ਚੰਡੀਗੜ੍ਹ: ਪਾਲੀਵੁੱਡ ਅਦਾਕਾਰਾ ਨੀਰੂ ਬਾਜਵਾ-ਸਤਿੰਦਰ ਸਰਤਾਜ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਕਲੀ ਜੋਟਾ' ਦੇ ਪ੍ਰਮੋਸ਼ਨ 'ਚ ਰੁੱਝੇ ਹੋਏ ਹਨ। ਇਸ ਸਿਲਸਿਲੇ 'ਚ ਉਹ ਕਾਮੇਡੀ ਸ਼ੋਅ 'ਦਿ ਕਪਿਲ ਸ਼ਰਮਾ' 'ਚ ਪਹੁੰਚੇ। ਉਨ੍ਹਾਂ ਨੇ ਸ਼ੋਅ ਦੀਆਂ ਤਸਵੀਰਾਂ ਇੰਸਟਾਗ੍ਰਾਮ ਉਤੇ ਪੋਸਟ ਕੀਤੀਆਂ ਹਨ। ਸ਼ੋਅ 'ਚ ਅਦਾਕਾਰਾਂ ਦੇ ਨਾਲ ਫਿਲਮ ਦੀ ਟੀਮ ਦੇ ਕਾਫ਼ੀ ਮੈਂਬਰ ਮੌਜੂਦ ਸੀ। ਸਤਿੰਦਰ ਸਰਤਾਜ ਨੇ ਕਪਿਲ ਸ਼ਰਮਾ, ਕ੍ਰਿਸ਼ਨਾ ਅਭਿਸ਼ੇਕ, ਅਰਚਨਾ ਪੂਰਨ ਸਿੰਘ, ਕੀਕੂ ਸ਼ਾਰਦਾ ਨਾਲ ਤਸਵੀਰਾਂ ਸ਼ੇਅਰ ਕੀਤੀਆਂ ਹਨ।

ਸ਼ੋਅ 'ਦਿ ਕਪਿਲ ਸ਼ਰਮਾ' 'ਚ ਪਹੁੰਚੇ ਅਦਾਕਾਰਾ ਨੀਰੂ ਨੇ ਕਾਲੇ ਰੰਗ ਦੀ ਡਰੈੱਸ ਪਹਿਨੀ ਹੋਈ ਸੀ ਅਤੇ ਸਰਤਾਜ ਨੇ ਗੁਲਾਬੀ ਰੰਗ ਦਾ ਪੈਂਟ ਕੋਟ ਅਤੇ ਗੁਲਾਬੀ ਰੰਗ ਦੀ ਪੱਗ ਬੰਨੀ ਹੋਈ ਸੀ। ਇਸ ਦੌਰਾਨ ਉਹ ਸ਼ੋਅ 'ਚ ਕਲਾਕਾਰਾਂ ਨਾਲ ਖੂਬ ਮਸਤੀ ਕਰਦੇ ਨਜ਼ਰ ਆ ਰਹੇ ਸਨ। ਸ਼ੋਅ 'ਚ ਸਰਤਾਜ ਅਤੇ ਕਪਿਲ ਸ਼ਰਮਾ ਵਿਚਾਲੇ ਜ਼ਬਰਦਸਤ ਬਾਂਡਿੰਗ ਦੇਖਣ ਨੂੰ ਮਿਲੀ। ਦੋਵਾਂ ਨੇ ਇਕੱਠੇ ਕਈ ਪੋਜ਼ ਦਿੱਤੇ।
- " class="align-text-top noRightClick twitterSection" data="
">
ਇਸ ਦੇ ਨਾਲ ਹੀ ਨੀਰੂ ਬਾਜਵਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕਪਿਲ ਸ਼ਰਮਾ ਦੇ ਸੈੱਟ ਤੋਂ ਇੱਕ ਵੀਡੀਓ ਸ਼ੇਅਰ ਕੀਤੀ ਹੈ। ਉਸ ਨੇ ਪੋਸਟ ਦਾ ਕੈਪਸ਼ਨ ਦਿੱਤਾ '@kapilsharma ਜੀ ਅਤੇ ਟੀਮ ਦਾ ਬਹੁਤ ਬਹੁਤ ਧੰਨਵਾਦ!'।
- " class="align-text-top noRightClick twitterSection" data="
">
ਦੱਸ ਦਈਏ ਕਿ ਫਿਲਮ ਦਾ ਇੱਕ 'ਗੀਤ ਨਿਹਾਰ ਲੈਣਦੇ' ਅਤੇ ਫਿਲਮ ਦਾ ਟ੍ਰੇਲਰ ਰਿਲੀਜ਼ ਕਰ ਦਿੱਤਾ ਗਿਆ ਹੈ, ਦੋਵਾਂ ਨੂੰ ਹੀ ਪ੍ਰਸ਼ੰਸਕਾਂ ਵੱਲੋਂ ਕਾਫ਼ੀ ਪਿਆਰ ਮਿਲਿਆ ਹੈ। ਫਿਲਮ ਦੀ ਕਹਾਣੀ ਨੀਰੂ ਅਤੇ ਸਤਿੰਦਰ ਉਰਫ਼ ਰਾਬੀਆ ਅਤੇ ਦੀਦਾਰ ਦੀ ਪ੍ਰੇਮ ਕਹਾਣੀ ਨੂੰ ਬਿਆਨ ਕਰਦੀ ਹੈ। ਇਹ ਉਹਨਾਂ ਦੇ ਪਿਆਰੇ ਪਲਾਂ, ਛੁਪੀਆਂ ਨਜ਼ਰਾਂ ਅਤੇ ਨਿੱਘ ਨੂੰ ਕੈਪਚਰ ਕਰਦਾ ਹੈ। ਇਸ ਤੋਂ ਇਲਾਵਾ ਟ੍ਰਲੇਰ ਵਿੱਚ ਵਾਮਿਕਾ ਗੱਬੀ ਵੀ ਖਾਸ ਭੂਮਿਕਾ ਨਿਭਾਉਂਦੀ ਨਜ਼ਰ ਆਈ। ਟ੍ਰੇਲਰ ਤੋਂ ਬਾਅਦ ਪ੍ਰਸ਼ੰਸਕ ਨੀਰੂ ਬਾਜਵਾ ਦੀ ਤਾਰੀਫ਼ ਕਰਦੇ ਥੱਕਦੇ ਨਹੀਂ ਹਨ।

ਤੁਹਾਨੂੰ ਦੱਸ ਦੇਈਏ ਕਿ ਨੀਰੂ ਬਾਜਵਾ, ਸਤਿੰਦਰ ਸਰਤਾਜ ਅਤੇ ਵਾਮਿਕਾ ਗੱਬੀ ਸਟਾਰਰ ਫਿਲਮ 'ਕਲੀ ਜੋਟਾ' 3 ਫ਼ਰਵਰੀ 2023 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋ ਜਾਵੇਗੀ। ਫਿਲਮ ਦਾ ਨਿਰਦੇਸ਼ਨ ਵਿਜੇ ਕੁਮਾਰ ਅਰੋੜਾ ਅਤੇ ਪ੍ਰੋਡਿਊਸ ਸੰਨੀ ਰਾਜ, ਵਰੁਣ ਅਰੋੜਾ, ਸਰਲਾ ਰਾਣੀ ਅਤੇ ਸੰਤੋਸ਼ ਸ਼ੁਭਾਸ ਦੁਆਰਾ ਕੀਤਾ ਗਿਆ। ਫਿਲਮ ਨੂੰ ਹਰਇੰਦਰ ਕੌਰ ਦੁਆਰਾ ਲਿਖਿਆ ਗਿਆ ਹੈ। ਇਹ ਫਿਲਮ ਕਾਫ਼ੀ ਸਮੇਂ ਤੋਂ ਉਡੀਕੀ ਜਾ ਰਹੀ ਸੀ।
ਇਹ ਵੀ ਪੜ੍ਹੋ:ਪੰਜਾਬੀ ਦੇ ਇਸ ਗੀਤ ਉਤੇ ਠੁੰਮਕੇ ਲਾਉਂਦੀ ਦਿਸੀ ਸੁਨੰਦਾ ਸ਼ਰਮਾ, ਦੇਖੋ ਵੀਡੀਓ