ETV Bharat / entertainment

ਸਲਮਾਨ ਖਾਨ ਨੇ ਦਿਖਾਇਆ 'Bald' ਲੁੱਕ 'ਚ ਜਲਵਾ, ਦੇਖੋ ਵਾਇਰਲ ਵੀਡੀਓ - bollywood news

ਸੁਪਰਸਟਾਰ ਸਲਮਾਨ ਖਾਨ ਐਤਵਾਰ ਨੂੰ ਮੁੰਬਈ ਦੀ ਇੱਕ ਪਾਰਟੀ ਵਿੱਚ ਸ਼ਾਮਿਲ ਹੋਏ। ਇਸ ਦੌਰਾਨ ਉਹਨਾਂ ਨੂੰ ਨਵੇਂ ਰੂਪ ਵਿੱਚ ਦੇਖਿਆ ਗਿਆ। ਉਹਨਾਂ ਦਾ ਇਹ ਲੁੱਕ ਸ਼ੋਸਲ ਮੀਡੀਆ ਉਤੇ ਕਾਫੀ ਵਾਇਰਲ ਹੋ ਰਿਹਾ ਹੈ। ਆਓ ਇੱਕ ਨਜ਼ਰ ਮਾਰੀਏ।

Etv Bharat
Etv Bharat
author img

By

Published : Aug 21, 2023, 9:56 AM IST

ਮੁੰਬਈ: ਸਲਮਾਨ ਖਾਨ, ਜੋ ਆਪਣੀ ਆਉਣ ਵਾਲੀ ਫਿਲਮ 'ਟਾਈਗਰ 3' ਦੀ ਤਿਆਰੀ ਕਰ ਰਹੇ ਹਨ, ਉਹਨਾਂ ਨੂੰ 20 ਅਗਸਤ ਨੂੰ ਮੁੰਬਈ ਦੀ ਇੱਕ ਪਾਰਟੀ ਵਿੱਚ ਦੇਖਿਆ ਗਿਆ। ਇਸ ਦੌਰਾਨ ਭਾਈਜਾਨ ਇੱਕ ਨਵੇਂ ਲੁੱਕ ਵਿੱਚ ਨਜ਼ਰ ਆਏ। ਸੁਪਰਸਟਾਰ ਦੀਆਂ ਤਸਵੀਰਾਂ ਅਤੇ ਵੀਡੀਓ ਸ਼ੋਸਲ ਮੀਡੀਆ ਉਤੇ ਵਾਇਰਲ ਹੋ ਰਹੀਆਂ ਹਨ। ਫੈਨਜ਼ ਪਹਿਲਾਂ ਅੰਦਾਜ਼ਾਂ ਲਾ ਰਹੇ ਸਨ ਕਿ ਸਲਮਾਨ ਦਾ ਇਹ ਲੁੱਕ ਉਹਨਾਂ ਦੀ ਕਰਨ ਜੌਹਰ ਨਾਲ ਫਿਲਮ ਦਾ ਲੁੱਕ ਹੈ।

ਤੁਹਾਨੂੰ ਦੱਸ ਦਈਏ ਕਿ ਬੀਤੇ ਐਤਵਾਰ ਦੀ ਰਾਤ ਨੂੰ ਮੁੰਬਈ ਦੇ ਬਸਸ਼ਨ 'ਚ ਇਕ ਪਾਰਟੀ ਰੱਖੀ ਗਈ ਸੀ। ਇਸ ਪਾਰਟੀ ਦੀ ਚਮਕ ਉਦੋਂ ਹੋਰ ਵੱਧ ਗਈ ਜਦੋਂ ਸੁਪਰਸਟਾਰ ਸਲਮਾਨ ਖਾਨ ਨਵੇਂ ਗੰਜੇ ਲੁੱਕ ਨਾਲ ਪਾਰਟੀ 'ਚ ਪਹੁੰਚੇ। ਉਸ ਦੇ ਨਵੇਂ ਲੁੱਕ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ। ਸਲਮਾਨ ਖਾਨ ਦੇ ਨਵੇਂ ਗੰਜੇ ਲੁੱਕ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਦਹਿਸ਼ਤ ਪੈਦਾ ਕਰ ਰਹੀਆਂ ਹਨ।

ਇੰਸਟਾਗ੍ਰਾਮ ਉਤੇ ਸਾਂਝੇ ਕੀਤੇ ਇੱਕ ਵੀਡੀਓ ਵਿੱਚ ਸਲਮਾਨ ਇੱਕ ਆਲ ਬਲੈਕ ਲੁੱਕ ਵਿੱਚ ਨਜ਼ਰ ਆ ਰਹੇ ਹਨ। ਆਲ ਬਲੈਕ ਅਤੇ ਗੰਜੇ ਲੁੱਕ ਵਿੱਚ ਸਲਮਾਨ ਖਾਨ ਦਾ ਸਵੈਗ ਦੇਖਣ ਵਾਲਾ ਹੈ। ਮੀਡੀਆ ਰਿਪੋਰਟਾਂ ਦੀਆਂ ਮੰਨੀਏ ਤਾਂ ਸਲਮਾਨ ਖਾਨ ਨਿਰਦੇਸ਼ਕ ਵਿਸ਼ਨੂੰ ਵਰਧਨ ਦੀ ਆਉਣ ਵਾਲੀ ਫਿਲਮ, ਜੋ ਕਰਨ ਜੌਹਰ ਦੇ ਬੈਨਰ ਹੇਠ ਤਿਆਰ ਕੀਤੀ ਜਾਵੇਗੀ। ਉਸ ਲਈ ਸਲਮਾਨ ਨੇ ਆਪਣਾ ਲੁੱਕ ਅਜਿਹਾ ਕੀਤਾ ਹੈ।

ਸਲਮਾਨ ਦੇ ਨਵੇਂ ਲੁੱਕ ਉਤੇ ਪ੍ਰਸ਼ੰਸਕਾਂ ਦੇ ਰਿਐਕਸ਼ਨ: ਸਲਮਾਨ ਖਾਨ ਦੇ ਗੰਜੇ ਲੁੱਕ ਦਾ ਜਿਵੇਂ ਹੀ ਸ਼ੋਸਲ ਮੀਡੀਆ ਉਤੇ ਵੀਡੀਓ ਵਾਇਰਲ ਹੋਇਆ ਤਾਂ ਪ੍ਰਸ਼ੰਸਕਾਂ ਨੇ ਅੰਦਾਜ਼ਾਂ ਲਾਉਣਾ ਸ਼ੁਰੂ ਕਰ ਦਿੱਤਾ ਕਿ ਉਸਦੀ ਨਵੀਂ ਫਿਲਮ ਵਿੱਚ ਅਦਾਕਾਰ ਦਾ ਇਹ ਲੁੱਕ ਹੋਵੇਗਾ। ਇੱਕ ਫੈਨ ਨੇ ਕਮੈਂਟ ਕੀਤਾ ਅਤੇ ਲਿਖਿਆ 'ਲੱਗਦਾ ਹੈ ਕੁੱਝ ਵੱਡਾ ਹੋਣ ਵਾਲਾ ਹੈ।' ਇੱਕ ਹੋਰ ਨੇ ਲਿਖਿਆ 'ਕੀ ਇਹ ਕਰਨ ਅਤੇ ਵਿਸ਼ਨੂੰ ਦੀ ਆਉਣ ਵਾਲੀ ਫਿਲਮ ਦਾ ਨਵਾਂ ਲੁੱਕ ਹੈ।'

ਉਥੇ ਹੀ ਫੈਨਜ਼ ਨੇ ਇਸ ਲੁੱਕ ਨੂੰ 'ਤੇਰੇ ਨਾਮ' ਵੀ ਜੋੜਿਆ ਹੈ, ਇੱਕ ਨੇ ਲਿਖਿਆ 'ਤੇਰੇ ਨਾਮ-2 ਲੋਡਿੰਗ'। ਇਹਨਾਂ ਹੀ ਨਹੀਂ ਪ੍ਰਸ਼ੰਸਕ ਇਸ ਲੁੱਕ ਨੂੰ ਸ਼ਾਹਰੁਖ ਖਾਨ ਦੀ 'ਜਵਾਨ' ਨਾਲ ਵੀ ਜੋੜ ਰਹੇ ਹਨ ਅਤੇ ਕਹਿ ਰਹੇ ਹਨ ਕਿ ਸਲਮਾਨ ਖਾਨ 'ਜਵਾਨ' ਦਾ ਪ੍ਰਮੋਸ਼ਨ ਕਰ ਰਹੇ ਹਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.