕੀ ਹੈ ਫਿਲਮ ਦਾ ਨਾਂ: ਫਿਲਮ ਦੇ ਸਾਂਝੇ ਕੀਤੇ ਪੋਸਟਰ ਤੋਂ ਪਤਾ ਲੱਗਦਾ ਹੈ ਕਿ ਫਿਲਮ ਦਾ ਨਾਂ 'ਪਿੰਡ ਆਲਾ ਸਕੂਲ' ਹੈ, ਇਸ ਫਿਲਮ ਨੂੰ ਪ੍ਰੀਤ ਹਰਪਾਲ ਬੈਨਰ ਹੇਠ ਬਣਾਇਆ ਜਾ ਰਿਹਾ ਹੈ, ਫਿਲਮ ਦਾ ਕਹਾਣੀ ਅਤੇ ਸ੍ਰਕੀਨਪਲੇ ਤੇਜ ਦੁਆਰਾ ਲਿਖਿਆ ਗਿਆ ਹੈ।

ਫਿਲਮ ਦੇ ਪਹਿਲੇ ਪੋਸਟਰ ਬਾਰੇ: ਗਾਇਕ ਨੇ ਫਿਲਮ ਦਾ ਪੋਸਟਰ ਵੀ ਸਾਂਝਾ ਕੀਤਾ ਹੈ, ਫਿਲਮ ਦੇ ਪੋਸਟਰ ਵਿੱਚ ਇੱਕ ਸਕੂਲ ਦਾ ਹੈ ਅਤੇ ਉਸ ਉਤੇ ਫਿਲਮ ਦਾ ਨਾਂ ਅਤੇ ਹੇਠਾਂ 'ਵਿਦਿਆ ਵੀਚਾਰੀ ਤਾਂ ਪਰਉਪਕਾਰੀ' ਲਿਖਿਆ ਹੋਇਆ ਹੈ।

ਪ੍ਰਸ਼ੰਸਕਾਂ ਦਾ ਉਤਸ਼ਾਹ: ਇੱਕ ਨੇ ਲਿਖਿਆ 'ਬੈਸਟ ਆਫ਼ ਲੱਕ ਬਰੋ।' ਇੱਕ ਹੋਰ ਨੇ ਲਿਖਿਆ ' ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਬਾਈ ਨੂੰ।'

ਪ੍ਰੀਤ ਹਰਪਾਲ ਦੇ ਫਿਲਮੀ ਸਫ਼ਰ ਬਾਰੇ ਗੱਲ਼ ਕਰੀਏ ਤਾਂ ਪ੍ਰੀਤ ਨੇ ਆਪਣੀ ਅਦਾਕਾਰੀ ਦੀ ਸ਼ੁਰੂਆਤ 'ਸਿਰ ਫਿਰੇ' (2012) ਨਾਲ ਕੀਤੀ। ਉਸ ਦੀਆਂ ਹੋਰ ਫਿਲਮਾਂ ਵਿੱਚ 'ਡੌਂਟ ਵੈਰੀ ਯਾਰਾਂ' (2013), 'ਨਖਰੇ ਦਾ ਗੂਗਲ' (2014) ਅਤੇ 'ਮਾਈਸੇਲਫ ਪੇਂਡੂ' (2015) ਅਤੇ 2019 ਵਿੱਚ ਰਿਲੀਜ਼ ਹੋਈ 'ਲੁਕਣ ਮਿੱਚੀ' ਵੀ ਸ਼ਾਮਲ ਹੈ।

ਪ੍ਰੀਤ ਹਰਪਾਲ ਦੇ ਵਰਕਫੰਟ ਦੀ ਗੱਲ ਕਰੀਏ ਤਾਂ ਗਾਇਕ ਦਾ ਹਾਲ ਹੀ ਵਿੱਚ ਗੀਤ 'ਤੇਰੀ ਜੱਟੀ' ਰਿਲੀਜ਼ ਹੋਇਆ। ਗੀਤ ਨੂੰ ਪ੍ਰਸ਼ੰਸਕਾਂ ਨੇ ਕਾਫੀ ਪਸੰਦ ਕੀਤਾ, ਗੀਤ ਨੂੰ ਹੁਣ ਤੱਕ 1.3 ਮਿਲੀਅਨ ਲੋਕਾਂ ਦੁਆਰਾ ਦੇਖਿਆ ਜਾ ਚੁੱਕਿਆ ਹੈ।

ਇਹ ਵੀ ਪੜ੍ਹੋ: ਜੌਰਡਨ ਸੰਧੂ ਨੇ ਵਿਆਹ ਦਾ ਇੱਕ ਸਾਲ ਪੂਰਾ ਹੋਣ 'ਤੇ ਪਤਨੀ ਨਾਲ ਸਾਂਝੀ ਕੀਤੀ ਰੋਮਾਂਟਿਕ ਫੋਟੋ

ETV Bharat Logo

Copyright © 2024 Ushodaya Enterprises Pvt. Ltd., All Rights Reserved.