ETV Bharat / entertainment

ਸ਼ਹਿਨਾਜ਼ ਗਿੱਲ ਦੀ ਮਾਸੂਮੀਅਤ ਨੇ ਕਾਇਲ ਕੀਤੇ ਪ੍ਰਸ਼ੰਸਕ, ਦੇਖੋ ਵੀਡੀਓ - ਮਸ਼ਹੂਰ ਪੰਜਾਬੀ ਗਾਇਕਾ ਸ਼ਹਿਨਾਜ਼ ਗਿੱਲ ਦੀ ਵੀਡੀਓ

ਪੰਜਾਬ ਦੀ 'ਕੈਟਰੀਨਾ ਕੈਫ਼' ਸ਼ਹਿਨਾਜ਼ ਗਿੱਲ ਪ੍ਰਸ਼ੰਸਕਾਂ ਨੂੰ ਖੁਸ਼ ਕਰਨ ਦਾ ਕੋਈ ਮੌਕਾ ਨਹੀਂ ਛੱਡਦੀ, ਇਸੇ ਤਰ੍ਹਾਂ ਹੀ ਹੁਣ ਅਦਾਕਾਰਾ ਨੇ ਊਠ ਦੀ ਸਵਾਰੀ ਕਰਦੇ ਸਮੇਂ ਦੀ ਇੱਕ ਖੂਬਸੂਰਤ ਵੀਡੀਓ ਸਾਂਝੀ ਕੀਤੀ ਹੈ, ਜਿਸਨੂੰ ਪ੍ਰਸ਼ੰਸਕ ਬਹੁਤ ਪਸੰਦ ਕਰ ਰਹੇ ਹਨ।

shehnaaz gill shared beautiful video
shehnaaz gill shared beautiful video
author img

By

Published : Jan 13, 2023, 4:25 PM IST

ਚੰਡੀਗੜ੍ਹ: ਬਿੱਗ ਬੌਸ ਫੇਮ ਅਤੇ ਮਸ਼ਹੂਰ ਪੰਜਾਬੀ ਗਾਇਕਾ ਸ਼ਹਿਨਾਜ਼ ਗਿੱਲ ਆਪਣੇ ਵੱਖਰੇ ਅੰਦਾਜ਼ ਲਈ ਮਸ਼ਹੂਰ ਹੈ। ਹੁਣ ਅਦਾਕਾਰਾ ਦੀ ਇੱਕ ਵੀਡੀਓ ਨੇ ਪ੍ਰਸ਼ੰਸਕਾਂ ਨੂੰ ਖੁਸ਼ ਕਰ ਦਿੱਤਾ ਹੈ। ਪ੍ਰਸ਼ੰਸਕ ਵਾਰ ਵਾਰ ਇਸ ਵੀਡੀਓ ਨੂੰ ਦੇਖ ਕੇ ਹੱਸ ਰਹੇ ਹਨ ਅਤੇ ਨਾਲ ਹੀ ਅਦਾਕਾਰਾ ਦੀ ਮਾਸੂਮੀਅਤ ਉਤੇ ਹੈਰਾਨ ਵੀ ਹੋ ਰਹੇ ਹਨ।

ਦਰਅਸਲ, ਪੰਜਾਬ ਦੀ ਕੈਟਰੀਨਾ ਕੈਫ਼ ਨੇ ਇੰਸਟਾਗ੍ਰਾਮ ਉਤੇ ਇੱਕ ਵੀਡੀਓ ਸਾਂਝਾ ਕੀਤਾ ਹੈ, ਵੀਡੀਓ ਵਿੱਚ ਅਦਾਕਾਰਾ ਊਠ ਉਤੇ ਬੈਠੀ ਹੈ, ਅਦਾਕਾਰਾ ਬਿਲਕੁੱਲ ਬੱਚੇ ਵਾਂਗ ਡਰ ਰਹੀ ਹੈ ਅਤੇ ਵਾਰ ਵਾਰ ਮਾਂ ਮਾਂ ਕਰ ਰਹੀ ਹੈ। ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਲਿਖਿਆ ' ਜਾਨ ਹੈ ਤੋ ਜਹਾਂ ਹੈ...ਮੈਂ ਡਰ ਗਈ ਸੀ'।

ਹੁਣ ਪ੍ਰਸ਼ੰਸਕ ਇਸ ਵੀਡੀਓ ਉਤੇ ਕਾਫ਼ੀ ਪਿਆਰ ਦੀ ਵਰਖਾ ਕਰ ਰਹੇ ਹਨ ਅਤੇ ਸ਼ਹਿਨਾਜ਼ ਦੀ ਮਾਸੂਮੀਅਤ ਉਤੇ ਪਿਆਰ ਲੁੱਟਾਂ ਰਹੇ ਹਨ। ਇੱਕ ਪ੍ਰਸ਼ੰਸਕ ਨੇ ਲਿਖਿਆ ' ਹਾਏ ਸਨਾ ਮਤਲਬ ਊਠ ਹੈ, ਕੈਸੇ ਕਰ ਲੇਤੀ ਹੈ, ਕੁੱਝ ਵੀ ਕਰੇ ਉਹ ਕਮੇਡੀ ਬਣ ਜਾਂਦੀ ਹੈ, ਕਿਊਟਨੈੱਸ ਨਾਲ ਭਰੀ ਹੋਈ ਹੈ, ਸਨਾ 'ਚ ਕਿਊਟਨੈੱਸ ਨਹੀਂ, ਕਿਊਟਨੈੱਸ ਵਿੱਚ ਸਨਾ ਹੈ।'

ਇੱਕ ਹੋਰ ਪ੍ਰਸ਼ੰਸਕ ਨੇ ਲਿਖਿਆ ' ਮੇਰੀ ਮੰਮੀ ਦੇ ਚਿਹਰੇ 'ਤੇ ਮੁਸਕਰਾਹਟ ਲਿਆਉਣ ਲਈ ਸ਼ਹਿਨਾਜ਼ ਦਾ ਧੰਨਵਾਦ...ਉਹ ਤੁਹਾਡਾ ਇਹ ਵੀਡੀਓ ਵਾਰ-ਵਾਰ ਦੇਖ ਰਹੀ ਹੈ'। ਇੱਕ ਨੇ ਲਿਖਿਆ 'ਸਨਾ ਬੇਬੀ ਊਠ ਵੀ ਆਪਕਾ ਫੈਨ ਹੈ। ਇਸ ਲੀਏ ਚਿਲਾ ਕੇ ਬੋਲ ਰਹਾਂ ਹੈ ਵੋ'।

ਸ਼ਹਿਨਾਜ਼ ਗਿੱਲ ਦੇ ਵਰਕਫੰਟ ਦੀ ਗੱਲ ਕਰੀਏ ਤਾਂ ਖ਼ਬਰ ਹੈ ਕਿ ਉਹ ਜਲਦ ਹੀ ਬਾਲੀਵੁੱਡ 'ਚ ਡੈਬਿਊ ਕਰਨ ਜਾ ਰਹੀ ਹੈ। ਅਦਾਕਾਰ ਸਲਮਾਨ ਖਾਨ ਨਾਲ ਸ਼ਹਿਨਾਜ਼ ਦੀ ਨੇੜਤਾ ਦੇ ਕਾਰਨ ਪ੍ਰਸ਼ੰਸਕ ਅੰਦਾਜ਼ਾ ਲਗਾ ਰਹੇ ਹਨ ਕਿ ਉਹ ਆਪਣੀ ਅਗਲੀ ਫਿਲਮ 'ਕਭੀ ਈਦ ਕਭੀ ਦੀਵਾਲੀ' ਵਿੱਚ ਵੀ ਨਜ਼ਰ ਆਵੇਗੀ।

ਇਸ ਤੋਂ ਇਲਾਵਾ ਅਦਾਕਾਰਾ ਦੀ ਹਾਲ ਹੀ ਵਿੱਚ ਗੁਰੂ ਰੰਧਾਵਾ ਨਾਲ ਸੰਗੀਤਕ ਵੀਡੀਓ 'ਮੂਨ ਰਾਈਜ਼' ਵੀ ਰਿਲੀਜ਼ ਹੋਈ ਹੈ, ਜਿਸਨੂੰ ਪ੍ਰਸ਼ੰਸਕ ਕਾਫ਼ੀ ਪਸੰਦ ਕਰ ਰਹੇ ਹਨ।

ਇਹ ਵੀ ਪੜ੍ਹੋ:ਜਗਦੀਪ ਸਿੱਧੂ ਨੇ ਇੱਕ ਹੋਰ ਫਿਲਮ ਦਾ ਕੀਤਾ ਐਲਾਨ, ਇਸ ਸਾਲ ਸਤੰਬਰ ਵਿੱਚ ਹੋਵੇਗੀ ਰਿਲੀਜ਼

ETV Bharat Logo

Copyright © 2024 Ushodaya Enterprises Pvt. Ltd., All Rights Reserved.