ETV Bharat / entertainment

Shehnaaz Gill latest pics: ਸ਼ਹਿਨਾਜ਼ ਦੇ ਨਵੇਂ ਲੁੱਕ ਨੇ ਇੰਟਰਨੈੱਟ 'ਤੇ ਮਚਾਇਆ ਤਹਿਲਕਾ - ਸ਼ਹਿਨਾਜ਼ ਦੀ ਤਾਰੀਫ਼

ਸ਼ਹਿਨਾਜ਼ ਗਿੱਲ ਆਪਣੇ ਵੱਖਰੇ ਅੰਦਾਜ਼ ਕਾਰਨ ਅਕਸਰ ਹੀ ਸੁਰਖੀਆਂ 'ਚ ਰਹਿੰਦੀ ਹੈ। ਇਸ ਵਾਰ ਫਿਰ ਉਸ ਦਾ ਨਵਾਂ ਅੰਦਾਜ਼ ਫੈਨਜ਼ ਨੂੰ ਕਾਫ਼ੀ ਪੰਸਦ ਆ ਰਿਹਾ ਹੈ।

ਸ਼ਹਿਨਾਜ਼ ਦੇ ਨਵੇਂ ਲੁੱਕ ਨੇ ਇੰਟਰਨੈੱਟ 'ਤੇ ਮਚਾਇਆ ਤਹਿਲਕਾ

author img

By

Published : Feb 20, 2023, 7:26 PM IST

ਸ਼ਹਿਨਾਜ਼ ਗਿੱਲ ਦੀਆਂ ਨਵੀਂਆਂ ਤਸਵੀਰਾਂ: ਸ਼ਹਿਨਾਜ਼ ਗਿੱਲ ਨੇ ਇਕ ਵਾਰ ਫਿਰ ਇੰਟਰਨੈੱਟ 'ਤੇ ਤੂਫਾਨ ਮਚਾ ਦਿੱਤਾ ਹੈ। ਐਕਟਰਸ ਨੇ ਆਪਣੇ ਡੱਬੂ ਰਤਨਾਨੀ ਫੋਟੋਸ਼ੂਟ ਦੀਆਂ ਤਾਜ਼ਾ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇੰਨਾਂ ਤਸਵੀਰਾਂ 'ਚ ਸ਼ਹਿਨਾਜ਼ ਬਹੁਤ ਹੀ ਖੂਬਸੂਰਤ ਲੱਗ ਰਹੀ ਹੈ। ਤੁਸੀਂ ਵੀ ਫੋਟੋਆਂ 'ਚ ਦੇਖ ਸਕਦੇ ਹੋ ਕਿ ਸ਼ਹਿਨਾਜ਼ ਨੇ ਫੁੱਲਾਂ ਵਾਲੀ ਸ਼ਾਨਦਾਰ ਡਰੈੱਸ ਪਾਈ ਹੋਈ ਹੈ। ਸਭ ਤੋਂ ਵੱਡੀ ਗੱਲ ਕੇ ਇਸ ਸ਼ਾਨਦਾਰ ਡਰੈੱਸ 'ਚ ਬੇਹੱਦ ਸ਼ਾਨਦਾਰ ਪੋਜ਼ ਦਿੱਤਾ ਗਿਆ ਹੈ।

ਸ਼ਹਿਨਾਜ਼ ਦੀ ਤਾਰੀਫ਼: ਸ਼ਹਿਨਾਜ਼ ਦੇ ਸਟਾਈਲ ਦੀ ਕਾਫ਼ੀ ਤਾਰੀਫ਼ ਹੋ ਰਹੀ ਹੈ। ਤਾਰੀਫ਼ ਹੋਵੇ ਵੀ ਕਿਉਂ ਨਾ, ਸ਼ਹਿਨਾਜ਼ ਦੀਆਂ ਇਹ ਤਸਵੀਰਾਂ ਕਹਿਰ ਢਾਹ ਰਹੀਆਂ ਹਨ। ਉਸ ਦੀ ਡਰੈੱਸ ਨਾਲ ਮਿਲਦੇ ਗੁਲਾਬੀ ਬੁੱਲ੍ਹ ਉਸ ਦੀ ਸੁੰਦਰਤਾਂ ਨੂੰ ਹੋਰ ਵੀ ਚਾਰ ਚੰਨ ਲਾ ਰਹੇ ਹਨ। ਇਸੇ ਕਾਰਨ ਹਰ ਕੋਈ ਤਾਰੀਫ਼ ਕਰ ਰਿਹਾ ਹੈ। ਹੈਪੀ ਰਾਏਕੋਟੀ ਤੋਂ ਲੈ ਕੇ ਬਾਦਸ਼ਾਹ ਤੱਕ, ਮਸ਼ਹੂਰ ਹਸਤੀਆਂ ਰੱਜ ਕੇ ਸ਼ਹਿਨਾਜ਼ ਦੀ ਤਾਰੀਫ਼ ਕਰ ਰਹੀਆਂ ਹਨ।

ਸ਼ਹਿਨਾਜ਼ ਕੋਲ ਕਿਹੜੇ-ਕਿਹੜੇ ਪ੍ਰੋਜੈਕਟ: ਜੇਕਰ ਸ਼ਹਿਨਾਜ਼ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਸ਼ਹਿਨਾਜ਼ ਨੂੰ ਆਖਰੀ ਵਾਰ 'ਮੂਨ ਰਾਈਜ਼' ਵਿੱਚ ਗੁਰੂ ਰੰਧਾਵਾ ਨਾਲ ਕੰਮ ਕਰਦੇ ਦੇਖਿਆ ਗਿਆ ਸੀ। ਇਸ ਤੋਂ ਬਾਅਦ ਉਹ ਜਲਦੀ ਹੀ ਇੱਕ ਪੰਜਾਬੀ ਗੀਤ ਨਾਲ ਸਰੋਤਿਆਂ ਦੇ ਰੂਬਰੂ ਹੋਵੇਗੀ। ਸ਼ਹਿਨਾਜ਼ ਨੂੰ ਹੈਪੀ ਰਾਏਕੋਟੀ ਅਤੇ ਅਵੀ ਸਰਾਂ ਨਾਲ ਇੱਕ ਟਰੈਕ ਰਿਕਾਰਡ ਕਰਦੇ ਵੀ ਦੇਖਿਆ ਗਿਆ। ਇਸ ਤੋਂ ਇਲਾਵਾ, ਉਸਦੀ ਬਾਲੀਵੁੱਡ ਡੈਬਿਊ ਸਲਮਾਨ ਖਾਨ ਦੀ 'ਕਿਸ ਕਾ ਭਾਈ ਕਿਸ ਕੀ ਜਾਨ' 21 ਅਪ੍ਰੈਲ 2023 ਨੂੰ ਰਿਲੀਜ਼ ਹੋਣ ਵਾਲੀ ਹੈ। ਇਸ ਤੋਂ ਬਾਅਦ, ਉਹ ਸਾਜਿਦ ਖਾਨ ਦੀ '100 ਪ੍ਰਤੀਸ਼ਤ' ਵਿੱਚ ਨਜ਼ਰ ਆਵੇਗੀ।

ਸੋ ਕੁੱਲ ਮਿਲਾ ਕੇ ਅਸੀਂ ਕਿਹਾ ਸਕਦੇ ਹਾਂ ਕਿ ਸ਼ਹਿਨਾਜ਼ ਦੀਆਂ ਅਜਿਹੀਆਂ ਬਹੁਤ ਸਾਰੀਆਂ ਤਸਵੀਰਾਂ ਹੋਰ ਦਰਸ਼ਕਾਂ ਦੇ ਸਾਹਮਣੇ ਆਉਣੀਆਂ ਜੋ ਫੈਨਜ਼ ਦਾ ਦਿਲ ਲੁੱਟ ਲੈਣਗੀਆਂ ਤੇ ਸੋਸ਼ਲ ਮੀਡੀਆ 'ਤੇ ਤਹਿਲਕਾ ਮਚਾ ਦੇਣਗੀਆਂ।

ਇਹ ਵੀ ਪੜ੍ਹੋ: Afsana Khan first wedding anniversary: ਅਫ਼ਸਾਨਾ ਖਾਨ ਨੇ ਇਸ ਤਰ੍ਹਾਂ ਮਨਾਈ ਵਿਆਹ ਦੀ ਪਹਿਲੀ ਵਰ੍ਹੇਗੰਢ, ਸਾਂਝੀ ਕੀਤੀ ਵੀਡੀਓ

ETV Bharat Logo

Copyright © 2025 Ushodaya Enterprises Pvt. Ltd., All Rights Reserved.