ETV Bharat / entertainment

ਟਰਾਂਟੋ ਇੰਟਰਨੈਸ਼ਨਲ ਫਿਲਮ ਫੈਸਟੀਵਲ ’ਚ ਦਿਖਾਈ ਜਾਵੇਗੀ ਸ਼ਹਿਨਾਜ਼ ਗਿੱਲ ਦੀ ਨਵੀਂ ਫਿਲਮ ‘ਥੈਂਕ ਯੂ ਫਾਰ ਕਮਿੰਗ’, ਜਲਦ ਹੋਵੇਗੀ ਵਰਲਡਵਾਈਡ ਰਿਲੀਜ਼ - Thank you for coming

ਨਿਰਮਾਤਾਵਾਂ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਦੀ ਆਉਣ ਵਾਲੀ ਕਾਮੇਡੀ ਥੈਂਕ ਯੂ ਫਾਰ ਕਮਿੰਗ ਦਾ ਪ੍ਰੀਮੀਅਰ ਟੋਰਾਂਟੋ ਇੰਟਰਨੈਸ਼ਨਲ ਫਿਲਮ ਫੈਸਟੀਵਲ 2023 ਵਿੱਚ ਹੋਵੇਗਾ।

Shehnaaz Kaur Gill
Shehnaaz Kaur Gill
author img

By

Published : Aug 16, 2023, 10:17 AM IST

ਚੰਡੀਗੜ੍ਹ: ਬਿੱਗ ਬੌਸ 13 ਦੀ ਬਤੌਰ ਪ੍ਰਤੀਯੋਗੀ ਪ੍ਰਭਾਵੀ ਹਿੱਸਾ ਰਹੀ ਪੰਜਾਬੀ ਮੂਲ ਅਦਾਕਾਰਾ ਸ਼ਹਿਨਾਜ਼ ਗਿੱਲ ਅੱਜਕੱਲ੍ਹ ਬਾਲੀਵੁੱਡ ਵਿਚ ਨਵੇਂ ਆਯਾਮ ਕਾਇਮ ਕਰਦੀ ਨਜ਼ਰ ਆ ਰਹੀ ਹੈ, ਜਿਸ ਦੀ ਨਵੀਂ ਫਿਲਮ ‘ਥੈਂਕ ਯੂ ਫਾਰ ਕਮਿੰਗ’ ਨੂੰ ‘ਟਰਾਂਟੋ ਇੰਟਰਨੈਸ਼ਨਲ ਫਿਲਮ ਫੈਸਟੀਵਲ’ ਵਿਚ ਪ੍ਰਦਰਸ਼ਿਤ ਹੋਣ ਉਪਰੰਤ ਭਰਵਾਂ ਮਾਣ ਅਤੇ ਸਲਾਹੁਤਾ ਹਾਸਿਲ ਹੋਈ ਹੈ।

‘ਬਾਲਾਜ਼ੀ ਟੈਲੀਫ਼ਿਲਮਜ਼’ ਅਤੇ ‘ਅਨਿਲ ਕਪੂਰ ਫਿਲਮਜ਼ ਅਤੇ ਕੰਮਿਊਕੇਸ਼ਨ ਨੈਟਵਰਕ ਪ੍ਰੋਡੋਕਸ਼ਨ’ ਵੱਲੋਂ ਸੁਯੰਕਤ ਰੂਪ ਵਿਚ ਬਣਾਈ ਗਈ ਇਸ ਫਿਲਮ ਦਾ ਨਿਰਦੇਸ਼ਨ ਕਰਨ ਬੋਲਾਨੀ ਦੁਆਰਾ ਕੀਤਾ ਗਿਆ ਹੈ, ਜਦਕਿ ਇਸ ਦੇ ਨਿਰਮਾਤਾਵਾਂ ਵਿਚ ਸ਼ੋਭਾ ਕਪੂਰ, ਏਕਤਾ ਆਰ ਕਪੂਰ, ਅਨਿਲ ਕਪੂਰ, ਰੀਆ ਕਪੂਰ ਸ਼ਾਮਿਲ ਹਨ।

ਮਹਿਲਾ ਪ੍ਰਧਾਨ ਵਿਸ਼ੇ ਆਧਾਰਿਤ ਇਸ ਦਿਲਚਸਪ ਕਾਮੇਡੀ-ਡ੍ਰਾਮੈਟਿਕ ਫਿਲਮ ਵਿਚ ਸ਼ਹਿਨਾਜ਼ ਕੌਰ ਗਿੱਲ ਤੋਂ ਇਲਾਵਾ ਭੂਮੀ ਪੇਡਨੇਕਰ, ਕ੍ਰਸ਼ਾ ਕਪਿਲ , ਰੀਆ ਕਪੂਰ ਅਤੇ ਡਾਲੀ ਸਿੰਘ ਵੱਲੋਂ ਲੀਡ ਭੂਮਿਕਾਵਾਂ ਨਿਭਾਈਆਂ ਗਈਆਂ ਹਨ। ਉਕਤ ਫਿਲਮ ਦੇ ਕੈਨੇਡਾ ਇੰਟਰਨੈਸ਼ਨਲ ਫਿਲਮ ਫੈਸਟੀਵਲ ਟੀਆਈਐਫ਼ਐਫ਼ ਵਿਚ ਆਪਣੀ ਸ਼ਾਨਦਾਰ ਮੌਜੂਦਗੀ ਦਰਜ ਕਰਵਾਉਣ ਸੰਬੰਧੀ ਖੁਸ਼ੀ ਦਾ ਇਜ਼ਹਾਰ ਕਰਦਿਆਂ ਅਦਾਕਾਰਾ ਸ਼ਹਿਨਾਜ਼ ਗਿੱਲ ਨੇ ਕਿਹਾ ਕਿ ਮੇਰੇ ਹੀ ਨਹਂੀਂ, ਪੂਰੀ ਫਿਲਮ ਟੀਮ ਲਈ ਇਹ ਬਹੁਤ ਹੀ ਮਾਣ ਭਰੇ ਪਲ ਰਹੇ ਹਨ, ਜਿਸ ਦੌਰਾਨ ਅੰਤਰਰਾਸ਼ਟਰੀ ਪੱਧਰ 'ਤੇ ਆਪਣੀ ਕਲਾ ਨੂੰ ਭਰਵਾਂ ਹੁੰਗਾਰਾ ਮਿਲਣਾ ਸਾਡੇ ਸਭਨਾਂ ਲਈ ਸੋਨੇ 'ਤੇ ਸੁਹਾਗੇ ਵਾਂਗ ਰਿਹਾ ਹੈ।

ਉਨ੍ਹਾਂ ਕਿਹਾ ਕਿ ਉਕਤ ਫਿਲਮ ਜੋ ਜਲਦ ਹੀ ਵਰਲਡਵਾਈਡ ਰਿਲੀਜ਼ ਹੋਣ ਜਾ ਰਹੀ ਹੈ, ਜਿਸ ਦੀ ਸ਼ੁਰੂਆਤ ਤੋਂ ਲੈ ਕੇ ਸ਼ੂਟਿੰਗ ਸਮਾਪਤੀ ਤੱਕ ਦਾ ਹਰ ਪੜ੍ਹਾਅ ਬਹੁਤ ਹੀ ਯਾਦਗਾਰੀ ਰਿਹਾ ਹੈ, ਜਿਸ ਦੌਰਾਨ ਹਿੰਦੀ ਸਿਨੇਮਾ ਦੀਆਂ ਮੰਝੀਆਂ ਹੋਈ ਹਸਤੀਆਂ ਨਾਲ ਕੰਮ ਕਰਨਾ ਅਤੇ ਉਨਾਂ ਦੀ ਸੋਹਬਤ ਮਾਣਨਾ ਇਕ ਹੋਰ ਸੁਫ਼ਨੇ ਦੇ ਸੱਚ ਹੋ ਜਾਣ ਵਾਂਗ ਹੈ।

ਹਾਲ ਹੀ ਵਿਚ ਰਿਲੀਜ਼ ਹੋਈ ਸਲਮਾਨ ਖਾਨ ਪ੍ਰੋਡੋਕਸ਼ਨ ਹਾਊਸ ਦੀ ਫਿਲਮ ‘ਕਿਸੀ ਕਾ ਭਾਈ ਕਿਸੀ ਕੀ ਜਾਨ’ ਵਿਚ ਵੀ ਮਹੱਤਵਪੂਰਨ ਭੂਮਿਕਾ ਨਿਭਾ ਕਾਫ਼ੀ ਚਰਚਾ ਹਾਸਿਲ ਕਰ ਚੁੱਕੀ ਅਦਾਕਾਰਾ ਸ਼ਹਿਨਾਜ਼ ਗਿੱਲ ਲਈ ਕਿਸ ਤਰ੍ਹਾਂ ਦਾ ਤਜ਼ਰਬਾ ਰਹੀ ਇਸ ਫਿਲਮ ਬਾਰੇ ਪੁੱਛੇ ਇਸ ਸਵਾਲ ਦਾ ਜਵਾਬ ਦਿੰਦਿਆਂ ਉਸ ਨੇ ਦੱਸਿਆ ਕਿ ਮੇਰੇ ਲਈ ਇਹ ਬਹੁਤ ਹੀ ਖੁਸ਼ਕਿਸਮਤੀ ਦੀ ਗੱਲ ਰਹੀ ਹੈ ਕਿ ਬਿੱਗ ਬੌਸ ਸਮੇਂ ਦੌਰਾਨ ਤੋਂ ਹੀ ਬਾਲੀਵੁੱਡ ਦੇ ਇਸ ਦਿੱਗਜ ਅਤੇ ਵੱਡੇ ਸੁਪਰਸਟਾਰ ਦਾ ਜੋ ਸਨੇਹ ਲਗਾਤਾਰ ਮਿਲ ਰਿਹਾ ਹੈ, ਉਸ ਦੀ ਖੁਸ਼ੀ ਨੂੰ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ।

ਉਨ੍ਹਾਂ ਦੱਸਿਆ ਕਿ ਸਲਮਾਨ ਨੇ ਉਕਤ ਫਿਲਮ ਦੀ ਸ਼ੂਟਿੰਗ ਦੌਰਾਨ ਕਦੇ ਵੀ ਆਪਣੇ ਵੱਡੇ ਕੱਦ ਦਾ ਅਹਿਸਾਸ ਕਦੇ ਨਹੀਂ ਕਰਵਾਇਆ, ਜਿਸ ਕਾਰਨ ਹੀ ਮੇਰੇ ਤੋਂ ਇਲਾਵਾ ਜੱਸੀ ਗਿੱਲ ਜਿਹੇ ਨਵੇਂ ਚਿਹਰੇ ਏਨ੍ਹੇ ਵਧੀਆ ਰੂਪ ਵਿਚ ਆਪਣੀਆਂ ਅਦਾਕਾਰੀ ਜਿੰਮੇਵਾਰੀਆਂ ਨੂੰ ਅੰਜ਼ਾਮ ਦੇ ਸਕੇ ਹਨ। ਫਿਲਮਾਂ, ਐਡ ਦੇ ਨਾਲ ਨਾਲ ਛੋਟੇ ਪਰਦੇ ਅਤੇ ਸੋਸ਼ਲ ਪਲੇਟਫ਼ਾਰਮਜ਼ 'ਤੇ ਵਧ ਚੜ੍ਹ ਕੇ ਆਪਣੀਆਂ ਬਹੁਕਲਾਵਾਂ ਦਾ ਇਜ਼ਹਾਰ ਕਰਵਾ ਰਹੀ ਅਦਾਕਾਰਾ ਸ਼ਹਿਨਾਜ਼ ਗਿੱਲ ਨੇ ਆਪਣੀ ਮੌਜੂਦਾ ਸਰਗਰਮੀਆਂ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਫਿਲਹਾਲ ਆਪਣੇ ਘਰੇਲੂ ਪ੍ਰੋਡੋਕਸ਼ਨ ਹਾਊਸ ਅਧੀਨ ਬਣਾਏ ਇੰਟਰਟੇਨਮੈਂਟ ਸੋਅਜ਼ ਦੇਸੀ ਵਾਈਬਜ਼ ਵੱਲ ਜਿਆਦਾ ਧਿਆਨ ਕੇਂਦਰਿਤ ਕਰ ਰਹੀ ਹਾਂ, ਜਿਸ ਵਿਚ ਮੰਨੇ ਪ੍ਰਮੰਨੇ ਬਾਲੀਵੁੱਡ ਸਟਾਰਜ਼ ਨਾਲ ਇੰਟਰਵਿਊ ਕਰਨ ਅਤੇ ਉਨਾਂ ਦੇ ਕਈ ਅਣਦੇਖੇ ਵਿਅਕਤੀਤਵ ਪਹਿਲੂਆਂ ਨੂੰ ਦਰਸ਼ਕਾਂ ਦੇ ਸਨਮੁੱਖ ਕਰਨ ਦਾ ਭਰਪੂਰ ਆਨੰਦ ਲੈ ਰਹੀ ਹਾਂ, ਜਿਸ ਨੂੰ ਦਰਸ਼ਕਾਂ ਦਾ ਵੀ ਬਹੁਤ ਜਿਆਦਾ ਪਿਆਰ ਅਤੇ ਮਕਬੂਲੀਅਤ ਮਿਲ ਰਹੀ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.