ETV Bharat / entertainment

ਗਾਇਕ ਨਿੰਜਾ ਨੇ ਸਾਂਝੀਆਂ ਕੀਤੀਆਂ ਆਪਣੇ ਲਾਡਲੇ ਦੀਆਂ ਪਿਆਰੀਆਂ ਤਸਵੀਰਾਂ, ਦੇਖੋ - Ninja shared picture of his adorable son

ਗਾਇਕ ਨਿੰਜਾ ਨੇ ਆਪਣੇ ਪੁੱਤਰ ਦੀ ਇੱਕ ਝਲਕ ਦਿਖਾਈ ਹੈ ਅਤੇ ਕਈ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਤਸਵੀਰਾਂ ਵਿੱਚ ਗਾਇਕ ਆਪਣੇ ਪੁੱਤਰ ਨੂੰ ਪਿਆਰ ਕਰਦੇ ਨਜ਼ਰ ਆ ਰਹੇ ਹਨ।

Etv Bharat
Etv Bharat
author img

By

Published : Dec 19, 2022, 9:39 AM IST

ਚੰਡੀਗੜ੍ਹ: ਬੀਤੇ ਸਮੇਂ ਦੌਰਾਨ ਪੰਜਾਬੀ ਗਾਇਕ ਅਤੇ ਅਦਾਕਾਰ ਨਿੰਜਾ ਦੇ ਘਰ ਕਿਲਕਾਰੀਆਂ ਗੂੰਜੀਆਂ, ਕਿਉਂਕਿ ਉਸ ਦੀ ਪਤਨੀ ਨੇ ਪੁੱਤ ਨੂੰ ਜਨਮ ਦਿੱਤਾ। ਇਸ ਖੁਸ਼ੀ ਨਾਲ ਪੂਰੇ ਨਿੰਜਾ ਪਰਿਵਾਰ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਇਸ ਬਾਰੇ ਜਾਣਕਾਰੀ ਖੁਦ ਅਦਾਕਾਰ-ਗਾਇਕ ਨਿੰਜਾ ਨੇ ਦਿੱਤੀ ਸੀ।

ਹੁਣ ਗੀਤ 'ਆਦਤ' ਫੇਮ ਗਾਇਕ ਨਿੰਜਾ ਨੇ ਆਪਣੇ ਪੁੱਤਰ ਦੀ ਝਲਕ ਦਿਖਾਈ ਹੈ ਅਤੇ ਕਈ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਤਸਵੀਰਾਂ ਵਿੱਚ ਗਾਇਕ ਆਪਣੇ ਪੁੱਤਰ ਨੂੰ ਪਿਆਰ ਕਰਦੇ ਨਜ਼ਰ ਆ ਰਹੇ ਹਨ, ਇਹਨਾਂ ਫੋਟੋਆਂ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਲਿਖਿਆ ਹੈ 'ਪਿਤਾ ਦਾ ਆਪਣੇ ਪੁੱਤਰ ਲਈ ਪਿਆਰ ਨਾਲੋਂ ਵੱਡਾ ਕੋਈ ਪਿਆਰ ਨਹੀਂ ਹੈ।' ਤਸਵੀਰਾਂ ਨੂੰ ਕੁੱਝ ਹੀ ਸਮੇਂ ਵਿੱਚ ਅਨੇਕਾਂ ਲਾਈਕਸ ਆ ਗਏ।

ਤੁਹਾਨੂੰ ਦੱਸ ਦਈਏ ਕਿ 10 ਅਕਤੂਬਰ ਨੂੰ ਗਾਇਕ ਨਿੰਜਾ ਨੇ ਸ਼ੋਸਲ ਮੀਡੀਆ ਰਾਹੀਂ ਪੁੱਤਰ ਹੋਣ ਦੀ ਸੂਚਨਾ ਦਿੱਤੀ ਸੀ, ਅਦਾਕਾਰ ਨੇ ਪੋਸਟ ਸਾਂਝੀ ਕੀਤੀ ਅਤੇ ਲਿਖਿਆ ਕਿ 'ਮੇਰੀ ਜਿੰਦਗੀ ਵਿੱਚ ਤੇਰੇ ਆਉਣ ਤੋਂ ਬਾਅਦ, ਇਹ ਦੁਬਾਰਾ ਸਮਝ ਆਉਣ ਲੱਗ ਪਈ" ਅਤੇ ਨਾਲ ਹੀ ਗਾਇਕ ਨੇ ਆਪਣੇ ਪੁੱਤਰ ਦੇ ਪੈਰਾਂ ਦੀ ਫੋਟੋ ਸਾਂਝੀ ਕੀਤੀ ਸੀ।

ਗਾਇਕ ਦੀ ਇਸ ਪੋਸਟ ਉਤੇ ਕਈ ਅਦਾਕਾਰ ਅਤੇ ਮਸ਼ਹੂਰ ਹਸਤੀਆਂ ਨੇ ਕਮੈਂਟਸ ਕੀਤੇ ਅਤੇ ਗਾਇਕ ਨੂੰ ਮੁਬਾਰਕਬਾਦ ਦਿੱਤੀ। ਰਾਣਾ ਰਣਬੀਰ ਨੇ ਲਿਖਿਆ "ਮੁਬਾਰਕਾਂ 😍🙌❤️ ਸੋਹਣੀ ਲੰਬੀ ਉਮਰ ਵਾਲਾ ਤੰਦਰੁਸਤ ਰੌਸ਼ਨ ਦਿਮਾਗ ਹੋਵੇ। ਪਿਆਰ।" ਇਸ ਤੋਂ ਇਲਾਵਾ ਪ੍ਰਸ਼ੰਸਕਾਂ ਨੇ ਕਮੈਂਟਸ ਬਾਕਸ ਲਾਲ ਇਮੋਜੀ ਅਤੇ ਮੁਬਾਰਕਾਂ ਨਾਲ ਭਰ ਦਿੱਤਾ ਸੀ।

ਤੁਹਾਨੂੰ ਦੱਸ ਦਈਏ ਕਿ ਪੰਜਾਬੀ ਗਾਇਕ ਸੈਡ ਗੀਤਾਂ ਲਈ ਜਾਣਿਆ ਜਾਂਦਾ ਹੈ। ਗਾਇਕ ਨੇ ਪੰਜਾਬੀ ਸੰਗੀਤ ਜਗਤ ਨੂੰ 'ਆਦਤ', 'ਦਿਲ', 'ਨਾਮ ਤੇਰਾ' ਵਰਗੇ ਬਹੁਤ ਸਾਰੇ ਹਿੱਟ ਗੀਤ ਦਿੱਤੇ।

ਜੇ ਨਿੰਜਾ ਦੇ ਫ਼ਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਨਿੰਜਾ ਦੀ ਪਹਿਲੀ ਫ਼ਿਲਮ 'ਚੰਨ ਮਾਹੀਆ' ਸੀ ਅਤੇ ਕੁਝ ਕੁ ਸਮਾਂ ਪਹਿਲਾ ਨਿੰਜਾ ਦੀ ਇੱਕ ਹੋਰ ਫ਼ਿਲਮ 'ਦੂਰਬੀਨ' ਰਿਲੀਜ਼ ਹੋਈ ਸੀ ਜਿਸ ਨੂੰ ਦਰਸ਼ਕਾਂ ਵਲੋਂ ਕਾਫ਼ੀ ਪਿਆਰ ਮਿਲਿਆ। 2019 ਵਿੱਚ ਫਿਲਮ 'ਜ਼ਿੰਦਗੀ ਜ਼ਿੰਦਾਬਾਦ' ਨੂੰ ਵੀ ਚੰਗਾ ਹੁੰਗਾਰਾ ਮਿਲਿਆ। ਇਸ ਤੋਂ ਇਲਾਵਾ ਉਹਨਾਂ ਨੂੰ 'ਹਾਈ ਐੱਡ ਯਾਰੀਆਂ' ਵਿੱਚ ਵੀ ਦੇਖਿਆ ਗਿਆ।

ਇਹ ਵੀ ਪੜ੍ਹੋ:Avatar 2 Box Office Collection Day 1: 'ਅਵਤਾਰ 2' ਨੇ ਬਾਕਸ ਆਫਿਸ 'ਤੇ ਕੀਤਾ ਧਮਾਕਾ, ਕੀਤੀ ਇੰਨੀ ਕਮਾਈ

ETV Bharat Logo

Copyright © 2025 Ushodaya Enterprises Pvt. Ltd., All Rights Reserved.